International Animal Day: ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ਵਿੱਚ ਪਸ਼ੂਆਂ ਦੇ ਕਲਿਆਣ ਲਈ ਕੀਤੇ ਜਾ ਰਹੇ ਸੱਤ ਭਲਾਈ ਕਾਰਜ

International Animal Day

International Animal Day: ਮਾਨਵਤਾ ਦੇ ਨਾਲ-ਨਾਲ ਪਸ਼ੂਆਂ ਦੀ ਸੇਵਾ ਲਈ ਵੀ ਤਿਆਰ ਹੈ ਡੇਰਾ ਸੱਚਾ ਸੌਦਾ

ਸੱਚ ਕਹੂੰ ਟੀਮ। ਸੱਚੇ ਸੰਤ ਹਮੇਸ਼ਾ ਪੂਰੀ ਸ਼੍ਰਿਸਟੀ ਦੇ ਕਲਿਆਣ ਲਈ ਕਾਰਜ ਕਰਦੇ ਹਨ। ਮਨੁੱਖ ਹੀ ਨਹੀਂ, ਸਗੋਂ ਪਸ਼ੂ, ਪੰਛੀਆਂ ਤੇ ਬੂਟਿਆਂ-ਦਰੱਖਤਾਂ ਸਭ ਦੀ ਭਲਾਈ ਬਾਰੇ ਸੋਚਦੇ ਹਨ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਿਆਲਤਾ ਦੇ ਸਾਗਰ ਹਨ। ਪੂਜਨੀਕ ਗੁਰੂ ਜੀ ਪੂਰੀ ਸ਼੍ਰਿਸਟੀ ਦੇ ਕਲਿਆਣ ਲਈ ਅਣਥੱਕ ਯਤਨ ਕਰ ਰਹੇ ਹਨ। ਡੇਰਾ ਸੱਚਾ ਸੌਦਾ ਦੇ ਤਿੰਨ ਨਿਯਮਾਂ ਵਿੱਚ ਮਾਸ ਨਾ ਖਾਣਾ ਵੀ ਸ਼ਾਮਲ ਹੈ, ਜੋ ਜੀਵ ਜਗਤ ਲਈ ਵਰਦਾਨ ਸਾਬਿਤ ਹੋ ਰਿਹਾ ਹੈ।

ਡੇਰਾ ਸੱਚਾ ਸੌਦਾ ਦੇ ਤਿੰਨ ਬਚਨਾਂ ਦੀ ਪਾਲਣਾ ਕਰਦੇ ਹੋਏ ਦੇਸ਼-ਵਿਦੇਸ਼ ਵਿੱਚ ਕਰੋੜਾਂ ਲੋਕ ਮਾਸਾਹਾਰ ਤਿਆਗ ਚੁੱਕੇ ਹਨ ਤੇ ਜੀਵਾਂ ’ਤੇ ਦਇਆ ਕਰ ਰਹੇ ਹਨ, ਉਨ੍ਹਾਂ ਦੇ ਕਲਿਆਣ ਲਈ ਲੱਗੇ ਹੋਏ ਹਨ। ਪੂਜਨੀਕ ਗੁਰੂ ਜੀ ਵੱਲੋਂ ਜੀਵ-ਜੰਤੂਆਂ ਦੇ ਕਲਿਆਣ ਲਈ ਅਨੇਕਾਂ ਕਲਿਆਣਕਾਰੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਸ ਦੇ ਸ਼ਲਾਘਾਯੋਗ ਨਤੀਜੇ ਆ ਰਹੇ ਹਨ। ਪੂਜਨੀਕ ਗੁਰੂ ਜੀ ਦੇ ਪਵਿੱਤਰ ਮਾਰਗਦਰਸ਼ਨ ਵਿੱਚ ਡੇਰਾ ਸੱਚਾ ਸੌਦਾ ਨਾਲ ਜੁੜੇ ਕਰੋੜਾਂ ਡੇਰਾ ਸ਼ਰਧਾਲੂ ਜੀਵ-ਜੰਤੂਆਂ ਦੀ ਸੰਭਾਲ ਤੇ ਰੱਖਿਆ ਵਿੱਚ ਲੱਗੇ ਹੋਏ ਹਨ। ਜੀਵ ਜੰਤੂਆਂ ਦੇ ਕਲਿਆਣ ਲਈ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜ ਹੇਠ ਲਿਖੇ ਅਨੁਸਾਰ ਹਨ: International Animal Day

4 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਕੌਮਾਂਤਰੀ ਪਸ਼ੂ ਦਿਵਸ | International Animal Day

ਦੁਨੀਆ ਭਰ ਵਿੱਚ ਹਰ ਸਾਲ 4 ਅਕਤੂਬਰ ਨੂੰ ਕੌਮਾਂਤਰੀ ਪਸ਼ੂ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਪਸ਼ੂਆਂ ਦੇ ਅਧਿਕਾਰਾਂ ਤੇ ਉਨ੍ਹਾਂ ਦੇ ਕਲਿਆਣ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵਿਸ਼ਵ ਪਸ਼ੂ ਦਿਵਸ ਦੇ ਮੌਕੇ ਪਸ਼ੂਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਨੂੰ ਖਤਮ ਹੋਣ ਤੋਂ ਬਚਾਉਣ ਲਈ ਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਚਰਚਾ ਕੀਤੀ ਜਾਂਦੀ ਹੈ। ਪਹਿਲੀ ਵਾਰ ਵਿਸ਼ਵ ਪਸ਼ੂ ਦਿਵਸ ’ਤੇ ਸਮਾਰੋਹ ਹੇਰਨਿਕ ਜ਼ਿਮਰਮੈਨ ਨੇ 24 ਮਾਰਚ 1925 ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ’ਚ ਸਥਿਤ ਸਪੋਰਟਸ ਪੈਲੇਸ ਵਿੱਚ ਕਰਵਾਇਆ ਸੀ। ਸੰਨ 1929 ਤੋਂ ਇਹ ਦਿਵਸ 4 ਅਕਤੂਬਰ ਨੂੰ ਮਨਾਇਆ ਜਾਣ ਲੱਗਿਆ।

ਜੀਵ ਸੁਰੱਖਿਆ:

  • ਬੇਸਹਾਰਾ ਤੇ ਬਿਮਾਰ ਪਸ਼ੂ-ਪੰਛੀਆਂ ਦਾ ਇਲਾਜ ਕਰਨਾ

ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਨਾਲ ਜੁੜ ਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਿਮਾਰ ਤੇ ਸੜਕਾਂ ’ਤੇ ਘੰੁਮਦੇ ਬੇਸਹਾਰਾ ਪਸ਼ੂਆਂ ਦਾ ਇਲਾਜ ਤੇ ਸੇਵਾ ਕਾਰਜ ਵਿੱਚ ਲੱਗੇ ਹੋਏ ਹਨ। ਪੂਜਨੀਕ ਗੁਰੂ ਜੀ ਦੀ ਇਹ ਮੁਹਿੰਮ ਕੋਰੋਨਾ ਕਾਲ ਵਿੱਚ ਬੇਸਹਾਰਾ ਪਸ਼ੂਆਂ ਲਈ ਵਰਦਾਨ ਸਾਬਿਤ ਹੋਈ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਸ਼ੂਆਂ ਲਈ ਹਰੇ-ਚਾਰੇ ਤੇ ਪਾਣੀ ਦਾ ਪ੍ਰਬੰਧ ਕੀਤਾ।

ਬੰਦ ਕਤਲੇਆਮ:

  • ਕਾਨੂੰਨੀ ਕਾਰਵਾਈ ਨਾਲ ਬੁੱਚੜਖਾਨੇ ਬੰਦ ਕਰਵਾਉਣਾ

ਇਸ ਮੁਹਿੰਮ ਤਹਿਤ ਸੰਗਤ ਉਨ੍ਹਾਂ ਬੁੱਚੜਖਾਨਿਆਂ ਨੂੰ ਬੰਦ ਕਰਵਾਉਣ ਲਈ ਕਾਨੂੰਨੀ ਕਾਰਵਾਈ ਕਰਦੀ ਹੈ, ਜਿੱਥੇ ਮਾਸਾਹਾਰ ਲਈ ਪਸ਼ੂਆਂ ਨੂੰ ਕੱਟਿਆ-ਵੱਢਿਆ ਜਾਂਦਾ ਹੈ।

ਸੇਫ ਰੋਡਜ਼, ਸੇਫ ਲਾਈਫ

ਇਸ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੜਕ ’ਤੇ ਡਿੱਗੇ ਹੋਏ ਦਰੱਖਤ ਤੇ ਮਰੇ ਜਾਨਵਰਾਂ ਨੂੰ ਹਟਾਉਂਦੇ ਹਨ ਤਾਂ ਕਿ ਕੋਈ ਦੁਰਘਟਨਾ ਨਾ ਵਾਪਰ ਜਾਵੇ। ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਤਹਿਤ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਜਾਨਵਰਾਂ ਦੇ ਮ੍ਰਿਤਕ ਸਰੀਰਾਂ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੜਕ ਤੋਂ ਪਾਸੇ ਹਟਾ ਕੇ ਉਨ੍ਹਾਂ ਨੂੰ ਖੱਡੇ ਪੁੱਟ ਕੇ ਦਫਨਾ ਦਿੰਦੇ ਹਨ ਤਾਂ ਕਿ ਸੜਕ ’ਤੇ ਪਏ ਪਸ਼ੂਆਂ ਦੇ ਮ੍ਰਿਤਕ ਸਰੀਰ ਤੇ ਦਰੱਖਤ ਦੁਰਘਟਨਾ ਦਾ ਕਾਰਨ ਨਾ ਬਣ ਜਾਣ।

ਬੇਸਹਾਰਾ ਪਸ਼ੂਆਂ ਦੇ ਸਿੰਙਾਂ ’ਤੇ ਰਿਫਲੈਕਟਰ ਲਾਉਣਾ

ਪੂਜਨੀਕ ਗੁਰੂ ਜੀ ਦੀ ਇਹ ਮੁਹਿੰਮ ਜਿੱਥੇ ਸੜਕ ’ਤੇ ਘੁੰਮਣ ਵਾਲੇ ਬੇਸਹਾਰਾ ਵੱਛਿਆਂ, ਗਊਆਂ, ਸਾਨ੍ਹਾਂ ਆਦਿ ਪਸ਼ੂਆਂ ਲਈ ਵਰਦਾਨ ਸਾਬਿਤ ਹੋਈ ਹੈ, ਉੱਥੇ ਨਾਲ ਹੀ ਸੜਕ ਹਾਦਸਿਆਂ ਵਿੱਚ ਰੋਕ ਲਾਉਣ ਲਈ ਕਾਰਾਗਰ ਸਾਬਿਤ ਹੋਈ ਹੈ। ਇਸ ਮੁਹਿੰਮ ਤਹਿਤ ਸੇਵਾਦਾਰ ਪਸ਼ੂਆਂ ਦੇ ਸਿੰਙਾਂ ’ਤੇ ਰਿਫਲੈਕਟਰ ਲਾਉਦੇ ਹਨ ਜਾਂ ਗਲ ਵਿੱਚ ਰੇਡੀਅਮ ਪੱਟੀ ਪਾੳਦੇ ਹਨ, ਜਿਸ ਨਾਲ ਰਾਤ ਦੇ ਸਮੇਂ ਵਾਹਨਾਂ ਦੀ ਲਾਈਟ ਪੈਣ ’ਤੇ ਪਸ਼ੂ ਦੂਰੋਂ ਹੀ ਨਜ਼ਰ ਆ ਜਾਂਦੇ ਹਨ ਤੇ ਵਾਹਨ ਚਾਲਕ ਸੰਭਲ ਜਾਂਦੇ ਹਨ। ਇਸ ਮਹਿੰਮ ਤਹਿਤ ਹਰਿਆਣਾ, ਪੰਜਾਾਬ, ਰਾਜਸਥਾਨ, ਦਿੱਲੀ, ਯੂਪੀ ਸਮੇਤ ਹੋਰ ਸੂਬਿਆਂ ਵਿੱਚ ਹੁਣ ਤੱਕ ਲੱਖਾਂ ਪਸ਼ੂਆਂ ਦੇ ਸਿੰਙਾਂ ’ਤੇ ਰਿਫਲੈਕਟਰ ਲਾਏ ਜਾਂ ਚੁੱਕੇ ਹਨ ਤੇ ਹਰ ਸਾਲ ਧੁੰਦ ਦੇ ਮੌਸਮ ਤੋਂ ਪਹਿਲਾਂ ਪਸ਼ੂੁਆਂ ਦੇ ਸਿੰਙਾਂ ’ਤੇ ਰਿਫਲੈਕਟਰ ਲਾਉਣੇ ਤੇ ਉਨ੍ਹਾਂ ਦੇ ਗਲ ਵਿੱਚ ਰੇਡੀਅਮ ਪੱਟੀ ਪਾਉਣ ਦਾ ਕੰਮ ਕੀਤਾ ਜਾਂਦਾ ਹੈ।

ਕਾਓ ਮਿਲਕ ਪਾਰਟੀ:

ਪੂਜਨੀਕ ਗੁਰੂ ਜੀ ਨੇ ਗਊ ਮਾਤਾ ਦੇ ਸਨਮਾਨ ਨੂੰ ਵਧਾਉਣ ਲਈ ਅਨੋਖੀ ਪਾਰਟੀ ਦੀ ਸ਼ੁਰੂਆਤ ਕੀਤੀ ਜਿਸ ਨੂੰ ਕਾਓ ਮਿਲਕ ਪਾਰਟੀ ਦਾ ਨਾਂਅ ਦਿੱਤਾ। ਇਸ ਮੁਹਿੰਮ ਤਹਿਤ ਪਾਰਟੀਆਂ ਵਿੱਚ ਗਊ ਦੇ ਦੁੱਧ ਤੇ ਉਸ ਤੋਂ ਬਣੇ ਉਤਪਾਦਾਂ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਸੇਵਾਦਾਰ ਕਾਓ ਮਿਲਕ ਪਾਰਟੀ ਕਰਵਾਉਣ ਲੱਗੇ ਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਵਰਤੋਂ ਕਰਦੇ ਹਨ।

ਸੱਭਿਆਚਾਰ ਕੋਰ

ਪੂਜਨੀਕ ਗੁਰੂ ਜੀ ਨੇ ‘ਸੱਭਿਆਚਾਰ ਕੋਰ’ ਮੁਹਿੰਮ ਚਲਾ ਕੇ ਜੀਵ ਜਗਤ ਦਾ ਕਲਿਆਣ ਕੀਤਾ ਹੈ। ਇਸ ਮੁਹਿੰਮ ਤਹਿਤ ਡੇਰਾ ਸ਼ਰਧਾਲੂ ਖਾਣਾ-ਖਾਣ ਤੋਂ ਪਹਿਲਾਂ ਪਸ਼ੂਆਂ-ਪੰਛੀਆਂ ਤੇ ਜੀਵ ਜੰਤੂਆਂ ਲਈ ਰੋਟੀ ਕੱਢਣਾ ਨਹੀਂ ਭੁੱਲਦੇ ਤਾਂ ਕਿ ਪਸ਼ੂ-ਪੰਛੀਆਂ ਦਾ ਪੇਟ ਭਰ ਸਕੇ।

ਪਾਲਤੂ ਸੰਭਾਲ:

ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ਇਹ ਮੁਹਿੰਮ ਦੇਸ਼ ਵਿੱਚ ਵਧ ਰਹੇ ਬੇਸਹਾਰਾ ਪਸ਼ੂਆਂ ਖਾਸ ਕਰ ਗਊ ਵੰਸ਼ ਲਈ ਕਲਿਆਣਕਾਰੀ ਸਾਬਿਤ ਹੋ ਰਹੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਗਊ ਆਦਿ ਪਸ਼ੂ ਦੁੱਧ ਦੇਣਾ ਬੰਦ ਕਰ ਦੇਣ ’ਤੇ ਜਾਂ ਬਲਦਾਂ ’ਚ ਸਮਾਨ ਢੋਹਣ-ਖੇਤੀ ਕੰਮ ਕਰਨ ਦੀ ਸਮਰੱਥਾ ਨਾ ਰਹਿਣ ’ਤੇ ਪਸ਼ੂ ਪਾਲਕ ਉਨ੍ਹਾਂ ਨੂੰ ਅਵਾਰਾ ਛੱਡ ਦਿੰਦੇ ਹਨ, ਜਿਸ ਨਾਲ ਅਜਿਹੇ ਪਸ਼ੂ ਸੜਕਾਂ ’ਤੇ ਬੇਸਹਾਰਾ ਘੁੰਮਦੇ ਰਹਿੰਦੇ ਹਨ ਤੇ ਇਹ ਦੁਰਘਟਨਾ ਦਾ ਕਾਰਨ ਤੇ ਹਾਦਸੇ ਦਾ ਸ਼ਿਕਾਰ ਬਣਦੇ ਹਨ। ਅਜਿਹੇ ਪਸ਼ੂਆਂ ਦੀ ਵੱਡੀ ਤਦਾਦ ਨੂੰ ਰੋਕਣ ਲਈ ਪੂਜਨੀਕ ਗੁਰੂ ਜੀ ਨੇ ਪ੍ਰਣ ਕਰਵਾਇਆ ਕਿ ਡੇਰਾ ਸੱਚਾ ਸੌਦਾ ਨਾਲ ਜੁੜੇ ਸੇਵਾਦਾਰ ਪਸ਼ੂਆਂ ਨੂੰ ਬੇਸਹਾਰਾ ਨਹੀਂ ਛੱਡਣਗੇ ਤੇ ਉਨ੍ਹਾਂ ਦੀ ਪੂਰੀ ਸੰਭਾਲ ਕਰਨਗੇ।

Read Also: Body Donation: ਮਾਤਾ ਮੁਖਤਿਆਰੋ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਦੀ ਪਾਲਣਾ ਕਰਦੇ ਹੋਏ ਸਾਧ-ਸੰਗਤ ਤੇ ਸੇਵਾਦਾਰ ਸੰਕਟਗ੍ਰਸਤ ਪਸ਼ੂਆਂ ਦੀ ਜਾਨ ਬਚਾਉਂਦੇ ਹਨ। ਸੇਵਾਦਾਰਾਂ ਵੱਲੋਂ ਨਹਿਰਾਂ ਵਿੱਚ ਡਿੱਗੀਆਂ ਗਊਆਂ, ਦਲਦਲ ਤੇ ਸੜਕ ਬਣਾਉਣ ਵਿੱਚ ਕੰਮ ਆਉਣ ਵਾਲੀ ਲੁੱਕ ’ਚ ਫਸੀਆਂ ਗਊਆਂ ਤੇ ਹੋਰ ਪਸ਼ੂਆਂ ਨੂੰ ਕੱਢਣ ਦੇ ਅਨੇਕਾਂ ਕਿੱਸੇ ਹਨ। ਡੇਰਾ ਸ਼ਰਧਾਲੂਆਂ ਦੇ ਅਣਥੱਕ ਯਤਨਾਂ ਸਦਕਾ ਅਨੇਕਾਂ ਪਸ਼ੂਆਂ ਨੂੰ ਨਵਾਂ ਜੀਵਨਦਾਨ ਮਿਲਿਆ ਹੈ।

ਪੂਜਨੀਕ ਗੁਰੂ ਜੀ ਰੱਖਦੇ ਹਨ ਪਸ਼ੂ-ਪੰਛੀਆਂ ਨਾਲ ਹਮਦਰਦੀ

ਪੂਜਨੀਕ ਗੁਰੂ ਸੰਤ ਡਾ. ਗਰੁਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਚਪਨ ਤੋਂ ਹੀ ਪਸ਼ੂ-ਪੰਛੀਆਂ ਨਾਲ ਵੀ ਹਮਦਰਦੀ ਰੱਖਦੇ ਹਨ। ਆਪ ਜੀ ਜਿੱਥੇ ਆਮ ਲੋਕਾਂ ਨੂੰ ਮਾਸ-ਮਿੱਟੀ ਛੱਡ ਕੇ ਸ਼ਾਕਾਹਾਰੀ ਬਣਨ ਲਈ ਪ੍ਰੇਰਿਤ ਕਰਦੇ ਹਨ, ਉੱਥੇ ਪਸ਼ੂਆਂ ਪ੍ਰਤੀ ਪ੍ਰੇਮ ਤੇ ਦਇਆ ਭਾਵਨਾ ਰੱਖਣ ਦੀ ਸਿੱਖਿਆ ਦਿੰਦੇ ਹਨ। ਆਪ ਜੀ ਦੇ ਬਚਨ ਹਨ ਕਿ ਖਾਣਾ ਬਣਾਉਂਦੇ ਸਮੇਂ ਪਹਿਲੀ ਰੋਟੀ ਕੱਢ ਕੇ ਗਊ ਜਾਂ ਹੋਰ ਪਸ਼ੂਆਂ ਨੂੰ ਖਵਾਓ। ਆਪ ਜੀ ਆਮ ਲੋਕਾਂ ਨੂੰ ਪਸ਼ੂਆਂ ਪ੍ਰਤੀ ਕਰੂਰਤਾ ਨਾ ਕਰਨ ਲਈ ਪ੍ਰੇਰਿਤ ਕਰਦੇ ਹਨ। ਪੂਜਨੀਕ ਗੁਰੂ ਜੀ ਦੇਸੀ ਨਸਲ ਦੀ ਗਊ ਤੇ ਘੋੜੇ ਨੂੰ ਚਾਰਾ ਪਾਉਂਦੇ ਨਜ਼ਰ ਆਉਂਦੇ ਹਨ। ਅਜਿਹੇ ਦ੍ਰਿਸ਼ ਪਸ਼ੂਆਂ ਪ੍ਰਤੀ ਦਇਆ-ਭਾਵਨਾ ਵਿਖਾਉਣ ਲਈ ਪ੍ਰੇਰਨਾਂ ਦਿੰਦੇ ਹਨ।

ਪਸ਼ੂਆਂ ਦੇ ਪ੍ਰਤੀ ਅੱਤਿਆਚਾਰ ਰੋਕਣਾ

  • ਪਸ਼ੂ ਸੁਰੱਖਿਆ ਤੇ ਉਨ੍ਹਾਂ ਦਾ ਇਲਾਜ ਵਿੱਚ ਵਾਧਾ ਕਰਨਾ
  • ਜੀਵ-ਜੰਤੂਆਂ ਨੂੰ ਸਨਮਾਨ ਤੇ ਉਨ੍ਹਾਂ ਦਾ ਹੱਕ ਦਿਵਾਉਣਾ
  • ਪਸ਼ੂਆਂ ਦੀ ਸਥਿਤੀ ਨੂੰ ਹੋਰ ਵਧੀਆ ਕਰਨਾ

LEAVE A REPLY

Please enter your comment!
Please enter your name here