Pahalgam Attack: ਅੱਜ ਪਾਕਿਸਤਾਨ ਦੀ ਪਛਾਣ ਇੱਕ ਅਜਿਹੇ ਦੇਸ਼ ਦੇ ਰੂਪ ਵਿੱਚ ਹੋ ਚੱਕੀ ਹੈ ਜੋ ਹਰ ਮੋਰਚੇ ’ਤੇ ਨਾਕਾਮ ਰਿਹਾ ਹੈ- ਆਰਥਿਕ ਪਤਨ, ਰਾਜਨੀਤਿਕ ਅਸਥਿਰਤਾ, ਅੰਦਰੂਨੀ ਅਸ਼ਾਂਤੀ ਤੇ ਸਭ ਤੋਂ ਘਾਤਕ ਰੂਪ ਵਿੱਚ ਅੱਤਵਾਦ ਨੂੰ ਪਾਲਣ ਵਾਲਾ। ਇਹ ਦੇਸ਼ ਅੱਜ ਇੱਕ ਅਸਫਲ ਰਾਸ਼ਟਰ ਵਜੋਂ ਜਾਣਿਆ ਜਾਂਦਾ ਹੈ, ਜੋ ਨਾ ਤਾਂ ਆਪਣੇ ਨਾਗਰਿਕਾਂ ਦੀ ਰੱਖਿਆ ਕਰ ਸਕਦਾ ਹੈ ਤੇ ਨਾ ਹੀ ਕੋਈ ਸਕਾਰਾਤਮਕ ਸੰਸਾਰ-ਪੱਧਰੀ ਭੂਮਿਕਾ ਨਿਭਾ ਸਕਿਆ ਹੈ। ਆਪਣੀ ਅੰਦਰੂਨੀ ਕਮਜ਼ੋਰੀ ਨੂੰ ਛੁਪਾਉਣ ਲਈ ਉਹ ਕਸ਼ਮੀਰ ਦਾ ਰਾਗ ਅਲਾਪਦਾ ਰਹਿੰਦਾ ਹੈ। ਪਰ ਅੱਜ ਉਸ ਦੀ ਸਥਿਤੀ ਇੰਨੀ ਡਿੱਗ ਗਈ ਹੈ ਕਿ ਉਹ ਧਰਮ ਦੇ ਨਾਂਅ ’ਤੇ ਨਿਰਦੋਸ਼ ਲੋਕਾਂ ਦਾ ਖੂਨ ਡੋਲ੍ਹਣ ਤੋਂ ਵੀ ਨਹੀਂ ਝਿਜਕ ਰਿਹਾ। ਭਾਰਤ ਹੀ ਨਹੀਂ, ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਦੀ ਧਰਤੀ ਅੱਤਵਾਦ ਦੀ ਸਭ ਤੋਂ ਉਪਜਾਊ ਭੂਮੀ ਬਣ ਗਈ ਹੈ। Pahalgam Attack
ਇਹ ਖਬਰ ਵੀ ਪੜ੍ਹੋ : MSG Health Tips: ਖਾਣ-ਪੀਣ ਦੀਆਂ ਇਹ ਆਦਤਾਂ ਬਚਾਉਣਗੀਆਂ ਰੋਗਾਂ ਤੋਂ
ਹਾਲ ਹੀ ’ਚ ਪਹਿਲਗਾਮ ਵਿੱਚ ਹੋਇਆ ਕਰੂਰ ਅੱਤਵਾਦੀ ਹਮਲਾ ਇਸੇ ਮਾਨਸਿਕ ਵਿਗਾੜ ਦਾ ਨਤੀਜਾ ਹੈ, ਜਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਹੁਣ ਸਿਰਫ਼ ਇੱਕ ਅਸਫਲ ਰਾਸ਼ਟਰ ਹੀ ਨਹੀਂ ਰਿਹਾ, ਸਗੋਂ ਸੰਸਾਰਿਕ ਸ਼ਾਂਤੀ ਲਈ ਇੱਕ ਗੰਭੀਰ ਖ਼ਤਰਾ ਬਣ ਗਿਆ ਹੈ। ਵਿਡੰਬਨਾ ਇਹ ਹੈ ਕਿ ਪਾਕਿਸਤਾਨ ਦੇ ਸੱਤਾਧਾਰੀ, ਖਾਸ ਕਰਕੇ ਉਸ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਨੇ ਬੀਤੇ 30 ਸਾਲਾਂ ਤੋਂ ਅੱਤਵਾਦ ਦੀ ਖੇਤੀ ਕੀਤੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਸਭ ਕੁਝ ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ। ਇਹ ਇਕਬਾਲੀਆ ਬਿਆਨ ਨਾ ਸਿਰਫ਼ ਪਾਕਿਸਤਾਨ ਦੇ ਨੈਤਿਕ ਪਤਨ ਨੂੰ ਉਜਾਗਰ ਕਰਦਾ ਹੈ ਸਗੋਂ ਇਹ ਵੀ ਦਰਸਾਉਂਦਾ ਹੈ। Pahalgam Attack
ਕਿ ਇਸ ਨੇ ਆਪਣੇ ਖੁਦਮੁਖਤਿਆਰੀ ਦੇ ਅਧਿਕਾਰਾਂ ਦੀ ਵਰਤੋਂ ਅੱਤਵਾਦੀ ਸੰਗਠਨਾਂ ਨੂੰ ਪਨਾਹ ਦੇਣ ਲਈ ਕੀਤੀ। ਇਹ ਸਵਾਲ ਹੁਣ ਸੰਸਾਰ ਪੱਧਰ ’ਤੇ ਉਠਾਇਆ ਜਾਣਾ ਚਾਹੀਦਾ ਹੈ ਕਿ ਆਖ਼ਰ ਕਿਉਂ ਪਾਕਿਸਤਾਨ ਨੇ ਆਪਣੀ ਧਰਤੀ ਨੂੰ ਅੱਤਵਾਦ ਦੀ ਨਰਸਰੀ ਬਣਨ ਦਿੱਤਾ? ਕਿਉਂ ਇਸਲਾਮ ਦੇ ਨਾਂਅ ’ਤੇ ਕੱਟੜਵਾਦ ਤੇ ਹਿੰਸਾ ਨੂੰ ਉਤਸ਼ਾਹਿਤ ਕੀਤਾ ਗਿਆ? ਕਿਉਂ ਮੁਸਲਮਾਨਾਂ ਦੀਆਂ ਪਵਿੱਤਰ ਭਾਵਨਾਵਾਂ ਦੀ ਦੁਰਵਰਤੋਂ ਕੀਤੀ ਗਈ? ਇਹ ਤੱਥ ਸਪੱਸ਼ਟ ਹੋ ਚੁੱਕਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸਲਾਮ ਨੂੰ ਹਿੰਸਾ ਅਤੇ ਕੱਟੜਤਾ ਨਾਲ ਜੋੜਿਆ, ਉਨ੍ਹਾਂ ਨੂੰ ਸਿਰਫ਼ ਨਾਕਾਮੀਆਂ ਹੀ ਮਿਲੀਆਂ ਹਨ, ਜਦੋਂ ਕਿ ਸ਼ਾਂਤੀ ਤੇ ਖੁਸ਼ਹਾਲੀ ਦਾ ਰਸਤਾ ਅਪਣਾਉਣ ਵਾਲੇ ਦੇਸ਼ ਤਰੱਕੀ ਦੀਆਂ ਉਦਾਹਰਨਾਂ ਬਣ ਗਏ ਹਨ। ਹੁਣ ਜਦੋਂ ਪੂਰੀ ਦੁਨੀਆ ਪਾਕਿਸਤਾਨ ਬਾਰੇ ਸੱਚਾਈ ਦੇਖ ਚੁੱਕੀ ਹੈ। Pahalgam Attack
ਭਾਰਤ ਲਈ ਇਹ ਸਮਾਂ ਹੈ ਕਿ ਉਹ ਪਹਿਲਗਾਮ ਵਰਗੇ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਫੈਸਲਾਕੁੰਨ ਕੂਟਨੀਤਕ ਤੇ ਰਣਨੀਤਕ ਕਾਰਵਾਈ ਕਰੇ। ਭਾਰਤ ਨੂੰ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਕਿਵੇਂ ਪਾਕਿਸਤਾਨ ਦੀ ਫੌਜੀ ਅਗਵਾਈ, ਖਾਸ ਕਰਕੇ ਜਨਰਲ ਆਸਿਮ ਮੁਨੀਰ ਵਰਗੇ ਅਧਿਕਾਰੀ, ਕੱਟੜਪੰਥੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਇਹੀ ਵਿਚਾਰਧਾਰਾ ਅੱਤਵਾਦੀ ਘਟਨਾਵਾਂ ਨੂੰ ਜਨਮ ਦਿੰਦੀ ਹੈ। ਸਪੱਸ਼ਟ ਹੈ ਕਿ ਪਾਕਿਸਤਾਨ ਨੂੰ ਹੁਣ ਗੱਲਬਾਤ ਨਹੀਂ ਜਵਾਬ ਦੀ ਲੋੜ ਹੈ। ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ, ਪਰ ਹਰ ਵਾਰ ਜਵਾਬ ਅੱਤਵਾਦ ਹੀ ਮਿਲਿਆ, ਕਦੇ ਕਾਰਗਿਲ, ਕਦੇ ਪਠਾਨਕੋਟ, ਕਦੇ ਉੜੀ ਤੇ ਹੁਣ ਪਹਿਲਗਾਮ। ਇਸ ਵਾਰ ਜਨਤਾ ਵੀ ਫੈਸਲਾਕੁੰਨ ਜਵਾਬ ਚਾਹੁੰਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਉਹ ਕੋਈ ਅੰਤਰਰਾਸ਼ਟਰੀ ਪੱਧਰ ’ਤੇ ਕੂਟਨੀਤਿਕ ਵਿਧੀ ਨਾਲ ਪਾਕਿ ਜਵਾਬ ਦੇਣ। ਪਾਕਿਸਤਾਨ ਅੱਜ ਇੱਕ ਬਹੁ-ਆਯਾਮੀ ਸੰਕਟ ਨਾਲ ਜੂਝ ਰਿਹਾ ਹੈ, ਆਰਥਿਕ ਬਦਹਾਲੀ, ਰਾਜਨੀਤਿਕ ਅਸਥਿਰਤਾ, ਜਨਤਾ ਦਾ ਅਸੰਤੋਸ਼ ਤੇ ਅੰਤਰਰਾਸ਼ਟਰੀ ਮੰਚਾਂ ’ਤੇ ਅਣਦੇਖੀ। ਇਹੀ ਕਾਰਨ ਹੈ ਕਿ ਉਹ ਬੁਖਲਾਹਟ ’ਚ ਪਰਮਾਣੂ ਹਮਲੇ ਦੀ ਧਮਕੀ ਦਿੰਦਾ ਹੈ ਜਾਂ ਕਸ਼ਮੀਰ ਨੂੰ ਅੰਤਰਰਾਸ਼ਟਰੀ ਮੁੱਦਾ ਬਣਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ। ਪਰ ਇਨ੍ਹਾਂ ਹਾਸੋਹੀਣੇ ਬਿਆਨਾਂ ਨਾਲ ਉਹ ਸਿਰਫ਼ ਆਪਣੀ ਅਸਫ਼ਲਤਾ ਨੂੰ ਉਜਾਗਰ ਕਰਦਾ ਹੈ। ਜਿੱਥੋਂ ਤੱਕ ਚੀਨ ਦਾ ਸਵਾਲ ਹੈ। Pahalgam Attack
ਉਹ ਵੀ ਹੁਣ ਪਾਕਿਸਤਾਨ ਦੀ ਉਪਯੋਗਿਤਾ ਨੂੰ ਲੈ ਕੇ ਦੁਚਿੱਤੀ ’ਚ ਹੈ। ਜਦੋਂ ਚੀਨ ਨੇ ਆਪਣੇ ਨਾਗਰਿਕਾਂ ’ਤੇ ਹਮਲੇ ਦੇਖੇ, ਤਾਂ ਉਸ ਨੂੰ ਪਾਕਿਸਤਾਨ ਦਾ ਅੱਤਵਾਦ ਵੀ ਨਜ਼ਰ ਆਇਆ, ਪਰ ਉਹ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਨੂੰ ਬਚਾਉਣ ਤੋਂ ਪਿੱਛੇ ਨਹੀਂ ਹਟਿਆ। ਬਦਕਿਸਮਤੀ ਨਾਲ, ਜਦੋਂ ਮੁੱਦਾ ਭਾਰਤ ਨਾਲ ਜੁੜਿਆ ਹੁੰਦਾ ਹੈ, ਤਾਂ ਚੀਨ ਦਾ ਰੁਖ਼ ਵੀ ਪਾਖੰਡ ਨਾਲ ਭਰਿਆ ਹੁੰਦਾ ਹੈ। ਪਰ ਹੁਣ ਭਾਰਤ ਦਾ ਵੱਡਾ ਬਾਜ਼ਾਰ ਚੀਨ ਨੂੰ ਸੋਚਣ ਲਈ ਮਜ਼ਬੂਰ ਕਰ ਸਕਦਾ ਹੈ ਤੇ ਇਹ ਸੰਭਵ ਹੈ ਕਿ ਉਹ ਪਾਕਿਸਤਾਨ ਤੋਂ ਦੂਰੀ ਬਣਾ ਲਵੇ। ਪਾਕਿਸਤਾਨ ਦਾ ਆਖਰੀ ਸਹਾਰਾ ਵੀ ਜੇਕਰ ਉਸ ਤੋਂ ਦੂਰ ਹੋ ਜਾਂਦਾ ਹੈ। Pahalgam Attack
ਤਾਂ ਇਹ ਉਸ ਦੀ ਸਥਿਤੀ ਨੂੰ ਹੋਰ ਵੀ ਤਰਸਯੋਗ ਬਣਾ ਦੇਵੇਗਾ। ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਕੇ, ਪਾਕਿਸਤਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ’ਤੇ ਇਕੱਲਾ ਪੈ ਚੁੱਕਾ ਹੈ। ਭਾਰਤ ਨੂੰ ਹੁਣ ਨਾ ਸਿਰਫ ਫੌਜੀ, ਸਗੋਂ ਆਰਥਿਕ, ਰਾਜਨੀਤਿਕ ਅਤੇ ਸੰਸਾਰ-ਪੱਧਰੀ ਦਬਾਅ ਬਣਾ ਕੇ ਪਾਕਿਸਤਾਨ ਨੂੰ ਕਮਜ਼ੋਰ ਕਰਨਾ ਪਵੇਗਾ। ਇਸ ਤਰਾਸਦੀ ਨੇ ਕਸ਼ਮੀਰ ਦੀ ਆਰਥਿਕਤਾ ਨੂੰ ਵੀ ਭਾਰੀ ਝਟਕਾ ਦਿੱਤਾ ਹੈ। ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੇ ਸਥਾਨਕ ਲੋਕਾਂ ਦੀ ਰੋਜ਼ੀ-ਰੋਟੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਹੀ ਕਾਰਨ ਹੈ ਕਿ ਕਸ਼ਮੀਰ ਦੇ ਆਮ ਨਾਗਰਿਕਾਂ ਨੇ ਇਸ ਕਤਲੇਆਮ ਦਾ ਖੁੱਲ੍ਹ ਕੇ ਵਿਰੋਧ ਕੀਤਾ, ਬੰਦ, ਮਾਰਚ ਤੇ ਇੱਥੋਂ ਤੱਕ ਕਿ ਪ੍ਰਮੁੱਖ ਅਖਬਾਰਾਂ ਦੇ ਕਾਲੇ ਪਹਿਲੇ ਪੰਨੇ ਵੀ ਇਸ ਦੀ ਗਵਾਹੀ ਭਰਦੇ ਹਨ। Pahalgam Attack
ਇਹ ਦੱਸਦਾ ਹੈ ਕਿ ਹੁਣ ਕਸ਼ਮੀਰ ਵੀ ਪਾਕਿਸਤਾਨ ਦੇ ਝੂਠ ਤੇ ਹਿੰਸਾ ਤੋਂ ਤੰਗ ਆ ਚੁੱਕਾ ਹੈ। ਪਰ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਗੁੱਸੇ ਅਤੇ ਦੁੱਖ ਨੂੰ ਫਿਰਕੂ ਰੰਗ ਵਿੱਚ ਨਾ ਬਦਲ ਦਿੱਤਾ ਜਾਵੇ। ਸਾਨੂੰ ਅੱਤਵਾਦੀਆਂ ਦੀ ਉਸ ਸਾਜ਼ਿਸ਼ ਨੂੰ ਨਾਕਾਮ ਕਰਨਾ ਪਵੇਗਾ ਜਿਸ ਦਾ ਉਦੇਸ਼ ਭਾਰਤ ਨੂੰ ਅੰਦਰੋਂ ਤੋੜਨਾ ਹੈ। ਭਾਰਤ ਦੀ ਏਕਤਾ ਅਤੇ ਅਖੰਡਤਾ ਅੱਤਵਾਦ ਵਿਰੁੱਧ ਸਭ ਤੋਂ ਵੱਡਾ ਹਥਿਆਰ ਹੈ। ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਨੂੰ ਇੱਕ ਸਥਿਰ ਗੁਆਂਢੀ ਮੰਨਣ ਦੇ ਭਰਮ ਵਿੱਚੋਂ ਬਾਹਰ ਨਿੱਕਲ ਕੇ, ਉਸ ਦੇ ਰਣਨੀਤਕ ਟੁੱਟ-ਭੱਜ ਦੀ ਦਿਸ਼ਾ ’ਚ ਸੋਚ-ਵਿਚਾਰ ਕੀਤਾ ਜਾਵੇ। ਸਿੰਧ, ਬਲੋਚਿਸਤਾਨ ਤੇ ਕਥਿਤ ‘ਆਜ਼ਾਦ ਕਸ਼ਮੀਰ’ ਦੀ ਅਜ਼ਾਦੀ ਦੀਆਂ ਮੰਗਾਂ ਨੂੰ ਭਾਰਤ ਨੂੰ ਸਮੱਰਥਨ ਕਰਨਾ ਚਾਹੀਦਾ ਹੈ। ਭਾਰਤ ਨੂੰ ਹੁਣ ਅਜਿਹੀ ਰਣਨੀਤੀ ਅਪਣਾਉਣ ਦੀ ਲੋੜ ਹੈ ਕਿ ਪਾਕਿ ਨੂੰ ਅੰਤਰਰਾਸ਼ਅਰੀ ਮੰਚ ’ਤੇ ਮੂੰਹ ਦੀ ਖਾਣੀ ਪਵੇ, ਹੁਣ ਸਮੇਂ ਦੀ ਲੋੜ ਬਣ ਚੁੱਕਾ ਹੈ। Pahalgam Attack
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ