ਕ੍ਰਿਕਟ : ਭਾਰਤੀ ਕਪਤਾਨ ਮਿਤਾਲੀ ਰਾਜ ਨੇ ਰਚਿਆ ਇਤਿਹਾਸ

ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਬਣੀ

  • ਇੰਗਲੈਂਡ ਦੀ ਸਾਬਕਾ ਕਪਤਾਨ ਚਾਲੋਰਟ ਐਡਵਡਰਸ ਨੂੰ ਪਿੱਛੇ ਛੱਡਿਆ

ਏਜੰਸੀ,ਲੰਦਨ (ਇੰਗਲੈਂਡ)। ਭਾਰਤ ਅਤੇ ਇੰਗਲੈਂਡ ਵਿਚਕਾਰ ਤੀਜੇ ਇੱਕ ਰੋਜ਼ਾ ’ਚ ਭਾਰਤੀ ਕਪਤਾਨ ਮਿਤਾਲੀ ਰਾਜ ਨੇ ਇਤਿਹਾਸ ਰਚ ਦਿੱਤਾ ਦਰਅਸਲ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ’ਚ ਉਹ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਬਣ ਗਈ ਹੈ ਨਾਲ ਹੀ ਉਨ੍ਹਾਂ ਨੇ ਇੰਗਲੈਂਡ ਦੀ ਸਾਬਕਾ ਕਪਤਾਨ ਚਾਲੋਰਟ ਐਡਵਡਰਸ ਨੂੰ ਪਿੱਛੇ ਛੱਡ ਦਿੱਤਾ ਹੈ ਉਥੇ ਮਿਤਾਲੀ ਰਾਜ ਨੇ ਵਾਸਰਸਟਰ ’ਚ ਇੰਗਲੈਂਡ ਖਿਲਾਫ਼ ਤੀਜੇ ਇੱਕ ਰੋਜ਼ਾ ’ਚ ਭਾਰਤੀ ਪਾਰੀ ਦੇ 24ਵੇਂ ਓਵਰ ’ਚ ਐਡਵਡਰਸ਼ ਦੇ 10, 273 ਦੇ ਸਕੋਰ ਨੂੰ ਪਿੱਛੇ ਛੱਡਿਆ ਹੈ ਦੱਸ ਦੇਈਏ ਕਿ ਕਪਤਾਨ ਰਾਜ ਇੰਗਲੈਂਡ ਦੀ ਤੇਜ਼ ਗੇਂਦਬਾਜ ਨਟ ਸਾਈਵਰ ਦੀ ਗੇਂਦ ’ਤੇ ਚੌਂਕਾ ਲਾਉਂਦੇ ਹੋਏ।

ਮਿਤਾਲੀ ਰਾਜ ਇੱਕ ਰੋਜ਼ਾ ਵਿਸ਼ਵ ਕੱਪ ਦੇ 11ਵੇਂ ਸੀਜਨ ’ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਬਣੀ ਸੀ

ਇਹ ਇਤਹਾਸਕ ਕਾਰਨਾਮਾ ਕੀਤਾ ਉਹ ਲਿਸਟ ’ਚ ਨਿਊਜੀਲੈਂਡ ਦੀ ਸੂਜੀ ਬੇਟਸ 7849 ਦੌੜਾਂ ਨਾਲ ਤੀਜੇ ਨੰੰਬਰ ’ਤੇ ਕਾਬਜ ਹੈ ਇਸ ਦੇ ਨਾਲ ਹੀ ਸਾਲ 2017 ’ਚ 12 ਜੁਲਾਈ ਦੇ ਦਿਨ ਮਿਤਾਲੀ ਰਾਜ ਇੱਕ ਰੋਜ਼ਾ ਵਿਸ਼ਵ ਕੱਪ ਦੇ 11ਵੇਂ ਸੀਜਨ ਦੌਰਾਨ ਐਡਵਡਰਸ ਨੂੰ ਪਿੱਛੇ ਛੱਡਦਿਆਂ ਮਹਿਲਾ ਇੱਕ ਰੋਜਾ ਮੈਚਾਂ ’ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੀ ਖਿਡਾਰੀ ਬਣੀ ਸੀ ਇਸ ਦੇ ਨਾਲ ਹੀ ਮਿਤਾਲੀ ਰਾਜ ਨੇ ਸਤੰਬਰ 2019 ’ਚ ਟੀ-20 ਕ੍ਰਿਕਟ ਛੱਡ ਦਿੱਤੀ ਸੀ। ਉਸ ’ਚ ਉਹ 37.52 ਦੇ ਔਸਤ ਅਤੇ 96.33 ਦੇ ਸਟਰਾਇਕ ਰੇਟ ਨਾਲ 2364 ਦੌੜਾਂ ਨਾਲ ਮੁੱਖ ਦੌੜਾਂ ਸਕੋਰਰ ਦੀ ਲਿਸਟ ’ਚ ਨੰਬਰ 7 ’ਤੇ ਹੈ ।

ਉਥੇ ਉਨ੍ਹਾਂ ਦੇ ਨਾਂਅ ਟੈਸਟ ’ਚ 11 ਮੈਚਾਂ ’ਚ 44.60 ਦੀ ਔਸਤ ਨਾਲ 699 ਦੌੜਾਂ ਦਰਜ ਹਨ ਨਾਲ ਹੀ ਉਹ ਭਾਰਤ ਦੀ ਮਹਿਲਾ ਖਿਡਾਰੀਆਂ ’ਚ ਚੌਥੇ ਨੰਬਰ ’ਤੇ ਹਨ ਪਿਛਲੇ ਮਹੀਨੇ ਭਾਰਤ ਦੇ ਕ੍ਰਿਕਟਰ ਦੇ ਰੂਪ ’ਚ 22 ਸਾਲ ਪੂਰੇ ਕਰਨ ਵਾਲੀ ਮਿਤਾਲੀ ਰਾਜ ਇੱਕ ਰੋਜਾ ’ਚ ਸਭ ਤੋਂ ਸਫ਼ਲ ਕਪਤਾਨ ਬਣਨ ਤੋਂ ਮਹਿਜ਼ ਇੱਕ ਜਿਤ ਦੂਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।