ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਦੇਸ਼ ਦੀ ਅਰਥਵਿਵਸਥਾ ਸ਼ੈਰ ਸਪਾਟਾ ’ਤੇ ਨਿਰਭਰ ਹੈ ਅਤੇ ਇਸ ਲਈ ਭਾਰਤ ਨੂੰ ਮਾਲਦੀਵ ਦੇ ਸ਼ੈਰ ਸਪਾਟਾ ਖੇਤਰ ਦਾ ਅਨਿੱਖੜਵਾਂ ਅੰਗ ਬਣਨਾ ਚਾਹੀਦਾ ਹੈ ਇਸ ਤਰ੍ਹਾਂ ਮਾਲਦੀਵ ਦੇ ਸ਼ੈਰ ਸਪਾਟਾ ਮੰਤਰੀ ਇਬ੍ਰਾਹਿਮ ਹੈਦਰ ਨੇ 6 ਮਈ ਨੂੰ ਦਿੱਤੇ ਗਏ ਇੱਕ ਇੰਟਰਵਿਊ ’ਚ ਦੋਵਾਂ ਦੇਸ਼ਾਂ ਦੇ ਇਤਿਹਾਸਕ ਸਬੰਧਾਂ ਦਾ ਹਵਾਲਾ ਦਿੱਤਾ ਅਤੇ ਭਾਰਤ ਦੇ ਲੋਕਾਂ ਨੂੰ ਮਾਲਦੀਵ ਆਉਣ ਲਈ ਸੱਦਾ ਦਿੱਤਾ ਤਾਂ ਕਿ ਉਸ ਦੀ ਡਿੱਗਦੀ ਅਰਥਵਿਵਸਥਾ ’ਚ ਸੁਧਾਰ ਆ ਸਕੇ ਮਾਲਦੀਵ ਦੇ ਵਿਦੇਸ਼ ਮੰਤਰੀ 9 ਮਈ ਨੂੰ ਭਾਰਤ ਦੀ ਯਾਤਰਾ ’ਤੇ ਆਏ ਹਨ। (Maldives Govt)
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ : ਸਿਬਿਨ ਸੀ
ਪਾਰੰਪਰਿਕ ਹਿੱਤ ਦੇ ਮੁੱਦਿਆਂ ’ਤੇ ਚਰਚਾ ਦੇ ਨਾਲ-ਨਾਲ ਉਹ ਮਾਲਦੀਵ ’ਚ ਭਾਰਤੀ ਸੈਲਾਨੀਆਂ ਦੀ ਘਟਦੀ ਗਿਣਤੀ ਦੇ ਜੋਖ਼ਿਮ ਦੇ ਮੁੱਦੇ ਨੂੰ ਵੀ ਚੁੱਕਿਆ ਮਾਲਦੀਵ ਵੱਲੋਂ ਭਾਰਤੀ ਸੈਲਾਨੀਆਂ ਦੀ ਗਿਣਤੀ ’ਚ ਕਮੀ ਬਾਰੇ ਚਿੰਤਾ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਭੂ-ਰਾਜਨੀਤਿਕ ਤਣਾਅ ਦੇ ਮੱਦੇਨਜ਼ਰ ਪ੍ਰਗਟ ਕੀਤੀ ਜਾ ਰਹੀ ਹੈ ਇਸ ਦੀ ਸ਼ੁਰੂਆਤ ਚੀਨ ਹਮਾਇਤੀ ਰਾਸ਼ਟਰਪਤੀ ਮੋਇਜੂ ਦੀ ਚੋਣ ਨਾਲ ਹੋਈ ਜਿਸ ਨੇ ਮਾਲਦੀਵ ’ਚ ਤੈਨਾਤ ਭਾਰਤੀ ਫੌਜਾਂ ਨੂੰ ਕਿਹਾ ਕਿ ਉਹ ਮਾਲਦੀਵ ਤੋਂ ਹਟ ਜਾਣ ਭਾਰਤ ਮਾਲਦੀਵ ਦੋਪੱਖੀ ਸਬੰਧਾਂ ’ਚ ਗਿਰਾਵਟ ਇੱਕ ਖੇਤਰੀ ਸ਼ਕਤੀ ਦੇ ਰੂਪ ’ਚ ਭਾਰਤ ਦੀ ਸਥਿਤੀ ’ਚ ਗਿਰਾਵਟ ਦਾ ਸੰਕੇਤ ਹੈ। (Maldives Govt)
ਵਿਸ਼ਵ ਪੱਧਰ ’ਤੇ ਭਾਰਤ ਦੀ ਸ਼ਕਤੀ ਵਧ ਰਹੀ ਹੈ
ਜਦੋਂ ਕਿ ਵਿਸ਼ਵ ਪੱਧਰ ’ਤੇ ਭਾਰਤ ਦੀ ਸ਼ਕਤੀ ਵਧ ਰਹੀ ਹੈ ਇਹ ਭਾਰਤ ਦੀ ਵਿਦੇਸ਼ ਨੀਤੀ ’ਚ ਇੱਕ ਤਰ੍ਹਾਂ ਦਾ ਵਿਰੋਧਾਭਾਸ਼ ਹੈ ਵਿਸ਼ਵੀ ਪੱਧਰ ’ਤੇ ਭਾਰਤ ਦੇ ਉਥਾਨ ਨੂੰ ਭਾਰਤ ਦੀ ਵਧਦੀ ਸ਼ਕਤੀ, ਰਣਨੀਤਿਕ ਸਥਿਤੀ, ਸਕਲ ਘਰੇਲੂ ਉਤਪਾਦ ਦੀ ਦ੍ਰਿਸ਼ਟੀ ਨਾਲ ਆਰਥਿਕ ਵਾਧਾ, ਫੌਜੀ ਸ਼ਕਤੀ, ਵਿਸ਼ਵ ’ਚ ਸਭ ਤੋਂ ਵੱਡੀ ਜਨਸੰਖਿਆ ਵਾਲਾ ਦੇਸ਼, ਜਿਸ ’ਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ, ਦੇ ਰੂਪ ’ਚ ਦੇਖੀ ਜਾ ਸਕਦੀ ਹੈ ਭਾਰਤ ਕਵਾਡ, ਜੀ-20, ਬ੍ਰਿਕਸ਼, ਸੰਘਾਈ ਸਹਿਯੋਗ ਸੰਗਠਨ ਆਦਿ ਦਾ ਮੈਂਬਰ ਹੈ ਅਤੇ ਜੀ-7 ’ਚ ਉਸ ਨੂੰ ਸੱਦਾ ਦਿੱਤਾ ਗਿਆ ਹੈ ਕਿ ਅਤੇ ਇਹ ਵਿਸ਼ਵੀ ਪੱਧਰ ’ਤੇ ਉਸ ਦੇ ਵੱਧਦੇ ਕੱਦ ਨੂੰ ਦਰਸ਼ਾਉਂਦਾ ਹੈ। (Maldives Govt)
ਦੱੱਖਣੀ ਏਸ਼ੀਆ ਅਤੇ ਪੱਛਮੀ ਦੇਸ਼ ਹੁਣ ਭਾਰਤ ਪ੍ਰਸ਼ਾਂਤ ਖੇਤਰ ’ਚ ਧਿਆਨ ਕੇਂਦਰਿਤ ਕਰ ਰਹੇ ਹਨ
ਪਰ ਨਾਲ ਹੀ ਭਾਰਤ ਹਮਲਾਵਰ ਅਤੇ ਵਿਸਥਾਰਵਾਦੀ ਚੀਨ ਕਾਰਨ ਭਾਰਤ ਆਪਣੇ ਗੁਆਂਢੀ ਦੇਸ਼ਾਂ ’ਚ ਆਪਣੇ ਪ੍ਰਭਾਵ ਖੇਤਰ ਨੂੰ ਬਣਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਦੱੱਖਣੀ ਏਸ਼ੀਆ ਅਤੇ ਪੱਛਮੀ ਦੇਸ਼ ਹੁਣ ਭਾਰਤ ਪ੍ਰਸ਼ਾਂਤ ਖੇਤਰ ’ਚ ਧਿਆਨ ਕੇਂਦਰਿਤ ਕਰ ਰਹੇ ਹਨ ਇਸ ਦੇ ਚੱਲਦਿਆਂ ਇਸ ਖੇਤਰ ’ਚ ਚੀਨ ਦੀ ਘੁਸਪੈਠ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਚੀਨ ਕੋਲ ਬਹੁਤਾਤ ਧਨ ਹੈ ਅਤੇ ਦੱਖਣੀ ਏਸ਼ੀਆ ਦੇ ਦੇਸ਼ ਇਸ ਪੈਸੇ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ ਦੱਖਣੀ ਏਸ਼ੀਆ ਤੋਂ ਪੱਛਮੀ ਸ਼ਕਤੀਆਂ ਦੀ ਵਾਪਸੀ ਦੇ ਚੱਲਦਿਆਂ ਭਾਰਤ ਨੇ ਚੀਨ ਦਾ ਮੁਕਾਬਲਾ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। (Maldives Govt)
ਪੱਛਮੀ ਦੇਸ਼ ਚਾਹੁੰਦੇ ਹਨ ਕਿ ਭਾਰਤ ਉਸ ਦਾ ਰਣਨੀਤਿਕ ਸਹਿਯੋਗੀ ਬਣੇ
ਹਾਲਾਂਕਿ ਭਾਰਤ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਅਤੇ ਚੀਨ-ਰੂਸ ਧੁਰੀ ਵਿਚਕਾਰ ਸਾਵਧਾਨੀ ਨਾਲ ਅੱਗੇ ਵਧ ਰਿਹਾ ਹੈ ਪੱਛਮੀ ਦੇਸ਼ ਚਾਹੁੰਦੇ ਹਨ ਕਿ ਭਾਰਤ ਉਸ ਦਾ ਰਣਨੀਤਿਕ ਸਹਿਯੋਗੀ ਬਣੇ ਚੀਨ ਦੇ ਮਾਮਲਿਆਂ ’ਚ ਭਾਰਤ ਨੂੰ ਹਮਾਇਤ ਦੇਣ ਬਾਰੇ ਅਮਰੀਕਾ ਦੀ ਬੇਯਕੀਨੀ ਕਾਰਨ ਭਾਰਤ ਨੇ ਸਪੱਸ਼ਟ ਰੁਖ ਨਹੀਂ ਅਪਣਾਇਆ ਹੈ ਪਰ ਪੱਛਮੀ ਦੇਸ਼ਾਂ ਵੱਲੋਂ ਭਾਰਤ ਨਾਲ ਸਬੰਧ ਦ੍ਰਿੜ ਕਰਨ ਦੀ ਚਾਹ ’ਚ ਵਿਸ਼ਵ ਪੱਧਰ ’ਤੇ ਉਸ ਦੀ ਸਥਿਤੀ ’ਚ ਸੁਧਾਰ ਆਇਆ ਹੈ ਸਵਾਲ ਉਠਦਾ ਹੈ ਕਿ ਜੇਕਰ ਭਾਰਤ ਆਪਣੀ ਰਣਨੀਤਿਕ ਖੁਦਮੁਖਤਿਆਰੀ ’ਤੇ ਕਾਇਮ ਰਹਿੰਦਾ ਹੈ ਤਾਂ ਇਹ ਆਪਣੇ ਖੇਤਰੀ ਅਤੇ ਸੰਸਾਰਿਕ ਪ੍ਰਭਾਵ ਵਿਚਕਾਰ ਅਸੰਤੁਲਨ ਨੂੰ ਕਿਵੇਂ ਸੰਤੁਲਿਤ ਕਰੇਗਾ ਛੋਟੇ ਜਿਹੇ ਦੀਪ ਸਮੂਹ ਮਾਲਦੀਵ ਨਾਲ ਭਾਰਤ ਦੇ ਸਬੰਧਾਂ ਦਾ ਵਿਸੇਸ਼ਲੇਸ਼ਣ ਜ਼ਰੂਰੀ ਹੈ। (Maldives Govt)
ਮੋਇਜੂ ਤੋਂ ਪਹਿਲਾਂ ਹੋਰ ਆਗੂਆਂ ਨੇ ਇੰਡੀਆ ਫਸਟ ਪਾਲਿਸ਼ੀ ਦਾ ਪਾਲਣ ਕੀਤਾ
ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਬੰਧਾਂ ’ਚ ਟਕਰਾਅ ਦਾ ਕਾਰਨ ਚੀਨ ਪ੍ਰਤੀ ਮੁਇਜ਼ੂ ਦਾ ਝੁਕਾਅ ਨਹੀਂ ਹੈ ਸਗੋਂ ਇਸ ਦਾ ਕਾਰਨ ਇਹ ਹੈ ਕਿ ਇਸ ’ਤੇ ਭਾਰਤ ਕਿਸ ਤਰ੍ਹਾਂ ਪ੍ਰਤੀਕਿਰਿਆ ਪ੍ਰਗਟ ਕਰ ਰਿਹਾ ਹੈ ਮੋਇਜੂ ਤੋਂ ਪਹਿਲਾਂ ਹੋਰ ਆਗੂਆਂ ਨੇ ਇੰਡੀਆ ਫਸਟ ਪਾਲਿਸ਼ੀ ਦਾ ਪਾਲਣ ਕੀਤਾ ਜਿਵੇਂ ਕਿ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ ਇਸ ਖੇਤਰ ’ਚ ਚੀਨ ਅਤੇ ਭਾਰਤ ਵਿਚਕਾਰ ਵਧਦੀ ਮੁਕਾਬਲੇਬਾਜ਼ੀ ਦਾ ਲਾਭ ਲੈਣਾ ਚਾਹੁੰਦੇ ਹਨ। ਜਦੋਂ ਰਾਸ਼ਟਰਪਤੀ ਮੋਇਜੂ ਨੇ ਭਾਰਤ ਨੂੰ ਕਿਹਾ ਕਿ ਉਹ ਆਪਣੀ ਫੌਜ ਨੂੰ ਮਾਲਦੀਵ ਤੋਂ ਵਾਪਸ ਬੁਲਾਵੇ ਤਾਂ ਭਾਰਤ ਨੇ ਇਸ ’ਤੇ ਸਖ਼ਤ ਪ੍ਰਤਿਕਿਰਿਆ ਪ੍ਰਗਟ ਕੀਤੀ ਮੋਇਜੂ ਨੇ ਆਪਣੇ ਜਲ ਖੇਤਰ ਦੇ ਸਰਵੇਖਣ ਬਾਰੇ ਭਾਰਤ ਦੇ ਨਾਲ ਸਮਝੌਤੇ ਨੂੰ ਅੱਗੇ ਨਹੀਂ ਵਧਾਇਆ ਇਹ ਸਮਝੌਤਾ 2019 ’ਚ ਕੀਤਾ ਗਿਆ ਸੀ। (Maldives Govt)
ਮਾਲਦੀਵ ਭਾਰਤ ਦੇ ਲਗਭਗ ਅੱਧੇ ਵਿਦੇਸ਼ੀ ਵਪਾਰ ਅਤੇ 80 ਫੀਸਦੀ ਊਰਜਾ ਆਯਾਤ ਲਈ ਇੱਕ ਟੋਲ ਗੇਟ ਦੇ ਸਮਾਨ ਹੈ
ਜਿਸ ਤਹਿਤ ਭਾਰਤ ਨੂੰ ਮਾਲਦੀਪ ਦੇ ਪ੍ਰਾਦੇਸ਼ਿਕ ਜਲ ਖੇਤਰ ਦੇ ਸਰਵੇਖਣ, ਸਰਵੇ ਅਤੇ ਉਸ ਦੇ ਤੱਟੀ ਖੇਤਰ, ਸਮੁੰਦਰੀ ਧਰਾਵਾਂ ਪੱਧਰ ਦੇ ਸਰਵੇਖਣ ਦੀ ਆਗਿਆ ਦਿੱਤੀ ਸੀ ਮਾਲਦੀਵ ਭਾਰਤ ਦੇ ਲਗਭਗ ਅੱਧੇ ਵਿਦੇਸ਼ੀ ਵਪਾਰ ਅਤੇ 80 ਫੀਸਦੀ ਊਰਜਾ ਆਯਾਤ ਲਈ ਇੱਕ ਟੋਲ ਗੇਟ ਦੇ ਸਮਾਨ ਹੈ ਮਾਲਦੀਵ ਅਦਨ ਦੀ ਖਾੜੀ ਅਤੇ ਮਲੱਕਾ ਦੀ ਖਾੜੀ ਵਿਚਕਾਰ ਇੱਕ ਮਹੱਤਵਪੂਰਨ ਸਿੰਪਿੰਗ ਵਪਾਰਿਕ ਮਾਰਗ ਹੈ ਮਾਲਦੀਵ ਦੀ ਸਥਿਤੀ ਹਿੰਦ ਮਹਾਂਸਾਗਰ ’ਚ ਰਣਨੀਤਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਅਤੇ ਇਸ ਲਈ ਭਾਰਤ ਉਸ ’ਚ ਡੂੰਘੀ ਰੁਚੀ ਲੈਂਦਾ ਹੈ ਮਾਲਦੀਵ ਭਾਰਤ ਵੱਲੋਂ ਹਿੰਦ ਮਹਾਸਾਗਰ ’ਚ ਚੀਨ ਦੇ ਵਧਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ। (Maldives Govt)
ਇਸ ਤਰ੍ਹਾਂ ਮਾਲਦੀਵ ਨੂੰ ਵੱਖ ਵੱਖ ਕਾਰਨਾਂ ਨਾਲ ਭਾਰਤ ਦੀ ਜ਼ਰੂਰਤ ਹੈ ਭਾਰਤ ਮਾਲਦੀਪ ਨੂੰ ਜ਼ਰੂਰੀ ਵਸਤੂਆਂ ਦਾ ਮੁੱਖ ਸਪਲਾਈਕਰਤਾ ਹੈ। ਇਹ ਵੱਡੀ ਗਿਣਤੀ ’ਚ ਮਾਲਦੀਵ ਦੇ ਲੋਕਾਂ ਲਈ ਇੱਕ ਸਿੱਖਿਆ ਕੇਂਦਰ ਦੇ ਰੂਪ ’ਚ ਹੈ ਭਾਰਤ ਮਾਲਦੀਵ ਦਾ ਦੂਜਾ ਸਭ ਤੋਂ ਵੱਡਾ ਸਾਂਝੀਦਾਰ ਹੈ ਭਾਰਤ ਮਾਲਦੀਵ ਲਈ ਸੰਕਟ ਦੇ ਸਮੇਂ ’ਚ ਸਭ ਤੋਂ ਪਹਿਲਾਂ ਅੱਗੇ ਆਉਣ ਵਾਲਾ ਦੇਸ਼ ਹੈ ਚਾਹੇ ਉਹ 1988 ’ਚ ਵਿਦਰੋਹ ਹੋਵੇ ਜਿਸ ’ਚ ਭਾਰਤੀ ਫੌਜ ਨੇ ਆਪ੍ਰੇਸ਼ਨ ਕੈਕਟਸ ਤਹਿਤ ਦਖਲਅੰਦਾਜ਼ੀ ਕੀਤੀ ਜਾਂ 2004 ’ਚ ਸੁਨਾਮੀ ਆਫਤ ਹੋਵੇ ਭਾਰਤ ਮਾਲਦੀਵ ਨੂੰ ਸਭ ਤੋਂ ਪਹਿਲਾਂ ਰਾਹਤ ਸਮੱਗਰੀ ਭੇਜਣ ਵਾਲਾ ਦੇਸ਼ ਬਣਿਆ। (Maldives Govt)
ਸਾਲ 2014 ’ਚ ਮਾਲਦੀਵ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਪੈਦਾ ਹੋਈ ਕਿਉਂਕਿ ਉਸ ਦੇ ਡੀਸ਼ਲੀਨੇਸ਼ਨ ਪਲਾਂਟ ਖਰਾਬ ਹੋ ਗਏ ਭਾਰਤ ਨੇ ਹਵਾਈ ਜਹਾਜਾਂ ਨਾਲ ਮਾਲਦੀਵ ’ਚ ਪੀਣ ਵਾਲਾ ਪਾਣੀ ਪਹੁੰਚਾਇਆ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਨੇ ਮਾਲਦੀਵ ਨੂੰ ਮੈਡੀਕਲ ਸਮੱਗਰੀ ਮੁਹੱਈਆ ਕਰਾਈ ਚੀਨ ਦੀ ਤੁਲਨਾ ’ਚ ਭਾਰਤ ਵੱਡੀ ਸਾਫਟ ਪਾਵਰ ਹੈ ਅਤੇ ਇਸ ਦੀ ਵਰਤੋਂ ਇਸ ਖੇਤਰ ’ਚ ਪ੍ਰਭੂਸੱਤਾ ਸਥਾਪਿਤ ਕਰਨ ਜਾਂ ਬਿਗ ਬ੍ਰਦਰ ਬਣਨ ਲਈ ਨਹੀਂ ਸਗੋਂ ਗੁਆਂਢੀ ਦੇਸ਼ਾਂ ਨਾਲ ਮਿੱਤਰਤਾ ਕਰਨੀ ਹੈ ਭਾਰਤ ਦੀ ਹਮਲਾਵਰ ਰੁੱਖ ਦੀ ਬਜਾਇ ਮਿੱਤਰਤਾ ਕੀਤੀ ਉਸ ਦਾ ਕੱਦ ਵਿਸ਼ਵ ’ਚ ਹੋਰ ਉੱਚਾ ਹੋ ਰਿਹਾ ਹੈ। (Maldives Govt)