ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਜਿੰਨ੍ਹਾਂ ਮਾਪਿਆਂ ਨੇ ਸਾਨੂੰ ਜਨਮ ਦਿੱਤਾ, ਉਂਗਲੀ ਫੜ ਕੇ ਤੁਰਨਾ ਸਿਖਾਇਆ, ਬਚਪਨ ਵਿੱਚ ਸਾਨੂੰ ਚੰਗੀ ਸਿੱਖਿਆ ਦਿੱਤੀ ਅਤੇ ਜਿੰਦਗੀ ਦਿੱਤੀ ਜੋ ਅਨਮੋਲ ਹੈ, ਜਦੋਂ ਉਹਨਾਂ ਦਾ ਬੁਢਾਪਾ ਆਇਆ ਉਨ੍ਹਾਂ ਨੂੰ ਸਾਡੀ ਲੋੜ ਪਈ ਤਾਂ ਸਾਨੂੰ ਉਹੀ ਮਾਪੇ ਬੋਝ ਲੱਗਣ ਲੱਗ ਜਾਂਦੇ ਹਨ ਜਿਨ੍ਹਾਂ ਨੇ ਸਾਨੂੰ ਬੋਹੜ ਵਰਗੀ ਛਾਂ ਦਿੱਤੀ, ਆਸਰਾ ਦਿੱਤਾ ਹੁੰਦਾ ਹੈ ਇਸ ਦਾ ਇੱਕੋ ਹੀ ਕਾਰਨ ਹੈ ਸਾਡੀ ਸੌੜੀ ਅਤੇ ਪਦਾਰਥਵਾਦੀ ਸੋਚ ਅਸੀਂ ਆਪਣੇ ਯਾਰਾਂ-ਦੋਸਤਾਂ, ਪਾਰਟੀਆਂ ਅਤੇ ਮੋਬਾਇਲ ਲਈ ਤਾਂ ਸਮਾਂ ਕੱਢ ਲੈਂਦੇ ਹਾਂ ਪਰ ਉਹਨਾਂ ਮਾਪਿਆਂ ਲਈ ਜਿੰਨ੍ਹਾਂ ਨੂੰ ਸਾਡੀ ਹੁਣ ਲੋੜ ਹੈ, ਲਈ ਕੋਈ ਸਮਾਂ ਨਹੀਂ ਕੱਢ ਪਾਉਂਦੇ ਉਨਾਂ ਦੀ ਹੋਂਦ ਖਤਮ ਕਰ ਰਹੇ ਹਾਂ ਜਿੰਨ੍ਹਾਂ ਕਰਕੇ ਸਾਡੀ ਹੋਂਦ ਹੈ ਜਿੰਨ੍ਹਾਂ ਨੇ ਸਾਡਾ ਪਾਲਣ-ਪੋਸ਼ਣ ਕੀਤਾ ਕਦੇ ਕੁੱਝ ਲੁਕਾ ਕੇ ਨਹੀਂ ਰੱਖਿਆ ਉਦੋਂ ਉਨ੍ਹਾਂ ’ਤੇ ਕੀ ਬੀਤਦੀ ਹੋਵੇਗੀ ਜਦੋਂ ਉਨ੍ਹਾਂ ਮਾਪਿਆਂ ਨੂੰ ਸਾਡੀ ਲੋੜ ਹੁੰਦੀ ਹੈ ਤੇ ਅਸੀਂ ਉਨ੍ਹਾਂ ਮਾਪਿਆਂ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ
ਅਸੀਂ ਮਾਪਿਆਂ ਦੀਆਂ ਆਸਾਂ ਨੂੰ ਚਕਨਾਚੂਰ ਕਰ ਰਹੇ ਹਾਂ ਹੋਰ ਤਾਂ ਹੋਰ ਅਸੀਂ ਕਦੇ ਉਹਨਾਂ ਕੋਲ ਘੜੀ-ਪਲ ਖੜ੍ਹ ਕੇ ਉਹਨਾਂ ਦਾ ਹਾਲ-ਚਾਲ ਵੀ ਪੁੱਛਣਾ ਔਖਾ ਸਮਝਦੇ ਹਾਂ ਉਹ ਤਿਲ-ਤਿਲ ਕਰਕੇ ਮਰ ਰਹੇ ਹੁੰਦੇ ਹਨ ਪਰ ਉਹਨਾਂ ਦੇ ਆਖਰੀ ਸਾਹਾਂ ਵੇਲੇ ਵੀ ਜ਼ਰੂਰੀ ਰੁਝੇਂਵਿਆਂ ਦੇ ਬਹਾਨੇ ਬਣਾ ਕੇ ਉਹਨਾਂ ਮਾਪਿਆਂ ਲਈ ਦੋ ਪਲ ਦਾ ਸਮਾਂ ਨਹੀਂ ਕੱਢਦੇ ਪਰ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ
ਤਾਂ ਮਰਨ ਤੋਂ ਬਾਅਦ ਉਹਨਾਂ ਦੇ ਭੋਗ, ਬਰਸੀ, ਸ਼ਰਾਧ ਆਦਿ ਮਨਾਉਂਦੇ ਹਾਂ, ਦਾਨ-ਪੁੰਨ ਕਰਦੇ ਹਾਂ ਅਤੇ ਲੋਕ-ਦਿਖਾਵੇ ਕਰਕੇ ਸਰਵਣ ਪੁੱਤਰ ਬਦਨ ਦਾ ਦਿਖਾਵਾ ਕਰਦੇ ਹਾਂ ਇਸਦੇ ਉਲਟ ਜਦੋਂ ਮਾਪੇ ਜਿਉਂਦੇ ਹੁੰਦੇ ਹਨ ਤਾਂ ਪਾਣੀ ਦਾ ਗਲਾਸ ਵੀ ਫੜਾਉਣਾ ਬੋਝ ਸਮਝਦੇ ਹਾਂ ਰੋਟੀ ਵੀ ਇੰਝ ਦਿੰਦੇ ਹਾਂ ਕਿ ਜਿਵੇਂ ਉਨ੍ਹਾਂ ’ਤੇ ਕੋਈ ਅਹਿਸਾਨ ਕਰਦੇ ਹਾਂ ਉਨ੍ਹਾਂ ਦੇ ਭੋਗ ’ਤੇ ਛੱਤੀ ਪ੍ਰਕਾਰ ਦੇ ਪਕਵਾਨ ਬਣਾ ਕੇ ਲੋਕਾਂ ਤੋਂ ਹਮਦਰਦੀ, ਪ੍ਰਸੰਸਾ ਖੱਟਦੇ ਹਾਂ, ਪਰ ਇਹ ਮਾਂ-ਬਾਪ ਨੂੰ ਦਿੱਤੀ ਸ਼ਰਧਾਂਜਲੀ ਨਹੀਂ, ਸਗੋਂ ਇੱਕ ਲੋਕ-ਵਿਖਾਵਾ ਮਾਤਰ ਹੈ
ਉਨ੍ਹਾਂ ਦੀ ਆਤਮਾ ਇਹੋ ਕਹਿੰਦੀ ਹੋਵੇਗੀ ਕਿ ਜਦੋਂ ਜਿੰਦਾ ਸੀ ਉਦੋਂ ਤਾਂ ਕੁਝ ਪਲ ਸਾਡੇ ਲਈ ਕੱਢੇ ਨਹੀਂ, ਭੋਜਨ ਵੀ ਇੰਜ ਦਿੰਦੇ ਸੀ ਜਿਵੇਂ ਕਿਸੇ ਸਿਰ ਅਹਿਸਾਨ ਕਰਦੇ ਹੋਈਏ ਜਦੋਂ ਕਿਸੇ ਨੇੜੇ ਦੇ ਰਿਸ਼ਤੇਦਾਰ ਨੂੰ ਮਿਲਣ ਦਾ ਜੀਅ ਹੁੰਦਾ ਸੀ ਕਦੇ ਮਿਲਾਉਂਦੇ ਨਹੀਂ ਸਨ, ਪਰ ਅੱਜ ਸਾਡੀਆਂ ਫੋਟੋਆਂ ਨੂੰ ਦੁਨੀਆਂ ਨਾਲ ਮਿਲਾਈ ਜਾ ਰਹੇ ਹੋ ਜਦੋਂ ਅਸੀਂ ਇੱਕ ਅਵਾਜ ਦਿੰਦੇ ਸੀ ਤਾਂ ਜਾਣ-ਬੁੱਝ ਕੇ ਚੁੱਪ ਹੀ ਕਰ ਜਾਂਦੇ ਹੁੰਦੇ ਸੀ ਹੁਣ ਸਾਡੇ ਬਿਨਾਂ ਅਵਾਜ ਦੇਣ ’ਤੇ ਉੱਚੀ-ਉੱਚੀ ਚੀਕਾਂ ਮਾਰ-ਮਾਰ ਕੇ ਵੈਣ ਪਾਈ ਜਾ ਰਹੇ ਹੋ
ਜਦੋਂ ਅਸੀਂ ਪਾਟੇ ਹੋਏ ਕੰਬਲ ’ਚ ਠੰਢ ਨਾਲ ਠਰਦੇ ਸੀ ਤਾਂ ਇੱਕ ਕੰਬਲ ਤੱਕ ਦੇਣਾ ਔਖਾ ਸਮਝਦੇ ਸੀ ਅੱਜ ਜਦੋਂ ਬੇਜਾਨ ਹੋ ਗਏ ਹਾਂ ਤਾਂ ਕੀਮਤੀ ਦੁਸ਼ਾਲੇ ਪਾ-ਪਾ ਕੇ ਦਿਖਾਵਾ ਕਰ ਰਹੇ ਹੋ ਇਹ ਸਭ ਕੁੱਝ ਸਾਡੇ ਬੱਚਿਓ ਤੁਸੀਂ ਕਿਉਂ ਕਰ ਰਹੇ ਹੋ? ਸਿਰਫ ਤੇ ਸਿਰਫ ਦੁਨੀਆਂ ਨੂੰ ਦਿਖਾਉਣ ਲਈ? ਕੀ ਇਹ ਦੁਨੀਆਂ ਤੁਹਾਡੀ ਸੱਚਾਈ ਨੂੰ ਨਹੀਂ ਜਾਣਦੀ? ਦਾਨ-ਪੁੰਨ ਕਰਕੇ ਰੱਬ ਨੂੰ ਧੋਖਾ ਦੇ ਰਹੇ ਹੋ, ਕੀ ਉਹ ਰੱਬ ਤੁਹਾਡੀ ਸੱਚਾਈ ਨਹੀਂ ਜਾਣਦਾ? ਕੀ ਮੂੰਹ ਵਿਖਾਓਗੇ ਓਸ ਰੱਬ, ਸੱਚੇ
ਪਾਤਸ਼ਾਹ ਨੂੰ, ਜੋ ਸਾਰੀ
ਸੱਚਾਈ ਜਾਣਦਾ ਹੈ
ਸੋ ਬੱਚਿਓ! ਜੇ ਸਾਡੀ ਪੁਕਾਰ ਸੁਣ ਰਹੇ ਹੋ ਤੇ ਜੇ ਸਾਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ ਤਾਂ ਅਜੇ ਵੀ ਕੁੱਝ ਨਹੀਂ ਵਿਗੜਿਆ, ਦੁਨੀਆਂ ਨੂੰ ਵਿਖਾਉਣ ਲਈ ਨਹੀਂ ਸਗੋਂ, ਪਰਮਾਤਮਾ ਸਭ ਦੇਖ ਰਿਹਾ ਹੈ ਇਹ ਸੋਚ ਕੇ ਸਾਡੀ ਸੱਚੇ ਦਿਲੋਂ ਸੇਵਾ ਕਰੋ ਇਹ ਲੋਕ-ਦਿਖਾਵੇ ਛੱਡ ਦਿਓ, ਆਪਣੇ ਫਰਜਾਂ ਨੂੰ ਪਹਿਚਾਣੋ ਇਹੋ ਮਾਪਿਆਂ ਦੀ ਪੁਕਾਰ ਹੈ, ਉਨ੍ਹਾਂ?ਬੱਚਿਆਂ ਲਈ ਜੋ ਮਾਂ-ਬਾਪ ਦੀ ਸੇਵਾ ਨਹੀਂ ਕਰਦੇ!
ਜਿਵੇਂ ਹੱਥ ਦੀਆਂ ਪੰਜੇ ਉਂਗਲਾਂ ਇੱਕ ਸਮਾਨ ਨਹੀਂ ਹੁੰਦੀਆਂ ਉਸੇ ਤਰ੍ਹਾਂ ਹਰ ਔਲਾਦ ਮਾੜੀ ਨਹੀਂ?ਹੁੰਦੀ ਅਤੇ ਹਰ ਔਲਾਦ ਚੰਗੀ ਵੀ ਨਹੀਂ ਹੁੰਦੀ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮ ਅਤੇ ਆਸ਼ਰਮਾਂ ਵਿਚ ਬਜ਼ੁਰਗਾਂ ਦੀ ਵਧਦੀ ਗਿਣਤੀ ਅਤੇ ਅਖ਼ਬਾਰਾਂ, ਸੋਸ਼ਲ ਮੀਡੀਆ ਆਦਿ ’ਤੇ ਬਜ਼ੁਰਗ ਦੀ ਤਰਸਯੋਗ ਹਾਲਤ ਦੀਆਂ ਆਉਂਦੀਆਂ ਖ਼ਬਰਾਂ ਔਲਾਦ ਵੱਲੋਂ ਮਾਪਿਆਂ ਦੀ ਸੇਵਾ-ਸੰਭਾਲ ਬਾਰੇ ਸਵਾਲ ਖੜ੍ਹੇ ਕਰਦੀਆਂ ਹਨ
ਲੈਕਚਰਾਰ ਅੰਗਰੇਜੀ, ਸ.ਸ.ਸ. ਸਕੂਲ, ਘੱਗਾ
ਮੋ. 90415-20473
ਕੋਮਲਪ੍ਰੀਤ ਕੌਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.