ਡਾਕਟਰਾਂ ਨਰਸਾਂ ਦੀਆਂ ਛੁੱਟੀਆਂ ਰੱਦ
12.8 ਲੱਖ ਬਲੱਡ ਸਲਾਈਡ ਤੋਂ ਲਏ ਸੈਂਪਲ
109 ਮਾਮਲੇ ਆਏ ਸਾਹਮਣੇ, 1094 ਪਿੰਡਾਂ ‘ਚ ਕਰਵਾਈ ਫੋਗਿੰਗ
ਏਜੰਸੀ, ਗੁਹਾਟੀ
ਕੋਕਰਾਝਾਰ ਨੂੰ ਛੱਡ ਕੇ ਅਸਾਮ ਦੇ ਸਾਰੇ ਜ਼ਿਲ੍ਹੇ ਜਪਾਨੀ ਇੰਸੇਫਲਾਈਟਿਸ (ਜੇਈ) ਦੀ ਲਪੇਟ ‘ਚ ਆ ਗਏ ਹਨ ਦੀਮਾ ਹਸਾਓ ਜ਼ਿਲ੍ਹੇ ਦੇ ਹੈਫਲਾਂਗ ਹਸਪਤਾਲ ‘ਚ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਹੁਣ ਤੱਕ ਜੇਈ ਨਾਲ 50 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਹਾਲਾਤਾਂ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰਨ ਦੇ ਨਾਲ ਹੀ ਬਿਮਾਰੀ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਦੀਮਾ ਹਸਾਓ ਜ਼ਿਲ੍ਹੇ ‘ਚ ਕੁੰਜਲਤਾ ਹਕਮਕਾਸਾ (60) ਜੇਈ ਦਾ ਪਹਿਲਾ ਸ਼ਿਕਾਰ ਹੋਈ ਸੀ ਉਨ੍ਹਾਂ ਹੈਫਲਾਂਗ ਸਿਵਿਲ ਹਸਪਤਾਲ ‘ਚ ਪਿਛਲੇ ਹਫ਼ਤੇ ਭਰਤੀ ਕਰਵਾਇਆ ਗਿਆ ਸੀ ਸੂਬੇ ਦੇ ਸਿਹਤ ਵਿਭਾਗ ਨੇ 30 ਸਤੰਬਰ ਤੱਕ ਲਈ ਡਾਕਟਰਾਂ, ਨਰਸਾਂ ਤੇ ਹੈਲਥ ਸੈਕਟਰ ਦੇ ਦੂਜੇ ਕਰਮਚਾਰੀਆਂ ਦੀਆਂ ਸਾਰੀਆਂ ਛੁੱਟੀਆਂ ਰੱਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ
ਸਿਹਤ ਮੰਤਰੀ ਹੇਮੰਤ ਬਿਸਵ ਸ਼ਰਮਾ ਦਾ ਕਹਿਣਾ ਹੈ, ਐਮਰਜੈਂਸੀ ਕੇਸ ‘ਚ ਸਿਰਫ਼ ਡਿਪਟੀ ਕਮਿਸ਼ਨਰ ਨੂੰ ਛੁੱਟੀ ਦੀ ਇਜ਼ਾਜਤ ਮਿਲੇਗੀ ਅਸੀਂ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਡਾਕਟਰ, ਨਰਸ ਜਾਂ ਦੂਜੇ ਸਿਹਤ ਕਰਮੀ ਆਪਣੀ ਪੋਸਟਿੰਗ ਵਾਲੀ ਜਗ੍ਹਾ ਤੋਂ ਬਾਹਰ ਨਹੀਂ ਜਾਣਗੇ ਇਸ ਦੌਰਾਨ ਕੋਈ ਵੀ ਗੈਰ ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ 5 ਜੁਲਾਈ ਤੱਕ ਜੇਈ ਦੇ 190 ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚੋਂ 50 ਮਰੀਜ਼ਾਂ ਦੀ ਮੌਤ ਹੋ ਗਈ ਬਿਸਵ ਸ਼ਰਮਾ ਨੇ ਦੱਸਿਆ 12.8 ਲੱਖ ਬਲੱਡ ਸਲਾਈਡ ਰਾਹੀਂ ਸੈਂਪਲ ਇਕੱਠੇ ਕੀਤੇ ਜਾ ਚੁੱਕੇ ਹਨ ਜੇਈ ਤੋਂ ਪ੍ਰਭਾਵਿਤ 1094 ਪਿੰਡਾਂ ‘ਚ ਫਾਗਿੰਗ ਕੀਤੀ ਜਾ ਰਹੀ ਹੈ ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲਾਂ ‘ਚ ਇਲਾਜ ਦਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।