ਵਿਸ਼ਵ ਦੀਆਂ 200 ‘ਵਰਸਿਟੀਆਂ ‘ਚੋਂ ਭਾਰਤ ਦਾ ਨਾਂਅ ਗਾਇਬ

India Name, Disappeared, World, 200 Variciatii

ਕਦੇ ਦੁਨੀਆ ਦਾ ਗੁਰੂ ਦੇਸ਼ ਕਹਾਉਣ ਵਾਲਾ ਭਾਰਤ ਦਾ ਸਿੱਖਿਆ ਖੇਤਰ ‘ਚ ਡਿੱਗਦਾ ਪੱਧਰ, ਸਰਕਾਰਾਂ ਦੀ ਗਲਤੀ ਭੁਗਤਣਗੀਆਂ ਆਉਣ ਵਾਲੀਆਂ ਪੀੜ੍ਹੀਆਂ

ਏਜੰਸੀ
ਵਾਸ਼ਿੰਗਟਨ

ਟਾਈਮਜ਼ ਹਾਇਰ ਐਜੂਕੇਸ਼ਨ (ਟੀਐਚਈ) ਹਫਤਾਵਰੀ ਪੱਤ੍ਰਿਕਾ ਨੇ ਦੁਨੀਆ ਦੀਆਂ ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ ਦੀ ਸੂਚੀ ਜਾਰੀ ਕੀਤੀ ਹੈ ਵਿਸ਼ਵ ਦੀਆਂ ਉੱਚ 200 ਯੂਨੀਵਰਸਿਟੀਆਂ ਦੀ ਰੈਂਕਿੰਗ ਦੀ ਸੂਚੀ ‘ਚ ਕੋਈ ਵੀ ਭਾਰਤੀ ਯੂਨੀਵਰਸਿਟੀ ਆਪਣੀ ਜਗ੍ਹਾ ਨਹੀਂ ਬਣਾ ਸਕੀ

 ਸਰਵੋਤਮ ਯੂਨੀਵਰਸਿਟੀਆਂ ਦੀ ਰੈਂਕਿੰਗ ਦੀ ਇਸ ਸੂਚੀ ‘ਚ ਭਾਰਤ ਲਈ ਇੱਕ ਚੰਗੀ ਖ਼ਬਰ ਵੀ ਹੈ ਸੂਚੀ ‘ਚ 49 ਭਾਰਤੀ ਸੰਸਥਾਨ ਆਪਣੀ ਜਗ੍ਹਾ ਬਣਾਉਣ ‘ਚ ਸਫ਼ਲ ਹੋਈਆਂ ਹਨ ਜਦੋਂਕਿ ਪਿਛਲੀ ਵਾਰ ਇਸ ਸੂਚੀ ‘ਚ ਭਾਰਤ ਦੇ 42 ਸੰਸਥਾਨ ਸ਼ਾਮਲ ਸਨ ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ ਅਜਿਹਾ ਇਸ ਲਈ ਹੈ ਕਿਉਂਕਿ ਜ਼ਿਆਦਾਤਰ ਭਾਰਤੀ ਸੰਸਥਾਨ ਉਮੀਦ ਅਨੁਸਾਰ ਕਿਰਿਆਸ਼ੀਲ ਨਹੀਂ ਹਨ

ਇਸ ਸੂਚੀ ‘ਚ ਭਾਰਤੀ ਯੂਨੀਵਰਸਿਟੀਆਂ ‘ਚ ਭਾਰਤੀ ਵਿਗਿਆਨ ਸੰਸਥਾਨ (ਆਈਆਈਐਸਸੀ) ਸਭ ਤੋਂ ਉੱਚੇ ਪਾਇਦਾਨ ‘ਤੇ ਹੈ

ਆਈਆਈਐਸਸੀ ਦੀ ਰੈਂਕਿੰਗ 251-300 ਦਰਮਿਆਨ ਹੈ ਟੀਐਚਈ ਮੈਗਜ਼ੀਨ ਵੱਲੋਂ ਜਾਰੀ ਕੀਤੀ ਗਈ ਦੁਨੀਆ ਦੀ ਸਰਵੋਤਮ ਯੂਨੀਵਰਸਿਟੀਆਂ ਦੀ ਇਸ ਸੂਚੀ ‘ਚ ਬ੍ਰਿਟੇਨ ਦੀ ਪ੍ਰਸਿੱਧ ਆਕਸਫੋਰਡ ਯੂਨੀਵਰਸਿਟੀ ਪਹਿਲੇ ਪਾਇਦਾਨ ‘ਤੇ ਹੈ ਜਦੋਂਕਿ ਬ੍ਰਿਟੇਨ ਦੀ ਹੀ ਕੈਂਬ੍ਰਿਜ ਯੂਨੀਵਰਸਿਟੀ ਦੂਜੇ ਤੇ ਅਮਰੀਕਾ ਦੀ ਸਟੇਨਫੋਰਡ ਯੂਨੀਵਰਸਿਟੀ ਤੀਜੇ ਪਾਇਦਾਨ ‘ਤੇ ਹੈ

ਏਸ਼ੀਆ ‘ਚ ਚੀਨ ਦੀਆਂ ਯੂਨੀਵਰਸਿਟੀਆਂ ਇਸ ਸੂਚੀ ‘ਚ ਸਭ ਤੋਂ ਅੱਗੇ ਹਨ ਬੀਜਿੰਗ ਦੀ ਪ੍ਰਸਿੱਧ ਸਿੰਨਹੁਆ ਯੂਨੀਵਰਸਿਟੀ ਸੂਚੀ ‘ਚ 22ਵੇਂ ਸਥਾਨ ‘ਤੇ ਹੈ ਟੀਐਚਈ ਅਨੁਸਾਰ ਸਿੰਨਹੁਆ ਯੂਨੀਵਰਸਿਟੀ ‘ਚ ਪੜ੍ਹਾਉਣ ਦੇ ਮਾਹੌਲ ‘ਚ ਕਾਫ਼ੀ ਸੁਧਾਰ ਹੋਇਆ ਹੈ

ਇਸ ਤੋਂ ਇਲਾਵਾ ਸੰਸਥਾਨ ਦੀ ਆਮਦਨ ਤੇ ਪੀਐਚਡੀ ਦੀਆਂ ਡਿਗਰੀਆਂ ਤੋਂ ਆਉਣ ਵਾਲਾ ਧਨ ਵੀ ਵਧਿਆ ਹੈ ਇਸ ਦੇ ਮੁਕਾਬਲੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ 22ਵੇਂ ਸਥਾਨ ਤੋਂ ਖਿਸਕ ਕੇ 23ਵੇਂ ਸਥਾਨ ‘ਤੇ ਆ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।