ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ

ਦਲਿਤ ਕਾਰਡ ਖੇਡਣ ਦੀ ਬਜਾਏ ਇਨ੍ਹਾਂ ਬਾਰੇ ਸੋਚਣਾ ਵੀ ਜ਼ਰੂਰੀ

ਸਾਬਕਾ ਅਮਰੀਕੀ ਰਾਸ਼ਟਰਪਤੀ ਨਿਕਸਨ ਨੇ ਆਪਣੀ ਕਿਤਾਬ ‘ਦ ਰੀਅਲ ਵਾਰ’ ’ਚ ਲਿਖਿਆ ਹੈ, ਇਹ ਵਿਚਾਰ ਕਿ ਅਸੀਂ ਆਪਣੀ ਅਜ਼ਾਦੀ ਨੂੰ ਸਦਭਾਵਨਾ ਫੈਲਾ ਕੇ ਬਚਾ ਸਕਦੇ ਹਾਂ ਨਾ ਸਿਰਫ ਬਚਕਾਨਾ ਹੈ ਸਗੋਂ ਖਤਰਨਾਕ ਵੀ ਹੈ ਉਨ੍ਹਾਂ ਦੀ ਇਸ ਚਿਤਾਵਨੀ ਭਰੇ ਸ਼ਬਦਾਂ ’ਤੇ ਸਾਡੇ ਆਗੂਆਂ ਨੇ ਕੋਈ ਧਿਆਨ ਨਹੀਂ ਦਿੱਤਾ ਸਾਡੇ ਆਗੂ ਹੁਣ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਤਿਆਰੀ ਕਰ ਰਹੇ ਹਾਂ ਤੇ ਉਹ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਆਤਮ-ਨਿਰਭਰ ਭਾਰਤ ਵਰਗੇ ਲੁਭਾਉਣੇ ਭਾਸ਼ਣ ਦਿੰਦੇ ਹਨ ਤੇ ਉਨ੍ਹਾਂ ’ਚ ਆਮ ਆਦਮੀ ਦਾ ਮੋਨ ਬੋਲਦਾ ਹੈ ਦੁੱਖਦਾਈ ਤੱਥ ਤਾਂ? ਇਹ ਹੈ ਕਿ ਬੀਤੇ 75 ਸਾਲਾਂ ’ਚ ਕੁਝ ਵੀ ਨਹੀਂ ਬਦਲਿਆ ਅਤੀਤ ਜਿਉਂ ਦਾ ਤਿਉਂ ਬਣਿਆ ਹੋਇਆ ਹੈ

ਅੱਜ ਵੀ ਭਾਰਤ ਜਾਤੀਗਤ ਮੱਤਭੇਦਾਂ ਦੇ ਕੁਚੱਕਰ ’ਚ ਫਸਿਆ ਹੋਇਆ ਹੈ ਜਿੱਥੇ ਦਲਿਤ, ਜੋ ਹਿੰਦੂੁ ਜਾਤੀ ਦੇ ਸਭ ਤੋਂ ਹੇਠਲੇ ਕ੍ਰਮ ’ਚ ਆਉਂਦੀ ਹੈ, ਉਨ੍ਹਾਂ ਦੇ ਨਾਲ ਅੱਜ ਵੀ ਓਹੀ ਪੁਰਾਣਾ ਵਿਹਾਰ ਕੀਤਾ ਜਾਂਦਾ ਹੈ ਪਿਛਲੇ ਦਸ ਦਿਨਾਂ ’ਚ ਦਲਿਤਾਂ ਦੇ ਨਾਲ ਜਾਤੀ ਨਫ਼ਰਤ ਨੇ ਮੁੜ ਆਪਣਾ ਸਿਰ ਚੁੱਕ ਲਿਆ ਹੈ।

ਭਾਰਤੀ ਮਹਿਲਾ ਹਾਕੀ ਟੀਮ ਦੀ ਓਲੰਪਿਕ ਸੈਮੀਫਾਈਨਲ ’ਚ ਅਰਜਨਟੀਨਾ ਤੋਂ ਹਾਰ ਤੋਂ ਬਾਅਦ ਹਰਿਦੁਆਰ ’ਚ ਭਾਰਤੀ ਮਹਿਲਾ ਹਾਕੀ ਟੀਮ ਦੀ ਕੈਪਟਨ ਵੰਦਨਾ ਕਟਾਰੀਆ ਦੇ ਘਰ ਦੇ ਬਾਹਰ ਉੱਚ ਜਾਤੀ ਦੇ ਲੋਕਾਂ ਨੇ ਉਨ੍ਹਾਂ? ਦਾ ਮਖੌਲ ਉਡਾਉਂਦੇ ਹੋਏ ਨ੍ਰਿ ਕੀਤਾ, ਪਟਾਕੇ ਚਲਾਏ ਤੇ ਜਾਤੀ ਅਪਸ਼ਬਦ ਕਹੇ ਤੇ ਇਹ ਇਸ ਦਾ ਸਬੂਤ ਹੈ ਇਹ ਲੋਕ ਕਾਫੀ ਗੁੱਸੇ ’ਚ ਸਨ ਤੇ ਉਨ੍ਹਾਂ ਨੇ ਇਸ ਹਾਰ ਦਾ ਕਾਰਨ ਮਹਿਲਾ ਹਾਕੀ ਟੀਮ ’ਚ ਕਈ ਦਲਿਤ ਖਿਡਾਰੀਆਂ ਨੂੰ ਦੱਸਿਆ ਦਿੱਲੀ ’ਚ 9 ਸਾਲਾ ਗਰੀਬ ਦਲਿਤ ਬੱਚੀ ਦੇ ਨਾਲ ਕੁਝ ਪੁਜਾਰੀਆਂ ਵੱਲੋਂ ਸਾਮੂਹਿਕ ਜਬਰ-ਜਨਾਹ ਕੀਤਾ ਗਿਆ ਜਿਸ ਤੋਂ ਬਾਅਦ ਜ਼ਲਦਬਾਜ਼ੀ ’ਚ ਅੰਤਿਮ ਸਸਕਾਰ ਕੀਤਾ ਗਿਆ

ਜਿਸ ਤੋਂ ਬਾਅਦ ਕਾਂਗਰਸ ਤੇ ਭਾਜਪਾ ਵਿਚਾਲੇ ਰਾਜਨੀਤਿਕ ਤੂੰ-ਤੂੰ, ਮੈਂ-ਮੈਂ ਵੇਖਣ ਨੂੰ ਮਿਲੀ ਰਾਹੁਲ ਪੀੜਤ ਪਰਿਵਾਰ ਨੂੰ ਮਿਲਣ ਗਏ ਤੇ ਉਨ੍ਹਾਂ ਦਾ ਸਾਥ ਦੇਣ ਦਾ ਵਾਅਦਾ ਕੀਤਾ ਜਦੋਂਕਿ ਭਗਵਾ ਬ੍ਰਿਗੇਡ ਨੇ ਉਨ੍ਹਾਂ ’ਤੇ ਦੋਸ਼ ਲਾਇਆ ਕਿ ਉਹ ਜਬਰ-ਜਨਾਹ ਦੇ ਮਾਮਲਿਆਂ ’ਚ ਪ੍ਰਤੀਕਿਰਿਆ ਦੇਣ ਦੇ ਮਾਮਲੇ ’ਚ ਚੋਣਾਤਮਿਕ ਨੀਤੀ ਅਪਣਾਉਂਦੇ ਹਨ ਉਹ ਕਾਂਗਰਸ ਦੀ ਅਗਵਾਈ ਵਾਲੇ ਪੰਜਾਬ, ਰਾਜਸਥਾਨ ਤੇ ਛਤੀਸਗੜ੍ਹ ’ਚ ਦਲਿਤਾਂ ’ਤੇ ਅੱਤਿਆਚਾਰ ਦੇ ਮਾਮਲੇ ’ਚ ਚੁੱਪ ਧਾਰੀ ਰੱਖਦੇੇ ਹਨ।

ਇਸ ਘਟਨਾਕ੍ਰਮ ਵਿਚਕਾਰ ਕੁਝ ਸੂਬੇ ਜਾਤੀ ਜਨਗਣਨਾ ਦੀ ਮੰਗ ਕਰ ਰਹੇ ਹਨ ਜਿਸ ਨੂੰ ਮੋਦੀ ਸਰਕਾਰ ਨੇ ਅਸਵੀਕਾਰ ਕਰ ਦਿੱਤਾ ਹੈ ਕਸ਼ਮੀਰ ਤੋਂ ਕੰਨਿਆਕੁਮਾਰੀ, ਮਹਾਂਰਾਸ਼ਟਰ ਤੋਂ ਮਣੀਪੁਰ ਤੱਕ ਜਾਤੀ ਧਮਾਕਾ ਤੇ ਜਾਤੀ ਸ਼ੋਸ਼ਣ ਵੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਜਾਤੀ ਸਮੀਕਰਨਾਂ ਨੂੰ ਸੱਤਾ ਦੀ ਐਨਕ ਨਾਲ ਵੇਖਿਆ ਜਾ ਰਿਹਾ ਹੈ

ਹਰ ਪਾਰਟੀ ਆਪਣੀਆਂ ਸਵਾਰਥੀ ਜ਼ਰੂਰਤਾਂ ਅਨੁਸਾਰ ਇਸ ਨੂੰ ਪਰਿਭਾਸ਼ਿਤ ਕਰ ਰਹੀ ਹੈ ਦਲਿਤਾਂ ਦੀ ਸੁਰੱਖਿਆ ਲਈ ਕਾਨੂੰਨਾਂ ਦੇ ਬਾਵਜੂਦ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਉਨ੍ਹਾਂ ਦੇ ਵਿਰੁੱਧ 46 ਹਜ਼ਾਰ ਅਪਰਾਧ ਦਰਜ ਕੀਤੇ ਗਏ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ ਤੇ ਓੜੀਸਾ ਨੌਂ ਸੂਬਿਆਂ ’ਚ ਸਾਲ 2019 ’ਚ ਦਲਿਤਾਂ ਦੇ ਵਿਰੁੱਧ ਹੋਏ ਕੁੱਲ ਅਪਰਾਧਾਂ ’ਚੋਂ 84 ਫੀਸਦੀ ਅਪਰਾਧ ਹੋਏ ਹਾਲਾਂਕਿ ਦੇਸ਼ ’ਚ ਦਲਿਤਾਂ ਦੀ ਅਬਾਦੀ 25 ਫੀਸਦੀ ਹੈ ਪਰ ਦੇਸ਼ ਦੀ ਜੇਲ੍ਹ ’ਚ ਕੈਦੀਆਂ ਦੀ ਗਿਣਤੀ ’ਚ ਉਨ੍ਹਾਂ?ਦੀ ਗਿਣਤੀ 33.2 ਫੀਸਦੀ ਹੈ।

ਵੋਟਰ ਅੱਜ ਫੈਸਲਾਕੁੰਨ ਰੂਪ ਨਾਲ ਜਾਤੀ ਆਧਾਰ ’ਤੇ ਵੋਟ ਪਾਉਂਦੇ ਹਨ ਵੋਟ ਦੇ ਜ਼ਰੀਏ ਸਮਾਜਿਕ ਇੰਜੀਨੀਅਰਿੰਗ ਅੱਜ ਰਾਜਨੀਤਿਕ ਪਾਰਟੀਆਂ ਦਾ ਸਫਲਤਾ ਦਾ ਮੰਤਰ ਬਣ ਗਿਆ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਸਿਰਫ 15 ਫੀਸਦੀ ਬ੍ਰਾਹਮਣ ਤੇ ਠਾਕੁਰ ਹੀ ਕਿਉਂ ਰਾਜ ਕਰਨ ਦੂਸਰੇ ਸ਼ਬਦਾਂ ’ਚ ਜਾਤੀ ਅਤੇ ਭਾਈਚਾਰੇ ਦੇ ਅਧਾਰ ’ਤੇ ਅੱਜ ਰਾਜਨੀਤਿਕ ਜਾਗਰੂਕਤਾ ਜਾਤੀ ਤੇ ਸਮੂਹ ਦੇ ਪੱਧਰ ’ਤੇ ਆ ਕੇ ਠਹਿਰ ਜਾਂਦੀ ਹੈ ਨਤੀਜੇ ਵਜੋਂ ਲਾਲੂ, ਮੁਲਾਇਮ ਤੇ ਮਾਇਆਵਤੀ ਵਰਗੇ ਮੇਡ ਇਨ ਇੰਡੀਆ ਆਗੂਆਂ ਦਾ ਉਦੈ ਦੇ ਨਾਲ ਹੀ ਜਾਤੀ ਭੇਦਭਾਵ ਵਧੇ ਹਨ ਲਾਲੂੁ ਦਾ ਆਰਜੇਡੀ ਪਿੱਛੜੇ ਵੋਟਰਾਂ ’ਤੇ ਨਿਰਭਰ ਹੈ ਤਾਂ ਮੁਲਾਇਮ ਦੀ ਸਪਾ ਯਾਦਵ ਤੇ ਮੁਸਲਿਮ ਕਾਰਡ ਖੇਡਦੀ ਹੈ ਤੇ ਉਹ ਸਰਕਾਰੀ ਨੌਕਰੀਆਂ ਅਤੇ ਨਿਆਂਇਕ ਨਿਯੁਕਤੀਆਂ ’ਚ ਇਨ੍ਹਾਂ ਨੂੰ ਪਹਿਲ ਦਿੰਦੀ ਹੈ

ਮਾਇਆਵਤੀ ਦੀ ਬਸਪਾ ਤਬਦੀਲੀ ਰਾਜ ’ਚ ਵਿਸ਼ਵਾਸ ਕਰਦੀ ਹੈ ਅਤੇ ਕਈ ਉੱਚ ਜਾਤੀ ਦੇ ਅਧਿਕਾਰੀਆਂ ਦੀ ਥਾਂ ’ਤੇ ਦਲਿਤ ਅਧਿਕਾਰੀਆਂ ਨੂੰ? ਨਿਯੁਕਤ ਕਰਦੀ ਹੈ ਇਸ ਤਰ੍ਹਾਂ ਉਹ ਦਲਿਤਾਂ ਨੂੰ ਇੱਕ ਨਵੀਂ ਪਹਿਚਾਣ ਦਿੰਦੇ ਹਨ ਤੇ ਉਨ੍ਹਾਂ?ਦੇ ਦ੍ਰਿਸ਼ਟੀਕੋਣ ’ਚ ਬਦਲਾਅ ਲਿਆਉਂਦੇ ਹਨ।

ਵੱਖ-ਵੱਖ ਜਾਤੀਆਂ ਮੰਨਦੀਆਂ ਹਨ ਕਿ ਉਨ੍ਹਾਂ ਦੇ ਨਾਲ ਬੇਇਨਸਾਫ਼ੀ ਹੋਈ ਹੈ ਤੇ ਉਹ ਰੁਜਗਾਰ ਆਦਿ ਦੇ ਖੇਤਰ ’ਚ ਆਪਣੀਆਂ ਅਧੂਰੀਆਂ?ਇੱਛਾਵਾਂ ਨੂੰ ਪੂਰਾ ਕਰਨ ਲਈ ਰਾਖਵਾਂਕਰਨ ਦੀ ਮੰਗ ਕਰਦੀਆਂ ਹਨ ਤਾਂ ਕਿ ਉਹ ਸਮਾਜ ’ਚ ਅੱਗੇ ਵਧ ਸਕਣ ਪਰ ਰਾਖਵਾਂਕਰਨ ਨਾਲ ਨਾ ਤਾਂ ਰੁਜ਼ਗਾਰ ਦੀ ਸਮੱਸਿਆ ਦਾ ਹੱਲ ਹੋਇਆ ਤੇ ਨਾ ਹੀ ਜਾਤੀ ਸਮਾਵੇਸ਼ ਨੂੰ ਉਤਸ਼ਾਹ ਮਿਲਿਆ ਦਲਿਤ ਸਮਾਜ ਸਮਾਜਿਕ ਅਤੇ ਰਾਜਨੀਤਿਕ ਰੂਪ ਨਾਲ ਨਿਰਾਸ਼ ਹੈ ਭਾਜਪਾ ਜਾਂ ਕਾਂਗਰਸ ਨਾਲ ਗਠਜੋੜ ਕਰਕੇ ਦਲਿਤ ਰਾਜਨੀਤਿਕ ਵਰਕਰ ਅੱਗੇ ਵਧੇ ਹਨ

ਪਰ ਇੱਕ ਭਾਈਚਾਰੇ ਦੇ ਰੂਪ ਵਿਚ ਉਹ ਰਾਜਨੀਤਿਕ ਪ੍ਰਕਿਰਿਆ ’ਚ ਪ੍ਰਭਾਵ ਨਹੀਂ ਪਾ ਸਕੇ ਹਨ ਉਨ੍ਹਾਂ ਦੀ ਅਗਵਾਈ ਦੇ ਰਾਜਨੀਤਿਕ ਦੀਵਾਲੀਏਪਣ ਕਾਰਨ ਰਾਜਨੀਤਿਕ ਅਰਥਵਿਵਸਥਾ ’ਚ ਵਿਕਾਰ ਆਇਆ ਹੈ ਤੇ ਉਹ ਕਮਜ਼ੋਰ ਹੋਈ ਹੈ ਦੁਵੱਲਾ ਸ਼ੱਕ ਜਾਤੀ ਮਾਣ ਜਾਂ ਪਹਿਚਾਣ ਦੀ ਹੋਂਦ ਸਥਾਪਿਤ ਕਰਨਾ ਇਤਿਹਾਸ ਜਾਂ ਪੁਰਾਣੀਆਂ ਯਾਦਾਂ ਦੇ ਤੌਰ ’ਤੇ ਟਕਰਾਅ ਆਮ ਗੱਲ ਹੋ ਗਈ ਹੈ ਜਿਸ ਦੇ ਚੱਲਦੇ ਵੱਖ-ਵੱਖ ਸਮੂਹਾਂ ਵਿੱਚ ਹਿੰਸਾ ਫੈਲਦੀ ਹੈ ।

ਪਰ ਸਾਡੇ ਆਗੂ ਇਹ ਨਹੀਂ ਸਮਝ ਸਕਦੇੇ ਹਨ ਕਿ ਉਨ੍ਹਾਂ? ਨੇ ਇੱਕ ਰਾਖਸ਼ ਪੈਦਾ ਕਰ ਦਿੱਤਾ ਹੈ ਤੇ ਉਹ ਇਤਿਹਾਸ ’ਤੋਂ ਸਬਕ ਲੈਣਾ ਨਹੀਂ ਚਾਹੁੰਦੇ ਹਨ ਇਤਿਹਾਸ ਦੱਸਦਾ ਹੈ ਕਿ ਭਾਰਤ ’ਚ ਸਾਰੇ ਸੰਘਰਸ਼ ਜਾਤੀ ਤੌਰ ’ਤੇ ਹੋਏ ਹਨ 1976 ’ਚ ਬਿਹਾਰ ਦੇ ਬੇਲਚੀ ’ਚ ਠਾਕੁਰ-ਦਲਿਤ ਸੰਘਰਸ਼ ਤੋਂ ਲੈ ਕੇ 1980-90 ਦੇ ਦਹਾਕੇ ’ਚ ਜਾਟ-ਸਿੱਖ ਦੰਗਿਆਂ ਤੇ ਕਸ਼ਮੀਰ ’ਚ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪਾਕਿਸਤਾਨ ਸਮੱਰਥਿਤ ਅੱਤਵਾਦੀਆ ਵੱਲੋਂ ਹਿੰਦੂ ਪੰਡਿਤਾਂ ਦਾ ਸਫਾਇਆ ਇਸ ਦਾ ਉਦਾਹਰਨ ਹੈ ਅੱਜ ਹਰ ਪਾਰਟੀ ਜਾਤੀ ਜ਼ੀਰੋ ਕਾਂਟਾ ਖੇਡ ’ਚ ਰੁੱਝੀ ਹੈ ਜਿਸ ਦੇ ਚੱਲਦੇ ਅਸੀਂ ਅੱਜ ਭਾਰਤ ਨੂੰ ਉਹ ਦੇਸ਼ ਨਹੀਂ ਮੰਨ ਸਕਦੇ ਜਿਸ ਨੂੰ ਕਦੇ ਐਮਰਸਨ ਨੇ ਮਨੁੱਖੀ ਵਿਚਾਰਾਂ ਦਾ ਸਿਖ਼ਰ ਕਿਹਾ ਸੀ।

ਬਿਨਾ ਸ਼ੱਕ ਸਾਡੇ ਆਗੂ ਜਾਂ?ਤਾਂ ਜਾਤੀ ਘੇਰੇ ’ਚੋਂ ਬਾਹਰ ਨਹੀਂ ਨਿੱਕਲਣਾ ਚਾਹੁੰਦੇ ਹਨ ਜਾਂ ਉਹ ਇਸ ਤਰ੍ਹਾਂ ਕਰਨ ’ਚ ਅਸਮਰੱਥ ਹਨ ਲੰਮੇ ਸਮੇਂ ’ਚ ਇਸ ਨਾਲ ਸਾਰੇ ਵਰਗ ’ਚ ਅਸੰਤੋਸ਼ ਫੈਲੇਗਾ ਰੌਲਾ ਪਾਉਣਾ ਤੇ ਬਲੀ ਦਾ ਬੱਕਰਾ ਲੱਭਣ ਨਾਲ ਸਾਡੇ ਆਗੂ ਜਾਤੀ ਤੌਰ ’ਤੇ ਰਾਜਨੀਤਿਕ ਸਮੀਕਰਨਾਂ ਨੂੰ ਬਦਲਣਾ ਚਾਹੁੰਦੇ ਹਨ ਭਾਰਤ ਇਸ ਗੱਲ ਦਾ ਗਵਾਹ ਹੈ ਕਿ ਵਿਸ਼ੇਸ਼ ਅਧਿਕਾਰ ਦੀ ਸ਼ਕਤੀ ਚੋਣਾਵੀ ਮੁਕਾਬਲੇ ਦੇ ਜ਼ਰੀਏ ਗਿਣਤੀ ਦੀ ਸ਼ਕਤੀ ’ਚ ਬਦਲ ਗਈ ਹੁਣ ਸਮਾਂ ਆ ਗਿਆ ਹੈ ਕਿ ਹਰ ਕੀਮਤ ’ਤੇ ਸੱਤਾ ਪ੍ਰਾਪਤ ਕਰਨ ਦੀ ਇੱਛਾ ਰੱਖਣ ਵਾਲੇ ਸਾਡੇ ਆਗੂਆਂ?ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਉੱਪਰ ਸੋਚਣਾ ਹੋਵੇਗਾ ਤੇ ਇਸ ਦੇ ਦੀਰਘਕਾਲੀ ਨਤੀਜਿਆਂ ’ਤੇ ਵਿਚਾਰ ਕਰਨਾ ਹੋਵੇਗਾ ਜੇਕਰ ਇਸ ਨੂੰ ਹੁਣ ਨਹੀਂ ਰੋਕਿਆ ਗਿਆ ਤਾਂ ਇਹ ਸਾਡੇ ਲੋਕਤੰਤਰ ਲਈ ਖਤਰਨਾਕ ਹੋਵੇਗਾ।

ਪੂਨਮ ਆਈ ਕੌਸ਼ਿਸ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ