ਡਬਲਯੂਐਚਓ ਦੀ ਕਾਰਜਸ਼ੈਲੀ ਦਾ ਭਾਰਤ ਕਰੇ ਵਿਰੋਧ
ਭਾਰਤ ਸਰਕਾਰ ਨੇ ਕੋਵਿਡ ਨਾਲ ਹੋਈਆਂ ਮੌਤਾਂ ’ਤੇ ਜਾਰੀ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਰਿਪੋਰਟ ’ਤੇ ਡੂੰਘਾ ਇਤਰਾਜ਼ ਦਰਜ ਕੀਤਾ ਹੈ ਅੱਜ ਜਦੋਂਕਿ ਪੂਰੀ ਦੁਨੀਆ ਭਾਰਤ ਦੀ ਟੀਕਾਕਰਨ ਮੁਹਿੰਮ ਦਾ ਲੋਹਾ ਮੰਨ ਰਹੀ ਹੈ, ਅਜਿਹਾ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਜਾਣ-ਬੁੱਝ ਕੇ ਭਾਰਤ ’ਚ ਕੋਵਿਡ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਸਰਕਾਰ ਵੱਲੋਂ ਪ੍ਰਕਾਸ਼ਿਤ ਅੰਕੜਿਆਂ ’ਤੇ ਸਵਾਲੀਆ ਨਿਸ਼ਾਨ ਲਾ ਕੇ ਭਾਰਤ ਦੇ ਇਸ ਚੰਗੇ ਪ੍ਰਦਰਸ਼ਨ ਅਤੇ ਪ੍ਰਾਪਤੀ ਨੂੰ ਘੱਟ ਦਿਖਾਉਣ ਦੀ ਕੋਸ਼ਿਸ਼ ’ਚ ਲੱਗੇ ਹਨ ਇਹ ਸਹੀ ਹੈ l
ਕਿ ਇਹ ਸੰਗਠਨ ਵਿਸ਼ਵ ਭਰ ’ਚ ਅੰਕੜਿਆਂ ਨੂੰ ਹਾਲੇ ਤੱਕ ਐਲਾਨੇ ਅੰਕੜਿਆਂ ਤੋਂ ਜ਼ਿਆਦਾ ਦੇਖ ਰਿਹਾ ਹੈ, ਪਰ ਭਾਰਤ ਲਈ ਇਹ ਬਹੁਤ ਜ਼ਿਆਦਾ ਦੱਸਿਆ ਜਾ ਰਿਹਾ ਹੈ ਜਿੱਥੇ ਹਾਲੇ ਤੱਕ ਕਿਹਾ ਜਾ ਰਿਹਾ ਸੀ ਕਿ ਕੁੱਲ 60 ਲੱਖ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ, ਅਸਲ ਵਿਚ ਇਹ ਅੰਕੜਾ 150 ਲੱਖ ਦਾ ਹੈ, ਭਾਵ ਸਾਰੇ ਦੇਸ਼ਾਂ ਵੱਲੋਂ ਵੱਖ-ਵੱਖ ਐਲਾਨੇ ਅੰਕੜਿਆਂ ਦੇ ਦੁੱਗਣੇ ਤੋਂ ਵੀ ਜ਼ਿਆਦਾ, ਪਰ ਜੋ 90 ਲੱਖ ਵਾਧੂ ਲੋਕਾਂ ਦੀ ਮੌਤ ਦਾ ਅੰਕੜਾ ਦੱਸਿਆ ਜਾ ਰਿਹਾ ਹੈ, ਉਸ ’ਚ 35 ਲੱਖ ਭਾਰਤ ਤੋਂ ਹਨ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਅੰਕੜੇ ਇਕੱਠੇ ਕਰਨ ਲਈ ਦੂਹਰੇ ਮਾਪਦੰਡ ਅਪਣਾਏ ਹਨ ਜਿੱਥੇ ਇੱਕ ਤਰ੍ਹਾਂ ਦੇ ਦੇਸ਼ਾਂ ਲਈ ਸਿੱਧੇ ਅੰਕੜਿਆਂ ਲਏ ਗਏ ਹਨ l
ਉੱਥੇ ਦੂਜੇ ਤਰ੍ਹਾਂ ਦੇ ਦੇਸ਼ਾਂ, ਜਿਸ ’ਚ ਭਾਰਤ ਵੀ ਸ਼ਾਮਲ ਹੈ, ਲਈ ਗਣਿਤਕ ਮਾਰਰਿੰਗ ਪ੍ਰਕਿਰਿਆ ਅਪਣਾਈ ਗਈ ਹੈ ਸਰਕਾਰ ਨੇ ਕਿਹਾ ਕਿ ਦੇਸ਼ਾਂ ਨੂੰ ਦੋ ਭਾਗਾਂ ’ਚ ਵੰਡਣ ਦੇ ਸਬੰਧ ’ਚ ਕੋਈ ਕਾਰਨ ਨਹੀਂ ਦਿੱਤਾ ਗਿਆ ਹੈ ਵਿਸ਼ਵ ਸਿਹਤ ਸੰਗਠਨ ਦੇ ਚੀਨ ਨਾਲ ਪ੍ਰੇਮ ਦਾ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਡਾ. ਟੇਡਰੋਜ ਚੀਨ ਦੇ ਯਤਨਾਂ ਨਾਲ ਹੀ ਇਸ ਸੰਗਠਨ ਦੇ ਮੁਖੀ ਬਣੇ ਡਬਲਯੂਐਚਓ ਨੂੰ ਦੁਨੀਆ ਭਰ ਦੇ ਦੇਸ਼ਾਂ ਤੋਂ ਪਹਿਲਾਂ ਨਿਰਧਾਰਤ ਯੋਗਦਾਨ ਤਾਂ ਮਿਲਦਾ ਹੀ ਹੈ, ਨਾਲ ਹੀ ਉਸ ਨੂੰ ਕਈ ਤਰ੍ਹਾਂ ਦਾ ਇੱਛੁਕ ਯੋਗਦਾਨ ਵੀ ਮਿਲ ਰਿਹਾ ਹੈ, ਜਿਸ ’ਚ ਵੱਡਾ ਹਿੱਸਾ ਬਿੱਲ ਗੇਟਸ ਮਿਲੇਂਡਾ ਫਾਊਂਡੇਸ਼ਨ, ਹੋਰ ਕਥਿਤ ਦਾਨੀ ਸੰਸਥਾਵਾਂ ਅਤੇ ਅਮਰੀਕਾ, ਚੀਨ ਅਤੇ ਕਈ ਵਿਕਸਿਤ ਦੇਸ਼ਾਂ ਤੋਂ ਆਉਂਦਾ ਹੈ ਇਨ੍ਹਾਂ ਸੰਸਥਾਵਾਂ ਦਾ ਸੰਗਠਨ ਦੀ ਕਾਰਜਕਾਰੀ ’ਚ ਭਾਰੀ ਦਖ਼ਲ ਰਹਿੰਦਾ ਹੈ l
ਜਦੋਂ ਭਾਰਤ ਆਪਣੇ ਦਮ ’ਤੇ ਵੈਕਸੀਨ ਬਣਾਉਣ ਵੱਲ ਵਧ ਰਿਹਾ ਸੀ, ਤਾਂ ਸੰਗਠਨ ਦੇ ਮੁੱਖ ਅਧਿਕਾਰੀ ਭਾਰਤ ਦੇ ਯਤਨਾਂ ਨੂੰ ਵੈਕਸੀਨ ਰਾਸ਼ਟਰਵਾਦ ਦੱਸ ਕੇ ਖਾਰਜ਼ ਕਰ ਰਹੇ ਸਨ ਅਤੇ ਇਹ ਕਹਿ ਰਹੇ ਸਨ ਕਿ ਇਹ ਸੰਕਰਮਣ ਨੂੰ ਖ਼ਤਮ ਕਰਨ ’ਚ ਅੜਿੱਕਾ ਹੋਵੇਗਾ ਅੱਜ ਜਦੋਂ ਭਾਰਤ ਟੀਕਾਕਰਨ ਮੁਹਿੰਮ ’ਚ ਸਫ਼ਲ ਹੋ ਰਿਹਾ ਹੈ, ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਤਰੀਕੇ ਨਾਲ ਸੰਕਰਮਣ ਨਾਲ ਨਜਿੱਠ ਰਿਹਾ ਹੈ, ਦਵਾਈਆਂ ਅਤੇ ਉਪਕਰਨਾਂ ਦੇ ਮਾਮਲੇ ’ਚ ਲਗਭਗ ਆਤਮ-ਨਿਰਭਰ ਹੋ ਰਿਹਾ ਹੈ, ਵਿਸ਼ਵ ਸਿਹਤ ਸੰਗਠਨ ਮੌਤਾਂ ਸਬੰਧੀ ਭਾਰਤ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਹੈ ਭਾਰਤ ਸਰਕਾਰ ਨੂੰ ਇਨ੍ਹਾਂ ਯਤਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ l
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ