ਵਿਰਾਟ ਕੋਹਲੀ ਦਾ ਰਿਕਾਰਡ 50ਵਾਂ ਸੈਂਕੜਾ
- ਵਿਸ਼ਵ ਕੱਪ 2023 ‘ਚ ਤੀਜੀ ਵਾਰ ਖੋਲ੍ਹਿਆ ਪੰਜਾ
- ਹੁਣ ਤੱਕ ਹਾਸਲ ਕਰ ਚੁੱਕੇ 22 ਵਿਕਟਾਂ
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 50 ਓਵਰਾਂ ’ਚ 397 ਦੌੜਾਂ ਬਣਾਈਆਂ। ਜਵਾਬ ’ਚ ਨਿਊਜੀਲੈਂਡ ਦੀ ਟੀਮ ਨੇ ਆਪਣੇ 50 ਓਵਰਾਂ ’ਚ 227 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਭਾਰਤ ਨੇ ਇਹ ਮੈਚ 70 ਦੌੜਾਂ ਨਾਲ ਜਿੱਤ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਨਿਊਜੀਲੈਂਡ ਨੂੰ ਹਰਾ ਕੇ 2019 ਵਿਸ਼ਵ ਕੱਪ ’ਚ ਮਿਲੀ ਹਾਰ ਦਾ ਬਦਲ ਵੀ ਲੈ ਲਿਆ। (IND Vs NZ Semifinal)
ਇਹ ਵੀ ਪੜ੍ਹੋ : ਕੋਹਲੀ ਨੇ ਤੋੜਿਆ ਸਚਿਨ ਦਾ ‘ਵਿਰਾਟ’ ਰਿਕਾਰਡ, ਜੜਿਆ 50ਵਾਂ ਸੈਂਕੜਾ
ਹੁਣ ਭਾਰਤੀ ਟੀਮ ਦਾ ਮੁਕਾਬਲਾ ਕੱਲ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਇਹ ਸੈਮੀਫਾਈਨਲ ਕਲੱਕਤ ਦਾ ਈਡਨ ਗਾਰਡਨ ਮੈਦਾਨ ’ਤੇ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਨਿਊਜੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਡੈਰਿਲ ਮਿਚੇਲ ਨੇ ਸੈਂਕੜੇ ਵਾਲੀ ਪਾਰੀ ਖੇਡੀ। ਕਪਤਾਨ ਵਿਲੀਅਮਸਨ ਨੇ 69 ਦੌੜਾਂ ਦਾ ਯੋਗਦਾਨ ਦਿੱਤਾ। ਮੁਹੰਮਦ ਸ਼ਮੀ ਨੇ ਸਭ ਤੋਂ ਜਿ਼ਆਦਾ 7 ਵਿਕਟਾਂ ਹਾਸਲ ਕੀਤੀਆਂ। ਜਸਪ੍ਰੀਤ ਬੁਮਰਾਹ ਨੂੰ 1 ਵਿਕਟ ਮਿਲੀ। ਕੁਲਦੀਪ ਯਾਦਵ ਨੇ ਵੀ ਇੱਕ ਵਿਕਟ ਹਾਸਲ ਕੀਤੀ। ਇੱਕ ਵਿਕਟ ਮੁਹੰਮਦ ਸਿਰਾਜ ਨੂੰ ਵੀ ਮਿਲੀ। (IND Vs NZ Semifinal)