ਸ਼ਰਦੀਆਂ ਵਿਚ ਪਸ਼ੂਆਂ ਥੱਲੇ ਸੁੱਕਾ ਕਰਨ ਲਈ ਵੀ ਪਰਾਲੀ ਦੀ ਵਰਤੋਂ ਲਾਹੇਵੰਦ | Animal Fodder
ਫਾਜਿ਼ਲਕਾ (ਰਜਨੀਸ਼ ਰਵੀ)। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਇਸਨੂੰ ਪਸੂ ਚਾਰੇ ਵਜੋਂ ਵੀ ਸੰਭਾਲ ਸਕਦੇ ਹਨ। ਇਸ ਲਈ ਪਿੰਡਾਂ ਵਿਚ ਸਾਂਝੀਆਂ ਥਾਂਵਾਂ ਨੂੰ ਲੈਂਡ ਬੈਂਕ ਵਜੋਂ ਨਿਰਧਾਰਤ ਕੀਤਾ ਹੈ ਜਿੱਥੇ ਕੋਈ ਵੀ ਕਿਸਾਨ ਆਪਣੀ ਪਰਾਲੀ ਸਟੋਰ ਕਰ ਸਕਦਾ ਹੈ ਅਤੇ ਫਿਰ ਆਉਣ ਵਾਲੇ ਦਿਨਾਂ ਵਿਚ ਪਸ਼ੂਆਂ ਦੇ ਚਾਰੇ ਵਜੋਂ ਵਰਤ ਸਕਦਾ ਹੈ।ਉਨ੍ਹਾਂ ਨੇ ਕਿਹਾ ਕਿ ਲਗਭਗ ਹਰ ਕਿਸਾਨ ਤੇ ਘਰ ਜਾਨਵਰ ਹਨ ਅਤੇ ਉਹ ਪਰਾਲੀ ਦਾ ਚੋਖਾ ਹਿੱਸਾ ਇਸ ਕੰਮ ਲਈ ਵਰਤ ਸਕਦਾ ਹੈ। (Animal Fodder)
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਬਾਸਮਤੀ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਿਚ ਤੂੜੀ ਦੀ ਥਾਂ ਤੇ ਵਰਤਿਆਂ ਜਾ ਸਕਦਾ ਹੈ ਅਤੇ ਇਸ ਨਾਲ ਪਸ਼ੂਆਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਸਮੇਤ ਹੋਰ ਸੋਕਾ ਗ੍ਰਸਤ ਸੂਬਿਆਂ ਵਿਚ ਪਰਾਲੀ ਪਸ਼ੂਆਂ ਦੀ ਖੁਰਾਕ ਦਾ ਇਕ ਮੁੱਖ ਸ਼ੋ੍ਰਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤੂੜੀ ਦੇ ਮੁਕਾਬਲੇ ਬਹੁਤ ਸਸਤੀ ਪੈਂਦੀ ਹੈ।
World Cup Final ਅੱਜ : 20 ਸਾਲਾਂ ਬਾਅਦ… ਅਸਟਰੇਲੀਆ ਨਾਲ ਅੱਜ ਹੋਵੇਗਾ ਹਿਸਾਬ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਕੋਲ ਪਰਾਲੀ ਭੰਡਾਰ ਕਰਨ ਲਈ ਥਾਂ ਨਾ ਹੋਵੇ ਤਾਂ ਉਹ ਆਪਣੇ ਪਿੰਡ ਦੀ ਪੰਚਾਇਤ ਨਾਲ ਤਾਲਮੇਲ ਕਰਕੇ ਜਾਂ ਪਹਿਲਾਂ ਤੋਂ ਨਿਰਧਾਰਤ ਥਾਂਵਾਂ ਤੇ ਪਰਾਲੀ ਨੂੰ ਸਟੋਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਕਰਨ ਨਾਲ ਅਸੀਂ ਪਰਾਲੀ ਨੂੰ ਸਾੜਨ ਤੋਂ ਵੀ ਬਚ ਜਾਵਾਂਗੇ ਅਤੇ ਪਰਾਲੀ ਦੀ ਸਹੀ ਵਰਤੋਂ ਕਰਕੇ ਇਸਤੋਂ ਲਾਭ ਵੀ ਲੈ ਸਕਾਂਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵੈਟਰਨਰੀ ਅਫ਼ਸਰ ਮਨਦੀਪ ਸਿੰਘ ਨੇ ਦੱਸਿਆ ਕਿ ਜੇਕਰ ਪਰਾਲੀ ਦੇ ਕੁਤਰੇ ਨੂੰ ਸੀਰੇ ਅਤੇ ਯੂਰੀਆਂ ਨਾਲ ਸੋਧ ਲਿਆ ਜਾਵੇ ਅਤੇ ਫਿਰ ਪਸ਼ੂਆਂ ਨੂੰ ਖੁਰਾਕ ਵਿਚ ਦਿੱਤਾ ਜਾਵੇ ਤਾਂ ਇਸ ਨਾਲ ਦੁੱਧ ਦੀ ਪੈਦਾਵਾਰ ਵਿ 7 ਤੋਂ 10 ਫੀਸਦੀ ਤੱਕ ਦਾ ਵਾਧਾ ਵੀ ਦਰਜ ਕੀਤਾ ਗਿਆ ਹੈ।
ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਸਿਆਲਾਂ ਵਿਚ ਪਸ਼ੂਆਂ ਦੇ ਥੱਲੇ ਜਿੱਥੇ ਰਾਤ ਨੂੰ ਪਸ਼ੂਆਂ ਨੂੰ ਬੰਨਿਆਂ ਜਾਂਦਾ ਹੈ ਉਥੇ 8 ਇੰਚ ਮੋਟੀ ਪਰਾਲੀ ਦੀ ਤਹਿ ਵਿਛਾ ਦਿੱਤੀ ਜਾਵੇ ਤਾਂ ਇਸ ਨਾਲ ਪਸ਼ੂ ਰਾਤ ਸਮੇਂ ਸਰਦੀ ਤੋਂ ਬਚਦਾ ਹੈ। ਇਹ ਪਰਾਲੀ 5 ਤੋਂ 7 ਦਿਨ ਇਸੇ ਤਰਾਂ ਪਈ ਰਹਿਣ ਦਿਓ ਅਤੇ ਹਰ ਰੋਜ ਉਪਰ ਤੋਂ ਗੋਹਾ ਉਠਾ ਲਵੋ। ਪਸ਼ੂਆਂ ਦਾ ਪਿਸਾਬ ਹੇਠਲੀ ਪਰਤ ਵਿਚ ਹੀ ਰਹੇਗਾ ਅਤੇ ਉਪਰੋਂ ਪਰਾਲੀ ਸੁੱਕੀ ਰਹੇਗੀ। 5-7 ਦਿਨ ਬਾਅਦ ਇਸ ਨੂੰ ਬਦਲ ਦਿਓ ਅਤੇ ਨਵੀਂ ਪਰਾਲੀ ਪਾ ਦਿਓ ਜਦ ਕਿ ਇਸ ਨੂੰ ਰੂੜੀ ਤੇ ਹੀ ਸੁੱਟ ਦਿਓ। ਇੱਥੇ ਗੋਹੇ ਥੱਲੇ ਦੱਬ ਕੇ ਇਹ ਦੋ ਮਹੀਨੇ ਵਿਚ ਹੀ ਉੱਤਮ ਕੰਪੋਸਟ ਖਾਦ ਵਿਚ ਤਬਦੀਲ ਹੋ ਜਾਵੇਗਾ।