ਪ੍ਰੇਮੀ ਜਗਜੀਤ ਸਿੰਘ ਇੰਸਾਂ ਦੀ ਦੇਹ ‘ਤੇ ਹੋਣਗੀਆਂ ਮੈਡੀਕਲ ਖੋਜਾਂ

ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

‘ਜਗਜੀਤ ਸਿੰਘ ਇੰਸਾਂ ਅਮਰ ਰਹੇ’ ਦੇ ਲੱਗੇ ਰਹੇ ਅਕਾਸ਼ ਗੁੰਜਾਊ ਨਾਅਰੇ

ਗਿੱਦੜਬਾਹਾ/ਕੋਟਭਾਈ (ਰਾਜਵਿੰਦਰ ਬਰਾੜ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰ੍ਰੇਰਨਾ ਤੇ ਚੱਲਦੇ ਹੋਏ ਬਲਾਕ ਕੋਟਭਾਈ ਦੇ ਪਿੰਡ ਲੁੰਡੇਵਾਲਾ ਦੇ ਪ੍ਰੇਮੀ ਜਗਜੀਤ ਸਿੰਘ ਇੰਸਾਂ ਪੁੱਤਰ ਮੈਗਲ ਸਿੰਘ (80) ਦੇ ਪਰਿਵਾਰ ਨੇ ਉਸ ਦੀ ਇੱਛਾ ਅਨੁਸਾਰ ਦੇਹਾਂਤ ਤੋ ਬਾਅਦ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤਾ । ਪ੍ਰੇਮੀ ਜਗਜੀਤ ਸਿੰਘ ਇੰਸਾਂ ਨੇ ਕੰਟੀਨ ਸੰਮਤੀ ‘ਚ ਲਗਭਗ 20 ਸਾਲ ਸੇਵਾ ਕੀਤੀ ਤੇ 10 ਸਾਲ ਪਿੰਡ ਦੇ ਭੰਗੀਦਾਸ ਦੀ ਸੇਵਾ ਨਿਭਾਈ।

ਪ੍ਰੇਮੀ ਜਗਜੀਤ ਸਿੰਘ ਇੰਸਾਂ ਪੁੱਤਰ ਮੈਗਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਆਲ ਇੰਡੀਆ ਮੈਡੀਕਲ ਕਾਲਜ ਐਡ ਰਿਸਰਚ ਸੈਟਰ ਰਿਸ਼ੀਕੇਸ (ਉੱਤਰਾਖੰਡ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰੇਮੀ ਜਗਜੀਤ ਸਿੰਘ ਇੰਸਾਂ ਅਮਰ ਰਹੇ  ਦੇ ਨਾਅਰੇ ਲਗਾ ਕੇ ਪਿੰਡ ਦੀਆਂ ਗਲੀਆਂ ਵਿਚੋ ਦੀ ਕਾਫਲੇ ਦੇ ਰੂਪ ‘ਚ ਹਾਜਰ ਸਾਧ-ਸੰਗਤ ਤੇ ਸਕੇ ਸਬੰਧੀਆਂ ਨੇ ਅੰਤਿਮ ਵਿਦਾਇਗੀ ਦਿੱਤੀ ਗਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਹਾਜ਼ਰੀ ‘ਚ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜ਼ੀ ਐਬੂਲੈਸ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਬਲਾਕ ਕੋਟਭਾਈ ਦੇ ਜ਼ਿੰਮੇਵਾਰ ਤੇ ਸ਼ਾਹ ਸਤਿਨਾਮ ਜੀ ਗ੍ਰਰੀਨ ਐਂਸ ਦੇ ਭਾਈ ਅਤੇ ਭੈਣਾਂ ਰਿਸ਼ਤੇਦਾਰਾ ਤੋ ਇਲਾਵਾ ਸਾਧ-ਸੰਗਤ ਭਾਰੀ ਗਿਣਤੀ ਹਾਜ਼ਰ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।