Ceasefire: ਇਹ ਸਾਂਤੀਪੂਰਨ ਵਿਸ਼ਵ ਢਾਂਚੇ ਲਈ ਸੁਖਦ ਹੀ ਹੈ ਕਿ ਕਰੀਬ ਡੇਢ ਸਾਲ ਤੋਂ ਜਾਰੀ ਇਜਰਾਇਲ-ਹਮਾਸ ਸੰਘਰਸ਼ ਖਤਮ ਕਰਨ ਲਈ ਜੰਗਬੰਦੀ ’ਤੇ ਸਹਿਮਤੀ ਬਣ ਗਈ ਹੈ। ਪਰ ਇਸ ਨੂੰ ਅਤੇ ਅਜਿਹੀਆਂ ਜੰਗਾਂ ਨੇ ਕਈ ਸਵਾਲ ਖੜੇ ਕੀਤੇ ਹਨ ਕਿ ਜਦੋਂ ਜੰਗ ਦਾ ਖਾਤਮਾ ਟੇਬਲ ’ਤੇ ਬੈਠ ਕੇ ਸਮਝੌਤਾ ਕਰਨਾ ਹੀ ਹੈ ਤਾਂ ਇਹ ਜੰਗ ਦੇ ਸ਼ੁਰੂ ’ਚ ਹੀ ਕਿਉਂ ਨਹੀਂ ਹੋ ਜਾਂਦਾ? ਜੰਗ ਭਿਆਨਕ ਤਬਾਹੀ, ਬਹੁ ਗਿਣਤੀ ਲੋਕਾਂ ਦੇ ਜਾਨੀ ਨੁਕਸਾਨ ਅਤੇ ਸਰਵਨਾਸ਼ ਦਾ ਕਾਰਨ ਬਣਦਾ ਹੈ ਤਾਂ ਅਜਿਹੀ ਤਬਾਹੀ ਹੋਣ ਕਿਉਂ ਦਿੱਤੀ ਜਾਵੇ?
ਖੈਰ ਦੇਰ ਆਏ ਦਰੁਸਤ ਆਏ, ਇਜਰਾਇਲ ਅਤੇ ਹਮਾਸ ਨੇ ਲੰਘੇ ਬੁੱਧਵਾਰ ਨੂੰ ਜੰਗਬੰਦੀ ਸਮਝੌਤੇ ਦੇ ਪਹਿਲੇ ਮਸੌਦੇ ’ਤੇ ਸਹਿਮਤੀ ਪ੍ਰਗਟਾਈ, ਜੋ ਸੰਘਰਸ਼ ਨੂੰ ਖਤਮ ਕਰਨ ਦੀ ਦਿਸ਼ਾ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਅਹਿਮ ਕਦਮ ਹੈ। ਹੋਰ ਗੱਲਾਂ ਤੋਂ ਇਲਾਵਾ, 60-ਰੋਜ਼ਾ ਜੰਗਬੰਦੀ ਪ੍ਰਕਿਰਿਆ ’ਚ ਦੋਵਾਂ ਪੱਖਾਂ ਦੇ ਬੰਦੀਆਂ ਨੂੰ ਰਿਹਾਅ ਕਰਨਾ, ਸਹਾਇਤਾ ਵਧਾਉਣੀ, ਨਸ਼ਟ ਹੋ ਗਏ ਫਿਲੀਸਤੀਨ ਦਾ ਮੁੜ ਨਿਰਮਾਣ ਕਰਨਾ ਅਤੇ ਹਮਲਿਆਂ ਨੂੰ ਰੋਕਣਾ ਸ਼ਾਮਲ ਹੋਵੇਗਾ। ਡੇਢ ਸਾਲ ਤੋਂ ਜਿਆਦਾ ਸਮਾਂ ਦੀ ਜੰਗ ਤੋਂ ਬਾਅਦ, ਜੰਗਬੰਦੀ ਫਿਲੀਸਤੀਨ ਦੇ ਲੋਕਾਂ ਅਤੇ ਹਮਾਸ ਵੱਲੋਂ ਬੰਦੀ ਬਣਾਏ ਲੋਕਾਂ ਲਈ ਬਹੁਤ ਵੱਡੀ ਰਾਹਤ ਹੈ। Ceasefire
Read Also : Road Accident: ਦੋ ਸੜਕਾਂ ਹਾਦਸਿਆਂ ’ਚ ਤਿੰਨ ਜਣਿਆਂ ਦੀ ਮੌਤ, 10 ਜ਼ਖਮੀ
ਇਸ ਤਰ੍ਹਾਂ ਰੂਸ ਅਤੇ ਯੂਕਰੇਨ ਵਿਚਕਾਰ ਲੰਮੇ ਸਮੇਂ ਤੋਂ ਚੱਲ ਰਹੀ ਜੰਗ ਵੀ ਖਤਮ ਹੋਵੇ, ਇਹ ਸ਼ਾਂਤੀਪੂਰਨ ਉੱਨਤ ਵਿਸ਼ਵ ਢਾਂਚੇ ਲਈ ਉਮੀਦ ਹੈ। ਕਿਉਂਕਿ ਅਜਿਹੇ ਜੰਗਾਂ ਨਾਲ ਜੰਗ ਵਾਲੇ ਦੇਸ਼ ਹੀ ਨਹੀਂ, ਸਮੁੱਚੀ ਦੁਨੀਆ ਪੀੜਤ, ਪ੍ਰੇਸ਼ਾਨ ਅਤੇ ਪ੍ਰਭਾਵਿਤ ਹੁੰਦੀ ਹੈ। ਇਸ ਤਰ੍ਹਾਂ ਜੰਗ ’ਚ ਬਣੇ ਰਹਿਣਾ ਖੁਦ ’ਚ ਇੱਕ ਅਸਾਧਾਰਨ ਅਤੇ ਅਤੀ-ਸੰਵਦੇਨਸ਼ੀਲ ਮਾਮਲਾ ਹੈ, ਜੋ ਸਮੁੱਚੀ ਦੁਨੀਆ ਨੂੰ ਵਿਨਾਸ਼ ਵੱਲ ਧੱਕ ਦਿੰਦਾ ਹੈ। ਅਜਿਹੀਆਂ ਜੰਗਾਂ ’ਚ ਉਂਜ ਤਾਂ ਜਿੱਤ ਕਿਸੇ ਦੀ ਵੀ ਨਹੀਂ ਹੁੰਦੀ, ਫਿਰ ਵੀ ਇਨ੍ਹਾਂ ਜੰਗਾਂ ਦਾ ਹੋਣਾ ਜਿੱਤਣਾ ਅਤੇ ਹਾਰਨਾ ਦੋਵਾਂ ਹੀ ਰਾਸ਼ਟਰਾਂ ਨੂੰ ਸਦੀਆਂ ਤੱਕ ਪਿੱਛੇ ਧੱਕ ਦਿੰਦਾ ਹੈ, ਇਸ ਨਾਲ ਭੌਤਿਕ ਨੁਕਸਾਨ ਤੋਂ ਇਲਾਵਾ ਮਾਨਵਤਾ ਦੇ ਅਪਾਹਿਜ ਅਤੇ ਅੰਗਹੀਣ ਹੋਣ ਨਾਲ ਵੱਡਾ ਜਾਨੀ ਨੁਕਸਾਨ ਦਾ ਵੀ ਵੱਡਾ ਕਾਰਨ ਬਣਦਾ ਹੈ।
ਮਨੁੱਖੀ ਤ੍ਰਾਸ਼ਦੀ
ਇਜਰਾਇਲ-ਹਮਾਸ ’ਚ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਜੰਗ ਦੇ ਰੁਕਣ ਨੂੰ ਇੱਕ ਅਹਿਮ ਕਾਮਯਾਬੀ ਮੰਨਿਆ ਜਾ ਰਿਹਾ ਹੈ। ਭਾਵੇਂ ਹੀ ਇਸ ਸਮਝੌਤੇ ਲਈ ਅਮਰੀਕਾ ’ਚ ਸੱਤਾ ਪਰਿਵਰਤਨ ਵਿਚਕਾਰ ਸੰਘਰਸ਼ ਖਾਤਮੇ ਦਾ ਸਿਹਰਾ ਲੈਣ ਦੀ ਹੋੜ ਹੋਵੇ, ਪਰ ਗਾਜ਼ਾ ਦੇ ਲੋਕ ਜਿਸ ਮਨੁੱਖੀ ਤ੍ਰਾਸ਼ਦੀ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਜ਼ਰੂਰ ਇਸ ਨਾਲ ਵੱਡੀ ਰਾਹਤ ਮਿਲੇਗੀ। ਸੰਯੁਕਤ ਰਾਸ਼ਟਰ ਦੇ ਤਮਾਮ ਯਤਨਾਂ ਅਤੇ ਮੱਧ ਪੂਰਬ ਦੇ ਇਸਲਾਮਿਕ ਦੇਸ਼ਾਂ ਅਤੇ ਭਾਰਤ ਦੀ ਵਾਰ-ਵਾਰ ਕੀਤੀ ਗਈ ਪਹਿਲ ਦੇ ਬਾਵਜੂਦ ਹੁਣ ਤੱਕ ਸ਼ਾਂਤੀ ਗੱਲਬਾਤ ਸਿਰੇ ਨਾ ਚੜ੍ਹ ਸਕੀ ਸੀ। ਜਿਸ ਦੀ ਕੀਮਤ ’ਚ ਕਰੀਬ ਪੰਜਾਹ ਹਜ਼ਾਰ ਲੋਕਾਂ ਨੇ ਆਪਣੀ ਜਾਨ ਗੁਆਈ।
ਇਸ ਜੰਗ ਨਾਲ ਗਾਜ਼ਾ ਦੇ ਵੱਖ-ਵੱਖ ਖੇਤਰਾਂ ’ਚ ਜੋ ਤਬਾਹੀ ਹੋਈ ਹੈ, ਉਸ ਤੋਂ ਉਭਰਨ ’ਚ ਦਹਾਕੇ ਲੱਗ ਸਕਦੇ ਹਨ। ਬਿਨਾਂ ਸ਼ੱਕ ਇਜਰਾਇਲ ਅਤੇ ਹਮਾਸ ਵਿਚਕਾਰ ਜੰਗ ਰੋਕਣ ’ਤੇ ਸਹਿਮਤੀ ਹੋਣਾ ਮਹੱਤਵਪੂਰਨ ਹੈ, ਪਰ ਜਦੋਂ ਤੱਕ ਸਮਝੌਤਾ ਅਸਲੀਅਤ ’ਚ ਲਾਗੂ ਹੁੰਦਾ ਨਾ ਨਜ਼ਰ ਆਵੇ, ਉਦੋਂ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਸੰਘਰਸ਼ ’ਚ ਹਮਾਸ ਦੇ ਕਿੰਨੇ ਲੜਾਕੇ ਮਾਰੇ ਗਏ ਇਹ ਕਹਿਣਾ ਮੁਸ਼ਕਿਲ ਹੈ, ਪਰ ਵੱਡੀ ਗਿਣਤੀ ’ਚ ਬੱਚਿਆਂ-ਮਹਿਲਾਵਾਂ ਨੇ ਜੰਗ ’ਚ ਜਾਨ ਗੁਆਈ। ਇੱਕ ਅੰਦਾਜ਼ੇ ਅਨੁਸਾਰ ਗਾਜ਼ਾ ਸੰਘਰਸ਼ ’ਚ ਉਪਜੀ ਮਨੁੱਖੀ ਤ੍ਰਾਸ਼ਦੀ ’ਚ ਕਰੀਬ ਵੀਹ ਲੱਖ ਲੋਕ ਸਰਨਾਰਥੀ ਹੋਏ ਹਨ।
ਜੰਗ ਅਪਰਾਧ
ਇਜਰਾਇਲੀ ਹਮਲਿਆਂ ’ਚ ਹਸਪਤਾਲ-ਸਕੂਲ ਵੀ ਨਿਸ਼ਾਨਾ ਬਣੇ , ਜਿਨ੍ਹਾਂ ਨੂੰ ਸਰਨਾਰਥੀਆਂ ਦੀ ਸੁਰੱਖਿਅਤ ਪਨਾਹਗਾਹ ਮੰਨਿਆ ਜਾਂਦਾ ਹੈ। ਇਜਰਾਇਲ ’ਤੇ ਅੰਤਰਰਾਸ਼ਟਰੀ ਕੋਰਟ ’ਚ ਜੰਗ ਅਪਰਾਧ ਤੱਕ ਦੇ ਦੋਸ਼ ਲਗਾਏ ਗਏ। ਫਿਲਹਾਲ, ਜਦੋਂ ਲੰਮੇ ਸਮੇਂ ਤੋਂ ਬਾਅਦ ਸ਼ਾਂਤੀ ਦੀ ਸਥਿਤੀ ਬਣ ਰਹੀ ਹੈ ਤਾਂ ਵਿਸ਼ਵ ਭਾਈਚਾਰੇ, ਸ਼ਕਤੀਸ਼ਾਲੀ ਰਾਸ਼ਟਰਾਂ ਅਤੇ ਸੰਯੁਕਤ ਰਾਸ਼ਟਰ ਦਾ ਫਰਜ਼ ਬਣਦਾ ਹੈ ਕਿ ਸਮਝੌਤੇ ਦੀਆਂ ਸ਼ਰਤਾਂ ਨੂੰ ਸਾਫ ਨੀਅਤ ਅਤੇ ਨੀਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਮੱਧਪੂਰਬ ’ਚ ਸਥਾਈ ਸ਼ਾਂਤੀ ਅਤੇ ਅਮਨਚੈਨ ਦੀ ਰਾਹ ਮਜ਼ਬੂਤ ਹੋ ਸਕੇ। ਨਿਸ਼ਚਿਤ ਤੌਰ ’ਤੇ ਜੰਗ ਸ਼ਾਂਤੀ ਦਾ ਬਦਲ ਨਹੀਂ ਹੋ ਸਕਦਾ। ਇਸ ਸੰਘਰਸ਼ ਦੀ ਸ਼ੁਰੂਆਤ ਭਲੇ ਹਮਾਸ ਨੇ ਕੀਤੀ ਹੋਵੇ, ਪਰ ਇਸ ਦੀ ਸਭ ਤੋਂ ਵੱਡੀ ਕੀਮਤ ਉਨ੍ਹਾਂ ਲੋਕਾਂ ਨੇ ਭੁਗਤੀ ਜੋ ਇਸ ਲਈ ਜਿੰਮੇਵਾਰ ਨਹੀਂ ਸਨ।
ਜੰਗ ਦੇ ਸਦਮੇ ’ਚ ਜੂਝ ਰਹੇ ਜੰਗ ’ਚ ਸ਼ਾਮਲ ਦੇਸ਼ਾਂ ਨਾਲ ਸਮੁੱਚੀ ਦੁਨੀਆ ਪ੍ਰਭਾਵਿਤ ਹੋਈ ਹੈ। ਜੰਗ ਦੇ ਸਦਮੇ ਨਾਲ ਭਾਵ ਜੰਗ ਦੌਰਾਨ ਹੋਣ ਵਾਲੀਆਂ ਦਰਦਨਾਕ ਘਟਨਾਵਾਂ ਦੇ ਨਤੀਜੇ ਵਜੋਂ ਵਿਅਕਤੀਆਂ ਵੱਲੋਂ ਤਜ਼ਰਬੇ ਕੀਤੇ ਜਾਣ ਵਾਲੇ ਮਨੋਵਿਗਿਆਨੀ ਸੰਕਟ ਅਤੇ ਸਰੀਰਕ-ਭਾਵਨਾਤਮਕ ਦਰਦ ਝੱਲ ਰਹੇ ਹਨ, ਜਿਵੇਂ ਕਿ ਹਿੰਸਾ ਦਾ ਸ਼ਿਕਾਰ ਹੋਣਾ, ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ, ਜਾਂ ਸੰਘਰਸ਼ ਕਾਰਨ ਪਰਿਵਾਰਾਂ ਨੂੰ ਗਵਾ ਦੇਣਾ। ਜੰਗ ਸਮਾਜਿਕ ਵਿਸ਼ਵਾਸ ਨੂੰ ਤੋੜਨ ਦਾ ਹੈ, ਸਮਾਜਿਕ ਤਾਲਮੇਲ ਨੂੰ ਘੱਟ ਕਰਦਾ ਹੈ ਅਤੇ ਸਮਾਜਿਕ ਅਤੇ ਰਾਸ਼ਟਰੀ ਪੁੂੰਜੀ ਨੂੰ ਨੁਕਸਾਨ ਪਹੁੰਚਾਉਂਦਾ ਹੈ।
Ceasefire
ਹਥਿਆਰਬੰਦ ਸੰਘਰਸ਼ ਤੋਂ ਬਾਅਦ, ਸਮਾਜ ਉਪ ਸਮੂਹਾਂ ’ਚ ਡੂੰਘਾਈ ਨਾਲ ਵੰਡਿਆ ਜਾਂਦਾ ਹੈ ਜੋ ਜੰਗਬੰਦੀ ਦੇ ਸਮਝੌਤੇ ਦੇ ਬਾਵਜੂਦ ਬਾਅਦ ਦੇ ਦੌਰ ’ਚ ਇੱਕ ਦੂਜੇ ਤੋਂ ਡਰਦੇ ਹਨ ਅਤੇ ਨਫਰਤ ਕਰਦੇ ਹਨ ਅਤੇ ਲੜਾਈ ਜਾਰੀ ਰੱਖਣ ਲਈ ਤਿਆਰ ਰਹਿੰਦੇ ਹਨ। ਜੰਗ ਦੇ ਸਦਮੇ ਤੋਂ ਪੀੜਤ ਲੋਕਾਂ ’ਚ ਅਕਸਰ ਦੂਜੇ ਪੱਖ ਨਾਲ ਮੇਲ-ਮਿਲਾਪ ਕਰਨ ਅਤੇ ਸ਼ਾਂਤੀਪੂਰਨ ਹੱਲ ਲੱਭਣ ਦੀ ਇੱਛਾ ਘੱਟ ਹੋ ਜਾਂਦੀ ਹੈ। ਕਮਜ਼ੋਰ ਨਾਗਰਿਕ ਸਮਾਜ ਅਤੇ ਘੱਟ ਸਰਕਾਰੀ ਸਮਰੱਥਾਵਾਂ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਅਸਮਰੱਥ ਬਣਾ ਸਕਦੀ ਹੈ ਅਤੇ ਸੂਬੇ ਦੇ ਬਿਗਾੜਨ ਵਾਲਿਆਂ ਜਾਂ ਸਿਆਸੀ ਵਿਰੋਧੀਆਂ ਵੱਲੋਂ ਅਸਾਨੀ ਨਾਲ ਹੇਰਫੇਰ ਕੀਤਾ ਜਾ ਸਕਦਾ ਹੈ। ਇਹ ਸਥਿਤੀ ਅਕਸਰ ਹਿੰਸਾ ਦੇ ਲਗਾਤਾਰ ਚੱਕਰਾਂ ਲਈ ਮੰਚ ਤਿਆਰ ਕਰਦੀ ਹੈ।
ਹਲਾਂਕਿ, ਅਕਤੂਬਰ, 2023 ’ਚ ਹਮਾਸ ਦੇ ਹਮਲੇ ਤੋਂ ਦੁਖੀ ਇਜਰਾਇਲ ਕਈ ਮੋਰਚਿਆਂ ’ਤੇ ਲਗਾਤਾਰ ਜੰਗ ਤੋਂ ਥੱਕ ਗਿਆ ਹੈ, ਪਰ ਹਾਲੇ ਵੀ ਅਰਬ ਜਗਤ ਉਸ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕ ਰਿਹਾ ਹੈ। ਅਜਿਹੀ ਸ਼ੰਕਾ ਇਸ ਲਈ ਵੀ ਹੈ ਕਿ ਕਈ ਵਾਰ ਗੱਲਬਾਤ ਆਖਰੀ ਦੌਰ ’ਤੇ ਪਹੁੰਚਦੇ ਪਹੁੰਚਦੇ ਪਟੜੀ ਤੋਂ ਉਤਰਦੀ ਗਈ ਹੈ। ਗੱਲਬਾਤ ਅਤੇ ਤਿੱਖੀ ਨਜ਼ਰ ਨਾਲ ਜਾਣਕਾਰੀ ਦੇਣਾ ਲਗਾਤਾਰ ਚੱਲਦੇ ਰਹੇ ਹਨ। ਹੁਣ ਭਵਿੱਖ ’ਚ ਇਹ ਦੇਖਣਾ ਹੋਵੇਗਾ ਕਿ ਦੋਵੇਂ ਪੱਖ ਸਮਝੌਤੇ ਦੇ ਅਮਲ ਦੇ ਪ੍ਰਤੀ ਕਿੰਨੀ ਇਮਾਨਦਾਰੀ ਨਾਲ ਬਚਨਬੱਧ ਨਜ਼ਰ ਆਉਂਦੇ ਹਨ।
ਹਾਲਾਂਕਿ, ਆਪਣੇ ਬੰਦੀਆਂ ਦੀ ਜਲਦ ਰਿਹਾਈ ਸਬੰਧੀ ਇਜਰਾਇਲ ਦੇ ਵਿਰੋਧੀ ਧਿਰ ਸਿਆਸੀ ਪਾਰਟੀਆਂ ਅਤੇ ਮੰਤਰੀਮੰਡਲ ’ਚ ਵੀ ਮਤਭੇਦ ਉਭਰ ਰਹੇ ਹਨ, ਪਰ ਐਨੀ ਲੰਮੀ ਲੜਾਈ ਤੋਂ ਬਾਅਦ ਥੱਕ ਚੁੱਕੀ ਇਜਰਾਇਲੀ ਫੌਜ ਨੂੰ ਵੀ ਰਾਹਤ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ, ਜੰਗ ਰੋਕਣ ਦੇ ਸਵਾਲ ’ਤੇ ਇਜਰਾਇਲ ਅਤੇ ਹਮਾਸ ਵਿਚਕਾਰ ਸਹਿਮਤੀ ਨਾਲ ਸ਼ਾਂਤੀ ਦੀਆਂ ਉਮੀਦਾਂ ਮਜ਼ਬੂਤ ਹੋਈਆਂ ਹਨ। ਜਿੱਥੇ ਇੱਕ ਪਾਸੇ ਅਮਰੀਕਾ ’ਚ ਵਰਤਮਾਨ ਰਾਸ਼ਟਰਪਤੀ ਜੋ ਬਾਇਡੇਨ ਅਤੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਸਮਝੌਤੇ ਲਈ ਸਿਹਰਾ ਲੈ ਰਹੇ ਹਨ, ਉਥੇ ਇਰਾਨ ਇਸ ਨੂੰ ਫਲਸਤੀਨੀ ਵਿਰੋਧ ਦੀ ਜਿੱਤ ਦੱਸ ਰਿਹਾ ਹੈ।
ਹਲੇ ਗਾਜ਼ਾ ’ਚ ਮਨੁੱਖੀ ਸਹਾਇਤਾ ਪਹੁੰਚਾਉਣ ਦੇ ਮਾਰਗ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਵੀ ਦੂਰ ਕੀਤਾ ਜਾਣਾ ਹੈ। ਦਰਅਸਲ, 7 ਅਕਤੂਬਰ 2023 ਨੂੰ ਹਮਾਸ ਦੇ ਨਿਰਦਈ ਹਮਲਿਆਂ ’ਚ ਇਜਰਾਇਲ ਦੇ ਬਾਰਾਂ ਸੌ ਲੋਕ ਮਾਰੇ ਗਏ ਸਨ ਅਤੇ ਲਗਭਗ ਢਾਈ ਸੌ ਲੋਕ ਬੰਦੀ ਬਣਾ ਕੇ ਲੈ ਗਏ ਸਨ। ਸਾਫ ਸੀ ਕਿ ਇਸ ਅਪਮਾਨਜਨਕ ਘਟਨਾ ਦਾ ਇਜਰਾਇਲ ਬਦਲਾ ਲਵੇਗਾ, ਪਰ ਸੰਘਰਸ਼ ਕਰੀਬ ਡੇਢ ਸਾਲ ਤੱਕ ਚੱਲੇਗਾ, ਇਸ ਦੀ ਉਮੀਦ ਕਿਸੇ ਨੂੰ ਨਹੀਂ ਸੀ।
ਹਲਾਂਕਿ, ਕੁਝ ਇਜਰਾਇਲੀ ਬੰਦੀ ਰਿਹਾਅ ਕੀਤੇ ਗਏ, ਕੁਝ ਜੰਗ ਦੌਰਾਨ ਮਾਰੇ ਗਏ, ਪਰ ਬਚੇ ਬੰਦੀਆਂ ਦੀ ਰਿਹਾਈ ਦਾ ਭਾਰੀ ਦਬਾਅ ਨੇਤਨਯਾਹੂ ਸਰਕਾਰ ’ਤੇ ਲਗਾਤਾਰ ਬਣਿਆ ਰਿਹਾ। ਸੰਘਰਸ਼ ’ਚ ਹਮਾਸ ਦੇ ਕਿੰਨੇ ਲੜਾਕੇ ਮਾਰੇ ਗਏ ਇਹ ਕਹਿਣਾ ਮੁਸ਼ਕਿਲ ਹੈ, ਪਰ ਵੱਡੀ ਗਿਣਤੀ ’ਚ ਬੱਚਿਆਂ- ਮਹਿਲਾਵਾਂ ਨੇ ਜੰਗ ’ਚ ਜਾਨ ਗਵਾਈ।
ਲਲਿਤ ਗਰਗ
ਇਹ ਲੇਖਕ ਦੇ ਆਪਣੇ ਵਿਚਾਰ ਹਨ।