ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਭਾਰਤ-ਅਮਰੀਕਾ ਦ...

    ਭਾਰਤ-ਅਮਰੀਕਾ ਦੇ ਵਿਗੜਦੇ ਸਬੰਧ ਚਿੰਤਾਜਨਕ

    India-US Relation

    ਭਾਰਤ ਅਤੇ ਅਮਰੀਕਾ ਵਿਚਕਾਰ ਹੁਣ ਕੁਝ ਆਮ ਨਹੀਂ ਲੱਗ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਕਾਂਗਰਸ ਦੇ ਫਰੀਜ਼ ਖਾਤਿਆਂ ਸਬੰਧੀ ਅਮਰੀਕਾ ਨੇ ਮੁੱਦਾ ਚੁੱਕਿਆ ਸੀ ਭਾਰਤ ਨੇ ਇਸ ’ਤੇ ਨੋਟਿਸ ਲੈ ਕੇ ਅਮਰੀਕੀ ਸਫ਼ੀਰ ਨੂੰ ਤਲਬ ਕੀਤਾ ਅਤੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਪਰ ਇਸ ਸਭ ਦੇ ਉਲਟ ਭਾਰਤ ’ਚ ਅਮਰੀਕਾ ਦੇ ਸਫ਼ੀਰ ਐਰਿਕ ਗਾਰਸੇਟੀ ਖੁਦ ਹੀ ਭਾਰਤ ਨੂੰ ਨਸੀਹਤ ਦੇਣ ਲੱਗੇ ਹਨ ਸੀਏਏ ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਮਾਮਲੇ ’ਚ ਉਨ੍ਹਾਂ ਨੇ ਭਾਰਤ ਨੂੰ ਰੈੱਡ ਲਾਈਨ ਪਾਰ ਨਾ ਕਰਨ ਦੀ ਨਸੀਹਤ ਦਿੱਤੀ ਹੈ ਅਚਾਨਕ ਅਮਰੀਕਾ ਦਾ ਅਜਿਹਾ ਬਦਲਿਆ ਵਿਹਾਰ ਹੈਰਾਨ ਕਰ ਰਿਹਾ ਹੈ। (India-US Relation)

    ਪਿਛਲੇ ਲਗਭਗ 15 ਸਾਲਾਂ ਤੋਂ ਦੋਵੇਂ ਦੇਸ਼ ਨੇੜੇ ਆਏ ਸਨ ਅਤੇ ਹਥਿਆਰਾਂ ਤੋਂ ਲੈ ਕੇ ਹੋਰ ਸੰਸਾਰਿਕ ਮੁੱਦਿਆਂ ’ਤੇ ਆਪਸ ’ਚ ਸਹਿਮਤੀ ਅਤੇ ਸਹਿਯੋਗ ਵਧਿਆ ਸੀ ਪਰ ਅਚਾਨਕ ਅਮਰੀਕਾ ਦੇ ਭਾਰਤ ਪ੍ਰਤੀ ਬਦਲਦੇ ਰਵੱਈਏ ਦੇ ਦੋ ਕਾਰਨ ਹੋ ਸਕਦੇ ਹਨ ਇੱਕ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਰਸਤੇ ’ਤੇ ਹੈ ਜੋ ਆਉਣ ਵਾਲੇ ਸਮੇਂ ’ਚ ਅਮਰੀਕਾ ਦੇ ਸਾਹਮਣੇ ਚੁਣੌਤੀ ਬਣ ਸਕਦੀ ਹੈ ਅਜਿਹੇ ’ਚ ਅਮਰੀਕਾ ਭਾਰਤ ਦੇ ਵਧਦੇ ਦਬਦਬੇ ਨੂੰ ਘੱਟ ਕਰਨਾ ਚਾਹੁੰਦਾ ਹੈ। (India-US Relation)

    ਇਹ ਵੀ ਪੜ੍ਹੋ : ਕਲਿਯੁਗ ‘ਚ ਇਨਸਾਨ ਬਣਨਾ ਵੱਡੀ ਗੱਲ ਹੈ : Saint Dr MSG

    ਦੂਜਾ ਕਾਰਨ ਦੋਵਾਂ ਦੇਸ਼ਾਂ ’ਚ ਹੋਣ ਵਾਲੀਆਂ ਚੋਣਾਂ ਵੀ ਹੋ ਸਕਦੀਆਂ ਹਨ, ਅਮਰੀਕੀ ਸੱਤਾਧਾਰੀ ਪਾਰਟੀ ਭਾਰਤ ਵਿਰੋਧੀ ਵੋਟ ਨੂੰ ਆਪਣੇ ਪੱਖ ’ਚ ਕਰਨ ਲਈ ਵੀ ਇਸ ਤਰ੍ਹਾਂ ਦੇ ਕਦਮ ਚੱੁੱਕ ਸਕਦੀ ਹੈ ਜੋ ਵੀ ਹੋਵੇ ਭਾਰਤ ਅਤੇ ਅਮਰੀਕਾ ਦੇ ਵਿਗੜਦੇ ਰਿਸ਼ਤਿਆਂ ਤੋਂ ਪਾਕਿਸਤਾਨ ਅਤੇ ਚੀਨ ਵਰਗੇ ਮੁਲਕ ਫਾਇਦਾ ਉਠਾ ਸਕਦੇ ਹਨ ਭਾਰਤ ਅਤੇ ਅਮਰੀਕਾ ਨੂੰ ਆਪਸੀ ਸਬੰਧਾਂ ਦੀ ਬਿਹਤਰੀ ’ਚ ਵਿਗਾੜ ਪਾਉਣ ਵਾਲੇ ਕਾਰਨਾਂ ਨੂੰ ਗੱਲਬਾਤ ਜ਼ਰੀਏ ਦੂਰ ਕਰਨਾ ਚਾਹੀਦਾ ਹੈ ਇਸ ਲਈ ਕਿਸੇ ਸਿਆਸੀ ਸਵਾਰਥ ਨੂੰ ਵਿਚਕਾਰ ਨਹੀਂ ਆਉਣ ਦੇਣਾ ਚਾਹੀਦਾ ਹੈ। (India-US Relation)

    LEAVE A REPLY

    Please enter your comment!
    Please enter your name here