Aditya L1 Mission ਇਸਰੋ ਨੇ ਕੀਤਾ ਅਦਿੱਤਿਆ ਐੱਲ1 ਮਿਸ਼ਨ ਸਫ਼ਲਤਾਪੂਰਵਕ ਲਾਂਚ

Aditya L1 Mission

ਸ਼੍ਰੀਹਰੀਕੋਟਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ ਪਹਿਲਾ ਸੂਰਜ ਮਿਲਸ਼ਨ ਅਦਿੱਤਿਆ ਐੱਲ1 ਦੀ ਲਾਂਚਿੰਗ ਕਰ ਦਿੱਤੀ ਹੈ। ਇਸ ਮਿਸ਼ਨ ਨੂੰ ਅੱਜ 2 ਸਤੰਬਰ ਨੂੰ ਸਵੇਰੇ 11 ਵੱਜ ਕੇ 50 ਮਿੰਟ ’ਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ। ਭਾਰਤ ਦੇ ਇਸ ਪਹਿਲੇ ਸੌਰ ਮਿਸ਼ਨ ਤੋਂ ਇਸਰੋ ਸੂਰਜ ਦਾ ਅਧਿਐਨ ਕਰੇਗਾ। ਇਹ ਮਿਸ਼ਨ ਸੂਰਜ ’ਤੇ ਹੋ ਰਹੀਆਂ ਵੱਖ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। (Aditya L1 Mission)

44.4 ਮੀਟਰ ਲੰਬਾ ਧਰੁਵੀ ਸੈਟੇਲਾਈਟ ਵਹੀਕਲ ਚੇਨੱਈ ਤੋਂ ਲਗਭਗ 135 ਕਿਲੋਮੀਟਰ ਦੂਰ ਸ਼੍ਰੀਹਰੀਕੋਟਾ ਸਥਿੱਤ ਪੁਲਾੜ ਕੇਂਦਰ ਤੋਂ ਸਵੇਰੇ 11:50 ਵਜੇ ਨਿਰਧਾਰਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਆਸਮਾਨ ਵੱਲ ਰਵਾਨਾ ਹੋਇਆ। ਅਦਿੱਤਿਆ ਅੱੈਲ 1 ਦਾ ਅਧਿਐਨ ਕਰਨ ਵਾਲਾ ਪਹਿਲਾ ਪੁਲਾੜ ਆਧਾਰਿਤ ਭਾਰਤੀ ਮਿਸ਼ਨ ਹੋਵੇਗਾ। ਪੁਲਾੜ ਗੱਡੀ ਨੂੰ ਸੂਰਜ-ਧਰਤੀ ਪ੍ਰਣਾਲੀ ਦੇਲੈਗਰੇਂਜੀਅਨ ਪੁਆਇੰਟ 1 (ਐੱਲ 1) ਦੇ ਦੁਆਲੇ ਇੱਕ ਹਾਲੋ ਆਰਬਿਟ ਵਿੱਚ ਰੱਖਿਆ ਜਾਵੇਗਾ, ਜੋ ਕਿ ਧਰਤੀ ਤੋਂ ਲਗਭਗ 1.5 ਮਿਲੀਅਨ ਕਿਲੋਮੀਟਰ ਦੂਰ ਹੈ। (Aditya L1 Mission)

ਇਹ ਵੀ ਪੜ੍ਹੋ: ਨਿਗਮ ਦੀ ਨਵੀਂ ਵਾਰਡਬੰਦੀ ਨੇ ਪਟਿਆਲਵੀ ਉਲਝਾਏ, ਪਹਿਲੇ ਦਿਨ ਹੀ ਉੱਠੇ ਇਤਰਾਜ਼

ਐੱਲ 1 ਬਿੰਦੂ ਦੁਆਲੇ ਹਾਲੋ ਆਰਬਿਟ ਵਿੱਚ ਰੱਖੇ ਇੱਕ ਸੈਟੇਲਾਈਟ ਨੂੰ ਬਿਨਾ ਕਿਸੇ ਗ੍ਰਹਿਣ ਦੇ ਸੂਰਜ ਨੂੰ ਨਿਰੰਤਰ ਦੇਖਣ ਦਾ ਵੱਡਾ ਫਾਇਦਾ ਹੁੰਦਾ ਹੈ। ਇਹ ਰੀਅਲ ਟਾਈਮ ਵਿੱਚ ਸੂਰਜੀ ਗਤੀਵਿਧੀਆਂ ਅਤੇ ਪੁਲਾੜ ਦੇ ਮੌਸਮ ’ਤੇ ਇਸ ਦੇ ਪ੍ਰਭਾਵ ਨੂੰੂ ਵੇਖਣ ਦਾ ਇੱਕ ਵੱਡਾ ਫ਼ਾਇਦਾ ਪ੍ਰਦਾਨ ਕਰੇਗਾ। ਲਾਂਚਿੰਗ ਤੋਂ ਠੀਕ 125 ਦਿਨ ਬਾਅਦ ਇਹ ਆਪਣੇ ਲੈਗਰੇਂਜੀਅਨ ਪੁਆਇੰਟ ਐੱਲ 1 ਤੱਕ ਪਹੰੁਚੇਗਾ।