ਟੀ20 ਲੜੀ ਕਬਜ਼ਾਉਣ ਨਿੱਤਰੇਗੀ ਭਾਰਤੀ ਟੀਮ

ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਟੀ20 ਲੜੀ 2-1 ਨਾਲ ਜਿੱਤੀ ਸੀ | T20 Series

ਕਾਰਡਿਫ, (ਏਜੰਸੀ)। ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਦੌਰੇ ਦੀ ਜੇਤੂ ਸ਼ੁਰੂਆਤ ਕੀਤੀ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ‘ਚ ਉਹ ਸ਼ੁੱਕਰਵਾਰ ਨੂੰ ਦੂਸਰੇ ਟੀ20 ‘ਚ ਜਿੱਤ ਨਾਲ ਲੜੀ ‘ਤੇ ਕਬਜ਼ਾ ਕਰਨ ਉੱਤਰੇਗੀ. ਭਾਰਤ ਨੇ ਮੈਨਚੇਸਟਰ ‘ਚ ਪਹਿਲੇ ਮੈਚ ‘ਚ 10 ਗੇਂਦਾਂ ਰਹਿੰਦਿਆਂ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਹੁਣ ਦੂਸਰੇ ਮੈਚ ਨੂੰ ਜਿੱਤ ਕੇ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਕਾਇਮ ਕਰਨ ਨਿੱਤਰੇਗਾਜ਼ਬਰਦਸਤ ਲੈਅ ‘ਚ ਚੱਲ ਰਹੀ ਇੰਗਲੈਂਡ ਦੀ ਟੀਮ ਨੂੰ ਪਟੜੀ ਤੋਂ ਉਤਾਰਨਾ ਵਿਰਾਟ ਕੋਹਲੀ ਦੀ ਟੀਮ ਲਈ ਚੰਗੀ ਸ਼ੁਰੂਆਤ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨਾਲ ਟੀਮ ਦਾ ਹੌਂਸਲਾ ਵਧਿਆ ਹੈ।

ਵਿਰਾਟ ਕੋਹਲੀ ਨੇ ਜਨਵਰੀ 2017 ‘ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਨ ਤੋਂ ਬਾਅਦ ਟੀਮ ‘ਚ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਹਨ ਅਤੇ ਰਾਹੁਲ ਨੂੰ ਤੀਸਰੇ ਨੰਬਰ ‘ਤੇ ਪਿਛਲੇ ਮੈਚ ‘ਚ ਉਤਾਰਨਾ ਵੀ ਉਹਨਾਂ ਦਾ ਸਫ਼ਲ ਪ੍ਰਯੋਗ ਕਿਹਾ ਜਾ ਸਕਦਾ ਹੈ ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਵਿਸ਼ਵ ਕੱਪ ਦੇ ਮੱਦੇਨਜ਼ਰ ਵੀ ਇਹ ਟੀਮ ਮੈਨੇਜ਼ਮੈਂਟ ਇਸ ਨੰਬਰ ‘ਤੇ ਵੱਖ ਵੱਖ ਖਿਡਾਰੀਆਂ ਨੂੰ ਪਰਖ਼ਣਾ ਚਾਹੁੰਦੀ ਹੈ ਓਲਡ ਟਰੈਫਰਡ ‘ਚ ਜਿੱਥੇ ਰਾਹੁਲ ਨੇ ਆਪਣੀ ਫਿਟਨੈੱਸ ਦਾ ਸਬੂਤ ਦਿੱਤਾ ਤਾਂ ਵਿਰਾਟ ਨੇ ਵੀ ਆਪਣੀ ਨਾਬਾਦ 20 ਦੌੜਾਂ ਦੀ ਪਾਰੀ ਨਾਲ ਸਭ ਤੋਂ ਤੇਜ਼ 2000 ਦੋੜਾਂ ਦੀ ਪ੍ਰਾਪਤੀ ਦਰਜ਼ ਕਰਵਾਈ ਅਤੇ ਆਸ ਹੈ ਕਿ ਅਗਲੇ ਮੈਚ ‘ਚ ਉਹਨਾਂ ਨੂੰ ਧੂੰਆਂਧਾਰ ਪਾਰੀ ਖੇਡਣਾ ਦਾ ਮੌਕਾ ਮਿਲੇ। (T20 Series)

ਇਹ ਵੀ ਪੜ੍ਹੋ : ਪੰਚਕੂਲਾ ’ਚ ਭਾਰੀ ਮੀਂਹ, ਵਿਗੜ ਸਕਦੇ ਨੇ ਹਾਲਾਤ!

ਇਸ ਤੋਂ ਇਲਾਵਾ ਮੱਧਕ੍ਰਮ ‘ਚ ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਅਹਿਮ ਹਨ ਪਰ ਗੇਂਦਬਾਜ਼ੀ ‘ਚ ਇੱਕ ਵਾਰ ਫਿਰ ਨਜ਼ਰਾਂ ਕੁਲਦੀਪ ‘ਤੇ ਰਹਿਣਗੀਆਂ ਕੁਲਦੀਪ ਨੇ ਦੱਖਣੀ ਅਫ਼ਰੀਕਾ ‘ਚ ਇਸ ਸਾਲ ਛੇ ਇੱਕ ਰੋਜ਼ਾ ‘ਚ 17 ਵਿਕਟਾਂ ਕੱਢੀਆਂ ਸਨ ਅਤੇ ਉਸਦੀ ਨਿਰੰਤਰਤਾ ਅਤੇ ਅਬੂਝ ਗੇਂਦਬਾਜ਼ੀ ਨੇ ਕਪਤਾਨ ਅਤੇ ਮੈਨੇਜਮੈਂਟ ਨੂੰ ਖ਼ਾਸਾ ਪ੍ਰਭਾਵਿਤ ਕੀਤਾ ਹੈ ਵੈਸੇ ਗੇਂਦਬਾਜ਼ੀ ‘ਚ ਟੀਮ ਕੋਲ ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ, ਹਾਰਦਿਕ ਤੇਜ਼ ਗੇਂਦਬਾਜ਼ਾਂ ਦੇ ਚੰਗੇ ਬਦਲ ਹਨ ਜਦੋਂਕਿ ਚਹਿਲ ਹੋਰ ਉਪਯੋਗੀ ਸਪਿੱਨਰ ਹੈ ਹਾਲਾਂਕਿ ਪਹਿਲੇ ਮੈਚ ‘ਚ ਭੁਵੀ 45 ਦੌੜਾਂ ਦੇ ਕੇ ਸਭ ਤੋਂ ਮਹਿੰਗੇ ਰਹੇ ਸਨ ਅਤੇ ਲੜੀ ਕਬਜ਼ਾਉਣ ਦੇ ਲਿਹਾਜ਼ ਨਾਲ ਅਹਿਮ ਮੈਚ ‘ਚ ਉਹਨਾਂ ਨੂੰ ਸੰਭਲ ਕੇ ਪ੍ਰਦਰਸ਼ਨ ਕਰਨਾ ਹੋਵੇਗਾ।

ਦੂਸਰੇ ਪਾਸੇ ਇੰਗਲੈਂਡ ਦੀ ਟੀਮ ਕਰੋ ਜਾਂ ਮਰੋ ਦੇ ਮੈਚ ‘ਚ ਵਾਪਸੀ ਕਰਨੀ ਚਾਹੇਗੀ, ਆਸਟਰੇਲੀਆ ਵਿਰੁੱਧ ਇੱਕ ਰੋਜ਼ਾ ਲੜੀ ‘ਚ 5-0 ਨਾਲ ਕੀਤੀ ਕਲੀਨ ਸਵੀਪ ਤੋਂ ਉਤਸ਼ਾਹਿਤ ਮੇਜ਼ਬਾਨ ਟੀਮ ਭਾਰਤ ਵਿਰੁੱਧ ਪਹਿਲੇ ਹੀ ਮੈਚ ‘ਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ‘ਚ ਬਹੁਤ ਪ੍ਰਭਾਵਿਤ ਨਹੀਂ ਕਰ ਸਕੀ ਅਤੇ ਜੋਸ ਬਟਲਰ ਦੀ ਇੱਕੋ ਇੱਕ 69 ਦੌੜਾਂ ਦੀ ਪਾਰੀ ਨੂੰ ਹੀ ਉਪਯੋਗੀ ਕਿਹਾ ਜਾ ਸਕਦਾ ਹੈ ਹਾਲਾਂਕਿ ਜੇਸਨ ਰਾਏ, ਅਲੇਕਸ ਹੇਲ, ਕਪਤਾਨ ਇਆਨ ਮੋਰਗਨ ਅਤੇ ਗੇਂਦਬਾਜ਼ਾਂ ‘ਚ ਆਦਿਲ ਰਾਸ਼ਿਦ, ਡੇਵਿਡ ਵਿਲੀ, ਕ੍ਰਿਸ ਜਾਰਡਨ ਅਤੇ ਮੋਈਨ ਅਲੀ ਅਗਲੇ ਮੈਚ ‘ਚ ਬਿਹਤਰ ਪ੍ਰਦਰਸ਼ਨ ਨਾਲ ਟੀਮ ਦੀ ਵਾਪਸੀ ਕਰਵਾ ਸਕਦੇ ਹਨ।