ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਅਤੇ ਸਟੀਪਲਚੇਜਰ ਅਵਿਨਾਸ਼ ਦੁਬੇ ਨੇ ਓਲੰਪਿਕ ਦੀ ਟਿਕਟ ਕਟਵਾਈ
ਏਜੰਸੀ/ਦੋਹਾ। ਭਾਰਤ ਦਾ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਨਿਰਾਸ਼ਾਜਨਕ ਅਭਿਆਨ ਤਿੰਨ ਫਾਈਨਲ ਅਤੇ ਦੋ ਓਲੰਪਿਕ ਕੋਟਾ ਨਾਲ ਸਮਾਪਤ ਹੋਇਆ ਭਾਰਤ ਨੇ ਇਸ ਚੈਂਪੀਅਨਸ਼ਿਪ ‘ਚ 27 ਮੈਂਬਰੀ ਟੀਮ ਉਤਾਰੀ ਸੀ ਜਿਨ੍ਹਾਂ ‘ਚ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ, ਪੁਰਸ਼ 3000 ਮੀਟਰ ਸਟੀਪਲਚੇਜ ਅਤੇ ਮਹਿਲਾ ਭਾਲਾ ਸੁੱਟਣ ‘ਚ ਭਾਰਤ ਫਾਈਨਲ ‘ਚ ਪਹੁੰਚ ਸਕਿਆ ਇਨ੍ਹਾਂ ਤਿੰਨ ਫਾਈਨਲ ‘ਚ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਅਤੇ ਸਟੀਪਲਚੇਜਰ ਅਵਿਨਾਸ਼ ਸਾਬਲੇ ਨੇ ਓਲੰਪਿਕ ਟਿਕਟ ਹਾਸਲ ਕੀਤਾ। (India’s.)
ਜਦੋਂਕਿ ਭਾਲਾ ਸੁੱਟ ਐਥਲੀਟ ਅਨੁਰਾਣੀ ਨੇ ਅੱਠਵਾਂ ਸਥਾਨ ਹਾਸਲ ਕੀਤਾ ਅਨੁ ਭਾਲਾ ਸੁੱਟ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਅਵਿਨਾਸ਼ ਨੇ ਚੈਂਪੀਅਨਸਿਪ ‘ਚ ਤਿੰਨ ਦਿਨਾਂ’ਚ ਦੋ ਵਾਰ ਆਪਣਾ ਕੌਮੀ ਰਿਕਾਰਡ ਤੋੜਿਆ ਵਿਸਵ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਹੁਣ ਤੱਕ ਸਿਰਫ ਅੰਜੂ ਬਾਬੀ ਜਾਰਜ ਦਾ 2003 ਦੀ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਹੀ ਭਾਰਤ ਦੀ ਇਕਮਾਤਰ ਉਪਲੱਬਧੀ ਹੈ 2015 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਦੇ ਤਿੰਨ ਫਾਈਨਲਿਸਟ ਅਤੇ 2017 ਦੀ ਵਿਸ਼ਵ ਚੈਂਪੀਅਨਸ਼ਿਪ ‘ਚ ਇੱਕ ਫਾਈਲਲਿਸਟ ਸੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਭਾਰਤ ਦੀ ਰਿਲੇ ਟੀਮ ਨੇ ਫਾਈਨਲ ‘ਚ ਜਗ੍ਹਾ ਬਣਾਉਣ ਦੇ ਨਾਲ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕੀਤੀ ਭਾਰਤੀ ਚੌਕੜੀ ਨੇ ਤਿੰਨ ਮਿੰਟ 16.14 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਸਨ। (India’s.)
ਭਾਰਤੀ ਟੀਮ ਨੂੰ ਫਾਈਨਲ ‘ਚ ਅੱਠ ਟੀਮਾਂ ‘ਚ ਸੱਤਵਾਂ ਸਥਾਨ ਮਿਲਿਆ ਮਹਿਲਾ ਭਾਲਾ ਸੁੱਟ: ਅਨੂੰ ਰਾਣੀ ਨੇ ਆਪਣਾ ਹੀ ਕੌਮੀ ਰਿਕਾਰਡ ਤੋੜ ਕੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਅੱਠਵੇਂ ਸਥਾਨ ‘ਤੇ ਰਹੀ ਅਨੂੰ ਨੇ ਕੁਆਲੀਫਿਕੇਸ਼ਨ ਰਾਊਂਡ ‘ਚ ਆਪਣੇ ਗਰੁੱਪ ਏ ‘ਚ 62.43 ਮੀਟਰ ਦੀ ਥ੍ਰੋਅ ਸੁੱਟ ਕੇ ਆਪਣਾ ਹੀ ਕੌਮੀ ਰਿਕਾਰਡ ਤੋੜਿਆ ਸੀ ਪਰ ਉਹ ਫਾਈਨਲ ‘ਚ ਆਪਣੇ ਇਸ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਅਤੇ 12 ਐਥਲੀਟਾਂ ‘ਚ ਅੱਠਵੇਂ ਸਥਾਨ ‘ਤੇ ਰਹਿ ਗਈ ਅਨੂੰ ਦੀ ਫਾਈਨਲ ‘ਚ ਸਰਵਸ੍ਰੇਸ਼ਠ ਥ੍ਰੋਅ 61.12 ਮੀਟਰ ਰਹੀ ਉਂਜ ਅਨੂੰ ਜੇਕਰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੁਹਰਾ ਵੀ ਦਿੰਦੀ ਤਾਂ ਵੀ ਉਨ੍ਹਾਂ ਨੂੰ ਸੱਤਵਾਂ ਸਥਾਨ ਹੀ ਮਿਲਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।