ਰਾਤ ਨੂੰ ਦਿਲ ਦੇ ਦੌਰੇ ਜਾਂ ਦਿਮਾਗ ਰੁਕਣ ਤੋਂ ਬਚਣ ਦੀ ਦਿੱਤੀ ਜਾਣਕਾਰੀ

Hospitals of Punjab

ਰਾਤ ਨੂੰ ਦਿਲ ਦੇ ਦੌਰੇ ਜਾਂ ਦਿਮਾਗ ਰੁਕਣ ਤੋਂ ਬਚਣ ਦੀ ਦਿੱਤੀ ਜਾਣਕਾਰੀ

(ਸੱਚ ਕਹੂੰ ਨਿਊਜ) ਪਟਿਆਲਾ। ਫਸਟ ਏਡ ਸੇਫਟੀ ਸਿਹਤ ਜਾਗਰਿਤੀ ਮਿਸ਼ਨ ਦੇ ਡਾਕਟਰ ਮਿਸਜ਼ ਰਿਸ਼ਮਾ ਕੋਹਲੀ ਨੇ ਦੱਸਿਆ ਕਿ ਰਾਤ ਨੂੰ ਸੌਣ ਸਮੇਂ ਅਕਸਰ ਘਰ ਦੇ ਮੈਂਬਰਾਂ ਅਤੇ ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਜਾਂ ਅਚਾਨਕ ਖੜ੍ਹੇ ਹੋਣ ’ਤੇ ਚੱਕਰ ਖਾ ਕੇ ਡਿੱਗ ਜਾਂਦੇ ਹਨ ਅਤੇ ਹਸਪਤਾਲ ਪਹੁੰਚਣ ਤੱਕ ਜੇਕਰ ਸਾਹ ਬੰਦ ਰਹੇ, ਦਿਲ ਨੂੰ ਸੀਪੀਆਰ ਨਾ ਕੀਤਾ ਜਾਵੇ ਜਾਂ ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਨਾ ਮਿਲਣ ਤਾਂ ਪੀੜਤ ਦੀ ਮੌਤ ਹੋ ਸਕਦੀ ਹੈ। ਲੋਕ ਰਾਤ ਸਮੇਂ ਕਮਰਿਆਂ ਨੂੰ ਚਾਰੇ ਪਾਸੇ ਤੋਂ ਬੰਦ ਕਰ ਲੈਦੇ ਹਨ ਅਤੇ ਮੱਛਰ ਮਾਰ ਦਵਾਈਆਂ ਜਾਂ ਰੂਮ ਫਰੈਸਨਰ ਜਾਂ ਅਗਰਬੱਤੀ ਆਦਿ ਕਮਰੇ ਵਿੱਚ ਲਗਾ ਕੇ ਸੌਂ ਜਾਂਦੇ ਹਨ, ਜਿਸ ਕਰਕੇ ਕਮਰੇ ਵਿੱਚ ਆਕਸੀਜਨ ਲੇਵਲ ਘੱਟ ਹੋਣ ਕਾਰਨ ਕਮਜ਼ੋਰ ਬੱਚਿਆਂ, ਬਿਮਾਰ ਜਾਂ ਬਜ਼ੁਰਗਾਂ ਨੂੰ ਸੁੱਤੇ ਪਏ ਪਏ ਨੂੰ ਹੀ ਦਿਲ ਦਾ ਦੌਰਾ ਪੈ ਸਕਦਾ ਹੈ ਜਾਂ ਦਿਮਾਗ ਨੂੰ ਆਕਸੀਜਨ ਦੀ ਕਮੀ ਹੋਣ ਕਾਰਨ ਦਿਮਾਗ ਸੁੰਨ ਹੋ ਕੇ ਬੇਹੋਸ਼ੀ ਜਾਂ ਦਿਮਾਗ ਮਰਨਾ ਸ਼ੁਰੂ ਕਰ ਸਕਦਾ ਹੈ ਤੇ ਪੀੜਤ ਕੌਮੇ ਵਿੱਚ ਵੀ ਜਾ ਸਕਦਾ ਹੈ।

ਡਾਕਟਰ ਕੋਹਲੀ ਨੇ ਦੱਸਿਆ ਕਿ ਤਿੰਨ-ਚਾਰ ਮਿੰਟਾਂ ਤੱਕ ਫੇਫੜਿਆਂ, ਦਿਲ ਦਿਮਾਗ ਨੂੰ ਆਕਸੀਜਨ ਜਾਂ ਗੁਲੂਕੋਜ਼ ਦੀ ਬਹੁਤ ਕਮੀ ਹੋਣ ’ਤੇ ਸੁੱਤੇ ਪਏ ਇਨਸਾਨ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ, ਇਸ ਲਈ ਬਹੁਤ ਜ਼ਰੂਰੀ ਹੈ ਕਿ ਰਾਤ ਨੂੰ ਸੌਣ ਸਮੇਂ ਕਮਰਿਆਂ ਅੰਦਰ ਤਾਜ਼ੀ ਹਵਾ ਆਉਣ ਅਤੇ ਬਾਹਰ ਜਾਣ ਲਈ ਖਿੜਕੀਆਂ ਦਰਵਾਜੇ ਖੁੱਲੇ੍ਹ ਰੱਖੇ ਜਾਣ। ਏਸੀ ਚਲਾਉਂਦੇ ਹੋਏ ਕਮਰਿਆਂ ਵਿੱਚ ਪਾਣੀ ਭਰੀ ਬਾਲਟੀ ਰੱਖੀ ਜਾਵੇ। ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈੱਡ ਕਰਾਸ ਨੇ ਦਿਲ ਦਾ ਦੌਰਾ ਪੈਣ ’ਤੇ ਪੀੜਤ ਨੂੰ ਤਜ਼ੀ ਨਾਲ ਤਾਜ਼ੀ ਹਵਾ ਦੇਣ, ਤੁਰਨ ਬਾਥਰੂਮ ਜਾਣ ਤੋਂ ਪ੍ਰਹੇਜ਼ ਕਰਨ, ਐਸਪ੍ਰੀਨ ਜਾਂ ਡਿਸਪ੍ਰੀਨ ਦੀ ਗੋਲੀ ਪੀੜਤ ਦੀ ਜੀਭ ਹੇਠਾਂ ਰੱਖਣ, ਅਤੇ ਜੇਕਰ ਨਬਜ਼, ਸਾਹ ਬੰਦ ਹੋਣ ਤਾਂ ਸੀਪੀਆਰ ਬਣਾਉਟੀ ਸਾਹ ਦੇਣ ਬਾਰੇ ਜਾਣਕਾਰੀ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ