ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ ਏਜੰਸੀ ਮੇਹਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਰਾਨ ਦੀ ਸਰਕਾਰ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਦੇਸ਼ ਵਿੱਚ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਾਲੇ ਰੈੱਡ ਕ੍ਰੀਸੈਂਟ ਨੇ ਕਿਹਾ ਕਿ ਇਸ ਹਾਦਸੇ ’ਚ ਕਿਸੇ ਦੇ ਬਚਣ ਦੀ ਸੰਭਾਵਨਾ ਨਹੀਂ ਹੈ। (Iran Helicopter Crash)
ਰਾਇਸੀ ਦੇ ਨਾਲ ਹੈਲੀਕਾਪਟਰ ’ਚ ਸਵਾਰ ਵਿਦੇਸ਼ ਮੰਤਰੀ ਹੁਸੈਨ ਅਮੀਰਬਦੁੱਲਿਆਨ ਦੀ ਵੀ ਮੌਤ ਹੋਣ ਦੀ ਸੂਚਨਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਸ ਦੇ ਹੈਲੀਕਾਪਟਰ ਦਾ ਮਲਬਾ ਅਜ਼ਰਬਾਈਜਾਨ ਦੀਆਂ ਪਹਾਣੀਆਂ ਤੋਂ ਮਿਲਿਆ ਸੀ। ਇਸ ਵਿੱਚ ਰਾਸ਼ਟਰਪਤੀ ਰਾਇਸੀ ਸਮੇਤ 9 ਜਣੇ ਸਨ। ਦੱਸ ਦਈਏ ਕਿ ਹੈਲੀਕਾਪਟਰ ਐਤਵਾਰ ਸ਼ਾਮ ਕਰੀਬ 7 ਵਜੇ ਅਜ਼ਰਬਾਈਜਾਨ ਨੇੜੇ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। (Iran Helicopter Crash)
Also Read : ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ
ਇਲਾਕੇ ’ਚ ਭਾਰੀ ਮੀਂਹ, ਧੁੰਦ ਤੇ ਠੰਢ ਕਾਰਨ ਭਾਲ ਕਰਨ ’ਚ ਮੁਸ਼ਕਿਲਾਂ ਆਹੀਆਂ। ਇਸ ਦੌਰਾਨ ਤਿੰਨ ਬਚਾਅ ਕਰਮੀ ਵੀ ਲਾਪਤਾ ਹੋ ਗਏ। ਰਾਸ਼ਟਰਪਤੀ ਰਾਇਸੀ ਤੇ ਵਿਦੇਸ਼ ਮੰਤਰੀ ਹੁਸੈਨ ਤੋਂ ਇਲਾਵਾ ਹੈਲੀਕਾਪਟਰ ਪੂਰਬੀ ਅਜ਼ਰਬਾਈਜਾਨ ਸੂਬੇ ਦੇ ਗਵਰਨਰ ਮਲਿਕ ਰਹਿਮਤੀ, ਤਬਰੀਜ਼ ਦੇ ਇਮਾਮ ਮੁਹੰਮਦ ਅਲੀ ਅਲੀਹਾਸ਼ੇਮ, ਇੱਕ ਪਾਇਲਟ, ਸਹਿ ਪਾਇਲਟ, ਚਾਲਕ ਦਲ ਦੇ ਮੁਖੀ, ਸੁਰੱਖਿਅਤ ਮੁਖੀ ਅਤੇ ਬਾਡੀਗਾਰਡ ਨੂੰ ਲੈ ਕੇ ਜਾ ਰਿਹਾ ਸੀ।