
Kuldeep Yadav Engagement: ਲਖਨਊ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ ਬੁੱਧਵਾਰ ਨੂੰ ਲਖਨਊ ’ਚ ਵੰਸ਼ਿਕਾ ਨਾਲ ਮੰਗਣੀ ਕਰਵਾਈ। ਦੋਵਾਂ ਦੇ ਪਰਿਵਾਰਕ ਮੈਂਬਰ ਤੇ ਰਿੰਕੂ ਸਿੰਘ ਸਮੇਤ ਕਈ ਕ੍ਰਿਕੇਟਰ ਇਸ ਸਮਾਗਮ ’ਚ ਸ਼ਾਮਲ ਹੋਏ। ਵੰਸ਼ਿਕਾ ਕਾਨਪੁਰ ਦੇ ਸ਼ਿਆਮ ਨਗਰ ਦੀ ਰਹਿਣ ਵਾਲੀ ਹੈ ਤੇ ਐੱਲਆਈਸੀ ’ਚ ਕੰਮ ਕਰਦੀ ਹੈ। ਕੁਲਦੀਪ ਆਈਪੀਐੱਲ ’ਚ ਦਿੱਲੀ ਕੈਪੀਟਲਜ਼ ਲਈ ਖੇਡਦਾ ਹੈ। Kuldeep Yadav Engagement
ਇਹ ਖਬਰ ਵੀ ਪੜ੍ਹੋ : World Environment Day 2025 ’ਤੇ ਵਿਸ਼ੇਸ਼: 17 ਕਰੋੜ ਤੋਂ ਵੱਧ ਬੂਟੇ ਲਾ ਚੁੱਕਾ ਹੈ ਡੇਰਾ ਸੱਚਾ ਸੌਦਾ
ਵੰਸ਼ਿਕਾ ਦੇ ਪਿਤਾ ਵੀ LIC ’ਚ ਇੱਕ ਅਧਿਕਾਰੀ ਹਨ | Kuldeep Yadav Engagement
ਵੰਸ਼ਿਕਾ ਦੇ ਪਿਤਾ ਯੋਗੇਸ਼ ਸਿੰਘ ਐੱਲਆਈਸੀ ’ਚ ਇੱਕ ਅਧਿਕਾਰੀ ਹਨ। ਲਖਨਊ ’ਚ ਮੰਗਣੀ ਸਮਾਰੋਹ ਨੂੰ ਨਿੱਜੀ ਰੱਖਿਆ ਗਿਆ ਸੀ। ਦੋਵਾਂ ਪਰਿਵਾਰਾਂ ਦੇ ਸਿਰਫ਼ ਖਾਸ ਲੋਕ ਹੀ ਇਸ ’ਚ ਸ਼ਾਮਲ ਹੋਏ। ਕ੍ਰਿਕੇਟਰ ਰਿੰਕੂ ਸਿੰਘ ਆਪਣੀ ਹੋਣ ਵਾਲੀ ਪਤਨੀ ਪ੍ਰਿਆ ਸਰੋਜ ਦੇ ਨਾਲ ਕੁਲਦੀਪ ਨੂੰ ਵਧਾਈ ਦੇਣ ਪਹੁੰਚੇ। ਉਨ੍ਹਾਂ ਤੋਂ ਇਲਾਵਾ ਕਈ ਆਈਪੀਐੱਲ ਤੇ ਰਣਜੀ ਖਿਡਾਰੀ ਵੀ ਇਸ ਸਮਾਗਮ ’ਚ ਸ਼ਾਮਲ ਹੋਏ। ਉੱਤਰ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਦੇ ਅਧਿਕਾਰੀ ਵੀ ਨਵੇਂ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ।
ਇੰਗਲੈਂਡ ਦੌਰੇ ’ਤੇ ਜਾਣਗੇ ਕੁਲਦੀਪ ਯਾਦਵ | Kuldeep Yadav Engagement
ਕੁਲਦੀਪ ਯਾਦਵ ਨੂੰ ਵੀ ਇੰਗਲੈਂਡ ਦੌਰੇ ਲਈ ਚੁਣਿਆ ਗਿਆ ਹੈ। ਟੀਮ ਇੰਡੀਆ ਨੇ 20 ਜੂਨ ਤੋਂ ਇੰਗਲੈਂਡ ’ਚ 5 ਮੈਚਾਂ ਦੀ ਟੈਸਟ ਲੜੀ ਖੇਡਣੀ ਹੈ। ਇਸ ’ਚ ਕੁਲਦੀਪ ਯਾਦਵ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ, ਕਿਉਂਕਿ ਟੀਮ ਕੋਲ ਅਸ਼ਵਿਨ ਵਰਗੇ ਤਜਰਬੇਕਾਰ ਗੇਂਦਬਾਜ਼ ਨਹੀਂ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਵੀ ਸੀਰੀਜ਼ ਤੋਂ ਪਹਿਲਾਂ ਸੰਨਿਆਸ ਲੈ ਚੁੱਕੇ ਹਨ। ਕੁਲਦੀਪ ਯਾਦਵ ਆਈਪੀਐਲ- 2025 ’ਚ ਦਿੱਲੀ ਕੈਪੀਟਲਜ਼ ਟੀਮ ਦਾ ਹਿੱਸਾ ਸਨ। ਹਾਲਾਂਕਿ, ਉਨ੍ਹਾਂ ਦੀ ਟੀਮ ਸੀਜ਼ਨ ਦੀ ਚੰਗੀ ਸ਼ੁਰੂਆਤ ਦੇ ਬਾਵਜੂਦ ਪਲੇਆਫ ’ਚ ਨਹੀਂ ਪਹੁੰਚ ਸਕੀ। ਪਰ, ਕੁਲਦੀਪ ਯਾਦਵ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਕੁਲਦੀਪ ਨੇ ਪੂਰੇ ਸੀਜ਼ਨ ’ਚ ਦਿੱਲੀ ਕੈਪੀਟਲਜ਼ ਲਈ 14 ਮੈਚ ਖੇਡੇ। ਇਸ ’ਚ, ਉਨ੍ਹਾਂ 15 ਵਿਕਟਾਂ ਆਪਣੇ ਨਾਂਅ ਕੀਤੀਆਂ।
ਤਸਵੀਰਾਂ ‘ਚ ਵੇਖੋ ਕੁਲਦੀਪ ਯਾਦਵ ਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ
