ਅਧਿਆਪਕਾਂ ਦੀਆਂ ਆਪਸੀ ਬਦਲੀਆਂ ’ਚ 2 ਸਾਲ ਸਟੇਅ ਦੀ ਸ਼ਰਤ ਖ਼ਤਮ ਕਰਨ ਦੀ ਉੱਠੀ ਮੰਗ

Teachers

ਈਟੀਟੀ 6635 ਪੋਸਟਾਂ ਤੇ ਭਰਤੀ ਹੋਏ ਅਧਿਆਪਕਾ ਨੂੰ ਬਦਲੀ ਦਾ ਦਿੱਤਾ ਜਾਵੇ ਮੌਕਾ | Teachers

ਫਾਜ਼ਿਲਕਾ (ਰਜਨੀਸ਼ ਰਵੀ)। Teachers : ਆਪਸੀ ਬਦਲੀਆਂ ਵਿੱਚ ਇੱਕ ਸਟੇਸ਼ਨ ਤੇ ਘੱਟੋ ਘੱਟ ਦੋ ਸਾਲ ਦੇ ਸਟੇਅ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ। ਉਪਰੋਕਤ ਪ੍ਰਗਟਾਵਾ ਕਰਦੇ ਹੋਏ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਦੇ ਜ਼ਿਲ੍ਹਾ ਪ੍ਰਧਾਨ ਇਨਕਲਾਬ ਗਿੱਲ ਨੇ ਦੱਸਿਆ ਕਿ ਸਾਲ 2019 ਵਿੱਚ ਸਿੱਖਿਆ ਵਿਭਾਗ ਦੁਆਰਾ ਆਨਲਾਈਨ ਟ੍ਰਾਂਸਫਾਰਮਰ ਪਾਲਸੀ ਲਿਆ ਕੇ ਅਧਿਆਪਕਾਂ ਦੀਆਂ ਪਾਰਦਰਸ਼ੀ ਢੰਗ ਨਾਲ ਬਦਲੀਆਂ ਕਰਨਾ ਸ਼ਲਾਘਾਯੋਗ ਹੈ। ਸਮੇਂ ਤੇ ਬਦਲੇ ਹਾਲਾਤਾਂ ਅਨੁਸਾਰ ਇਸ ਟ੍ਰਾਂਸਫਾਰਮਰ ਪਾਲਸੀ ਵਿੱਚ ਕਈ ਸੋਧਾਂ ਕੀਤੀਆਂ ਗਈਆਂ ਹਨ। ਸਮੂਹ ਅਧਿਆਪਕ ਵੱਲੋਂ ਇੱਕ ਬੜੀ ਅਹਿਮ ਮੰਗ ਵਿਭਾਗ ਤੋਂ ਵਾਰ ਵਾਰ ਕੀਤੀ ਜਾ ਰਹੀ ਹੈ ਕਿ ਆਪਸੀ ਬਦਲੀਆਂ ਵਿੱਚ ਇੱਕ ਸਟੇਸ਼ਨ ਤੇ ਘੱਟੋ ਘੱਟ ਦੋ ਸਾਲ ਦੇ ਸਟੇਅ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇ।

Teachers

ਜਿਸ ਤੇ ਵਿਭਾਗ ਵੱਲੋਂ ਟਾਲਾ ਵੱਟਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਪਸੀ ਬਦਲੀ ਦੌਰਾਨ ਇੱਕ ਬਦਲੀ ਨਾਲ ਇੱਕ ਤੋਂ ਵੱਧ ਅਧਿਆਪਕਾਂ ਨੂੰ ਫਾਇਦਾ ਹੁੰਦਾ ਹੈ ।ਸੋ ਇਸ ਮੰਗ ਤੇ ਤੁਰੰਤ ਗੌਰ ਕਰਦਿਆਂ ਵਿਭਾਗ ਆਪਸੀ ਬਦਲੀ ਤੋਂ ਸਟੇਅ ਦੀ ਸ਼ਰਤ ਖ਼ਤਮ ਕਰਕੇ ਆਪਸੀ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾ ਨੂੰ ਫੌਰੀ ਰਾਹਤ ਦੇਵੇ।ਇਸ ਦੇ ਨਾਲ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਈਟੀਟੀ 6635 ਪੋਸਟਾਂ ਤੇ ਭਰਤੀ ਹੋਏ ਅਧਿਆਪਕਾ ਵਿੱਚੋਂ ਜ਼ਿਆਦਾਤਰ ਅਧਿਆਪਕਾ ਦੀ ਨਿਯੁਕਤੀ ਆਪਣੇ ਘਰਾਂ ਤੋਂ ਸੈਂਕੜੇ ਕਿੱਲੋਮੀਟਰ ਦੂਰ ਹੋਈ ਹੈ। ਇਹਨਾਂ ਦੀ ਨਿਯੁਕਤੀ ਨੂੰ ਵੀ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਲਈ ਇਹਨਾਂ ਅਧਿਆਪਕਾ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ ਤਾਂ ਜ਼ੋ ਇਹਨਾਂ ਨੂੰ ਆਪਣੇ ਘਰਾਂ ਦੇ ਨੇੜੇ ਸੇਵਾ ਕਰਨ ਦਾ ਮੌਕਾ ਮਿਲ ਸਕੇ।

Read Also : ਖੜਗੇ-ਰਾਹੁਲ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਇਸ ਮੌਕੇ ਤੇ ਯੂਨੀਅਨ ਆਗੂ ਇਨਕਲਾਬ ਗਿੱਲ, ਸੁਖਵਿੰਦਰ ਸਿੰਘ ਸਿੱਧੂ, ਸੁਨੀਲ ਗਾਂਧੀ, ਮਨੋਜ ਬੱਤਰਾ ,ਵਰਿੰਦਰ ਸਿੰਘ,ਬਲਜੀਤ ਸਿੰਘ, ਸੁਖਦੇਵ ਸਿੰਘ ਭੱਟੀ, ਸੁਰਿੰਦਰ ਕੰਬੋਜ, ਮਨਦੀਪ ਸਿੰਘ ਸ਼ੈਣੀ,ਪ੍ਰਦੀਪ ਕੁੱਕੜ,ਭਾਰਤ ਸੱਭਰਵਾਲ,ਨੀਰਜ ਕੁਮਾਰ, ਨਵਨੀਤ ਭਠੇਜਾ, ਰਾਜਨ ਕੁੱਕੜ,ਕੁਲਦੀਪ ਸਿੰਘ,ਸੌਰਭ ਧੂੜੀਆ, ਜਸਵਿੰਦਰ ਸਿੰਘ, ਦੀਪਮ ਜੁਨੇਜਾ, ਸੁਮਿਤ ਕੁਮਾਰ, ਗੌਰਵ ਚੁੱਘ ,ਸਤਿੰਦਰ ਕੰਬੋਜ, ਮਨੀਸ਼ ਲਾਧੂਕਾ,ਅਮਿਤ ਬੱਤਰਾ,ਅਮਨ ਕੰਬੋਜ, ਗਗਨਦੀਪ ਕੰਬੋਜ, ਪ੍ਰਕਾਸ਼ ਕੁਮਾਰ,ਦਲਜੀਤ ਚੀਮਾ, ਇੰਦਰਪਾਲ , ਮੋਹਿਤ ਬੱਤਰਾ, ਰਾਜ ਕੁਮਾਰ, ਸੰਜਮ,ਸ਼ਿਵਮ,ਕਪਿਲ ਮੋਂਗਾ ਪ੍ਰਦੀਪ ਕੁੱਕੜ,ਪ੍ਰਿੰਸ ਕਾਠਪਾਲ, ਅੰਕੁਸ਼ ਕੁਮਾਰ,ਅਸ਼ੋਕ ਕੁਮਾਰ , ਰਜਿੰਦਰ ਕੁਮਾਰ ,ਰਾਕੇਸ਼ ਕੁਮਾਰ, ਮਾੜੂ ਰਾਮ, ਸੀਤਾ ਰਾਮ, ਜਾਨੇਦਰ, ਰਾਜ ਕੁਮਾਰ, ਸੰਦੇਸ਼, ਤਰਨਦੀਪ ਸਿੰਘ, ਬੂਟਾ ਸਿੰਘ,ਗੁਰਪ੍ਰੀਤ ਸਿੰਘ, ਗੌਰਵ ਬਜਾਜ ਸਮੇਤ ਜਥੇਬੰਦੀ ਦੇ ਸਮੂਹ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਉਕਤ ਮੰਗਾ ਨੂੰ ਬਿਨਾਂ ਦੇਰੀ ਪੂਰੀਆਂ ਕਰਕੇ ਬਦਲੀ ਦੇ ਚਾਹਵਾਨ ਅਧਿਆਪਕਾਂ ਨੂੰ ਰਾਹਤ ਦੇਵੇ।