ਸੋਪੇਰ ‘ਚ ਅੱਤਵਾਦੀ ਹਮਲਾ, ਸੀਆਰਪੀਐਫ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਮੌਤ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ (Sopore Attack) ਅੱਤਵਾਦੀਆਂ ਦਾ ਹਮਲਾ ਅਤੇ ਉਨ੍ਹਾਂ ਨਾਲ ਸੁਰੱਖਿਆ ਫੋਰਸਾਂ ਦੀਆਂ ਮੁਕਾਬਲੇ ਦੀਆਂ ਖਬਰਾਂ ਹਮੇਸ਼ਾ ਆਉਂਦੀਆਂ ਹਨ ਹਰ ਦਿਨ ਅੱਤਵਾਦੀ ਮਾਰੇ ਜਾਂਦੇ ਹਨ ਕਦੇ ਸਾਡੇ ਜਵਾਨ ਵੀ ਸ਼ਹੀਦ ਹੁੰਦੇ ਹਨ ਪਰ ਅੱਜ ਦੀ ਇੱਕ ਤਸਵੀਰ ਲੋਕ ਹਮੇਸ਼ਾ ਯਾਦ ਰੱਖਣਗੇ। ਐਨਕਾਊਂਟਰ ਵਾਲੀ ਥਾਂ ਤੋਂ ਬੇਹੱਦ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਸੋਪੇਰ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਗਸ਼ਤੀ ਟੀਮ ‘ਤੇ ਅੱਜ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ.
ਅੱਤਵਾਦੀ ਹਮਲੇ ‘ਚ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 1 ਨਾਗਰਿਕ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਸੁਰੱਖਿਆ ਮੁਲਾਜ਼ਮ ਜਖ਼ਮੀ ਹੋ ਗਏ ਜਖ਼ਮੀਆਂ ਨੂੰ ਤੁਰੰਤ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਜਵਾਨ ਅਤੇ 1 ਨਾਗਰਿਕ ਨੇ ਦਮ ਤੋੜ ਦਿੱਤਾ। ਇਨ੍ਹਾਂ ‘ਚੋਂ ਇੱਕ 60 ਸਾਲ ਦਾ ਬਜ਼ੁਰਗ ਵੀ ਹੈ ਬਜ਼ੁਰਗ ਦਾ ਨਾਂਅ ਬਸ਼ੀਰ ਅਹਿਮਦ ਬਸ਼ੀਰ ਆਪਣੇ 3 ਸਾਲ ਦੇ ਪੋਤੇ ਸੋਹੇਲ ਦੀ ਜਿੱਦ ਕਾਰਨ ਉਸ ਨੂੰ ਬਜ਼ਾਰ ਲੈ ਕੇ ਆਏ ਸਨ ਗੋਲੀਬਾਰੀ ਦਰਮਿਆਨ ਬਸ਼ੀਰ ਨੂੰ ਵੀ ਗੋਲੀ ਲੱਗੀ ਤਾਂ ਉੱਥੇ ਸੜਕ ‘ਤੇ ਡਿੱਗ ਪਏ ਗੋਲੀਬਾਰੀ ਦਰਮਿਆਨ ਸੋਹੇਲ ਆਪਣੇ ਦਾਦਾ ਬਸ਼ੀਰ ਦੀ ਲਾਸ਼ ‘ਤੇ ਉਦੋਂ ਤੱਕ ਬੈਠਾ ਰਿਹਾ ਜਦੋਂ ਤੱਕ ਪੁਲਿਸ ਮੁਲਾਜ਼ਮ ਨੇ ਉਸ ਨੂੰ ਉੱਥੋਂ ਹਟਾਇਆ ਨਹੀਂ.
ਸੋਹੇਲ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਦਾਦੇ ਨਾਲ ਕੀ ਹੋਇਆ ਹੈ। ਦਾਦੇ ਦਾ ਸਰੀਰ ਗੋਲੀਆਂ ਨਾਲ ਭੁੰਨਿਆ ਪਿਆ ਸੀ ਅਤੇ ਉਨ੍ਹਾਂ ਦੇ ਕੱਪੜੇ ਖੂਨ ਨਾਲ ਰੰਗੇ ਸਨ। ਦਾਦਾ ਆਪਣੇ ਪੋਤੇ ਨੂੰ ਗੋਦ ‘ਚ ਚੁੱਕ ਨਹੀਂ ਸਕਦਾ ਸੀ ਉਦੋਂ ਇੱਕ-ਇੱਕ ਜਵਾਨ ਨੇ ਬੱਚੇ ਨੂੰ ਆਪਣੇ ਵੱਲ ਸੱਦਿਆ ਉਸ ਸਮੇਂ ਵੀ ਗੋਲੀਬਾਰੀ ਚੱਲ ਰਹੀ ਸੀ ਸੋਹੇਲ ਦਾਦੇ ਦੀ ਲਾਸ਼ ਤੋਂ ਉੱਠ ਕੇ ਉਸ ਜਵਾਨ ਵੱਲ ਵਧ ਗਿਆ। ਇਸ ਤੋਂ ਬਾਅਦ ਇੱਕ ਜਵਾਨ ਨੇ ਬੱਚੇ ਨੂੰ ਸੁਰੱਖਿਅਤ ਮੁਕਾਬਲੇ ਵਾਲੀ ਥਾਂ ਤੋਂ ਦੂਰ ਲੈ ਗਿਆ ਤਾਂਕਿ ਬੱਚਾ ਸੁਰੱਖਿਅਤ ਰਹਿ ਸਕੇ।
ਕੰਟਰੋਲ ਲਾਈਨ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇੱਕ ਅੱਤਵਾਦੀ ਢੇਰ
ਜੰਮੂ ਜੰਮੂ-ਕਸ਼ਮੀਰ ‘ਚ ਰਾਜੌਰੀ ਜ਼ਿਲ੍ਹੇ ਦੇ ਕੇਰੀ ਸੈਕਟਰ ‘ਚ ਕੰਟਰੋਲ ਲਾਈਨ ੜੇੜੇ ਫੌਜ ਦੇ ਜਵਾਨਾਂ ਨੇ ਅੱਜ ਸਵੇਰੇ ਪਾਕਿਸਤਾਨ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਰੱਖਿਆ ਬੁਲਾਰੇ ਨੇ ਇੱਥੇ ਦੱਸਿਆ ਕਿ ਅੱਜ ਸਵੇਰੇ ਲਗਭਗ 5:55 ਵਜੇ ਅੱਤਵਾਦੀਆਂ ਦੇ ਇੱਕ ਸਮੂਹ ਨੇ ਕੰਟਰੋਲ ਲਾਈਨ ‘ਤੇ ਭਾਰਤੀ ਇਲਾਕੇ ‘ਚ ਵੜਦੇ ਹੋਏ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਲਾਈਨ ਨੇੜੇ ਭੀਂਮਰ ਗਲੀ ਸੈਕਟਰ ਦੇ ਕੇਰੀ ਇਲਾਕੇ ‘ਚ ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਉਨ੍ਹਾਂ ਨੇ ਕਿਹਾ ਕਿ, ਅੱਤਵਾਦੀਆਂ ਨੂੰ ਕੰਟਰੋਲ ਲਾਈਨ ਪਾਰ ਕਰਦੇ ਵੇਖ ਭਾਰਤੀ ਫੌਜ ਦੇ ਚੌਕਸ ਜਵਾਨਾਂ ਨੇ ਘੁਸਪੈਠ ਨੂੰ ਨਾਕਾਮ ਕਰਦਿਆਂ ਇੱਕ ਅੱਤਵਾਦੀ ਨੂੰ ਮਾਰ ਡੇਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ