ਭਾਰਤ ਨੂੰ ਜਲਦ ਮਿਲ ਸਕਦੀ ਹੈ ਬੱਚਿਆਂ ਦੀ ਵੈਕਸੀਨ

ਏਮਜ਼ ਡਾਇਰੈਕਟਰ ਗੁਲੇਰੀਆ ਨੇ ਦਿੱਤੀ ਜਾਣਕਾਰੀ

ਏਜੰਸੀ ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਹਾਲੇ ਖਤਮ ਨਹੀਂ ਹੋਈ ਅਤੇ ਮਾਹਿਰ ਤੀਜੀ ਲਹਿਰ ਤੋਂ ਚੌਕਸ ਰਹਿਣ ਦੀ ਸਲਾਹ ਦੇ ਰਹੇ ਹਨ ਮਾਹਿਰਾਂ ਅਨੁਸਾਰ ਤੀਜੀ ਲਹਿਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਾਨੂੰ ਕੋਵਿਡ-ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕਈ ਮਾਹਿਰਾਂ ਦਾ ਅਜਿਹਾ ਮੰਨਣਾ ਹੈ ਕਿ ਤੀਜੀ ਲਹਿਰ ’ਚ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।

ਉੱਥੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹ ਕਿ ਅਗਲੇ ਕੁਝ ਮਹੀਨਿਆਂ ’ਚ ਦੇਸ਼ ਨੂੰ ਬੱਚਿਆਂ ਲਈ ਕੋੋਰੋਨਾ ਵੈਕਸੀਨ ਮਿਲ ਸਕਦੀ ਹੈ ਉਨ੍ਹਾਂ ਨੇ ਕਿਹਾ ਕਿ ਭਾਰਤ ਬਾਇਓਟੈਕ ਵੱਲੋਂ ਕੋਵੈਕਸੀਨ ਟੀਕੇ ਦਾ ਪ੍ਰੀਖਣ ਹਾਲੇ ਬੱਚਿਆਂ ’ਤੇ ਕੀਤਾ ਜਾ ਰਿਹਾ ਹੈ ਹਾਲੇ ਇਹ ਟਰਾਇਲ ਚੱਲ ਰਿਹਾ ਹੈ ਅਤੇ ਇਸ ਦੇ ਸਤੰਬਰ ਮਹੀਨੇ ਤੱਕ ਪੂਰੇ ਹੋਣ ਦੀ ਉਮੀਦ ਹੈ ਜੇਕਰ ਇਸ ਵੈਕਸੀਨ ਦੇ ਨਤੀਜੇ ਸਕਾਰਾਤਮਕ ਹੁੰਦੇ ਹਨ, ਤਾਂ ਜਲਦ ਹੀ ਦੇਸ਼ ’ਚ ਬੱਚਿਆਂ ਨੂੰ ਵੈਕਸੀਨ ਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ