32 ਸਾਲ ਤੋਂ ਬਾਅਦ ਟਾਪ-5 ਦੇ ਟੀਚੇ ਨਾਲ ਉੱਤਰੇਗਾ ਭਾਰਤ

ਅੱਜ ਸ਼ਾਮ ਸਾਢੇ ਤਿੰਨ ਤੋਂ 8 ਵਜੇ ਤੱਕ ਉਦਘਾਟਨੀ ਸਮਾਗਮ

ਜਕਾਰਤਾ (ਏਜੰਸੀ)। ਭਾਰਤ 572 ਮੈਂਬਰੀ ਵੱਡੇ ਦਲ  ਦੇ ਬਲਬੂਤੇ ਇੰਡੋਨੇਸ਼ੀਆ ਦੇ ਜਕਾਰਤਾ ਤੇ ਪਾਲੇਮਬੰਗ ‘ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੇ 18ਵੇਂ ਏਸ਼ਿਆਈ ਖੇਡਾਂ ‘ਚ 32 ਸਾਲ ਦੇ ਲੰਮੇ ਵਕਫੇ ਤੋਂ ਬਾਅਦ ਟਾਪ-5 ‘ਚ ਜਗ੍ਹਾ ਬਣਾਉਣ ਦੇ ਟੀਚੇ ਨਾਲ ਉੱਤਰੇਗਾ ਏਸ਼ਿਆਈ ਖੇਡਾਂ ਦਾ ਜਨਮ ਦਾਤਾ ਭਾਰਤ ਆਖਰੀ ਵਾਰ 1986 ਦੇ ਸੋਲ ਏਸ਼ਿਆਈ ੇਡਾਂ ‘ਚ ਪੰਜਵੇਂ ਸਥਾਨ ‘ਤੇ ਰਿਹਾ ਸੀ ਸਾਲ 1951 ‘ਚ ਦਿੱਲੀ ‘ਚ ਹੋਏ ਪਹਿਲੇ ਏਸ਼ਿਆਈ ਖੇਡਾਂ ‘ਚ ਭਾਰਤ ਨੂੰ 15 ਸੋਨ ਸਮੇਤ ਕੁੱਲ 51 ਤਮਗਿਆ ਨਾਲ ਦੂਜਾ ਸਥਾਨ ਮਿਲਿਆ ਸੀ ਜੋ ਅੱਜ ਤੱਕ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ ਭਾਰਤ 1962 ‘ਚ ਜਦੋਂ ਜਕਾਰਤਾ ‘ਚ ਹੋਏ ਏਸ਼ਿਆਈ ਖੇਡਾਂ ‘ਚ 12 ਸੋਨ ਸਮੇਤ ਕੁੱਲ 12 ਤਮਗੇ ਜਿੱਤ ਕੇ ਤੀਜੇ ਸਥਾਨ ‘ਤੇ ਰਿਹਾ ਸੀ। (Sports News)

ਭਾਰਤ ਨੂੰ ਉਮੀਦ ਹੈ ਕਿ ਆਪਣੇ ਭਾਗਸ਼ਾਲੀ ਜਕਾਰਤਾ ‘ਚ ਉਹ ਇੱਕ ਵਾਰ ਫਿਰ ਬਿਹਤਰੀਨ ਪ੍ਰਦਰਸ਼ਨ ਕਰ ਸਕੇਗਾ ਭਾਰਤ ਚਾਰ ਸਾਲ ਪਹਿਲਾਂ ਇੰਚੀਓਨ ਏਸ਼ੀਆਈ ਖੇਡਾਂ ‘ਚ 11 ਸੋਨ ਸਮੇਤ 57 ਤਮਗੇ ਜਿੱਤ ਕੇ ਅੱਠਵੇਂ ਸਥਾਨ ‘ਤੇ ਰਿਹਾ ਸੀ ਜਦੋਂਕਿ ਕੁੱਲ ਤਮਗਿਆਂ ਦੇ ਲਿਹਾਜ਼ ਨਾਲ ਉਸ ਨੇ ਅੱਠ ਸਾਲ ਪਹਿਲਾਂ ਗਵਾਂਗਝੂ ਏਸ਼ੀਆਈ ਖੇਡਾਂ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਸੀ ਉਦੋਂ ਭਾਰਤ ਨੇ 14 ਸੋਨ ਸਮੇਤ 65 ਤਮਗੇ ਜਿੱਤੇ ਸਨ। (Sports News)

ਭਾਰਤ 1982 ‘ਚ ਦਿੱਲੀ ਏਸ਼ੀਆਈ ਖੇਡਾਂ ‘ਚ ਅਤੇ ਫਿਰ 1986 ‘ਚ ਸੋਲ ਏਸ਼ੀਆਈ ਖੇਡਾਂ ‘ਚ ਲਗਾਤਾਰ ਪੰਜਵੇਂ ਸਥਾਨ ‘ਤੇ ਰਿਹਾ ਸੀ ਜਦੋਂਕਿ 2010 ਦੇ ਗਵਾਂਗਝੂ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਛੇਵਾਂ ਸਥਾਨ ਮਿਲਿਆ ਸੀ ਭਾਰਤ ਨੇ 18ਵੇਂ ਏਸ਼ੀਆਈ ਖੇਡਾਂ ‘ਚ 572 ਅਥਲੀਟਾਂ ਸਮੇਤ ਕੁੱਲ 804 ਮੈਂਬਰੀ ਦਲ ਉਤਾਰਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ 32 ਸਾਲ ਪੁਰਾਣਾ ਪੰਜਵੇਂ ਸਥਾਨ ਦਾ ਇਤਿਹਾਸ ਦੁਹਰਾ ਸਕੇਗਾ। ਇਨ੍ਹਾਂ ਖੇਡਾਂ ‘ਚ 36 ਮੁਕਾਬਲਿਆਂ ‘ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੂੰ ਤਮਗਿਆਂ ਦੀ ਸਭ ਤੌਂ ਜ਼ਿਆਦਾ ਉਮੀਦ ਨਿਸ਼ਾਨੇਬਾਜ਼ੀ, ਕੁਸ਼ਤੀ, ਟੈਨਿਸ , ਕਬੱਡੀ, ਐਥਲੈਟਿਕਸ, ਮੁੱਕੇਬਾਜ਼ੀ, ਬੈਡਮਿੰਟਨ, ਤੀਜਅੰਦਾਜ਼ੀ ਅਤੇ ਹਾਕੀ ਤੋਂ ਰਹੇਗੀ ਹਾਲਾਂਕਿ ਖੇਡਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਟੈਨਿਸ ਸਟਾਰ ਲਿਏਂਡਰ ਪੇਸ ਦੇ ਇਨ੍ਹਾਂ ਖੇਡਾਂ ਤੋਂ ਹਟ ਜਾਣ ਨਾਲ ਜ਼ਰੂਰ ਕੁਝ ਵਿਵਾਦ ਪੈਦਾ ਹੋਇਆ ਹੈ ਇਸ ਦੇ ਬਾਵਜ਼ੂਦ ਭਾਰਤ ਕੋਲ ਕਈ ਅਜਿਹੇ ਬਿਹਤਰੀਨ ਨੌਜਵਾਨ ਖਿਡਾਰੀ ਹਨ ਜੋ ਉਸ ਨੂੰ ਤਮਗੇ ਸੂਚੀ ‘ਚ ਚੋਟੀ ਪੰਜ ‘੯ਚ ਪਹੁੰਚਾ ਸਕਣਗੇ।

ਸ਼ਨਿੱਚਰਵਾਰ ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ‘ਚ ਜੂਨੀਅਰ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ ਭਾਰਤ ਨੂੰ ਬੈਡਮਿੰਟਨ ‘ਚ ਪੀਵੀ ਸਿੰਧੂ, ਸਾਇਨਾ ਨੇਹਵਾਲ, ਕਿਦਾਂਬੀ ਸ੍ਰੀਕਾਤ, ਕੁਸਤੀ ‘ਚ ਸੁਸ਼ੀਲ ਕੁਮਾਰ, ਬਜਰੰਗ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ, ਨਿਸ਼ਾਨੇਬਾਜ਼ੀ ‘ਚ 15 ਸਾਲ ਦੇ ਅਨੀਸ਼ ਭਨਵਾਲਾ ਅਤੇ 16 ਸਾਲ ਦੀ ਮਨੂੰ ਭਾਕਰ, ਮੁੱਕੇਬਾਜ਼ੀ ‘ਚ ਵਿਕਾਸ ਕ੍ਰਿਸ਼ਨਨ , ਐਥਲੈਟਿਕਸ ‘ਚ ਨੀਰਜ ਚੋਪੜਾ, ਕਬੱਡੀ ਦੀ ਪੁਰਸ਼ ਤੇ ਮਹਿਲਾ ਟੀਮਾਂ, ਹਾਕੀ ‘ਚ ਪੁਰਸ਼ ਟੀਮ, ਤੀਰਅੰਦਾਜ਼ੀ ‘ਚ ਅਭਿਸ਼ੇਕ ਵਰਮਾ ਦੇ ਰਜਤ ਚੌਹਾਨ , ਟੈਨਿਸ ‘ਚ ਰੋਹਨ ਬੋਪੰਨਾ ਤੇ ਦਿਵਿਜ ਸ਼ਰਨ ਦੀ ਜੋੜੀ ਨਾਲ ਸੋਨ ਤਮਗੇ ਦੀ ਉਮੀਦ ਹੈ।

ਇਹ ਵੀ ਪੜ੍ਹੋ : ਚਿੱਠੀਆਂ ਲਿਖਦੀ ਥੱਕ’ਗੀ ਸਰਕਾਰ, ਸਮੇਂ ਸਿਰ ਮੰਨ ਲੈਂਦਾ ਵਾਟਰ ਕਮਿਸ਼ਨ ਤਾਂ ਡੁੱਬਣੋਂ ਬਚ ਜਾਂਦਾ ਪੰਜਾਬ

ਹਾਕੀ ‘ਚ ਭਾਰਤੀ ਪੁਰਸ਼ ਟੀਮ ਤੋਂ ਲਗਾਤਾਰ ਦੂਜੇ ਸੋਨ ਤਮਗੇ ਦੀ ਉਮੀਦ ਰਹੇਗੀ ਕਬੱਡੀ ਇੱਕ ਵਾਰ ਫਿਰ ਭਾਰਤ ਲਈ ਸੁਨਹਿਰੀ ਉਮੀਦਾਂ ਦਾ ਸਭ ਤੋਂ ਵੱਡਾ ਖੇਡ ਰਹੇਗਾ ਭਾਰਤ ਨੇ ਹੁਣ ਤੱਕ ਏਸ਼ੀਆਈ ਖੇਡਾਂ ‘ਚ ਕਬੱਡੀ ‘ਚ ਨੌਂ ਸੋਨ ਜਿੱਤੇ ਹਨ, ਅਤੇ ਜਕਾਰਤਾ ‘ਚ ਵੀ ਭਾਰਤ ਦਾ ਦਬਦਬਾ ਬਣੇ ਰਹਿਣ ਦੀ ਉਮੀਦ ਹੈ ਬੈਡਮਿੰਟਨ ‘ਚ ਭਾਰਤ ਦੇ ਹੱਥੋਂ ਹੁਣ ਤੱਕ ਏਸ਼ੀਆਈ ਖੇਡਾਂ ‘ਚ ਅੱਠ ਕਾਂਸੀ ਤਮਗੇ ਲੱਗੇ ਹਨ ਭਾਰਤ ਨੇ ਪਿਛਲੇ ਏਸ਼ੀਆਈ ਖੇਡਾਂ ‘ਚ ਮਹਿਲਾ ਟੀਮ ਵਰਗ ‘ਚ ਕਾਂਸੀ ਤਮਗਾ ਜਿੱਤਿਆ ਸੀ। (Sports News)

ਰੀਓ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ ਅਤੇ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਿੰਧੂ ‘ਤੇ ਭਾਰਤ ਨੂੰ ਬੈਡਮਿੰਟਨ ਦਾ ਪਹਿਲਾ ਸੋਨ ਦਿਵਾਉਣ ਦਾ ਦਾਰੋਮਦਾਰ ਰਹੇਗਾ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤ ਚੁੱਕੀ ਸਾਇਨਾ ਵੀ ਸੋਨ ਤਮਗੇ ਦਾ ਕਰਿਸ਼ਮਾ ਕਰ ਸਕਦੀ ਹੈ ਪਰ ਇਸ ਲਈ ਉਨ੍ਹਾਂ ਨੇ ਆਪਣੇਪ੍ਰਦਰਸ਼ਨ ‘ਚ ਨਿਰੰਤਰਤਾ ਰੱਖਣੀ ਹੋਵੇਗੀ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਕਿਸੇ ਵਿਸ਼ਵ ਚੈਂਪੀਅਨਸ਼ਿਪ ਤੋਂ ਘੱਟ ਨਹੀਂ ਹੁੰਦੇ ਹਨ ਜਿੱਥੇ ਚੀਨ, ਜਪਾਨ, ਮਲੇਸ਼ੀਆ, ਇੰਡੋਨੇਸ਼ੀਆ, ਥਾਈਲੈਂਡ, ਤਾਈਪੇ ਅਤੇ ਕੋਰੀਆ ਦੇ ਖਿਡਾਰੀ ਤਮਗੇ ਦੇ ਸਭ ਤੋਂ ਵੱਡੇ ਦਾਅਵੇਦਾਰ ਹੁੰਦੇ ਹਨ। (Sports News)

ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ

ਕੁਸ਼ਤੀ ‘ਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ, ਵਿਸ਼ਵ ਚੈਂਪੀਅਨ ਅਤੇ ਲਗਾਤਾਰ ਤਿੰਨ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤ ਚੁੱਕੇ ਸੁਸ਼ੀਲ ਏਸ਼ੀਆਈ ਖੇਡਾਂ ‘ਚ ਆਪਣੇ ਪਹਿਲੇ ਸੋਨ ਦਾ ਸੁਫਨਾ ਪੂਰਾ ਕਰਨ ਉੱਤਰਨਗੇ ਸੁਸ਼ੀਲ ਨੇ 2006 ਦੇ ਦੋਹਾ Âੈਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਪਰ ਇਸ ਤੌਂ ਬਾਅਦ ਅਗਲੇ ਦੋ ਏਸ਼ੀਆਈ ਖੇਡਾਂ ‘ਚ ਉਨ੍ਹਾਂ ਨੇ ਹਿੱਸਾ ਨਹੀਂ ਲਿਆ ਸੁਸ਼ੀਲ ਕੋਲ ਇਸ ਵਾਰ ਮੌਕਾ ਹੈ ਕਿ ਉਹ 74 ਕਿਗ੍ਰਾ. ‘ਚ ਸੋਨ ਤਮਗਾ ਜਿੱਤਣ ਸੁਸ਼ੀਲ ਦੇ ਨਾਲ-ਨਾਲ ਰਾਸ਼ਟਰ ਮੰਡਲ ਖੇਡਾਂ ਦੇ ਸੋਨ ਜੇਤੂ ਬਜਰੰਗ ਵੀ ਖਿਤਾਬ ਦੇ ਮੁੱਖ ਦਾਅਵੇਦਾਰ ਰਹਿਣਗੇ ਬਜਰੰਗ ਦੇ ਗੁਰੂ ਯੋਗੇਸ਼ਵਰ ਦੱਤ ਨੇ ਪਿਛਲੇ ਖੇਡਾਂ ‘ਚ 65 ਕਿਗ੍ਰਾ. ਵਰਗ ‘ਚ ਸੋਨ ਤਮਗਾ ਜਿੱਤਿਆ ਸੀ ਅਤੇ ਬਜਰੰਗ ਇਸ ਵਾਰ 65 ਕਿਗ੍ਰਾ. ‘ਚ ਹੀ ਆਪਦੀ ਦਾਅਵੇਦਾਰੀ ਪੇਸ਼ ਕਰਨਗੇ ਵਿਨੇਸ਼ ਵੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਜਿੱਤਣ ਤੌਂ ਬਾਅਦ ਖਿਤਾਬ ਦੀ ਦਾਅਵੇਦਾਰੀ ਰਹੇਗੀ ਓਲੰਪਿਕ ਕਾਂਸੀ ਜੇਤੂ ਸਾਕਸ਼ੀ ‘ਤੇ ਤਮਗਾ ਜਿੱਤਣ ਦਾ ਕਾਫੀ ਦਬਾਅ ਰਹੇਗਾ।

ਮੁੱਕੇਬਾਜ਼ੀ ‘ਚ ਸਵੀਡਿਸ਼ ਕੋਚ ਸਾਂਤਿਆਗੋ ਨਿਏਵਾ ਦੇ ਟ੍ਰੇਨਿੰਗ ਤਰੀਕਿਆਂ ‘ਚ ਭਾਰਤੀ ਮੁੱਕੇਬਾਜ਼ੀ ‘ਚ ਕਾਫੀ ਬਦਲਾਅ ਕੀਤਾ ਹੈ ਇੰਚਓਨ ‘ਚ ਚਾਂਦੀ ਜਿੱਤਣ ਵਾਲੇ ਵਿਕਾਸ ਇਸ ਵਾਰ ਤਮਗੇ ਦਾ ਰੰਗ ਬਦਲਣ ਲਈ ਬੇਤਾਬ ਹਨ ਭਾਰਤ ਨੂੰ ਪਿਛਲੇ ਖੇਡਾਂ ‘ਚ ਮੁੱਕੇਬਾਜ਼ੀ ‘ਚ ਇੱਕੋ-ਇੱਕ ਸੋਨ ਦਿਵਾਉਣ ਵਾਲੀ ਐੱਮਸੀ ਮੈਰੀਕਾਮ ਇਸ ਵਾਰ ਖੇਡਾਂ ਤੋਂ ਬਾਹਰ ਹਨ ਤੀਰਅੰਦਾਜ਼ੀ ‘ਚ ਕੰਪਾਊਂਡ ਵਰਗ ‘ਚ ਭਾਰਤ ਦਾ ਦਬਦਬਾ ਬਣੇ ਰਹਿਣ ਦੀ ਉਮੀਦ ਹੈ ਭਾਰਤ ਨੇ ਇਨ੍ਹਾਂ ਖੇਡਾਂ ‘ਚ ਜਿਵੇਂ 572 ਮੈਂਬਰੀ ਦਲ ਉਤਾਰਿਆ ਹੈ ਉਸ ਨੂੰ ਵੇਖਦਿਆਂ ਤਮਗਾ ਸੂਚੀ ‘ਚ ਟਾਪ-5 ਤੋਂ ਘੱਟ ਅਤੇ ਪਿਛਲੇ ਖੇਡਾਂ ਦੇ 57 ਤਮਗਿਆਂ ਤੋਂ ਘੱਟ ਦਾ ਪ੍ਰਦਰਸ਼ਨ ਨਿਰਾਸ਼ਾਜਨਤਕ ਮੰਨਿਆ ਜਾਵੇਗਾ।