ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home ਵਿਚਾਰ ਨੇਪਾਲ ਨਾਲ ਰਿਸ਼...

    ਨੇਪਾਲ ਨਾਲ ਰਿਸ਼ਤਿਆਂ ਨੂੰ ਸੁਧਾਰੇ ਭਾਰਤ

    ਨੇਪਾਲ ਨਾਲ ਰਿਸ਼ਤਿਆਂ ਨੂੰ ਸੁਧਾਰੇ ਭਾਰਤ

    ਨੇਪਾਲ ਉਂਜ ਤਾਂ ਸੱਭਿਆਚਾਰਕ ਅਤੇ ਭੂਗੋਲਿਕ ਤੌਰ ’ਤੇ ਭਾਰਤ ਦੇ ਜ਼ਿਆਦਾ ਨੇੜੇ ਹੈ ਪਰ ਇੱਥੇ ਚੱਲ ਰਹੀਆਂ ਸਿਆਸੀ ਵਿਚਾਰਧਾਰਾਵਾਂ ਨੇਪਾਲ ਨੂੰ ਭਾਰਤ ਤੋਂ ਦੂਰ ਲਿਜਾਣਾ ਚਾਹੁੰਦੀਆਂ ਹਨ ਨੇਪਾਲ ਨਾਲ ਭਾਰਤ ਦਾ ਕੁਦਰਤੀ ਪ੍ਰੇਮ ਹੈ ਜਿਵੇਂ ਇੱਕ ਵੱਡਾ ਭਰਾ ਛੋਟੇ ਨੂੰ ਚਾਹੁੰਦਾ ਹੈ, ਦੂਜੇ ਪਾਸੇ ਚੀਨ ਦੀ ਵੀ ਨੇਪਾਲ ’ਚ ਦਿਲਚਸਪੀ ਵਧ ਰਹੀ ਹੈ ਚੀਨ ਦੀ ਦਿਲਚਸਪੀ ਭਾਈਚਾਰਕ ਨਾ ਹੋ ਕੇ ਵਪਾਰਕ ਜ਼ਿਆਦਾ ਹੈ, ਵਪਾਰ ਤੋਂ ਵੀ ਅੱਗੇ ਚੀਨ ਨੇਪਾਲ ਨੂੰ ਆਪਣੀ ਗ੍ਰਿਫ਼ਤ ’ਚ ਲੈਣ ਦਾ ਵੀ ਇਰਾਦਾ ਰੱਖਦਾ ਹੈ ਪਿਛਲੇ ਮਹੀਨਿਆਂ ’ਚ ਨੇਪਾਲ-ਭਾਰਤ ਸਬੰਧਾਂ ’ਚ ਕਾਫੀ ਦੂਰੀਆਂ ਵਧ ਗਈਆਂ ਸਨ ਕਿਉਂਕਿ ਨੇਪਾਲ ਨੇ ਭਾਰਤੀ ਖੇਤਰਾਂ ਲਿਪੁਲੇਖ, ਕਾਲਾਪਾਣੀ ਅਤੇ ਲਿਮੀਆਧੁਰਾ ਨੂੰ ਆਪਣਾ ਦੱਸ ਕੇ ਆਪਣੀ ਸੰਸਦ ’ਚ ਨਕਸ਼ਾ ਪਾਸ ਕੀਤਾ ਸੀ

    ਜਿਸ ’ਤੇ ਭਾਰਤ ਨੇ ਸਖ਼ਤ ਨਰਾਜ਼ਗੀ ਪ੍ਰਗਟਾਈ ਸੀ ਇੰਨਾ ਹੀ ਨਹÄ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ, ਜੋ ਕਿ ਨੇਪਾਲ ਕਮਿਊਨਿਸਟ ਪਾਰਟੀ (ਯੂਐਮਐਲ) ਦੇ ਆਗੂ ਹਨ, ਵੱਲੋਂ ਭਾਰਤ ਖਿਲਾਫ ਸੱਭਿਆਚਾਰਕ ਹਮਲਾ ਵੀ ਕੀਤਾ ਗਿਆ ਨੇਪਾਲ ਨੇ ਰਾਜਾ ਦਸ਼ਰਥ ਦੇ ਪੁੱਤਰ ਸ੍ਰੀਰਾਮ ਨੂੰ ਵੀ ਨੇਪਾਲ ਵਾਸੀ ਦੱਸ ਕੇ ਉਨ੍ਹਾਂ ਦਾ ਜਨਮ ਸਥਾਨ ਨੇਪਾਲ ’ਚ ਸਥਿਤ ਦੱਸਿਆ ਭਾਰਤ ਸਪੱਸ਼ਟ ਜਾਣਦਾ ਹੈ ਕਿ ਇਸ ਸਭ ਪਿੱਛੇ ਚੀਨੀ ਕੂਟਨੀਤੀ ਕੰਮ ਕਰ ਰਹੀ ਹੈ, ਜੋ ਨੇਪਾਲ ’ਚ ਚੀਨੀ ਰਾਜਦੂਤ ਹਾਓ ਯਾਂਕੀ ਦੇ ਮਾਰਫਤ ਚੱਲ ਰਹੀ ਹੈ ਹਾਓ ਯਾਂਕੀ ਦਾ ਨੇਪਾਲ ਦੇ ਆਗੂ ਵਿਰੋਧੀ ਧਿਰ, ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਬਿਨਾ ਪ੍ਰੋਟੋਕਾਲ ਮਿਲਣਾ ਸ਼ੱਕ ਪੈਦਾ ਕਰਦਾ ਹੈ ਚੀਨ ਚਾਹੁੰਦਾ ਹੈ ਕਿ ਉਹ ਹਰ ਹਾਲਤ ਨੇਪਾਲ ’ਚੋਂ ਭਾਰਤ ਦਾ ਪ੍ਰਭਾਵ ਘੱਟ ਕਰੇ ਇਸ ਵਿਸ਼ੇ ’ਚ ਭਾਰਤ ਨੂੰ ਵੀ ਆਪਣੀ ਸਰਗਰਮੀ ਵਧਾਉਣੀ ਪਵੇਗੀ,

    ਜਿਸ ਤਰ੍ਹਾਂ ਪਿਛਲੇ ਦਿਨÄ ਭਾਰਤ ਦੇ ਵਿਦੇਸ਼ ਸਹਿ ਸਕੱਤਰ ਅਤੇ ਫੌਜ ਮੁਖੀ ਨੇ ਨੇਪਾਲ ਦਾ ਦੌਰਾ ਕਰਕੇ ਨੇਪਾਲ ’ਚ ਕੇਪੀ ਸ਼ਰਮਾ ਓਲੀ ਨੂੰ ਭਾਰਤ ’ਤੇ ਭਰੋਸਾ ਰੱਖਣ ਅਤੇ ਸਬੰਧ ਵਧਾਉਣ ਦੇ ਚੰਗੇ ਯਤਨ ਕੀਤੇ ਅਜਿਹੇ ਯਤਨ ਭਾਰਤ ਦੇ ਨੇਪਲ ’ਚ ਹਿੱਤਾਂ ਦੀ ਸੁਰੱਖਿਆ ਦੀ ਗਾਰੰਟੀ ਬਣਦੇ ਹਨ ਭਾਰਤ ਜਾਣਦਾ ਹੈ ਕਿ ਕੇਪੀ ਸ਼ਰਮਾ ਓਲੀ ਅੰਦਰੂਨੀ ਤੌਰ ’ਤੇ ਨੇਪਾਲ ’ਚ ਭਾਰਤ ਵਿਰੋਧੀ ਸਿਆਸਤ ਚਲਾ ਰਹੇ ਹਨ ਅਤੇ ਚੀਨ ਦੇ ਕਿਰਪਾ-ਪਾਤਰ ਬਣਨਾ ਪਸੰਦ ਕਰ ਰਹੇ ਹਨ ਭਾਰਤ ਨਾਲੋਂ ਕਿਉਂਕਿ ਹੁਣ ਨੇਪਾਲ ਜ਼ਮੀਨੀ ਆਵਾਜਾਈ ਦੇ ਨਾਲ-ਨਾਲ ਆਰਥਿਕ ਲਾਭ ਨਹÄ ਗਵਾਉਣਾ ਚਾਹੁੰਦਾ ਤਾਂ ਦਿਖਾਵੇ ਵਜੋਂ ਭਾਰਤ ਨਾਲ ਸਬੰਧਾਂ ਨੂੰ ਠੀਕ ਰੱਖਣਾ ਚਾਹੁੰਦਾ ਹੈ

    ਇੱਥੇ ਭਾਰਤ ਨੂੰ ਇਹ ਬਿਲਕੁਲ ਨਹÄ ਸਮਝਣਾ ਚਾਹੀਦਾ ਕਿ ਭਾਰਤ ਤੋਂ ਬਿਨਾ ਨੇਪਾਲ ਚੱਲ ਨਹÄ ਸਕੇਗਾ ਵਧ ਰਹੇ ਚੀਨੀ ਨਿਵੇਸ਼ ਨਾਲ ਨੇਪਾਲ ਆਉਣ ਵਾਲੇ ਸਮੇਂ ਲਈ ਆਤਮ-ਨਿਰਭਰ ਹੋ ਕੇ ਭਾਰਤ ਤੋਂ ਸਹਿਯੋਗ ਨੂੰ ਘੱਟ ਕਰ ਰਿਹਾ ਹੈ ਆਖਰ ਭਾਰਤ ਨੂੰ ਹੁਣ ਵੀ ਸਵ. ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਿਧਾਂਤ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਪਾਕਿਸਤਾਨ ਸਬੰਧੀ ਸਪੱਸ਼ਟ ਕੀਤਾ ਸੀ ਕਿ ‘ਅਸÄ ਦੋਸਤ ਬਦਲ ਸਕਦੇ ਹਾਂ ਪਰ ਆਪਣੇ ਗੁਆਂਢੀ ਨਹÄ ਬਦਲ ਸਕੇ’ ਆਖਰ ਭਾਰਤ ਨੂੰ ਆਪਣੇ ਗੁਆਂਢ ਦੇ ਰਿਸ਼ਤਿਆਂ ਨੂੰ ਵੱਡੀ ਤੋਂ ਵੱਡੀ ਕੀਮਤ ਤਾਰ ਕੇ ਵੀ ਨਿਭਾਉਣਾ ਚਾਹੀਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.