Defense Sector
ਇੱਕ ਸਮਾਂ ਉਹ ਸੀ ਜਦੋਂ ਅਸੀਂ ਰੱਖਿਆ ਖੇਤਰ ਦੀਆਂ ਹਰ ਛੋਟੀਆਂ-ਵੱਡੀਆਂ ਜ਼ਰੂਰਤਾਂ ਲਈ ਦੂਜੇ ਦੇਸ਼ਾਂ ਦੇ ਮੋਹਤਾਜ਼ ਸਾਂ ਪਰ ਹੁਣ ਇਸ ਮੋਰਚੇ ’ਤੇ ਭਾਰਤ ਦੀ ਸਥਿਤੀ ਹੌਲੀ-ਹੌਲੀ ਬਦਲ ਰਹੀ ਹੈ 2047 ਤੱਕ ਵਿਕਸਿਤ ਰਾਸ਼ਟਰ ਬਣਨ ਦੇ ਸੁਫਨੇ ਨੂੰ ਲੈ ਕੇ ਅੱਗੇ ਵਧ ਰਿਹਾ ਭਾਰਤ ਰੱਖਿਆ ਖੇਤਰ ’ਚ ਵੀ ਆਤਮ-ਨਿਰਭਰ ਬਣਨ ਦੇ ਰਾਹ ’ਤੇ ਹੌਲੀ-ਹੌਲੀ, ਪਰ ਮਜ਼ਬੂਤੀ ਨਾਲ ਕਦਮ ਅੱਗੇ ਵਧਾ ਰਿਹਾ ਹੈ ਜਿਵੇਂ-ਜਿਵੇਂ ਦੇਸ਼ ਦੀ ਅਰਥਵਿਵਸਥਾ ਸੰਸਾਰਿਕ ਪੱਧਰ ’ਤੇ ਮਜ਼ਬੂਤ ਹੋ ਰਹੀ ਹੈ, ਭਾਰਤ ਰੱਖਿਆ ਖੇਤਰ ਲਈ ਜ਼ਰੂਰੀ ਸਾਮਾਨਾਂ ਦੇ ਆਯਾਤ ਨੂੰ ਘੱਟ ਕਰ ਰਿਹਾ ਹੈ ਅਤੇ ਉਸ ਲਈ ਮੇਕ ਇੰਨ ਇੰਡੀਆ ਮੁਹਿੰਮ ਤਹਿਤ ਘਰੇਲੂ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਜ਼ੋਰ ਦੇ ਰਿਹਾ ਹੈ ਆਯਾਤ ਘੱਟ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਸਾਮਾਨਾਂ ਦੀ ਜ਼ਰੂਰਤ ਹੀ ਨਹੀਂ ਹੈ। (Defense Sector)
ਸਗੋਂ ਉਨ੍ਹਾਂ ਸਾਮਾਨਾਂ ਨੂੰ ਹੁਣ ਭਾਰਤ ਆਪਣੇ ਦੇਸ਼ ’ਚ ਹੀ ਬਣਾਉਣ ’ਤੇ ਫੋਕਸ ਕਰ ਰਿਹਾ ਹੈ ਅਜਿਹੇ ਸਮੇਂ ’ਚ ਜਦੋਂ ਭਾਰਤ ਦੀਆਂ ਸੀਮਾਵਾਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਜੰਗੀ ਚੁਣੌਤੀਆਂ ਮਿਲ ਰਹੀਆਂ ਹਨ, ਰੱਖਿਆ ਤਿਆਰੀਆਂ ’ਚ ਕਿਸੇ ਤਰ੍ਹਾਂ ਦੀ ਸੁਸਤੀ ਖਤਰਨਾਕ ਸਾਬਤ ਹੋ ਸਕਦੀ ਹੈ ਇਸ ਚੁਣੌਤੀ ਦੇ ਮੱਦੇਨਜ਼ਰ ਫੌਜ ਦੀ ਜੰਗੀ ਸਮਰੱਥਾ ਨੂੰ ਵਧਾਉਣ ਲਈ ਵੀਰਵਾਰ ਨੂੰ ਰੱਖਿਆ ਪ੍ਰਾਪਤੀ ਪ੍ਰੀਸ਼ਦ ਨੇ 2.23 ਲੱਖ ਕਰੋੜ ਰੁਪਏ ਦੇ ਰੱਖਿਆ ਪ੍ਰਾਜੈਕਟਾਂ ਨੂੰ ਮੁੱਢਲੀ ਮਨਜੂਰੀ ਦਿੱਤੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ’ਚ ਸਵਦੇਸ਼ੀ ਉਤਪਾਦਾਂ ਨੂੰ ਪਹਿਲ ਦਿੱਤੀ ਗਈ ਹੈ ਕੁੱਲ ਖਰੀਦ ਦੇ 98 ਫੀਸਦੀ ਉਤਪਾਦ ਘਰੇਲੂ ਰੱਖਿਆ ਉਦਯੋਗਾਂ ਤੋਂ ਪ੍ਰਾਪਤ ਕੀਤੇ ਜਾਣਗੇ ਬਿਨਾਂ ਸ਼ੱਕ, ਇਸ ਨਾਲ ਦੇਸ਼ ਦੇ ਰੱਖਿਆ ਉਦਯੋਗ ਨੂੰ ਵੱਡਾ ਸਹਾਰਾ ਮਿਲੇਗਾ। (Defense Sector)
ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਵੱਲੋਂ ਭੁੱਖ ਹੜਤਾਲ ਚੌਥੇ ਦਿਨ ਖਤਮ
ਉੱਥੇ ਇਸ ਨਾਲ ਅਸੀਂ ਹਥਿਆਰਾਂ ’ਤੇ ਖਰਚ ਹੋਣ ਵਾਲੀ ਦੁਰਲੱਭ ਵਿਦੇਸ਼ੀ ਮੁਦਰਾ ਬਚਾ ਸਕਦੇ ਹਾਂ ਨਾਲ ਹੀ ਦੇਸ਼ ’ਚ ਹਥਿਆਰਾਂ ਦੇ ਉਦਪਾਤਨ ਨੂੰ ਗਤੀ ਮਿਲੇਗੀ ਤੇ ਇਸ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ ਦਰਅਸਲ, ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ’ਚ ਰੱਖਿਆ ਪ੍ਰਾਪਤੀ ਪ੍ਰੀਸ਼ਦ ਭਾਵ ਡੀਏਸੀ ਦੀ ਬੈਠਕ ’ਚ 97 ਪ੍ਰਚੰਡ ਲੜਾਕੂ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਬਿਨਾਂ ਸ਼ੱਕ, ਪੂਰਵੀ ਲੱਦਾਖ ’ਚ ਚੀਨ ਦੇ ਨਾਲ ਲਗਾਤਾਰ ਚੁਣੌਤੀਪੂਰਨ ਸਥਿਤੀ ਬਣੇ ਰਹਿਣ ਕਾਰਨ ਦੇਸ਼ ਆਪਣੀਆਂ ਤਿਆਰੀਆਂ ’ਚ ਕਿਸੇ ਤਰ੍ਹ੍ਹਾਂ ਦੀ ਢਿੱਲ ਨਹੀਂ ਦੇ ਸਕਦਾ ਡੀਏਸੀ ਦਾ ਇਹ ਫੈਸਲਾ ਵੀ ਦੁਖਦਾਈ ਹੈ ਕਿ ਭਾਰਤ ਦੀ ਏਅਰੋਸਪੇਸ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਵੱਲੋਂ ਸੁਖੋਈ ਲੜਾਕੂ ਜਹਾਜ਼ ਦੇ ਬੇੜੇ ਨੂੰ ਉੱਨਤ ਕਰਨ ਦੇ ਹਵਾਈ ਫੌਜ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਬਿਨਾਂ ਸ਼ੱਕ, ਫੌਜ ਦੀਆਂ ਜਰੂਰਤਾਂ ਨੂੰ ਦੇਸ਼ ਦੇ ਰੱਖਿਆ ਉਦਯੋਗ ਜਰੀਏ ਪੂਰਾ ਕਰਨਾ ਇੱਕ ਦੂਰਗਾਮੀ ਪਹਿਲ ਹੈ ਇਤਿਹਾਸ ਗਵਾਹ ਹੈ ਕਿ ਕਾਰਗਿੱਲ ਜੰਗ ’ਚ ਜ਼ਰੂਰੀ ਜੰਗੀ ਸਮੱਗਰੀ ਅਤੇ ਭਾਰੀ ਹਥਿਆਰਾਂ ਲਈ ਜ਼ਰੂਰੀ ਕਲਪੁਰਜਿਆਂ ਨੂੰ ਹਾਸਲ ਕਰਨ ’ਚ ਦੇਸ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਈ ਦੇਸ਼ਾਂ ਨੇ ਸੰਕਟ ਕਾਲ ’ਚ ਮੂੰਹ ਫੇਰ ਲਿਆ ਸੀ ਪਰ ਇੱਥੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਰੱਖਿਆ ਉਤਪਾਦ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੋਣ ਅਜਿਹਾ ਨਾ ਹੋਵੇ ਕਿ ਚੁਣੌਤੀਪੂਰਨ ਹਾਲਾਤਾਂ ’ਚ ਸੰਕਟ ਦੇ ਅਨੁਸਾਰ ਗੁਣਵੱਤਾ ਦੇ ਹਥਿਆਰ ਨਾ ਮਿਲਣ ’ਤੇ ਫੌਜ ਨੂੰ ਅਸਹਿਜ਼ ਅਤੇ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰਨਾ ਪਵੇ ਰੱਖਿਆ ਖੇਤਰ ’ਚ ਆਤਮ-ਨਿਰਭਰ ਭਾਰਤ ਦੀ ਕਲਪਨਾ ਨੂੰ ਪੂਰਾ ਕਰਨ ਲਈ ਸਭ ਤੋਂ ਜ਼ਰੂਰੀ ਹੈ। (Defense Sector)
ਦੇਸ਼ ’ਚ ਰੱਖਿਆ ਖੇਤਰ ਨਾਲ ਜੁੜੇ ਘਰੇਲੂ ਉਦਯੋਗ ਨੂੰ ਮਜ਼ਬੂਤ ਕਰਨਾ ਤੇ ਇਸ ਲਈ ਕੇਂਦਰ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਕਈ ਤਰ੍ਹਾਂ ਦੇ ਠੋਸ ਫੈਸਲੇ ਲੈ ਰਹੀ ਹੈ ਘਰੇਲੂ ਰੱਖਿਆ ਉਦਯੋਗ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਉਨ੍ਹਾਂ ਉਪਕਰਨਾਂ, ਪੂਰਜਿਆਂ ਤੇ ਸੇਵਾਵਾਂ ਦੀ ਲਗਾਤਾਰ ਪਛਾਣ ਕਰ ਰਹੀ ਹੈ, ਜਿਨ੍ਹਾਂ ਨਾਲ ਜੁੜੀਆਂ ਜ਼ਰੂਰਤਾਂ ਨੂੰ ਦੇਸ਼ ਦੀਆਂ ਕੰਪਨੀਆਂ ਨਾਲ ਪੂਰਾ ਕੀਤਾ ਜਾ ਸਕਦਾ ਹੈ ਆਤਮ-ਨਿਰਭਰਤਾ ਦੀ ਦਿਸ਼ਾ ’ਚ ਕਦਮ ਚੁੱਕਦੇ ਹੋਏ ਭਾਰਤ ਹੌਲੀ-ਹੌਲੀ ਰੱਖਿਆ ਖੇਤਰ ’ਚ ਵਿਦੇਸ਼ਾਂ ਤੋਂ ਖਰੀਦ ਦੇ ਮੁਕਾਬਲੇ ਘਰੇਲੂ ਖਰੀਦ ਦੀ ਹਿੱਸੇਦਾਰੀ ਨੂੰ ਵਧਾ ਰਿਹਾ ਹੈ 2018-19 ’ਚ, ਘਰੇਲੂ ਖਰੀਦ, ਕੁੱਲ ਖਰੀਦ ਦਾ 54 ਫੀਸਦੀ ਸੀ ਇਹ ਅੰਕੜਾ 2019-20 ’ਚ ਵਧ ਕੇ 59 ਫੀਸਦੀ ਤੇ 2020-21 ’ਚ 64 ਫੀਸਦੀ ਹੋ ਗਿਆ 2022-23 ਲਈ ਇਸ ਨੂੰ 68 ਫੀਸਦੀ ਕਰ ਦਿੱਤਾ ਗਿਆ ਸੀ। (Defense Sector)
ਇਸ ’ਚੋਂ 25 ਫੀਸਦੀ ਬਜਟ ਨਿੱਜੀ ਉਦਯੋਗ ਤੋਂ ਖਰੀਦ ਲਈ ਨਿਰਧਾਰਿਤ ਕੀਤਾ ਗਿਆ ਸੀ, 2023-24 ਲਈ ਇਸ ਨੂੰ 75 ਫੀਸਦੀ ਤੱਕ ਲੈ ਕੇ ਜਾਣ ਦਾ ਟੀਚਾ ਰੱਖਿਆ ਗਿਆ ਹੈ ਇਸ ਤਹਿਤ 2023-24 ’ਚ ਘਰੇਲੂ ਰੱਖਿਆ ਖਰੀਦ ਤਹਿਤ ਕਰੀਬ ਇੱਕ ਲੱਖ ਕਰੋੜ ਰੁਪਏ ਘਰੇਲੂ ਉਦਯੋਗ ਲਈ ਰੱਖੇ ਗਏ ਹਨ ਸਵਦੇਸ਼ੀਕਰਨ ਅਤੇ ਘਰੇਲੂ ਖਰੀਦ ’ਤੇ ਫੌਕਸ ਕਰਨ ਦਾ ਹੀ ਨਤੀਜਾ ਸੀ ਕਿ 2018-19 ਤੋਂ 2021-22 ਵਿਚਕਾਰ ਚਾਰ ਸਾਲ ਦੀ ਮਿਆਦ ’ਚ ਵਿਦੇਸ਼ੀ ਸਰੋਤਾਂ ’ਚ ਰੱਖਿਆ ਖਰੀਦ ’ਤੇ ਖਰਚ 46 ਫੀਸਦੀ ਤੋਂ ਘਟ ਕੇ 36 ਫੀਸਦੀ ਹੋ ਗਿਆ ਅਤੇ ਹੁਣ ਇਸ ਨੂੰ ਇਸ ਸਾਲ 25 ਫੀਸਦੀ ’ਤੇ ਲਿਜਾਣਾ ਹੈ। (Defense Sector)
ਇਹ ਵੀ ਪੜ੍ਹੋ : ਜਲਵਾਯੂ ਤਬਦੀਲੀ ਖੇਤੀ ’ਤੇ ਮਾਰ
ਭਾਰਤ ਸਰਕਾਰ ਹਰ ਸਾਲ ਕੇਂਦਰੀ ਬਜਟ ’ਚ ਪੂੰਜੀਗਤ ਖਰਚ ਭਾਵ ਕੈਪੀਟਲ ਐਕਸਪੈਂਡੀਚਰ ਨੂੰ ਵੀ ਵਧਾ ਰਹੀ ਹੈ ਅਤੇ ਇਸ ਦਾ ਲਾਭ ਵੀ ਬਾਕੀ ਖੇਤਰਾਂ ਨਾਲ ਹੀ ਰੱਖਿਆ ਖੇਤਰ ਨੂੰ ਵੀ ਮਿਲ ਰਿਹਾ ਹੈ 2023-24 ਦੇ ਕੇਂਦਰੀ ਬਜਟ ’ਚ ਪੂੰਜੀਗਤ ਖਰਚ ’ਚ ਭਾਰੀ ਵਾਧਾ ਕੀਤਾ ਗਿਆ ਇਸ ਲਈ 10 ਲੱਖ ਕਰੋੜ ਰੁਪਏ ਦੀ ਤਜਵੀਜ਼ ਕੀਤੀ ਗਈ ਹੈ ਪੂੰਜੀਗਤ ਖਰਚ ’ਚ 37.4 ਦਾ ਇਜਾਫ਼ਾ ਕੀਤਾ ਗਿਆ ਹੈ 2019-20 ਦੀ ਤੁਲਨਾ ’ਚ ਇਸ ਵਾਰ ਦਾ ਕੈਪੇਕਸ ਕਰੀਬ ਤਿੰਨ ਗੁਣਾ ਰੱਖਿਆ ਗਿਆ ਸੜਕ, ਰੇਲ ਅਤੇ ਦੂਜੇ ਬੁਨਿਆਦੀ ਢਾਂਚਿਆਂ ਨਾਲ ਹੀ ਇਸ ਨਾਲ ਰੱਖਿਆ ਵਰਗੇ ਖੇਤਰ ਨੂੰ ਵੀ ਮਜ਼ਬੂਤੀ ਮਿਲੇਗੀ। (Defense Sector)
ਹਰ ਸਾਲ ਰੱਖਿਆ ਬਜਟ ’ਤੇ ਵੀ ਸਰਕਾਰ ਆਤਮ-ਨਿਰਭਰਤਾ ਦੇ ਟੀਚੇ ਨੂੰ ਧਿਆਨ ’ਚ ਰੱਖ ਕੇ ਇਜਾਫ਼ਾ ਕਰਦੀ ਹੈ ਵਿੱਤੀ ਸਾਲ 2023-24 ’ਚ, ਰੱਖਿਆ ਮੰਤਰਾਲੇ ਨੂੰ ਕੁੱਲ 5. 94 ਲੱਖ ਕਰੋੜ ਰੁਪਏ ਦਾ ਬਜਟ ਵੰਡ ਕੀਤਾ ਗਿਆ ਇਹ ਕੁੱਲ ਬਜਟ ਦਾ 13.18 ਫੀਸਦੀ ਹੈ ਉੱਥੇ ਆਧੁਨਿਕੀਕਰਨ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਸਬੰਧਿਤ ਖਰਚ ਨੂੰ ਵਧਾ ਕੇ 1.63 ਲੱਖ ਕਰੋੜ ਰੁਪਏ ਕਰ ਦਿੱਤਾ ਗਿਆ ਵਰਤਮਾਨ ’ਚ 85 ਤੋਂ ਜ਼ਿਆਦਾ ਦੇਸ਼ ਭਾਰਤ ਤੋਂ ਰੱਖਿਆ ਉਤਪਾਦ ਖਰੀਦ ਰਹੇ ਹਨ ਇਹ ਦਿਖਾਉਦਾ ਹੈ ਕਿ ਭਾਰਤ ਭਵਿੱਖ ’ਚ ਆਤਮ-ਨਿਰਭਰਤਾ ਦੇ ਨਾਲ ਹੀ ਰੱਖਿਆ ਉਤਪਾਦਨ ਦਾ ਇੱਕ ਹੱਬ ਬਣਨ ਦੇ ਰਾਹ ’ਤੇ ਵਧ ਰਿਹਾ ਹੈ ਦੁਨੀਆ ’ਚ ਐਲਸੀਏ-ਤੇਜਸ ਕੰਬੈਟ ਹੈਲੀਕਾਪਟਰ, ਏਅਰਕ੍ਰਾਫਟ ਕਰੀਅਰ, ਐਮਆਰਓ ਗਤੀਵਿਧੀਆਂ ਦੀ ਮੰਗ ਵਧ ਰਹੀ ਹੈ। (Defense Sector)
ਇਹ ਵੀ ਪੜ੍ਹੋ : Earthquake : ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, ਖੁੱਲ੍ਹੇ ਇਲਾਕੇ ਵੱਲ ਭੱਜਦੇ ਨਜ਼ਰ ਆਏ ਲੋਕ
ਅਸਲ ਵਿਚ ਅੱਜ ਦੁਨੀਆ ’ਚ ਬਦਲਦੇ ਜੰਗੀ ਤਰੀਕਿਆਂ ਤੇ ਹਥਿਆਰਾਂ ਦੇ ਆਧੁਨਿਕੀਕਰਨ ਦੇ ਚੱਲਦਿਆਂ ਜੰਗ ਬੇਹੱਦ ਮੁਸ਼ਕਿਲ ਸਥਿਤੀ ’ਚ ਜਾ ਪਹੁੰਚੀ ਹੈ ਆਰਮੀ ਦੇ ਮੁਕਾਬਲੇ ਏਅਰ ਫੋਰਸ ਅਤੇ ਨੇਵੀ ਦੀ ਭੂਮਿਕਾ ਨੂੰ ਵਿਸਥਾਰ ਮਿਲ ਰਿਹਾ ਹੈ ਐਨਾ ਹੀ ਨਹੀਂ ਲੜਾਕੂ ਹਵਾਈ ਜਹਾਜ਼ਾਂ ਦੇ ਮੁਕਾਬਲੇ ਜੰਗਾਂ ਮਿਜ਼ਾਇਲ ਅਤੇ ਡਰੋਨ ਕੇਂਦਰਿਤ ਹੋ ਗਈਆਂ ਹਨ ਕੁੱਲ ਮਿਲਾ ਕੇ ਅੱਜ ਮਨੱੁਖੀ ਸ਼ਕਤੀ ਦੀ ਬਜਾਇ ਉੱਨਤ ਤਕਨੀਕ ’ਤੇ ਅਧਾਰਿਤ ਹਥਿਆਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਇਸ ਲਈ ਭਾਰਤੀ ਰੱਖਿਆ ਉਦਯੋਗ ਨੂੰ ਬਦਲਦੇ ਸਮੇਂ ਦੀਆਂ ਜ਼ਰੂਰਤਾਂ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਹੋਵੇਗਾ। (Defense Sector)
ਸਾਨੂੰ ਰੱਖਿਆ ਖੋਜ ਅਤੇ ਬਨਾਉਟੀ ਬੁੱਧੀਮਤਾ ਵਾਲੀਆਂ ਰੱਖਿਆ ਤਕਨੀਕਾਂ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਖਾਸ ਕਰਕੇ ਅਜਿਹੇ ਸਮੇਂ ’ਤੇ ਜਦੋਂ ਚੀਨ ਦੇ ਸਾਮਰਾਜਵਾਦੀ ਮਨਸੂਬੇ ਸਾਨੂੰ ਲੱਦਾਖ ’ਚ ਲਗਾਤਾਰ ਪ੍ਰੇਸ਼ਾਨ ਕਰਦੇ ਰਹੇ ਹੋਣ ਹਾਲਾਂਕਿ, ਭਾਰਤ ਨੇ ਚੀਨ ਨਾਲ ਲੱਗਦੀ ਸੀਮਾ ’ਤੇ ਬੁਨਿਆਦੀ ਵਿਕਾਸ ਨੂੰ ਤਰਜੀਹ ਦਿੱਤੀ ਹੈ, ਪਰ ਫੌਜ ਦਾ ਆਧੁਨਿਕੀਕਰਨ ਸਾਡੀ ਪਹਿਲ ਹੋਣੀ ਚਾਹੀਦੀ ਹੈ ਆਉਣ ਵਾਲੇ ਸਮੇਂ ’ਚ ਪੁਲਾੜ ਜੰਗ ਦੀ ਸੰਭਾਵਨਾ ਨੂੰ ਟਾਲਿਆ ਨਹੀਂ ਜਾ ਸਕਦਾ ਹੈ ਚੀਨ ਸਮੇਤ ਦੁਨੀਆ ਦੇ ਤਮਾਮ ਮੁਲਕ ਪੁਲਾੜ ਜੰਗ ਨਾਲ ਜੁੜੇ ਵਸੀਲਿਆਂ ’ਤੇ ਮੋਟੀ ਰਕਮ ਖਰਚ ਕਰ ਰਹੇ ਹਨ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਸੰਸਾਰਿਕ ਪਟਲ ’ਤੇ ਜਿਸ ਤਰ੍ਹਾਂ ਦੀ ਪੱਛਮੀ ਦੇਸ਼ਾਂ ਅਤੇ ਰੂਸ ਵਿਚਕਾਰ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। (Defense Sector)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਐ ਹੋਰ ਤੋਹਫ਼ੇ, ਦੇਖੋ ਪੂਰਾ ਅਪਡੇਟ
ਉਸ ਤੋਂ ਬਾਅਦ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਦਾ ਮਹੱਤਵ ਹੋਰ ਵੀ ਵਧ ਗਿਆ ਹੈ ਰੂਸ-ਯੂਕਰੇਨ ਜੰਗ ਦਾ ਅਸਰ ਸੰਸਾਰਿਕ ਹਥਿਆਰ ਉਦਯੋਗ ’ਤੇ ਪਿਆ ਹੈ ਬਦਲਦੇ ਜੀਓ ਪਾਲੀਟੀਕਲ ਮਾਹੌਲ ਦੇ ਨਜ਼ਰੀਏ ਨਾਲ ਭਾਰਤ ਦਾ ਰੱਖਿਆ ਉਦਯੋਗ ਹੁਣ ਪਿੱਛੇ ਨਹੀਂ ਰਹਿ ਸਕਦਾ ਹੈ ਯੂਕਰੇੇਨ ਜੰਗ ਸੰਕੇਤ ਦੇਣ ਲਈ ਕਾਫ਼ੀ ਹੈ ਕਿ ਸਾਨੂੰ ਹੁਣ ਛੇਤੀ ਤੋਂ ਛੇਤੀ ਹਥਿਆਰਾਂ ਅਤੇ ਰੱਖਿਆ ਖੇਤਰ ਦੀਆਂ ਬਾਕੀ ਜ਼ਰੂਰਤਾਂ ਲਈ ਵਿਦੇਸ਼ੀ ਸਲਪਾਈਕਰਤਾਵਾਂ ’ਤੇ ਨਿਰਭਰਤਾ ਨੂੰ ਬਹੁਤ ਘੱਟ ਕਰਨਾ ਹੋਵੇਗਾ ਗੁਆਂਢੀ ਮੁਲਕਾਂ ਖਾਸ ਕਰਕੇ ਚੀਨ ਅਤੇ ਪਾਕਿਸਤਾਨ ਨਾਲ ਜੁੜੇ ਖਤਰਿਆਂ ਅਤੇ ਸੁਰੱਖਿਆ ਚੁਣੌਤੀਆਂ ਨੂੰ ਦੇਖਦਿਆਂ ਵੀ ਭਾਰਤ ਲਈ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਸਮੇਂ ਦੀ ਲੋੜ ਹੈ। (Defense Sector)