ਤਾਪਮਾਨ ਤੇ ਮਹਿੰਗਾਈ

Weather Update

ਇਸ ਵਾਰ ਅਪਰੈਲ ਮਹੀਨਾ ਸਭ ਤੋਂ ਵੱਧ ਗਰਮ ਰਿਕਾਰਡ ਕੀਤਾ ਗਿਆ ਹੈ ਤਾਪਮਾਨ ਦਾ 43 ਡਿਗਰੀ ਦੇ ਨੇੜੇ ਪਹੁੰਚ ਜਾਣਾ ਹੈਰਾਨੀਜਨਕ ਸੀ ਤਪਸ਼ ਦੇ ਵਧਣ ਦੇ ਨਾਲ ਜਿੱਥੇ ਦੁਨੀਆ ਭਰ ’ਚ ਮੌਸਮ ’ਚ ਉਥਲ-ਪੁਥਲ ਹੋਈ ਹੈ, ਉੱਥੇ ਮਹਿੰਗਾਈ ’ਚ ਵਾਧਾ ਹੋਇਆ ਹੈ ਮਹਿੰਗਾਈ 13 ਮਹੀਨਿਆਂ ’ਚ ਸਭ ਤੋਂ ਉੱਚੇ ਪੱਧਰ ’ਤੇ ਹੈ ਫਲ ਤੇ ਸਬਜ਼ੀਆਂ ਦੇ ਰੇਟਾਂ ’ਚ ਭਾਰੀ ਇਜ਼ਾਫ਼ਾ ਹੋਇਆ ਹੈ। ਇਸ ਨਾਲ ਆਮ ਆਦਮੀ ਦੀਆਂ ਮੁਸ਼ਕਿਲਾਂ ਵਧੀਆਂ ਹਨ ਉਂਜ ਇਹ ਗੱਲ ਤਸੱਲੀ ਵਾਲੀ ਹੈ। ਕਿ ਮੌਸਮ ਵਿਭਾਗ ਨੇ ਇਸ ਸਾਲ ਮੌਨਸੂਨ ਔਸਤ ਨਾਲੋਂ ਵੱਧ ਦੱਸਿਆ ਹੈ ਇਹ ਅਨੁਮਾਨ ਦੇਸ਼ ਦੀ ਆਰਥਿਕਤਾ ਲਈ ਚੰਗਾ ਸੰਕੇਤ ਹੈ। (Weather Update)

ਇਹ ਵੀ ਪੜ੍ਹੋ : ਸਤਿਗੁਰੂ ਦੀ ਰਜ਼ਾ ‘ਚ ਰਹਿਣ ਵਾਲਾ ਹੀ ਸੱਚਾ ਮੁਰੀਦ : Saint Dr MSG

ਦਾਲਾਂ ਤੇ ਅਨਾਜ ਦੇ ਰੇਟਾਂ ਦਾ ਸਬੰਧ ਭਾਵੇਂ ਦਰਾਮਦ-ਬਰਾਮਦ ਨਾਲ ਵੀ ਜੁੜਿਆ ਹੁੰਦਾ ਹੈ ਫਿਰ ਵੀ ਮੌਸਮ ਵੀ ਵੱਡਾ ਕਾਰਨ ਹੈ। ਜਿਸ ਨਾਲ ਮਹਿੰਗਾਈ ਵਧਦੀ ਹੈ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਲਈ ਜਿੱਥੇ ਬਜ਼ਾਰ ’ਚ ਕਾਲਾਬਜ਼ਾਰੀ ਰੋਕਣੀ ਪੈਣੀ ਹੈ, ਉੱਥੇ ਮੌਸਮ ’ਚ ਆ ਰਹੀਆਂ ਤਬਦੀਲੀਆਂ ਨੂੰ ਵੀ ਮੱਦੇਨਜ਼ਰ ਰੱਖ ਕੇ ਨੀਤੀਆਂ ਬਣਾਉਣੀਆਂ ਪੈਣਗੀਆਂ ਘੱਟ ਪਾਣੀ ਵਾਲੀਆਂ ਕਿਸਮਾਂ ਦੀ ਖੇਤੀ ’ਤੇ ਜ਼ੋਰ ਦੇਣ ਦੇ ਨਾਲ ਹੀ ਸਿੰਚਾਈ ਦੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਪਵੇਗੀ ਤਾਂ ਕਿ ਬਜ਼ਾਰ ’ਚ ਸਪਲਾਈ ਤੇ ਮੰਗ ਦਰਮਿਆਨ ਸੰਤੁਲਨ ਬਣਿਆ ਰਹੇ ਵੱਡੀ ਆਬਾਦੀ ਵਾਲੇ ਮੁਲਕ ਨੂੰ ਮਹਿੰਗਾਈ ਕਾਬੂ ਹੇਠ ਰੱਖਣਾ ਆਪਣੀ ਤਰਜ਼ੀਹ ’ਚ ਸ਼ਾਮਲ ਕਰਨਾ ਪੈਂਦਾ ਹੈ। (Weather Update)