ਭਾਰਤ ਨੂੰ ਮਿਲੇਗਾ ‘ਅਭਿਨੰਦਨ’

India, Abhinandan'

ਨਵੀਂ ਦਿੱਲੀ,  | ਇਸ ਨੂੰ ਭਾਰਤ ਸਰਕਾਰ ਦਾ ਦਬਾਅ ਨਾ ਕਹੀਏ ਤਾਂ ਹੋਰ ਕੀ ਕਹੀਏ ਪਾਕਿਸਤਾਨ ‘ਤੇ ਭਾਰਤ ਸਰਕਾਰ ਦਾ ਦਬਾਅ ਕੰਮ ਆਇਆ ਤੇ ਪਾਕਿ ਸੰਸਦ ਦੇ ਸੰਯੁਕਤ ਸੈਸ਼ਨ ‘ਚ ਪੀਐੱਮ ਇਮਰਾਨ ਖਾਨ ਨੇ ਖੁਦ ਐਲਾਨ ਕੀਤਾ ਪਾਇਲਟ ਅਭਿਨੰਦਨ ਵਰਤਮਾਨ ਨੂੰ ਅੱਜ ਰਿਹਾਅ ਕਰ ਦਿੱਤਾ ਜਾਵੇਗਾ ਬੁੱਧਵਾਰ ਨੂੰ ਪਾਕਿਸਤਾਨ ਹਵਾਈ ਫੌਜ ਦੇ ਤਿੰਨ ਐਫ-16 ਜਹਾਜ਼ਾਂ ਭਾਰਤੀ ਏਅਰ ਸਪੇਸ ‘ਚ ਦਾਖਲ ਹੋਣ ਦੀ ਕੋਸਿਸ਼ ਕੀਤੀ ਸੀ ਇਹ ਗੱਲ ਵੱਖ ਹੈ ਕਿ ਭਾਰਤੀ ਹਵਾਈ ਫੌਜ ਨੇ ਮੂੰਹ-ਤੋੜ ਜਵਾਬ ਦਿੰਦਿਆਂ ਇੱਕ ਐਫ-16 ਜਹਾਜ਼ ਨੂੰ ਨਿਸ਼ਾਨਾ ਬਣਾਇਆ ਪਰ ਇਸ ਦਰਮਿਆਨ ਐਫ-16 ਜਹਾਜ਼ਾਂ ਨੂੰ ਖਦੇੜਨ ‘ਚ ਜੁਟਿਆ ਮਿੱਗ-21 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਭਾਰਤੀ ਪਾਇਲਟ ਪਾਕਿ ਹੱਦ ‘ਚ ਫੜ ਲਿਆ ਗਿਆ

ਪਾਕਿਸਤਾਨ ਫੌਜ ਵੱਲੋਂ ਬਿਆਨ ਆਇਆ ਸੀ ਕਿ ਦੋ ਭਾਰਤੀ ਜੰਗੀ ਜਹਾਜ਼ ਉਸ ਦੀ ਹੱਦ ‘ਚ ਦਾਖਲ ਹੋ ਗਏ, ਜਿਸ ਨੂੰ ਪਾਕਿਸਤਾਨੀ ਹਵਾਈ ਫੌਜ ਨੇ ਮਾਰ ਸੁੱਟਿਆ ਪਾਕਿਸਤਾਨ ਫੌਜ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਭਾਰਤੀ ਮਿੱਗ ਜਹਾਜ਼ਾਂ ਤੋਂ ਪਾਕਿਸਤਾਨੀ ਏਅਰ ਸਪੇਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਇਸ ਦੇ ਨਾਲ ਹੀ ਪਾਕਿ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ ਕਿ ਦੋ ਭਾਰਤੀ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ‘ਚੋਂ ਇੱਕ ਨੂੰ ਸੀਐਮਐਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਪਾਕਿਸਤਾਨ ਵੱਲੋਂ ਇਸ ਤਰ੍ਹਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਪੱਖ ਵੱਲੋਂ ਸਧੀ ਪ੍ਰਤੀਕਿਰਿਆ ਆਈ ਦੁਪਹਿਰ ਸਵਾ ਤਿੰਨ ਵਜੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਇਹ ਦੱਸਿਆ ਗਿਆ ਕਿ ਪਾਕਿਸਤਾਨੀ ਜੰਗੀ ਜਹਾਜ਼ਾਂ ਨੂੰ ਇੰਗੇਜਮੈਂਟ ‘ਚ ਇੱਕ ਭਾਰਤੀ ਪਾਇਲਟ ਮਿਸਿੰਗ ਹੈ ਇਨ੍ਹਾਂ ਤਮਾਮ ਘਟਨਾਕ੍ਰਮ ਦਰਮਿਆਨ ਪਾਕਿ ਫੌਜ ਦੇ ਬੁਲਾਰੇ ਵੱਲੋਂ ਸ਼ਾਮ ਨੂੰ ਬਿਆਨ ਆਇਆ ਕਿ ਪਾਕਿਸਤਾਨ ਦੇ ਕਬਜ਼ੇ ‘ਚ ਸਿਰਫ਼ ਇੱਕ ਪਾਇਲਟ ਹੈ ਇਸ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਸੀ ਕਿ ਭਾਰਤੀ ਪਾਇਲਟ ਦੇ ਨਾਲ ਕਿਸੇ ਤਰ੍ਹਾਂ ਦੀ ਬਦਸਲੂਕੀ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਹੀ ਬੁੱਧਵਾਰ ਦੀ ਰਾਤ ਤਿੰਨੇ ਫੌਜਾਂ ਦੇ ਮੁਖੀਆਂ ਨੇ ਪੀਐੱਮ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਸ਼ਕਤੀ ਤੇ ਮੌਜ਼ੂਦਾ ਹਾਲਾਤਾਂ ਸਬੰਧੀ ਪੀਐੱਮ ਨੂੰ ਵਿਸਥਾਰ ਜਾਣਕਾਰੀ ਦਿੱਤੀ ਗਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here