ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਬਾਅਦ ਪਟਿਆਲਾ ਇੱਕ ਹਜ਼ਾਰ ਦੇ ਪੁੱਜਾ ਨੇੜੇ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਕੋਰੋਨਾ ਨੇ ਆਪਣੀ ਰਫ਼ਤਾਰ ਵਿੱਚ ਕਈ ਗੁਣਾ ਜਿਆਦਾ ਤੇਜੀ ਫੜ ਲਈ ਹੈ। ਸੂਬੇ ਵਿੱਚ ਪਹਿਲੇ 1 ਹਜ਼ਾਰ ਕੋਰੋਨਾ ਦੇ ਕੇਸ ਮਿਲਣ ਵਿੱਚ 55 ਦਿਨ ਦਾ ਸਮਾਂ ਲੱਗਿਆ ਸੀ। ਕੋਰੋਨਾ ਦਾ ਪਹਿਲਾਂ ਕੇਸ 9 ਮਾਰਚ ਨੂੰ ਆਇਆ ਸੀ ਅਤੇ 55 ਦਿਨ ਬਾਅਦ 3 ਮਈ ਨੂੰ ਕੋਰੋਨਾ ਦਾ ਅੰਕੜਾ 1 ਹਜ਼ਾਰ ‘ਤੇ ਪੁੱਜਿਆ ਸੀ, ਜਦੋਂ ਕਿ ਹੁਣ ਹਰ ਤੀਜੇ ਦਿਨ ਹੀ ਕੋਰੋਨਾ ਦੇ 1 ਹਜ਼ਾਰ ਤੋਂ ਜਿਆਦਾ ਕੇਸ ਆ ਰਹੇ ਹਨ। ਪਿਛਲੇ ਹਫ਼ਤੇ ਤੱਕ ਇਹ ਰਫ਼ਤਾਰ 7 ਦਿਨ ਦੀ ਸੀ ਪਰ ਉਸ ਤੋਂ ਬਾਅਦ 5 ਦਿਨ ਅਤੇ 4 ਦਿਨ ਤੱਕ ਪੁੱਜੀ, ਜਦੋਂ ਕਿ ਪਿਛਲੇ 3 ਦਿਨਾਂ ਤੋਂ ਇਹ ਰਫ਼ਤਾਰ 3 ਦਿਨ ਤੱਕ ਪੁੱਜ ਗਈ ਹੈ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਕਾਫ਼ੀ ਸਖ਼ਤ ਕਦਮ ਤਾਂ ਚੱਕੇ ਗਏ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦਾ ਨਾਅ ਨਹੀਂ ਲੈ ਰਹੀਂ ਹੈ। ਦੇਸ਼ ਵਿੱਚ ਪੰਜਾਬ ਹੀ ਇਹੋ ਜਿਹਾ ਸੂਬਾ ਰਿਹਾ ਹੈ, ਜਿਥੇ ਲਾਕ ਡਾਊਨ ਦੀ ਥਾਂ ‘ਤੇ ਸਾਰਿਆਂ ਤੋਂ ਜਿਆਦਾ ਸਮਾਂ ਕਰਫਿਊ ਰਿਹਾ ਹੈ, ਜਿਸ ਦੌਰਾਨ ਪੰਜਾਬ ਪੁਲਿਸ ਵਲੋਂ ਵੀ ਆਪਣੀ ਕਾਫ਼ੀ ਜਿਆਦਾ ਸਖ਼ਤੀ ਦਿਖਾਈ ਗਈ ਸੀ।
ਪੰਜਾਬ ਵਿੱਚ ਇਸ ਸਮੇਂ ਵੀ ਹਫ਼ਤਾ ਵਾਰੀ ਲਾਕਡਾਊਨ ਚੱਲ ਰਿਹਾ ਹੈ। ਹਰ ਐਤਵਾਰ ਨੂੰ ਪੰਜਾਬ ਵਿੱਚ ਲਾਕ ਡਾਊਨ ਰਹਿੰਦਾ ਹੈ ਅਤੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਜਰੂਰੀ ਕੰਮ ਅਤੇ ਪਾਸ ਤੋਂ ਆਪਣੇ ਘਰ ਤੋਂ ਵੀ ਬਾਹਰ ਨਹੀਂ ਨਿਕਲ ਸਕਦਾ ਹੈ। ਬਾਵਜੂਦ ਇਸ ਦੇ ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾ ਦੇ ਆਉਣ ਦੀ ਰਫ਼ਤਾਰ ਵਿੱਚ ਕਈ ਜਿਆਦਾ ਖ਼ਾਸ ਕਮੀ ਆਉਂਦੀ ਨਜ਼ਰ ਨਹੀਂ ਆ ਰਹੀਂ ।
ਲੁਧਿਆਣਾ ਅਤੇ ਜਲੰਧਰ ਸਣੇ ਅੰਮ੍ਰਿਤਸਰ ਇਹੋ ਜਿਹੇ ਸ਼ਹਿਰ ਹਨ, ਜਿਥੇ ਕਿ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ 1 ਹਜ਼ਾਰ ਨੂੰ ਪਾਰ ਕਰਦੇ ਹੋਏ 2 ਹਜ਼ਾਰ ਵਲ ਵੱਧ ਰਹੀਂ ਹੈ। ਇਥੇ ਹੀ ਲੁਧਿਆਣਾ 1500 ਦੇ ਅੰਕੜੇ ਨੂੰ ਵੀ ਪਾਰ ਕਰ ਗਿਆ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਪਟਿਆਲਾ ਵਿਖੇ ਵੀ ਕੋਈ ਜਿਆਦਾ ਰਾਹਤ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ, ਕਿਉਂਕਿ ਪਟਿਆਲਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਕਾਫ਼ੀ ਜਿਆਦਾ ਕੇਸ ਆਉਣ ਕਾਰਨ ਹੁਣ ਪਟਿਆਲਾ ਚੌਥੇ ਨੰਬਰ ਤੇ ਆ ਗਿਆ ਹੈ। ਪਟਿਆਲਾ ਵਿਖੇ ਇਸ ਸਮੇਂ 750 ਤੋਂ ਜਿਆਦਾ ਕੇਸ ਹਨ।
1 ਹਜ਼ਾਰ ਤੱਕ ਪੁੱਜਣ ਲਈ ਕਿੰਨੇ ਦਿਨ ਦਾ ਲੱਗਿਆ ਸਮਾਂ ?
ਮਿਤੀ ਦਿਨ ਹਜ਼ਾਰ ਪਾਰ
- 3 ਮਈ 55 ਦਿਨ 1 ਹਜ਼ਾਰ ਪਾਰ
- 19 ਮਈ 16 ਦਿਨ 2 ਹਜ਼ਾਰ ਪਾਰ
- 13 ਜੂਨ 24 ਦਿਨ 3 ਹਜ਼ਾਰ ਪਾਰ
- 21 ਜੂਨ 8 ਦਿਨ 4 ਹਜ਼ਾਰ ਪਾਰ
- 27 ਜੂਨ 6 ਦਿਨ 5 ਹਜ਼ਾਰ ਪਾਰ
- 4 ਜੁਲਾਈ 7 ਦਿਨ 6 ਹਜ਼ਾਰ ਪਾਰ
- 9 ਜੁਲਾਈ 5 ਦਿਨ 7 ਹਜ਼ਾਰ ਪਾਰ
- 13 ਜੁਲਾਈ 4 ਦਿਨ 8 ਹਜ਼ਾਰ ਪਾਰ
- 16 ਜੁਲਾਈ 3 ਦਿਨ 9 ਹਜ਼ਾਰ ਪਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ