ਭਾਰਤ ਨੂੰ ਅਸੰਤੋਸ਼ ਦੂਰ ਕਰਨਾ ਹੋਵੇਗਾ
ਭਾਰਤ ਖਰਾਬ ਸੰਸਾਰਿਕ ਸਥਿਤੀ, ਘਰੇਲੂ ਵਾਧਾ ਦਰ ਦੀ ਖਰਾਬ ਸਥਿਤੀ ਅਤੇ ਸਿੱਕਾ ਪਸਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਵਿਸ਼ਵ ਬੈਂਕ ਦਾ ਮੰਨਣਾ ਹੈ ਕਿ ਵਿਸ਼ਵ ’ਚ ਅਸਮਾਨਤਾ ਵਧੇਗੀ, ਜਿਸ ਨਾਲ ਸਮਾਜਿਕ-ਰਾਜਨੀਤਿਕ ਅਸੰਤੋਸ਼ (Dissatisfaction) ਪੈਦਾ ਹੋਵੇਗਾ ਭਾਰਤ ਨੂੰ ਇਸ ਸੰਦਰਭ ’ਚ ਚਿੰਤਿਤ ਹੋਣਾ ਚਾਹੀਦਾ ਹੈ ਅਤੇ ਸੰਸਾਰਿਕ ਸਮੱਸਿਆਵਾਂ ਨੂੰ ਦੂਰ ਕਰਨ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਘਰੇਲੂ ਉਦਯੋਗਿਕ ਵਾਧਾ ਦਰ ਸਤੰਬਰ ’ਚ ਡਿੱਗ ਕੇ 1.4 ਫੀਸਦੀ ਰਹਿ ਗਈ ਜੋ ਅਕਤੂਬਰ ’ਚ 3. 2 ਫੀਸਦੀ ਸੀ।
ਇਹ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਇਹ ਸੰਸਾਰਿਕ ਆਰਥਿਕ ਵਾਧਾ ਦਰ ਭਵਿੱਖਬਾਣੀ ਦੇ ਅਨੁਰੂਪ ਹੈ ਵਿਸ਼ਵ ਬੈਂਕ ਅਨੁਸਾਰ, ਸੰਸਾਰਿਕ ਆਰਥਿਕ ਵਾਧਾ ਦਰ 2022 ’ਚ ਡਿੱਗ ਕੇ 4.1 ਫੀਸਦੀ ਅਤੇ 2023 ’ਚ 3.2 ਫੀਸਦੀ ਰਹਿ ਜਾਵੇਗੀ ਇਸ ਦਾ ਮਤਲਬ ਹੈ ਕਿ ਮਹਾਂਮਾਰੀ ਦੇ ਚੱਲਦੇ ਲਾਕਡਾਊਨ ਨਾਲ ਅਸਮਾਨ ਵਿਸ਼ਵ ਦਾ ਨਿਰਮਾਣ ਹੋ ਰਿਹਾ ਹੈ ਭਾਰਤ ਦੇ ਸੰਦਰਭ ’ਚ ਵਿਸ਼ਵ ਬੈਂਕ ਦਾ ਮੁਲਾਂਕਣ ਇਹ ਹੈ ਕਿ ਸਾਲ 2021-22 ’ਚ ਭਾਰਤ ਦੀ ਆਰਥਿਕ ਵਾਧਾ ਦਰ 8.3 ਫੀਸਦੀ ਰਹੇਗੀ ਜੋ ਭਾਰਤੀ ਰਿਜ਼ਰਵ ਬੈਂਕ ਦੇ ਮੁਲਾਂਕਣ ਤੋਂ ਘੱਟ ਹੈ ਉਹ ਭਵਿੱਖ ਬਾਰੇ ਵੀ ਜ਼ਿਆਦਾ ਉਤਸ਼ਾਹਿਤ ਨਹੀਂ ਹੈ ਅਤੇ ਵਿਸ਼ਵ ਬੈਂਕ ਅਨੁਸਾਰ 2023-24 ’ਚ ਭਾਰਤ ਦੀ ਆਰਥਿਕ ਵਾਧਾ ਦਰ 6.8 ਫੀਸਦੀ ਰਹੇਗੀ ਵਰਤਮਾਨ ਮੁਲਾਂਕਣ ਸਾਲ 2020-21 ’ਚ 23.9 ਫੀਸਦੀ ਦੀ ਨਕਾਰਾਤਮਕ ਵਾਧਾ ਦਰ ’ਤੇ ਆਧਾਰਿਤ ਹੈ
ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਓਮੀਕਰੋਨ ਦਾ ਆਰਥਿਕ ਸਥਿਤੀ ’ਤੇ ਪ੍ਰਭਾਵ ਪੈ ਰਿਹਾ ਹੈ ਰਾਸ਼ਟਰੀ ਸਾਂਖਕੀ ਦਫ਼ਤਰ ਅਨੁਸਾਰ, ਦਸੰਬਰ ’ਚ ਖੁਦਰਾ ਸਿੱਕਾ ਪਸਾਰ ਦਰ 5.6 ਫੀਸਦੀ ਰਹੀ ਜਦੋਂਕਿ ਥੋਕ ਮੁੱਲ ਸਿੱਕਾ ਪਸਾਰ 14.6 ਫੀਸਦੀ ਹੈ ਇਸ ਦਾ ਮਤਲਬ ਹੈ ਕਿ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਸਰਕਾਰ ਦੇ ਯਤਨਾਂ ’ਤੇ ੳੱੁਚ ਲਾਗਤ ਦਾ ਪ੍ਰਭਾਵ ਪੈ ਰਿਹਾ ਹੈ ਅਤੇ ਉਹ ਘਾਟੇ ਤੇ ਉਧਾਰ ਨਾਲ ਅਰਥਵਿਵਸਥਾ ਨੂੰ ਅੱਗੇ ਵਧਾ ਰਹੀ ਹੈ ਵਿਕਾਸ ਵਿਸ਼ੇਸ਼ ਕਰਕੇ ਢਾਂਚਾਗਤ ਵਿਕਾਸ ਦੀ ਲਾਗਤ ਵਧਣ ਦੀ ਸੰਭਾਵਨਾ ਹੈ ਉਦਾਹਰਨ ਲਈ ਉੱਤਰ ਪ੍ਰਦੇਸ਼ ਦੇ ਨੋਇਡਾ ਜੇਵਰ ਏਅਰਪੋਰਟ ਦੀ ਅਨੁਮਾਨਿਤ ਲਾਗਤ ’ਚ ਦੋ ਸਾਲ ਤੋਂ ਘੱਟ ਸਮੇਂ ’ਚ ਵਾਧਾ ਹੋਵੇਗਾ ਇਸ ਲਈ ਅਰਥਵਿਵਸਥਾ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ ਅਤੇ ਭਾਰਤੀ ਅਰਥਵਿਵਸਥਾ ਨੂੰ ਸੰਸਾਰੀਕਰਨ ਤੋਂ ਵੱਖ ਕੀਤੇ ਜਾਣ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਭਾਰਤ ਨੂੰ ਆਪਣੀ ਅਰਥਵਿਵਸਥਾ ਨੂੰ ਸੰਸਾਰਿਕ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਣਾ ਹੋਵੇਗਾ ਤਾਂ ਕਿ ਸਮਾਜਿਕ ਤਵਾਜਨ ਬਣਾਈ ਰੱਖਿਆ ਜਾ ਸਕੇ ਸੰਸਾਰਿਕ ਵਿਚੋਲਗੀ ਪ੍ਰਕਿਰਿਆ ਦੇ ਕਾਰਨ ਵੀ ਕਈ ਸੌਦੇ ਪ੍ਰਭਾਵਿਤ ਹੋਏ ਹਨ ਅਤੇ ਹਾਲ ਹੀ ’ਚ ਕੈਨੇਡਾ ਦੀ ਇੱਕ ਅਦਾਲਤ ਨੇ ਏਅਰ ਇੰਡੀਆ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ ਵਿਸ਼ਵ ਵਧਦੀ ਅਸਮਾਨਤਾ ਪ੍ਰਤੀ ਚਿੰਤਿਤ ਹੈ ਜਿਸ ਨਾਲ ਵਿਕਾਸ ਦੇ ਇਤਿਹਾਸਕ ਲਾਭਾਂ ਦੇ ਪਲਟਣ ਦੀ ਸੰਭਾਵਨਾ ਹੈ ਅਤੇ ਲੱਖਾਂ ਲੋਕਾਂ ਦਾ ਉਸ ਸਥਿਤੀ ’ਚ ਪਹੁੰਚਣ ਦਾ ਖਤਰਾ ਹੈ ਜਿਸ ’ਚ ਉਹ ਤਿੰਨ ਸਾਲ ਪਹਿਲਾਂ ਸਨ ਇਸ ਨਾਲ ਬਿਹਤਰ ਸਿੱਖਿਆ, ਸਿਹਤ ਅਤੇ ਵਾਪਰਕ ਮੌਕਿਆਂ ਦਾ ਰਸਤਾ ਵੀ ਬੰਦ ਹੋਵੇਗਾ ਅਤੇ ਇਹ ਵਿਕਾਸ ’ਤੇ ਇੱਕ ਸਥਾਈ ਧੱਬਾ ਬਣ ਕੇ ਰਹਿ ਜਾਵੇਗਾ ਜਿਸ ਨਾਲ ਸਮਾਜਿਕ-ਆਰਥਿਕ ਅਸੰਤੋਸ਼ ਵਧੇਗਾ ਜਿਸ ਨਾਲ ਨਜਿੱਠਣ ਲਈ ਘਰੇਲੂ ਅਤੇ ਸੰਸਾਰਿਕ ਸ਼ਾਸਨ ਤੰਤਰ ਤਿਆਰ ਨਹੀਂ ਹੈ।
ਭਾਰਤੀ ਅਰਥਵਿਵਸਥਾ ਦੇ ਤਾਜ਼ਾ ਅੰਕੜੇ ਚਿੰਤਾਜਨਕ ਹਨ ਵਧਦੀ ਮਹਿੰਗਾਈ ਨਾਲ ਲੋਕਾਂ ਦੀ ਖਰਚ ਕਰਨ ਯੋਗ ਆਮਦਨ ਘੱਟ ਹੋ ਜਾਵੇਗੀ ਜਿਸ ਨਾਲ ਮੰਗ ’ਚ ਗਿਰਾਵਟ ਆ ਜਾਵੇਗੀ ਤੀਜੀ ਲਹਿਰ ਨਾਲ ਸਮੱਸਿਆਵਾਂ ਵਧ ਸਕਦੀਆਂ ਹਨ ਮੂਲ ਸਿੱਕਾ ਪਸਾਰ ਸਾਲ 2000 ਦੇ ਸ਼ੁਰੂੁ ਤੋਂ ਲਗਭਗ 5 ਫੀਸਦੀ ਹੈ ਅਤੇ ਹੁਣ ਇਹ 6 ਫੀਸਦੀ ਛੂਹਣ ਵਾਲੀ ਹੈ ਗੈਰ-ਮੂਲ ਸਿੱਕਾ ਪਸਾਰ ਦਰ ਸਤੰਬਰ ਅਤੇ ਦਸੰਬਰ ਵਿਚਕਾਰ ’ਚ 2.5 ਫੀਸਦੀ ਤੋਂ ਵਧ ਕੇ 5 ਫੀਸਦੀ ਹੋ ਗਈ ਹੈ ਖੁਰਾਕ ਸਿੱਕਾ ਪਸਾਰ ਨਵੰਬਰ ’ਚ 1.9 ਫੀਸਦੀ ਸੀ ਜੋ ਹੁਣ 4.1 ਫੀਸਦੀ ਹੈ ਸਬਜੀਆਂ ਸਮੇਤ ਲਗਭਗ ਹਰ ਖੁਰਾਕ ਸਮੱਗਰੀ ਦੀਆਂ ਕੀਮਤਾਂ ਵਧ ਰਹੀਆਂ ਹਨ ਮੁੜ-ਨਿਰਮਾਣ ਖੇਤਰ ਦੀ ਵਾਧਾ ਦਰ ਬਹੁਤ ਹੌਲੀ ਹੈ ਅਰਥਵਿਵਸਥਾ ’ਚ ਨਿਵੇਸ਼ ਦੀ ਘਾਟ ਹੈ ਅਤੇ ਖ਼ਪਤਕਾਰ ਮੰਗ ’ਚ ਗਿਰਾਵਟ ਆ ਰਹੀ ਹੈ ਇਹ ਨਵੰਬਰ 2021 ’ਚ ਪੂੰਜੀਗਤ ਮੰਗ 3.7 ਫੀਸਦੀ ਅਤੇ ਖ਼ਪਤਕਾਰ ਮੰਗ 5.6 ਫੀਸਦੀ ਸੀ ਅਤੇ ਵਾਧਾ ਦਰ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਤੱਕ ਨਹੀਂ ਪਹੁੰਚੀ ਹੈ।
ਵਿਸ਼ਵ ਬੈਂਕ ਦਾ ਮੰਨਣਾ ਹੈ ਕਿ ਇਹ ਸੰਸਾਰਿਕ ਰੁਝਾਨ ਦੇ ਅਨੁਸਾਰ ਹੈ ਪਿਛਲੇ ਦੋ ਸਾਲਾਂ ’ਚ ਆਮਦਨ ਦੀ ਅਸਮਾਨਤਾ ਦੇ ਮਾਪਣ ਦੀ ਇਕਾਈ ਗਿਨੀ ਕੋਈਫ਼ਿਸਸਿਐਂਟ ’ਚ ਔਸਤਨ 0.3 ਪੁਆਇੰਟ ਦਾ ਵਾਧਾ ਹੋਇਆ ਹੈ ਅਤੇ ਵਿਸ਼ਵ ’ਚ ਜ਼ਿਆਦਾਤਰ ਗਰੀਬ ਦੇਸ਼ 33 ਤੋਂ ਵਧ ਕੇ 34 ਹੋ ਗਏ ਹਨ ਵੱਖ-ਵੱਖ ਦੇਸ਼ਾਂ ਵਿਚਕਾਰ ਅੰਤਰ ਵਧਿਆ ਹੈ ਸਾਲ 2023 ਤੱਕ ਸਾਰੇ ਵਿਕਸਿਤ ਦੇਸ਼ਾਂ ’ਚ ਪੂਰਨ ਉਤਪਾਦਨ ਸ਼ੁਰੂ ਹੋ ਜਾਵੇਗਾ ਪਰ ਉੱਭਰਦੀਆਂ ਅਰਥਵਿਵਸਥਾਵਾਂ ’ਚ ਉਹ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗਾ ਸਿੱਕਾ ਪਸਾਰ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਘੱਟ ਆਮਦਨ ਵਰਗ ਦੇ ਕਾਮੇ ਹੋ ਰਹੇ ਹਨ ਕਈ ਉੱਭਰਦੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਸਿੱਕਾ ਪਸਾਰ ’ਤੇ ਰੋਕ ਲਾਉਣ ਲਈ ਨੀਤੀਗਤ ਸਹਾਇਤਾ ਨੂੰ ਵਾਪਸ ਲੈ ਰਹੀਆਂ ਹਨ ਇਸ ਕਾਰਨ ਸੰਸਾਰਿਕ ਪੱਧਰ ’ਤੇ ਅਸਮਾਨਤਾ ਵਧੀ ਹੈ ਭਾਰਤ ’ਚ ਵੀ ਸਥਿਤੀ ਇਸ ਤੋਂ ਵੱਖ ਨਹੀਂ ਹੈ ਇਸ ਲਈ ਨੀਤੀਗਤ ਸਮੀਖਿਆ ਅਤੇ ਸੰਸਾਰਿਕ ਅਦਾਰਿਆਂ ਦੇ ਅੱਧੇ-ਅਧੂਰੇ ਸੁਝਾਵਾਂ ਨੂੰ ਨਾਮਨਜ਼ੂਰ ਕਰਨਾ ਹੈ ਕਿਉਂਕਿ ਇਹ ਸੁਝਾਅ ਵੱਡੀਆਂ ਅਰਥਵਿਵਸਥਾਵਾਂ ਦੇ ਦਬਾਅ ’ਚ ਦਿੱਤੇ ਗਏ ਹਨ ਅਜਿਹੀਆਂ ਅਰਥਵਿਵਸਥਾਵਾਂ ਚਾਹੁੰਦੀਆਂ ਹਨ ਕਿ ਭਾਰਤ ਵਰਗੀਆਂ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਜਾਵੇੇ।
ਭਾਰਤ ’ਚ ਸਮਾਜਿਕ ਉਥਲ-ਪੁਥਲ ਅਤੇ ਅਸੰਤੋਸ਼ ਫੈਲਿਆ ਹੈ ਅਤੇ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਦੇ ਰਾਜਨੀਤਿਕ ਨਤੀਜੇ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ ਵਿਸ਼ਵ ਬੈਂਕ ਦਾ ਮੰਨਣਾ ਹੈ ਕਿ ਵਿਸ਼ਵ ’ਚ ਅਸੰਤੋਸ਼ ਵਧੇਗਾ ਅਤੇ ਇਹ ਇੱਕ ਚਿਤਾਵਨੀ ਹੈ ਕਿ ਭਾਰਤ ਨੂੰ ਬਿਹਤਰ ਕਾਰਜ ਹਾਲਾਤ, ਮਜ਼ਦੂਰੀ ’ਚ ਵਾਧਾ ਅਤੇ ਗਰੀਬਾਂ ਦੇ ਕਲਿਆਣ ਦੇ ਉਪਾਅ ਦੇ ਜਰੀਏ ਅਸਮਾਨਤਾ ਨੂੰ ਦੂਰ ਕਰਨ ਲਈ ਸੁਧਾਰਾਤਮਕ ਕਦਮ ਚੁੱਕਣੇ ਚਾਹੀਦੇ ਹਨ ਵਿਆਪਕ ਨੀਤੀਗਤ ਬਦਲਾਵਾਂ ਅਤੇ ਕਲਿਆਣਕਾਰੀ ਉਪਾਵਾਂ ’ਤੇ ਜ਼ੋਰ ਦੇਣ ਜਰੀਏ ਵਿਸ਼ਵ ’ਚ ਅਸੰਤੋਸ਼ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਸਾਰੇ ਧਰਮਾਂ ਵੱਲੋਂ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਭਾਰਤ ’ਚ ਬਦਲਾਅ ਸੰਸਾਰਿਕ ਸਥਿਤੀ ਨੂੰ ਬਦਲ ਸਕਦਾ ਹੈ ਭਾਰਤ ਨੂੰ ਇੱਕ ਨਿਰਪੱਖ, ਨਿਆਂਪੂਰਨ ਅਤੇ ਮਾਣਮੱਤੇ ਵਿਸ਼ਵ ਦੇ ਨਿਰਮਾਣ ਲਈ ਰਸਤਾ ਦਿਖਾਉਣ ’ਚ ਵਿਸ਼ਵ ਭਾਈਚਾਰੇ ਦੀ ਅਗਵਾਈ ਕਰਨੀ ਚਾਹੀਦੀ ਹੈ।
ਸ਼ਿਵਾਜੀ ਸਰਕਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ