ਕੇਂਦਰ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ’ਚ ਸਿਪਾਹੀ, ਅਸਾਮ ਰਾਈਫਲ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ’ਚ ਸਿਪਾਹੀ ਭਰਤੀਆਂ ਲਈ ਦੇਸ਼ ਦੀਆਂ ਹਿੰਦੀ ਅਤੇ ਅੰਗਰੇਜ਼ੀ (Indian Languages) ਤੋਂ ਇਲਾਵਾ 15 ਭਾਸ਼ਾਵਾਂ ’ਚ ਲਿਖਤੀ ਪ੍ਰੀਖਿਆ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁੱਦਾ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਵੱਲੋਂ ਉਠਾਇਆ ਗਿਆ ਸੀ ਕਿ ਸਿਰਫ ਅੰਗਰੇਜ਼ੀ ਤੇ ਹਿੰਦੀ ’ਚ ਪੇਪਰ ਲੈਣਾ ਸਹੀ ਨਹੀਂ। ਕੇਂਦਰ ਸਰਕਾਰ ਨੇ ਇਸ ਮੁੱਦੇ ’ਤੇ ਗੌਰ ਕਰਦਿਆਂ ਦਰੁਸਤ ਫੈਸਲਾ ਲਿਆ ਹੈ।
ਉਂਜ ਵੀ ਭਾਸ਼ਾ ਦਾ ਮੁੱਦਾ ਕਾਇਮ ਰਹਿਣਾ ਤਰਕਸੰਗਤ ਨਹੀਂ ਅਤੇ ਨਾ ਹੀ ਦੇਸ਼ ਦੀ ਸੰਸਕਿ੍ਰਤੀ, ਇਤਿਹਾਸ ਅਤੇ ਪਰਸਥਿਤੀਆਂ ਦੇ ਅਨੁਕੂਲ ਹੈ। ਅਸਲ ’ਚ ਭਾਸ਼ਾ ਦਾ ਮਾਮਲਾ ਕਿਸੇ ਇੱਕ ਦੇਸ਼ ਤੱਕ ਸੀਮਤ ਨਹੀ ਸਗੋਂ ਇਹ ਮਨੁੱਖੀ ਮੁੱਦਾ ਹੈ। ਦੁਨੀਆਂ ਦੇ ਹਰ ਮਨੁੱਖ ਦੀ ਮਾਂ-ਬੋਲੀ ਦਾ ਆਪਣਾ ਮਹੱਤਵ ਹੈ। ਜਿੱਥੇ ਭਾਰਤ ਦਾ ਸਬੰਧ ਹੈ ਇਹ ਭਾਸ਼ਾ ਵਿਗਿਆਨਕ ਨਜ਼ਰੀਏ ਦੇ ਨਾਲ-ਨਾਲ ਸੰਘੀ ਢਾਂਚੇ ਦੀ ਵਿਸ਼ੇਸ਼ਤਾ ਨਾਲ ਜੁੜਿਆ ਹੋਇਆ ਮੁੱਦਾ ਹੈ। ਭਾਰਤ ਦੀ ਵਿਚਾਰਧਾਰਾ ਤੇ ਸੰਘ ਅਨੇਕਤਾ ’ਚ ਏਕਤਾ ’ਤੇ ਆਧਾਰਿਤ ਹੈ।
ਭਾਰਤੀ ਸੰਵਿਧਾਨ ਦੀ ਖਾਸੀਅਤ | Indian Languages
ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਭਾਸ਼ਾ ਤੇ ਸੰਸਕਿ੍ਰਤੀ ਨੂੰ ਕਾਇਮ ਰੱਖਣ, ਉਸ ਨਾਲ ਜੁੜੇ ਰਹਿਣ ਅਤੇ ਭਾਸ਼ਾ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ ਦਾ ਅਧਿਕਾਰ ਦਿੰਦਾ ਹੈ। ਅਜਿਹੇ ਪ੍ਰਬੰਧ ’ਚ ਕਿਸੇ ਰਾਸ਼ਟਰੀ ਭਾਸ਼ਾ ਦੇ ਪੜ੍ਹਾਈ ਜਾਂ ਨੌਕਰੀ ਸਬੰਧੀ ਪ੍ਰੀਖਿਆਵਾਂ ਦੇ ਮਾਧਿਅਮ ਨਾ ਬਣਨ ਲਈ ਕੋਈ ਤਰਕ ਜਾਂ ਕਾਰਨ ਬਾਕੀ ਨਹੀਂ ਬਚਦਾ। ਭਾਰਤੀ ਸੰਵਿਧਾਨ ’ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ ਇਹ ਭਾਸ਼ਾਵਾਂ ਰਾਸ਼ਟਰ ਦੀ ਹੋਂਦ ਅਤੇ ਵਿਕਾਸ ਦੀ ਨੀਂਹ ਹਨ।
ਕਿਸੇ ਵੀ ਭਾਸ਼ਾਈ ਸਮੂਹ ਨੂੰ ਉਸ ਦੀ ਭਾਸ਼ਾ ਤੋਂ ਦੂਰ ਕਰਨਾ ਅਵਿਗਿਆਨਕ ਤੇ ਸਮਾਜ ਵਿਰੋਧੀ ਵਰਤਾਰਾ ਹੈ। ਸੰਵਿਧਾਨ ’ਚ ਹਿੰਦੀ ਤੇ ਅੰਗਰੇਜ਼ੀ ਨੂੰ ਸੰਘ ਦੀ ਭਾਸ਼ਾ ਸਵੀਕਾਰ ਕੀਤਾ ਗਿਆ ਪਰ ਬਾਕੀ ਭਾਸ਼ਾਵਾਂ ਨੂੰ ਵੀ ਦੇਸ਼ ਦੀਆਂ ਰਾਸ਼ਟਰੀ ਭਾਸ਼ਾਵਾਂ ਦਾ ਦਰਜਾ ਦੇ ਕੇ ਸਬੰਧਤ ਸੂਬਾ ਸਰਕਾਰਾਂ ਨੂੰ ਉਨ੍ਹਾਂ ਭਾਸ਼ਾਵਾਂ ਦੇ ਵਿਕਾਸ ਦੀ ਜਿੰਮੇਵਾਰੀ ਦਿੱਤੀ ਗਈ ਹੈ। ਅੰਤਰਰਾਸ਼ਟਰੀ ਪੱਧਰ ’ਤੇ ਵੀ ਵੇਖਿਆ ਜਾਵੇ ਤਾਂ ਕੈਨੇਡਾ ਸਮੇਤ ਵੱਖ-ਵੱਖ ਗੋਰੇ ਮੁਲਕਾਂ ਪੰਜਾਬੀ ਭਾਸ਼ਾ ਦੇ ਪ੍ਰਬੰਧ ਲਈ ਸੁਚੱਜੇ ਯਤਨ ਕੀਤੇ ਹਨ।
ਵਿਦੇਸ਼ਾਂ ’ਚ ਮਿਲਿਆ ਸਤਿਕਾਰ | Indian Languages
ਜੇਕਰ ਵਿਦੇਸ਼ਾਂ ਅੰਦਰ ਭਾਰਤੀ ਭਾਸ਼ਾਵਾਂ ਦਾ ਮਾਣ-ਸਨਮਾਣ ਹੈ ਤਾਂ ਦੇਸ਼ ਅੰਦਰ ਆਪਣੀਆਂ ਭਾਸ਼ਾਵਾਂ ਨੂੰ ਯੋਗ ਸਥਾਨ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਂਜ ਵੀ ਇਹ ਵਿਗਿਆਨਕ ਤੱਥ ਹੈ ਕਿ ਮਨੁੱਖ ਜਿੰਨੀ ਸ਼ਿੱਦਤ ਤੇ ਤੇਜੀ ਨਾਲ ਕੋਈ ਗੱਲ ਆਪਣੀ ਮਾਂ-ਬੋਲੀ ’ਚ ਸਮਝ ਲੈਂਦਾ ਹੈ ਉਨ੍ਹਾਂ ਕਿਸੇ ਹੋਰ ਭਾਸ਼ਾ ’ਚ ਨਹੀਂ। ਇਸ ਦਾ ਮਤਲਬ ਇਹ ਵੀ ਨਹੀਂ ਕਿ ਮਨੁੱਖ ਨੂੰ ਹੋਰ ਭਾਸ਼ਾਵਾਂ ਸਿੱਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹੋਰ ਭਾਸ਼ਾਵਾਂ ਸਿੱਖਣ ਦੀ ਇੱਛਾ ਵੀ ਹੋਣੀ ਚਾਹੀਦੀ ਹੈ ਜਿਸ ਨਾਲ ਵੱਖ-ਵੱਖ ਸੂਬਿਆਂ ਦੇ ਲੋਕਾਂ ’ਚ ਏਕਤਾ ਤੇ ਭਾਈਚਾਰਾ ਵਧਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ