ਸ਼ਹਿਰ ’ਚ ਬੰਦ ਤੇ ਲਾਗਲੇ ਪਿੰਡਾਂ ’ਚ ਚੱਲ ਰਿਹੈ ਇੰਟਰਨੈਟ | Sunam News
- ਬੱਚੇ ਤੇ ਨੌਜਵਾਨ ਸ਼ਹਿਰ ਦੀ ਜੂਹ ਟੱਪ ਕੇ ਚਲਾ ਰਹੇ ਨੇ ਇੰਟਰਨੈਟ
- ਇੰਟਰਨੈਟ ਸੇਵਾਵਾਂ ਬੰਦ ਦਾ ਸਮਾਂ 26 ਤੱਕ ਹੋਰ ਵਧਿਆ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ’ਚ ਪਿਛਲੇ ਦਸ ਦਿਨਾਂ ਤੋਂ ਵੀਂ ਜ਼ਿਆਦਾ ਸਮੇਂ ਤੋਂ ਇੰਟਰਨੈੱਟ ਸੇਵਾਵਾਂ ਬੰਦ ਹਨ, ਇਹ ਇੰਟਰਨੈੱਟ ਸੇਵਾਵਾਂ ਕਿਸਾਨ ਅੰਦੋਲਨ ਕਾਰਨ ਬੰਦ ਹਨ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸਮਾਜ ਦਾ ਹਰ ਵਰਗ ਦੁਖੀ ਹੈ। ਇੰਟਰਨੈੱਟ ਬੰਦ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਆਨਲਾਈਨ ਭੁਗਤਾਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਜਦੋਂ ਕਿ ਪਿਛਲੇ ਦਿਨਾਂ ਤੋਂ 24 ਫਰਵਰੀ ਇੰਟਰਨੈਟ ਚੱਲਣ ਦੀ ਦੱਸੀ ਹੋਈ ਸੀ। ਪਰ ਅੱਜ ਜਦੋਂ ਫਿਰ ਤੋਂ ਇੰਟਰਨੈਟ ਨਾ ਚੱਲਿਆ ਤੇ ਅੱਜ ਫਿਰ ਇੰਟਰਨੈਟ ਚਲਾਉਣ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਦੀ ਹਾਲਤ ਤਰਸਯੋਗ ਹੋਈ ਪਈ ਹੈ। ਸਾਲਾਨਾ ਇਮਤਿਹਾਨ ਦਾ ਸਮਾਂ ਹੋਣ ਕਾਰਨ ਇੰਟਰਨੈੱਟ ਬੰਦ ਹੋਣ ਕਾਰਨ ਵਿਦਿਆਰਥੀ ਵੀ ਪਰੇਸ਼ਾਨੀ ’ਚ ਹਨ। (Sunam News)
ਕਿਉਂਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਇੰਟਰਨੈੱਟ ਰਾਹੀਂ ਹੀ ਮਿਲਦੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਈ ’ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿ ਸੁਨਾਮ ਸ਼ਹਿਰ ਨਾਲ ਲੱਗਦੇ ਸਾਰੇ ਪਿੰਡਾਂ ’ਚ ਇੰਟਰਨੈਟ ਚੱਲ ਰਿਹਾ ਹੈ ਪਰ ਸ਼ਹਿਰ ਅੰਦਰ ਬੰਦ ਹੈ। ਨੇੜਲੇ ਪਿੰਡ ਦੀ ਹੱਦ ’ਚ ਪਹੁੰਚਦਿਆਂ ਹੀ ਇੰਟਰਨੈੱਟ ਸੇਵਾ ਸ਼ੁਰੂ ਹੋ ਜਾਂਦੀ ਹੈ ਅਤੇ ਪੂਰੀ ਰਫਤਾਰ ਨਾਲ ਚੱਲਦੀ ਹੈ, ਜਦੋਂਕਿ ਕਿਸਾਨ ਅੰਦੋਲਨ ਦੀ ਸਾਰੀ ਜਿੰਮੇਵਾਰੀ ਪਿੰਡ ’ਤੇ ਹੀ ਨਿਰਭਰ ਕਰਦੀ ਹੈ। ਅਜਿਹੇ ’ਚ ਸਵਾਲ ਉੱਠ ਰਹੇ ਹਨ ਕਿ ਸ਼ਹਿਰ ’ਚ ਇੰਟਰਨੈੱਟ ਬੰਦ ਕਰਨ ਦਾ ਕੀ ਕਾਰਨ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸ਼ਹਿਰ ਦੇ ਬਹੁਤ ਸਾਰੇ ਲੋਕ ਜਿਨਾਂ ’ਚ ਨੌਜਵਾਨ, ਬੱਚੇ ਸ਼ਹਿਰ ’ਚੋਂ ਨਿਕਲ ਕੇ ਸੰਗਰੂਰ ਕੈਂਚੀਆਂ, ਨੀਲੋਵਾਲ ਰੋਡ ਅਤੇ ਬਠਿੰਡਾ ਰੋਡ ਤੇ ਦੁਪਹਿਰ ਤੋਂ ਬਾਅਦ ਸ਼ਾਮ ਦੇ ਸਮੇਂ ਮੋਟਰਸਾਈਕਲ, ਕਾਰਾ ਆਦਿ ਵਾਹਨਾਂ ਤੇ ਆਪਣੇ ਲੈਪਟੋਪ ਅਤੇ ਮੋਬਾਇਲਾਂ ਦੇ ਰਾਹੀਂ ਇੰਟਰਨੈਟ ਚਲਾਉਂਦੇ ਆਮ ਦੇਖੇ ਜਾ ਸਕਦੇ ਹਨ। (Sunam News)
EPS Pension Scheme : ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡਾ ਐਲਾਨ, ਪੈਨਸ਼ਨ ਸਬੰਧੀ ਵੱਡੀ ਖੁਸ਼ਖਬਰੀ, ਜਾਣੋ ਪੂਰੀ ਜਾਣਕਾਰੀ
ਇਸ ਸਬੰਧੀ ਕਈਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਇਹੀ ਕਿਹਾ ਕਿ ਸ਼ਹਿਰ ਅੰਦਰ ਇੰਟਰਨੈਟ ਨਹੀਂ ਚੱਲਦਾ, ਜਦੋਂ ਕਿ ਸ਼ਹਿਰ ਦੀ ਜੂਹ ਟੱਪਦੇ ਹੀ ਇੰਟਰਨੈਟ ਚੱਲਣ ਲੱਗ ਜਾਂਦਾ ਹੈ ਤੇ ਉਹ ਆਪਣੇ ਕੰਮ, ਪੜ੍ਹਾਈ ਦੇ ਸਲੇਬਸ ਦੇਖਣ ਲਈ ਉਨ੍ਹਾਂ ਨੂੰ ਇਸ ਜਗ੍ਹਾ ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਵੀ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਹੈ ਕਿ ਇੰਟਰਨੈਟ ਸੇਵਾਵਾਂ ਜਲਦ ਬਹਾਲ ਕੀਤੀਆਂ ਜਾਣ। ਜਿਸ ਨਾਲ ਉਹਨਾਂ ਨੂੰ ਹੋ ਰਹੀ ਇਹ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਦੱਸਣਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਖਨੌਰੀ, ਮੂਣਕ, ਲਹਿਰਾ, ਸੁਨਾਮ ਅਤੇ ਛਾਜਲੀ ਪੁਲਿਸ ਸਟੇਸ਼ਨ ਇਲਾਕਿਆਂ ’ਚ ਇੰਟਰਨੈਟ ਸੇਵਾਵਾਂ ਬੰਦ ਹਨ ਅਤੇ ਇਹ ਇੰਟਰਨੈਟ ਸੇਵਾਵਾਂ ਬੰਦ ਦੇ ਸਮੇਂ ਨੂੰ 26 ਫਰਵਰੀ ਤੱਕ ਹੋਰ ਵਧਾ ਦਿੱਤਾ ਗਿਆ ਹੈ। (Sunam News)
ਸਿੱਖਿਆ ਪ੍ਰਭਾਵਿਤ ਹੋ ਰਹੀ ਹੈ : ਬਾਂਸਲ | Sunam News
ਸਥਾਨਕ ਸ਼ਹਿਰ ਦੇ ਵਸਨੀਕ ਵਿਕਰਮਪਾਲ ਬਾਂਸਲ ਦਾ ਕਹਿਣਾ ਹੈ ਕਿ ਇੰਟਰਨੈੱਟ ਬੰਦ ਹੋਣ ਕਾਰਨ ਨਾ ਸਿਰਫ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਕਲਾਸਾਂ ਸ਼ੁਰੂ ਹਨ। ਆਪਣੇ ਬੱਚਿਆਂ ਦੀ ਪੜ੍ਹਾਈ ਲਈ ਅਤੇ ਹੁਣ ਇੰਟਰਨੈੱਟ ਦੀ ਘਾਟ ਕਾਰਨ ਉਨ੍ਹਾਂ ਨੂੰ ਪੜ੍ਹਾਈ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੱਚਿਆਂ ਨੂੰ ਆਪਣੇ ਪੜ੍ਹਾਈ ਦੇ ਸਿਲੇਬਸ ਦੀ ਜਾਂਚ ਕਰਨ ਲਈ ਪਿੰਡ ਦੀ ਹੱਦ ’ਚ ਜਾਣਾ ਪੈਂਦਾ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇੰਟਰਨੈੱਟ ਸੇਵਾਵਾਂ ਜਲਦੀ ਸ਼ੁਰੂ ਕੀਤੀਆਂ ਜਾਣ। (Sunam News)
ਪਿੰਡਾਂ ਦੀ ਬਜਾਏ ਸ਼ਹਿਰਾਂ ’ਚ ਇੰਟਰਨੈਟ ਬੰਦ ਕਰਨਾ ਸਮਝ ਤੋਂ ਪਰੇ : ਵਿਵੇਕ ਧਿਮਾਨ
ਸ਼ਹਿਰ ਨਿਵਾਸੀ ਵਿਵੇਕ ਧਿਮਾਨ ਨੇ ਕਿਹਾ ਕਿ ਇੱਕ ਗੱਲ ਸਮਝ ਤੋਂ ਬਾਹਰ ਹੈ ਕਿ ਕਿਸਾਨੀ ਅੰਦੋਲਨ ਪਿੰਡਾਂ ’ਚੋਂ ਚੱਲ ਰਿਹਾ ਹੈ ਅਤੇ ਪਿੰਡਾਂ ਦੇ ਲੋਕ ਹੀ ਕਿਸਾਨੀ ਸੰਘਰਸ਼ ਵਿੱਚ ਜਿਆਦਾ ਜਾਂਦੇ ਹਨ। ਜਦੋਂ ਕਿ ਸ਼ਹਿਰਾਂ ’ਚੋਂ ਨਾਮ ਮਾਤਰ ਲੋਕ ਕਿਸਾਨੀ ਸੰਘਰਸ਼ ’ਚ ਜਾ ਰਹੇ ਹਨ। ਪਰ ਫਿਰ ਵੀ ਸ਼ਹਿਰ ’ਚ ਇੰਟਰਨੈਟ ਬੰਦ ਹੈ ਜਦੋਂ ਕਿ ਪਿੰਡਾਂ ’ਚ ਇੰਟਰਨੈਟ ਚੱਲ ਰਿਹਾ ਹੈ ਇਹ ਗੱਲ ਸਮਝ ਤੋਂ ਪਰੇ ਹੈ।
ਫਰਦ ਦਾ ਕੰਮ 10 ਦਿਨਾਂ ਤੋਂ ਲਟਕਿਆ ਹੋਇਆ : ਦਿਨੇਸ਼ ਕੁਮਾਰ | Sunam News
ਸਥਾਨਕ ਸ਼ਹਿਰ ਦੇ ਵਸਨੀਕ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਫਰਦ ਕੇਂਦਰ ’ਚ ਬਹੁਤ ਜਰੂਰੀ ਕੰਮ ਸੀ। ਇੰਟਰਨੈੱਟ ਸੇਵਾਵਾਂ ਨਾ ਚੱਲਣ ਕਾਰਨ ਉਸ ਦਾ ਫਰਦ ਦਾ ਕੰਮ ਪਿਛਲੇ 10 ਦਿਨਾਂ ਤੋਂ ਲਟਕਿਆ ਹੋਇਆ ਹੈ। ਉਹ ਸਰਕਾਰ ਤੋਂ ਮੰਗ ਕਰਦਾ ਹੈ ਕਿ ਜਲਦੀ ਤੋਂ ਜਲਦੀ ਇੰਟਰਨੈੱਟ ਸੇਵਾਵਾਂ ਸ਼ੁਰੂ ਕੀਤੀਆਂ ਜਾਣ ਜਾਂ ਕੋਈ ਹੱਲ ਕੱਢਿਆ ਜਾਵੇ। (Sunam News)