ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home Breaking News ਅੰਤਰਰਾਜੀ ਚੋਰ ...

    ਅੰਤਰਰਾਜੀ ਚੋਰ ਗਿਰੋਹ ਕਾਬੂ, 131 ਨਵੇਂ ਮੋਬਾਇਲ ਬਰਾਮਦ

    Interstate Gang
    ਅੰਤਰਰਾਜੀ ਚੋਰ ਗਿਰੋਹ ਕਾਬੂ, 131 ਨਵੇਂ ਮੋਬਾਇਲ ਬਰਾਮਦ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਨੂੰ ਕਾਬੂ ਕਰਕੇ 131 ਨਵੇਂ ਐਨਡਰਾਈਡ ਮੋਬਾਇਲ ਬਰਾਮਦ ਕੀਤੇ ਹਨ ਇਸ ਸਬੰਧੀ ਅੱਜ ਸ੍ਰੀ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਟੀਮ ਸਮੇਤ ਸਨੌਰੀ ਅੱਡਾ ਪਟਿਆਲਾ ਕੋਲ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ’ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ 131 ਨਵੇਂ ਮੋਬਾਇਲ ਫੋਨ ਸਮੇਤ 110 ਅਡਾਪਟਰ ਚਾਰਜਰ ਬਰਾਮਦ ਕੀਤੇ ਗਏ। Interstate Gang

    ਇਹ ਵੀ ਪੜ੍ਹੋ: Weather Update : ਮੱਧ-ਪ੍ਰਦੇਸ਼, ਯੂਪੀ ਤੇ ਰਾਜਸਥਾਨ ’ਚ ਮੀਂਹ ਤੇ ਗੜੇਮਾਰੀ, ਫਸਲਾਂ ਨੂੰ ਨੁਕਸਾਨ

    ਫੜੇ ਗਏ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਅਮਨ ਵਾਸੀ ਪ੍ਰੇਮ ਕਾਲੋਨੀ, ਪਿੰਡ ਸਿਊਨਾ, ਪਟਿਆਲਾ, ਪਰਮਜੀਤ ਸਿੰਘ ਉਰਫ ਰਾਜਵੀਰ ਉਰਫ ਰਾਜੂ ਵਾਸੀ ਵਿਕਾਸ ਨਗਰ ਪਟਿਆਲਾ, ਰਾਜ ਹਜਕ ਅਤੇ ਚੰਦਨ ਵਾਸੀਆਨ ਮੱਧ ਪ੍ਰਦੇਸ਼ ਵਜੋਂ ਹੋਈ ਹੈ ਮੁਲਜ਼ਮਾਂ ਖਿਲਾਫ ਮਾਮਲਾ ਕਰ ਲਿਆ ਹੈ ਅਤੇ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ

    LEAVE A REPLY

    Please enter your comment!
    Please enter your name here