India Vs Pakistan: ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਭਾਰਤ-ਪਾਕਿਸਤਾਨ ਮੈਚ ਅੱਜ, ਅੰਕੜੇ ਭਾਰਤੀ ਟੀਮ ਦੇ ਪੱਖ ’ਚ

India Vs Pakistan
India Vs Pakistan: ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਭਾਰਤ-ਪਾਕਿਸਤਾਨ ਮੈਚ ਅੱਜ, ਅੰਕੜੇ ਭਾਰਤੀ ਟੀਮ ਦੇ ਪੱਖ ’ਚ

ਹੁਣ ਤੱਕ ਭਾਰਤ ਨੇ ਆਪਣੇ ਚਾਰੇ ਮੈਚ ਜਿੱਤੇ | India Vs Pakistan

  • ਟੂਰਨਾਮੈਂਟ ’ਚ 12ਵੀਂ ਵਾਰ ਹੋਵੇਗਾ ਮੁਕਾਬਲਾ

ਸਪੋਰਟਸ ਡੈਸਕ। India Vs Pakistan: ਏਸ਼ੀਆਈ ਹਾਕੀ ਚੈਂਪੀਅਨਜ ਟਰਾਫੀ ’ਚ ਅੱਜ ਮੌਜ਼ੂਦਾ ਚੈਂਪੀਅਨ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਚੀਨ ਦੇ ਹੁਲੁਨਬਿਊਰ ’ਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1:15 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਇਸ ਏਸ਼ੀਆਈ ਚੈਂਪੀਅਨਸ ਟਰਾਫੀ ’ਚ ਹੁਣ ਤੱਕ ਅਜੇਤੂ ਰਹੀ ਹੈ। ਟੀਮ ਨੇ ਆਪਣੇ ਸਾਰੇ 4 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 4 ’ਚੋਂ 2 ਮੈਚ ਜਿੱਤ ਕੇ ਅੰਕ ਸੂਚੀ ’ਚ ਭਾਰਤ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। India Vs Pakistan

ਭਾਰਤ ਤੇ ਪਾਕਿਸਤਾਨ ਵਿਚਕਾਰ ਪਹਿਲਾ ਹਾਕੀ ਮੈਚ 1956 ’ਚ ਖੇਡਿਆ ਗਿਆ

ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਾ ਹਾਕੀ ਮੈਚ 1956 ਵਿੱਚ ਖੇਡਿਆ ਗਿਆ ਸੀ। ਓਲੰਪਿਕ ਫਾਈਨਲ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ ਤੇ ਭਾਰਤ ਨੇ ਇਹ ਮੈਚ 1-0 ਨਾਲ ਜਿੱਤ ਕੇ ਸੋਨ ਤਗਮਾ ਜਿੱਤਿਆ ਸੀ। ਇੱਥੋਂ ਹੀ ਦੋਵਾਂ ਵਿਚਾਲੇ ਰੰਜਿਸ਼ ਸ਼ੁਰੂ ਹੋ ਗਈ ਸੀ। ਹੁਣ ਤੱਕ ਦੋਵੇਂ ਟੀਮਾਂ ਵੱਖ-ਵੱਖ ਟੂਰਨਾਮੈਂਟਾਂ ’ਚ 180 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਸਮੇਂ ਦੌਰਾਨ ਪਾਕਿਸਤਾਨ ਦਾ ਭਾਰਤ ’ਤੇ ਦਬਦਬਾ ਰਿਹਾ। ਦੋਵੇਂ ਏਸ਼ੀਆਈ ਚੈਂਪੀਅਨਜ ਟਰਾਫੀ ’ਚ 11 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਭਾਰਤ ਇਸ ’ਚ ਸਭ ਤੋਂ ਅੱਗੇ ਹੈ। India Vs Pakistan

ਛੇ ਟੀਮਾਂ ਲੈ ਰਹੀਆਂ ਹਨ ਹਿੱਸਾ | India Vs Pakistan

ਇਸ ਟੂਰਨਾਮੈਂਟ ’ਚ ਭਾਰਤ ਦੇ ਨਾਲ-ਨਾਲ ਚੀਨ, ਕੋਰੀਆ, ਜਾਪਾਨ, ਮਲੇਸ਼ੀਆ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਸੈਮੀਫਾਈਨਲ 16 ਨੂੰ ਤੇ ਫਾਈਨਲ 17 ਸਤੰਬਰ ਨੂੰ ਖੇਡੇ ਜਾਣਗੇ।

ਭਾਰਤ ਸਭ ਤੋਂ ਸਫਲ ਟੀਮ | India Vs Pakistan

ਏਸ਼ੀਅਨ ਚੈਂਪੀਅਨਸ ਟਰਾਫੀ 13 ਸਾਲ ਪਹਿਲਾਂ 2011 ਵਿੱਚ ਸ਼ੁਰੂ ਹੋਈ ਸੀ। ਭਾਰਤੀ ਹਾਕੀ ਟੀਮ ਏਸੀਅਨ ਚੈਂਪੀਅਨਜ ਟਰਾਫੀ ਦੀ ਡਿਫੈਂਡਿੰਗ ਚੈਂਪੀਅਨ ਹੈ। ਭਾਰਤ ਨੇ ਚਾਰ ਵਾਰ ਤੇ ਪਾਕਿਸਤਾਨ ਨੇ ਤਿੰਨ ਵਾਰ ਖਿਤਾਬ ਜਿੱਤਿਆ ਹੈ। ਜਦੋਂ ਕਿ 2021 ਵਿੱਚ ਦੱਖਣੀ ਕੋਰੀਆ ਨੇ ਖਿਤਾਬ ਜਿੱਤਿਆ ਸੀ। India Vs Pakistan

ਏਸ਼ੀਅਨ ਚੈਂਪੀਅਨਜ ਟਰਾਫੀ 2024 ਲਈ ਭਾਰਤੀ ਹਾਕੀ ਟੀਮ | India Vs Pakistan

ਹਰਮਨਪ੍ਰੀਤ ਸਿੰਘ (ਕਪਤਾਨ), ਵਿਵੇਕ ਸਾਗਰ ਪ੍ਰਸਾਦ (ਉਪ ਕਪਤਾਨ), ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ, ਕ੍ਰਿਸ਼ਨ ਬਹਾਦੁਰ ਪਾਠਕ, ਸੂਰਜ ਕਰਕੇਰਾ, ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ, ਮਨਪ੍ਰੀਤ ਸਿੰਘ, ਮੁਹੰਮਦ ਰਾਹੀਲ ਮੌਸੀਨ, ਅਭਿਸ਼ੇਕ, ਸ. ਸੁਖਜੀਤ ਸਿੰਘ, ਅਰਿਜੀਤ ਸਿੰਘ ਹੁੰਦਲ, ਉੱਤਮ ਸਿੰਘ ਤੇ ਗੁਰਜੋਤ ਸਿੰਘ।

Read This : India Vs Pakistan Asia Cup : ਭਾਰਤ ਨੇ ਪਾਕਿ ਨੂੰ ਦਿੱਤਾ 267 ਦੌੜਾਂ ਦਾ ਟੀਚਾ

ਏਸ਼ੀਅਨ ਚੈਂਪੀਅਨਜ ਟਰਾਫੀ 2024 ਲਈ ਪਾਕਿਸਤਾਨੀ ਹਾਕੀ ਟੀਮ

ਅਮਾਦ ਬੱਟ (ਕਪਤਾਨ), ਅਬਦੁਲ ਰਹਿਮਾਨ, ਅਜਾਜ ਅਹਿਮਦ, ਗਜਨਫਰ ਅਲੀ, ਮੁਹੰਮਦ ਹਮਾਦੁਦੀਨ, ਜਕਰੀਆ ਹਯਾਤ, ਅਬਦੁੱਲ੍ਹਾ ਇਸਤਿਆਕ, ਸੂਫਯਾਨ ਖਾਨ, ਅਰਸਦ ਲਿਆਕਤ, ਅਬੂ ਮਹਿਮੂਦ, ਨਦੀਮ ਅਹਿਮਦ, ਫੈਜਲ ਕਾਦਿਰ, ਰਾਣਾ ਵਹੀਦ ਅਸਰਫ, ਸੁਲਮਾਨ ਰਜਾਕ, ਰੁਮਨ, ਹਨਾਨ ਸ਼ਾਹ, ਮੋਇਨ ਸ਼ਕੀਲ, ਮੁਨੀਬ-ਉਰ-ਰਹਿਮਾਨ।

ਮੈਚ ਕਿੱਥੇ ਤੇ ਕਦੋਂ ਵੇਖ ਸਕਦੇ ਹੋਂ? ਜਾਣੋ | India Vs Pakistan

ਭਾਰਤ ਤੇ ਪਾਕਿਸਤਾਨ ਦਾ ਮੈਚ ਸੋਨੀ ਸਪੋਰਟਸ 10-1 ਤੇ 10-1 ਐਚਡੀ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਮੈਚ ਦੀ ਲਾਈਵ ਸਟ੍ਰੀਮਿੰਗ ਸੋਨੀਲੀਵ ਐਪ ਤੇ ਵੈੱਬਸਾਈਟ ’ਤੇ ਹੋਵੇਗੀ। India Vs Pakistan