ਭਾਰਤ-ਗੇਬਨ ਸਬੰਧ : ਮੌਕਿਆਂ ਦੀ ਵਰਤੋਂ

ਭਾਰਤ-ਗੇਬਨ ਸਬੰਧ : ਮੌਕਿਆਂ ਦੀ ਵਰਤੋਂ

ਪਿਛਲੇ ਹਫ਼ਤੇ ਕਈ ਅਫ਼ਰੀਕੀ ਦੇਸ਼ਾਂ ਤੋਂ ਡਿਪਲੋਮੇਟ ਅਤੇ ਸਿਖਰ ਪੱਧਰੀ ਮੰਤਰੀਆਂ ਨੇ ਦੋ ਰੋਜ਼ਾ ਵਪਾਰਕ ਸੰਮੇਲਨ ’ਚ ਭਾਗ ਲੈਣ ਲਈ ਨਵੀਂ ਦਿੱਲੀ ਦੀ ਯਾਤਰਾ ਕੀਤੀ ਭਾਰਤ-ਅਫਰੀਕਾ ਵਿਕਾਸ ਸਾਂਝੀਦਾਰੀ ਦੇ ਸਬੰਧ ’ਚ ਸੀਆਈਆਈ ਐਕਿਜਮ ਬੈਂਕ ਵੱਲੋਂ ਸ਼ੁਰੂ ਕੀਤੇ ਗਏ ਸੰਮੇਲਨ ਦਾ ਇਹ 17ਵਾਂ ਸੈਸ਼ਨ ਸੀ ਇਸ ਸੰਮੇਲਨ ਨੂੰ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਵਣਜ ਅਤੇ ਉਦਯੋਗ ਮੰਤਰਾਲੇ ਦੀ ਹਮਾਇਤ ਪ੍ਰਾਪਤ ਹੈ ਬੀਤੇ ਸਾਲ ’ਚ ਭਾਰਤ ਅਤੇ ਅਫ਼ਰੀਕਾ ਵਿਚਕਾਰ ਅਜਿਹੇ ਸੰਮੇਲਨ ਸੀਨੀਅਰ ਮੰਤਰੀਆਂ, ਨੀਤੀ ਨਿਰਮਾਤਾਵਾਂ ਅਤੇ ਵਪਾਰਕ ਆਗੂਆਂ ਵਿਚਕਾਰ ਵਿਚਾਰਾਂ ਦੇ ਆਦਾਨ ਪ੍ਰਦਾਨ ਦਾ ਸਾਧਨ ਬਣਿਆ ਹੈ

ਸਾਰੇ ਖੇਤਰਾਂ ਨੇ ਭਾਰਤੀ ਕੰਪਨੀਆਂ ਨੂੰ ਅਫਰੀਕਾ ’ਚ ਆਪਣੀ ਪੈਠ ਬਣਾਉਣ ’ਚ ਸਹਾਇਤਾ ਕੀਤੀ ਹੈ ਇਸ ਲਈ ਭਾਰਤ ਨੂੰ ਵਪਾਰ ਅਤੇ ਨਿਵੇਸ਼ ਲਈ ਅਫਰੀਕਾ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਹਾਂਦੀਪ ਵਿਸ਼ਵ ਅਰਥਵਿਵਸਥਾ ਦਾ ਭਵਿੱਖ ਸਾਬਤ ਹੋਵੇਗਾ ਭਾਰਤੀ ਅਰਥਵਿਵਸਥਾ ਦੇ ਮਾਹਿਰ ਫਰਾਂਸ਼ੀਸੀ ਨਾਗਰਿਕ ਜੀਨ ਜੋਸੇਫ਼ ਬਵਾਵਲੇਟ ਨੇ ਆਪਣੀ ਪੁਸਤਕ ੳਵੜਗ਼ਫਰੜਿੀੂਯ, ਫੁਯ੍ਰ-ੁਲ਼ੂੀਂ ਮੜੁ? ’ਚ ਭਵਿੱਖਬਾਣੀ ਕੀਤੀ ਹੈ ਕਿ ਚੀਨ ਭਾਰਤ ਅਤੇ ਅਰਫ਼ੀਕਾ ਵਿਸ਼ਵ ਦੇ ਭਵਿੱਖ ਦਾ ਨਿਰਧਾਰਨ ਕਰਨਗੇ

ਉਨ੍ਹਾਂ ਨੇ ਕਿਹਾ ਕਿ ਚੀਨ ਦੀ ਅਰਥਵਿਵਸਥਾ ਆਪਣੇ ਸਿਖਰ ’ਤੇ ਪਹੁੰਚੇਗੀ ਜਦੋਂ ਕਿ ਭਾਰਤ ਅਤੇ ਅਫਰੀਕਾ ਦੀ ਅਰਥਵਿਵਸਥਾ ਅੱਗੇ ਵਧੇਗੀ ਭਾਰਤ ਨੂੰ ਮਾਹਿਰਾਂ ਦੀ ਅਜਿਹੀ ਭਵਿੱਖਬਾਣੀਆਂ ਬਾਰੇ ’ਚ ਸਜਗ ਰਹਿਣਾ ਚਾਹੀਦਾ ਹੈ ਅਤੇ ਅਫ਼ਰੀਕਾ ’ਚ ਪ੍ਰਾਪਤ ਮੌਕਿਆਂ ਦਾ ਲਾਭ ਚੁੱਕਣਾ ਚਾਹੀਦਾ ਹੈ

ਹੁਣ ਤੱਕ ਭਾਰਤ ਅਤੇ ਅਫ਼ਰੀਕੀ ਉਪਮਹਾਂਦੀਪ ਵਿਚਕਾਰ ਕੁੱਲ ਵਪਾਰ ਅਫਰੀਕਾ ਦੇ ਕੁੱਲ ਵਪਾਰ ਦਾ 6. 4 ਫੀਸਦੀ ਹੈ ਇਹ ਅੰਕੜੇ ਅਫ਼ਰੀਜਿਮ ਬੈਂਕ ਨੇ ਮੁਹੱਈਆ ਕਰਾਏ ਹਨ ਅਤੇ ਇਹ ਦੱਸਦੇ ਹਨ ਕਿ ਸਾਲ 2001 ’ਚ ਇਹ ਵਪਾਰ 2. 6 ਬਿਲੀਅਨ ਅਮਰੀਕੀ ਡਾਲਰ ਸੀ ਅਤੇ 2020 ਤੱਕ ਇਹ 66. 67 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਭਾਰਤ ਅਫ਼ਰੀਕਾ ਦਾ ਚੌਥਾ ਸਭ ਤੋਂ ਵੱਡਾ ਵਪਾਰਰਿਕ ਸਾਂਝੀਦਾਰ ਬਣ ਗਿਆ ਹੈ

ਭਾਰਤ ਦਾ ਲਗਭਗ 8 ਫੀਸਦੀ ਆਯਾਤ ਅਫ਼ਰੀਕਾ ਤੋਂ ਹੁੰਦਾ ਹੈ ਅਤੇ ਭਾਰਤ 9 ਫੀਸਦੀ ਨਿਰਯਾਤ ਇਸ ਮਹਾਂਦੀਪ ਨੂੰ ਕਰਦਾ ਹੈ ਭਾਰਤ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਦੋਵਾਂ ਨੂੰ ਮਿਲਾ ਕੇ ਅਫ਼ਰੀਕਾ ’ਚ ਅੱਠਵਾਂ ਵੱਡਾ ਨਿਵੇਸ਼ਕ ਹੈ ਭਾਰਤ ਨੇ ਹੁਣ ਤੱਕ ਅਫ਼ਰੀਕੀ ਦੇਸ਼ਾਂ ਨੂੰ 12. 26 ਬਿਲੀਅਨ ਅਮਰੀਕੀ ਡਾਲਰ ਦੀ ਲਾਈਨ ਆਫ਼ ਕ੍ਰੇਡਿਟ ਦਿੱਤੀ ਹੈ ਅਤੇ ਇਸ ਤਰ੍ਹਾਂ ਅਫਰੀਕਾ ਭਾਰਤ ਤੋਂ ਦੂਜਾ ਸਭ ਤੋਂ ਵੱਡਾ ਰਿਆਇਤੀ ਕਰਜ਼ ਪ੍ਰਾਪਤ ਕਰਨ ਵਾਲਾ ਮਹਾਂਦੀਪ ਬਣਿਆ ਹੈ ਅਫ਼ਰੀਕਾ ਦੇ ਅੱਠ ਦੇਸ਼ ਭਾਰਤ ਦੀ ਰੇਟ ਮੁਕਤ ਟੈਰਿਫ਼ ਪਹਿਲ ਯੋਜਨਾ ਤੋਂ ਲਾਭਵਿਤ ਹੋਏ ਹਨ

ਘਰੇਲੂ ਅਰਥਵਿਵਸਥਾ ਦੇ ਵਿਸਥਾਰ ਕਰਨ ਭਾਰਤ ਅਫ਼ਰੀਕਾ ਨਾਲ ਆਰਥਿਕ ਸਬੰਧ ਵਧਾ ਸਕਦਾ ਹੈ ਅੰਤਰਰਾਸ਼ਟਰੀ ਵਪਾਰ ’ਚ ਚੀਨ ਇੱਕ ਵੱਡਾ ਕਾਰਕ ਹੈ ਬਵਾਈਲੇਟ ਨੇ ਆਪਣੀ ਪੁਸਤਕ ’ਚ ਇਸ ਗੱਲ ਨੂੰ ਧਿਆਨ ’ਚ ਰੱਖਿਆ ਹੈ ਅਤੇ ਸੁਝਾਅ ਦਿੱਤਾ ਹੈ ਕਿ ਆਖ਼ਰ : ਅਫਰੀਕਾ ’ਚ ਭਾਰਤ ਚੀਨ ਤੋਂ ਅੱਗੇ ਵਧ ਜਾਵੇਗਾ ਪਰ ਇਹ ਨਹੀਂ ਹੋਵੇਗਾ ਮੌਕਿਆਂ ਦੀ ਭਾਲ ਦੇ ਸਬੰਧ ’ਚ ਸਾਨੂੰ ਮੱਧ ਅਰਫ਼ੀਕੀ ਦੇਸ਼ ਗੇਬਨ ਦੀ ਉਦਾਹਰਨ ਦੇਖਣੀ ਹੋਵੇਗੀ

ਗੇਬਨ ਦੇ ਇੱਕ ਦਰਜਨ ਤੋਂ ਜਿਆਦਾ ਮੰਤਰੀਆਂ ਅਤੇ ਡਿਪਲੋਮੇਟਾਂ ਦੇ ਮੰਡਲ ਨੇ ਦਿੱਲੀ ’ਚ ਭਾਰਤ ਦੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਸੰਵਾਦ ਕੀਤਾ ਉਨ੍ਹਾਂ ਨੇ ਇਹ ਕੰਮ ਬੰਗਲੁਰੂ ਸਥਿਤ ਇੰਡੀਅਨ ਇਕੋਨੋਮਿਕ ਟੇ੍ਰਡ ਆਗਰੇਨਾਈਜੇਸ਼ਨ ਦੀ ਅਗਵਾਈ ’ਚ ਕੀਤਾ ਉਪਰਾਸ਼ਟਰਪਤੀ ਵੇਂਕਾਇਆ ਨਾਇਡੂ ਨੇ ਕੁਝ ਮਹੀਨੇ ਪਹਿਲਾਂ ਗੇਬਨ ਦੀ ਯਾਤਰਾ ਕੀਤੀ ਸੀ ਇਹ ਭਾਰਤ ਦੇ ਕਿਸੇ ਵੀ ਉਪਰਾਸ਼ਟਰਪਤੀ ਵੱਲੋਂ ਗੇਬਨ ਦੀ ਪਹਿਲੀ ਯਾਤਰਾ ਸੀ ਉਪਰਾਸ਼ਟਰਪਤੀ ਨੇ ਇਸ ਗੱਲ ’ਤੇ ਜੋਰ ਦਿੱਤਾ ਸੀ ਕਿ ਭਾਰਤ ਸਰਕਾਰ ਗੇਬਨ ਦੀ ਵਿਕਾਸ ਯਾਤਰਾ ’ਚ ਉਸ ਦਾ ਭਰੋਸੇਯੋਗ ਸਾਂਝੀਦਾਰ ਬਣਨਾ ਚਾਹੁੰਦਾ ਹੈ

ਗੇਬਨ ਦੀ ਸੀਨੇਟ ਦੇ ਪ੍ਰੇਜੀਡੈਂਟ ਅਤੇ ਨੈਸ਼ਨਲ ਅਸੰਬਲੀ ਦੇ ਸਪੀਕਰ ਨਾਲ ਬੈਠਕ ’ਚ ਨਾਇਡੂ ਨੇ ਉਨਾਂ ਨੂੰ ਭਾਰਤ ਦੇ ਮੂਲ ਸੰਵਿਧਾਨ ਦੀ ਕਾਪੀ ਭੇਂਟ ਕੀਤੀ ਸੀ ਅਤੇ ਇਸ ਗੱਲ ਦਾ ਸੰਕੇਤ ਸੀ ਕਿ ਭਾਰਤ ਅਤੇ ਗੇਬਨ ਦੇ ਸਬੰਧਾਂ ’ਚ ਲੋਕਤੰਤਰ ਅਤੇ ਬਹੁਲਵਾਦ ਨੂੰ ਮਹੱਤਵ ਦਿੱਤਾ ਜਾਂਦਾ ਹੈ ਭਾਰਤ ਸਰਕਾਰ ਅਨੁਸਾਰ ਗੇਬਨ ਭਾਰਤ ਦਾ ਇੱਕ ਮਹੱਤਵਪੂਰਨ ਸਾਂਝੀਦਾਰ ਹੈ ਦੋਵੇਂ ਮੈਂਬਰ ਵਰਤਮਾਨ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਹਨ ਦੋਵਾਂ ਦੇਸ਼ਾਂ ਵਿਚਕਾਰ 2021-22 ’ਚ ਵਪਾਰ 1. 12 ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ ਇੱਕ ਹਜ਼ਾਰ ਤੋਂ ਜਿਆਦਾ ਭਾਰਤੀ ਗੇਬਨ ’ਚ ਰਹਿੰਦੇ ਹਨ

ਕਾਰੋਬਾਰੀ ਖੇਤਰ ’ਚ 50 ਤੋਂ ਜਿਆਦਾ ਭਾਰਤੀ ਕੰਪਨੀਆਂ ਗੇਬਨ ਸਪੈਸ਼ਲ ਇਕੋਨੋਮਿਕ ਜੋਨ ’ਚ ਕੰਮ ਕਰ ਰਹੀਆਂ ਹਨ ਵਪਾਰ, ਨਿਵੇਸ਼, ਊਰਜਾ, ਆਈਟੀ, ਸਮਰੱਥਾ ਨਿਰਮਾਣ, ਸਿਹਤ, ਫਾਰਮਾ ਅਤੇ ਹੋਰ ਖੇਤਰਾਂ ’ਚ ਸਹਿਯੋਗ ਵਧਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ ਨਵੀਂ ਦਿੱਲੀ ’ਚ ਹੋਏ ਸੰਵਾਦ ’ਚ ਗੇਬਨ ਦੇ ਸ਼ਿਸ਼ਮੰਡਲ ਨੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਮਾਨਤਾ, ਬਹੁਲਵਾਦ ਅਤੇ ਵਿਵਿਧਤਾ ਨੂੰ ਸਵੀਕਾਰ ਕੀਤਾ

ਉਨ੍ਹਾਂ ਨੇ ਭਾਰਤ ਨਾਲ ਵਪਾਰ ਵਧਾਉਣ ’ਚ ਉਤਸੁਕਤਾ ਦਿਖਾਈ ਅਫ਼ਰੀਕਾ ਅਤੇ ਭਾਰਤ ਦੋਵੇਂ ਹੀ ਉਪਨਿਵੇਸ਼ ਰਹਿ ਚੁੱਕੇ ਹਨ ਦੋਵਾਂ ਨੂੰ ਅਜਿਹੀ ਸਿਆਸੀ ਪ੍ਰਣਾਲੀ ਵਿਰਾਸਤ ’ਚ ਮਿਲੀ ਜੋ ਉਨ੍ਹਾਂ ਦੇ ਸਮਾਜਾਂ ਅਨੁਸਾਰ ਨਹੀਂ ਸੀ ਦੋਵਾਂ ਨੇ ਭਾਸ਼ਾਵਾਂ ਅਤੇ ਮੂਲ ਵੰਸ਼ ਦੀਆਂ ਕਈ ਪਛਾਣਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਗੇਬਨ ਦੇ ਵਿਦੇਸ਼ ਮੰਤਰੀ ਮੌਸਾ ਅੜਾਮੋ ਦੀ ਇੱਕ ਟਿੱਪਣੀ ’ਤੇ ਸਾਰਿਆਂ ਦਾ ਧਿਆਨ ਗਿਆ ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਵਪਾਰ ਦੇ ਮਾਮਲੇ ’ਚ ਭਾਰਤ ਨੂੰ ਚੀਨ ਨਾਲ ਮੁਕਾਬਲਾ ਕਰਨਾ ਹੋਵੇਗਾ ਵਰਤਮਾਨ ’ਚ ਚੀਨ ਭਾਰਤ ਤੋਂ ਕਿਤੇ ਵੱਡੀ ਅਰਥਵਿਵਸਥਾ ਹੈ ਪਰ ਭਾਰਤ ਕੋਲ ਸਮਾਜਿਕ ਅਤੇ ਸਿਆਸੀ ਪੂੰਜੀ ਹੈ ਜੋ ਚੀਨ ਕੋਲ ਨਹੀਂ ਹੈ ਇਸ ਲਈ ਸਾਂਝੀਦਾਰਾਂ ਦਾ ਬਦਲ ਲੋਕਤੰਤਰ, ਬਹੁਲਵਾਦ, ਵਿਕਾਸ ਅਰਥਾਤ ਭਾਰਤ ਹੈ ਨਾ ਕਿ ਤਾਨਾਸ਼ਾਹੀ

ਉਨ੍ਹਾਂ ਨੇ ਕਿਹਾ ਕਿ ਅਸੀਂ ਸੋਚ ਸਮਝ ਕੇ ਭਾਰਤ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਲੋਕਤੰਤਰ ’ਚ ਤਰੱਕੀ ਹੌਲੀ ਅਤੇ ਮੁਸ਼ਕਿਲ ਹੁੰਦੀ ਹੈ ਪਰ ਇਹ ਇੱਕ ਪੱਧਰ ਸਿਆਸੀ ਪ੍ਰਣਾਲੀ ਹੈ ਜਿਸ ’ਚ ਕਈ ਹਿੱਤਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਦੇਸ਼ ਦੇ ਹਰ ਨਾਗਰਿਕ ਨੂੰ ਸਥਾਨ ਦਿੱਤਾ ਜਾਂਦਾ ਹੈ

ਭਾਰਤ ਅਫ਼ਰੀਕਾ ਦੇ ਹਰ ਦੇਸ਼ ਲਈ ਇੱਕ ਪ੍ਰੇਰਨਾ ਹੈ ਸਬੰਧਾਂ ਨੂੰ ਦ੍ਰਿੜ ਕਰਨ ਲਈ ਇਹ ਇੱਕ ਮਹੱਤਵਪੂਰਨ ਟਿੱਪਣੀ ਸੀ ਗੇਬਨ ਦੇ ਸ੍ਰਿਸ਼ਟਮੰਡਲ ਨੇ ਦੋਵਾਂ ਦੇਸ਼ਾਂ ਵਿਚਕਾਰ ਕਾਰੋਬਾਰ ਸਹਿਯੋਗ ਸਬੰਧ ’ਚ ਇੱਕ ਵਪਾਰਕ ਖਾਕਾ ਤਿਆਰ ਕੀਤਾ ਗੇਬਨ ਦੀ ਜਨਸੰਖਿਆ 20 ਲੱਖ ਹੈ ਅਤੇ ਉਸ ਦਾ ਕੁੱਲ ਖੇਤਰਫਲ ਦੇ 85 ਫੀਸਦੀ ’ਤੇ ਜੰਗਲ ਬਣਿਆ ਹੈ ਉਸ ਦੀ ਤੱਟੀ ਰੇਖਾ 850 ਕਿ.ਮੀ ਲੰਮੀ ਹੈ ਇਹ ਉੱਚ ਸ੍ਰੇਣੀ ਦੇ ਮੈਂਗਨੀਜ ਦੇ ਉਤਪਾਦਨ ’ਚ ਵਿਸ਼ਵ ’ਚ ਦੂਜੇ ਸਥਾਨ ’ਤੇ ਹੈ ਵੇਨੀਰ ਸੀਡਸ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ

ਅਫਰੀਕਾ ’ਚ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ ਦੇ ਮਾਮਲੇ ’ਚ ਸਿਖਰ ਦੇਸ਼ਾਂ ’ਚ ਦੂਜੇ ਸਥਾਨ ’ਤੇ ਅਤੇ ਉਪ-ਸਹਾਰਾ ਤੇਲ ਉਤਪਾਦਕ ਦੇਸ਼ਾਂ ’ਚ ਸੱਤਵੇਂ ਸਥਾਨ ਹੈ ਗੇਬਨ ਦੀ ਰਾਜਧਾਨੀ ਲਿਬਰੇਵਿਲੇ ’ਚ ਟੂਨਾ ਪ੍ਰੋਸੇਸਿੰਗ ਪਲਾਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਉਥੇ ਭੰਡਾਰਨ ਸਮਰੱਥਾ ਨੂੰ ਵਧਾਇਆ ਜਾਵੇਗਾ ਅਵਸੰਰਚਨਾ ਖੇਤਰ ’ਚ ਅੋਵੇਨਡੋ ਅਤੇ ਬੁਈ ਵਿਚਕਾਰ ਨਵੀਂ ਰੇਲ ਲਾਈਨ ਦਾ ਨਿਰਮਾਣ ਜਾਰੀ ਹੈ ਤਾਂ ਕਿ ਆਵਾਜਾਈ ਕੀਤੀ ਜਾ ਸਕੇ ਵਾਨਿਕੀ ਖੇਤਰ ’ਚ 60 ਹਜ਼ਾਰ ਹੈਕਟੇਅਰ ਖੇਤਰ ’ਚ ਵਣੀਕਰਨ, ਖੇਤੀ ਖੇਤਰ ’ਚ ਅੰਡੇਮ ਅਤੇ ਕਾਂਗੋ ਦੋ ਖੇਤੀ ਉਦਯੋਗਾਂ ਦੀ ਸਥਾਪਨਾ ਹੋਵੇਗੀ ਤਾਂ ਕਿ ਆਧੁਨਿਕ ਖੇਤੀ ਉਦਯੋਗ ਜਰੀਏ ਅਰਥਵਿਵਸਥਾ ’ਚ ਉਛਾਲ ਲਿਆਂਦਾ ਜਾ ਸਕੇ ਅਤੇ ਖਦਾਨ ਆਯਾਤ ’ਤੇ ਨਿਰਭਰਤਾ ਘੱਟ ਕੀਤੀ ਜਾ ਸਕੇ

ਭਾਰਤ ਕੋਲ ਭਾਸ਼ਾ ਅਤੇ ਸੱਭਿਆਚਾਰ ਸਮਾਨਤਾ ਦਾ ਲਾਭ ਪ੍ਰਾਪਤ ਹੈ ਜਿਵੇਂ ਕਿ ਗੇਬਨ ਦੇ ਮੰਤਰੀ ਨੇ ਕਿਹਾ ਹੈ ਕਿ ਅਫਰੀਕਾ ’ਚ ਲੋਕਤਾਂਤਰਿਕ ਤਰੱਕੀ, ਪ੍ਰਕਿਰਿਆ ਅਤੇ ਸੰਸਥਾਵਾਂ ਲਈ ਭਾਰਤ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਲਈ ਭਾਰਤ ਨੂੰ ਅਫ਼ਰੀਕਾ ਮਹਾਂਦੀਪ ’ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਹਰੇਕ ਦੇਸ਼ ਨਾਲ ਵੈਯਰਿਕਤ ਪੱਧਰ ’ਤੇ ਸੰਵਾਦ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਕਿ ਗੇਬਨ ਵਰਗੇ ਮੌਕੇ ਪ੍ਰਾਪਤ ਹੋਣ ਹੋ ਜਾਣ
ਡਾ. ਡੀਕੇ ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ