Internet Speed: 10 ਲੱਖ ਜੀਬੀ ਪ੍ਰਤੀ ਸੈਕਿੰਡ ਕਰ ਸਕਣਗੇ ਡਾਟਾ ਡਾਊਨਲੋਡ
Internet Speed: ਨਵੀਂ ਦਿੱਲੀ (ਏਜੰਸੀ)। ਜਪਾਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਨੈੱਟਵਰਕ ਬਣਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜਪਾਨ ਦੇ ਨਵੀਨਤਮ ਇੰਟਰਨੈੱਟ ਨੈੱਟਵਰਕ ਦੀ ਸਪੀਡ 1.02 ਪੇਟਾਬਾਈਟ ਪ੍ਰਤੀ ਸੈਕਿੰਡ ਹੈ। ਇਹ ਲਗਭਗ 10 ਲੱਖ ਜੀਬੀ ਪ੍ਰਤੀ ਸੈਕਿੰਡ ਦੇ ਬਰਾਬਰ ਹੈ। ਜਪਾਨ ਦੀ ਇਹ ਇੰਟਰਨੈੱਟ ਸਪੀਡ ਇੰਨੀ ਤੇਜ਼ ਹੈ ਕਿ ਤੁਸੀਂ ਸਿਰਫ਼ ਕੁਝ ਸੈਕਿੰਡਾਂ ’ਚ ਸਿਰਫ਼ ਇੱਕ ਫਿਲਮ ਹੀ ਨਹੀਂ, ਸਗੋਂ ਇੱਕ ਪੂਰੀ ਲਾਇਬ੍ਰੇਰੀ ਡਾਊਨਲੋਡ ਕਰ ਸਕਦੇ ਹੋ।
ਜਪਾਨ ਨੇ ਇਸ ਨੈੱਟਵਰਕ ਨੂੰ ਮੌਜ਼ੂਦਾ ਫਾਈਬਰ ਆਪਟਿਕ ਤਕਨਾਲੋਜੀ ’ਤੇ ਆਧਾਰਿਤ ਕੀਤਾ ਹੈ। ਜਪਾਨ ਦੀ ਇਸ ਨਵੀਨਤਮ ਤਕਨਾਲੋਜੀ ਦੀ ਮੱਦਦ ਨਾਲ, ਉਪਭੋਗਤਾ ਇੱਕੋ ਸਮੇਂ 1 ਕਰੋੜ ਤੋਂ ਜ਼ਿਆਦਾ 8ਕੇ ਵੀਡੀਓ ਸਟ੍ਰੀਮ ਕਰ ਸਕਦੇ ਹਨ। ਜਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨਾਲੋਜੀ (ਐੱਨਆਈਸੀਟੀ) ਦੇ ਖੋਜਕਰਤਾਵਾਂ ਨੇ ਟੈਸਟਿੰਗ ਦੌਰਾਨ 1.02 ਪੇਟਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। Internet Speed
Read Also : ਹਰਿਆਣਾ ’ਚ ਲਗਾਤਾਰ ਦੂਜੇ ਦਿਨ ਭੂਚਾਲ ਦੇ ਝਟਕੇ, ਘਰਾਂ ’ਚੋਂ ਬਾਹਰ ਨਿਕਲੇ ਲੋਕ
ਇਹ ਸਪੀਡ ਅਮਰੀਕਾ ’ਚ ਔਸਤ ਇੰਟਰਨੈੱਟ ਕਨੈਕਸ਼ਨ ਨਾਲੋਂ 35 ਲੱਖ ਗੁਣਾ ਤੇਜ਼ ਹੈ ਤੇ ਭਾਰਤ ਦੀ ਔਸਤ ਸਪੀਡ ਨਾਲੋਂ 1.6 ਕਰੋੜ ਗੁਣਾ ਤੇਜ਼ ਹੈ ਜੋ ਕਿ 63.55 ਐੱਮਬੀਪੀਐੱਸ ਹੈ। ਇਸ ਸਪੀਡ ਦੀ ਗੱਲ ਕਰੀਏ ਤਾਂ ਨਵੀਂ ਤਕਨੀਕ ਨਾਲ ਪੂਰੀ ਨੈੱਟਫਲਿਕਸ ਲਾਇਬ੍ਰੇਰੀ ਇੱਕ ਸੈਕਿੰਡ ਤੋਂ ਵੀ ਘੱਟ ਸਮੇਂ ’ਚ ਡਾਊਨਲੋਡ ਕੀਤੀ ਜਾ ਸਕਦੀ ਹੈ ਜਾਂ ਵਾਰਜ਼ੋਨ ਵਰਗੀ ਵੱਡੀ 150 ਜੀਬੀ ਵੀਡੀਓ ਗੇਮ ਨੂੰ ਪਲਕ ਝਪਕਦੇ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ।
Internet Speed
ਫਿਲਹਾਲ ਇਹ ਸਪੀਡ ਆਮ ਲੋਕਾਂ ਲਈ ਲਾਂਚ ਨਹੀਂ ਕੀਤੀ ਜਾਵੇਗੀ। ਇਸ ’ਚ ਬਹੁਤ ਸਮਾਂ ਲੱਗੇਗਾ। ਟੈਰਾਬਈਟ ਸਪੀਡ ਵਾਲੇ ਇੰਟਰਨੈੱਟ ਨੂੰ ਸਭ ਤੋਂ ਪਹਿਲਾਂ ਸਰਕਾਰ ਡਾਟਾ ਸੈਂਟਰ ਆਪ੍ਰੇਟਰਾਂ ਤੇ ਟੈਲੀਕਾਮ ਕੰਪਨੀਆਂ ਲਈ ਲਿਆ ਸਕਦੀ ਹੈ।
ਇਹ ਹੋਵੇਗਾ ਫਾਇਦਾ
ਇਸ ਇੰਟਰਨੈੱਟ ਸਪੀਡ ਨਾਲ ਏਆਈ ਪ੍ਰੋਸੈਸਿੰਗ ’ਚ ਲੱਗਣ ਵਾਲਾ ਸਮਾਂ ਕਾਫ਼ੀ ਘਟ ਜਾਵੇਗਾ। ਇਸ ਨਾਲ, ਕਲਾਉਡ ਕੰਪਿਊਟਿੰਗ, ਜਨਰੇਟਿਵ ਏਆਈ, ਆਟੋਨੋਮਸ ਵਹੀਕਲ ਤੇ ਰੀਅਲ ਟਾਈਮ ਟ੍ਰਾਂਸਲੇਸ਼ਨ ਟੂਲਸ ਦਾ ਪ੍ਰੋਸੈਸਿੰਗ ਸਮਾਂ ਕਾਫ਼ੀ ਘਟ ਜਾਵੇਗਾ। ਜੇਕਰ ਰਿਪੋਰਟ ’ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਪੂਰੀ ਨੈੱਟਫਲਿਕਸ ਲਾਇਬ੍ਰੇਰੀ ਕੁਝ ਸੈਕਿੰਡਾਂ ’ਚ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਵਿਕੀਪੀਡੀਆ ’ਚ ਮੌਜ਼ੂਦ ਸਮੱਗਰੀ ਦਾ ਸਿਰਫ਼ ਇੱਕ ਸੈਕਿੰਡ ’ਚ 10 ਹਜ਼ਾਰ ਵਾਰ ਬੈਕਅੱਪ ਲਿਆ ਜਾ ਸਕਦਾ ਹੈ।
ਇੰਜ ਵਧਾਈ ਸਪੀਡ
ਐੱਨਆਈਸੀਟੀ ਨੇ ਮੌਜ਼ੂਦਾ ਸਟੈਂਡਰਡ ਸਾਈਜ਼ ਫਾਈਬਰ ਆਪਟਿਕ ਕੇਬਲ ਦੀ ਮੱਦਦ ਨਾਲ ਡੇਟਾ ਟ੍ਰਾਂਸਮਿਟ ਕਰਕੇ ਇਹ ਸਪੀਡ ਪ੍ਰਾਪਤ ਕੀਤੀ ਹੈ। ਇਸ ਨੈੱਟਵਰਕ ’ਚ ਜਾਪਾਨੀ ਖੋਜਕਰਤਾਵਾਂ ਨੇ 4 ਕੋਰ ਤੇ 50 ਤੋਂ ਵੱਧ ਲਾਈਟ ਵੇਵਲੈਂਥ ਦੀ ਵਰਤੋਂ ਕੀਤੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਸਪੀਡ 51.7 ਕਿਲੋਮੀਟਰ ਦੀ ਦੂਰੀ ’ਤੇ ਵੀ ਬਰਕਰਾਰ ਰਹੀ। ਉਮੀਦ ਕੀਤੀ ਜਾਂਦੀ ਹੈ ਕਿ ਇਹ ਤਕਨਾਲੋਜੀ ਜਲਦੀ ਹੀ ਬਾਜ਼ਾਰ ’ਚ ਦੇਖੀ ਜਾ ਸਕਦੀ ਹੈ।