IND vs PAK: ਭਾਰਤ ਤੇ ਪਾਕਿਸਤਾਨ ਮੈਚ ਨੇ ਤੋੜੇ ਡਿਜੀਟਲ ਦਰਸ਼ਕਾਂ ਦੇ ਰਿਕਾਰਡ, 2024 ਵਿਸ਼ਵ ਕੱਪ ਫਾਈਨਲ ਦਾ ਰਿਕਾਰਡ ਟੁੱਟਿਆ

Sach Kahoon Punjabi Desk Picture
Published On

ਜਿਓ ਹੌਟਸਟਾਰ ’ਤੇ 16.3 ਕਰੋੜ ਨੇ ਵੇਖਿਆ ਮੈਚ

  • 2024 ’ਚ ਹੋਏ ਭਾਰਤ ਤੇ ਦੱਖਣੀ ਅਫਰੀਕਾ ਦੇ ਫਾਈਨਲ ਮੁਕਾਬਲੇ ਦਾ ਰਿਕਾਰਡ ਟੁੱਟਿਆ

IND vs PAK: ਸਪੋਰਟਸ ਡੈਸਕ। ਇਸ ਹਾਈ-ਵੋਲਟੇਜ ਭਾਰਤ ਤੇ ਪਾਕਿਸਤਾਨ ਮੈਚ ਨੇ ਪਿਛਲੇ ਸਾਰੇ ਦਰਸ਼ਕਾਂ ਦੇ ਰਿਕਾਰਡ ਤੋੜ ਦਿੱਤੇ। ਇਸ ਮੈਚ ਨੂੰ ਡਿਜੀਟਲ ਪਲੇਟਫਾਰਮਾਂ ’ਤੇ 163 ਮਿਲੀਅਨ ਉਪਭੋਗਤਾਵਾਂ ਨੇ ਵੇਖਿਆ, ਜੋ ਕਿ ਟੀ-20 ਫਾਰਮੈਟ ’ਚ ਕਿਸੇ ਵੀ ਆਈਸੀਸੀ ਈਵੈਂਟ ਲਈ ਸਭ ਤੋਂ ਵੱਧ ਪਹੁੰਚ ਹੈ। 15 ਫਰਵਰੀ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ’ਚ ਖੇਡੇ ਗਏ ਇਸ ਮੈਚ ਨੇ 20 ਬਿਲੀਅਨ ਮਿੰਟ ਦਰਸ਼ਕ ਇਕੱਠੇ ਕੀਤੇ। ਇਸ ਤੋਂ ਇਲਾਵਾ, ਇਸਨੇ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ 2024 ਦੇ ਟੀ-20 ਵਿਸ਼ਵ ਕੱਪ ਫਾਈਨਲ ਦਾ ਵੀ ਰਿਕਾਰਡ ਤੋੜ ਦਿੱਤਾ। IND vs PAK

ਇਹ ਖਬਰ ਵੀ ਪੜ੍ਹੋ : Vande Bharat Express: ਰੇਲ ਯਾਤਰੀਆਂ ਲਈ ਅਹਿਮ ਖਬਰ! ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਨੂੰ ਮਿਲਿਆ ਨਵਾਂ ਠਹਿਰਾਅ

20 ਬਿਲੀਅਨ ਮਿੰਟਾਂ ਦਾ ਮਿਲਿਆ ਵਾਚ ਟਾਈਮ | IND vs PAK

ਇਹ ਮੈਚ ਮੋਬਾਈਲ ’ਤੇ ਲੀਗ ਪੜਾਅ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਬਣ ਗਿਆ। ਸਾਰੇ ਪਲੇਟਫਾਰਮਾਂ ’ਤੇ ਕੁੱਲ 20 ਬਿਲੀਅਨ ਮਿੰਟ ਵੇਖਣ ਦਾ ਸਮਾਂ ਦਰਜ ਕੀਤਾ ਗਿਆ, ਜੋ ਕਿ ਪਿਛਲੇ ਐਡੀਸ਼ਨ ਦੇ ਮੁਕਾਬਲੇ 42 ਫੀਸਦੀ ਵਾਧਾ ਹੈ। 2024 ਦੇ ਭਾਰਤ-ਪਾਕਿਸਤਾਨ ਮੈਚ ਦੇ ਮੁਕਾਬਲੇ ਡਿਜੀਟਲ ਪਹੁੰਚ ’ਚ ਵੀ 56 ਫੀਸਦੀ ਦਾ ਵਾਧਾ ਹੋਇਆ ਹੈ।

ਜੀਓਹੌਟਸਟਾਰ ਨੇ ਕਿਹਾ, ‘ਟੀ-20 ਵਿਸ਼ਵ ਕੱਪ ਲਈ ਜਨੂੰਨ ਦਾ ਸਬੂਤ’

ਜੀਓਹੌਟਸਟਾਰ ਦੇ ਸਪੋਰਟਸ ਸੇਲਜ ਦੇ ਮੁਖੀ ਅਨੂਪ ਗੋਵਿੰਦਨ ਨੇ ਕਿਹਾ ਕਿ ਇਹ ਰਿਕਾਰਡ ਦਰਸ਼ਕਾਂ ਦੀ ਜਬਰਦਸਤ ਸਮੂਲੀਅਤ ਨੂੰ ਦਰਸ਼ਾਉਂਦਾ ਹੈ। ਕੰਟੈਂਟ ਹੈੱਡ ਸਿਧਾਰਥ ਸ਼ਰਮਾ ਨੇ ਇਸਨੂੰ ਟੀ-20 ਵਿਸ਼ਵ ਕੱਪ ਪ੍ਰਤੀ ਦੇਸ਼ ਦੇ ਜਨੂੰਨ ਦਾ ਪ੍ਰਮਾਣ ਕਿਹਾ। ਇਸ ਜਿੱਤ ਨਾਲ, ਭਾਰਤ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਵਿਰੁੱਧ ਆਪਣੇ ਰਿਕਾਰਡ ਨੂੰ 8-1 ਨਾਲ ਸੁਧਾਰਿਆ। ਭਾਰਤ ਹੁਣ ਸੁਪਰ 8 ਪੜਾਅ ’ਚ ਪਹੁੰਚ ਗਿਆ ਹੈ ਤੇ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਅਗਲੇ ਦੌਰ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੇਗਾ।

About The Author

Related Posts