ਪਾਕਿਤਸਾਨ ਖਿਲਾਫ਼ ਜੜਿਆ ਨਾਬਾਦ ਸੈਂਕੜਾ | IND vs PAK
- ਭਾਰਤ ਨੇ ਗਰੁੱਪ ਪੜਾਅ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਦੂਜੇ ਮੈਚ ’ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਟੀਮ ਨੇ 2017 ਚੈਂਪੀਅਨਜ਼ ਟਰਾਫੀ ਦੇ ਫਾਈਨਲ ’ਚ ਆਪਣੀ 180 ਦੌੜਾਂ ਦੀ ਹਾਰ ਦਾ ਬਦਲਾ ਲੈ ਲਿਆ। ਪਾਕਿਸਤਾਨ ਨੇ ਐਤਵਾਰ ਨੂੰ ਦੁਬਈ ’ਚ 241 ਦੌੜਾਂ ਬਣਾਈਆਂ। ਭਾਰਤ ਨੇ 42.3 ਓਵਰਾਂ ’ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਵਿਰਾਟ ਕੋਹਲੀ ਨੇ ਅਜੇਤੂ 100 ਦੌੜਾਂ ਦੀ ਪਾਰੀ ਖੇਡੀ, ਇਹ ਉਨ੍ਹਾਂ ਦਾ 51ਵਾਂ ਵਨਡੇ ਸੈਂਕੜਾ ਸੀ, ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 56 ਤੇ ਸ਼ੁਭਮਨ ਗਿੱਲ ਨੇ 46 ਦੌੜਾਂ ਬਣਾਈਆਂ।
ਇਹ ਖਬਰ ਵੀ ਪੜ੍ਹੋ : Prahlad Borewell Rescue: 5 ਸਾਲਾਂ ਬੱਚਾ 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ, ਬਚਾਅ ਕਾਰਜ਼ ਜਾਰੀ
ਗੇਂਦਬਾਜ਼ੀ ’ਚ ਭਾਰਤ ਦੇ ਕੁਲਦੀਪ ਯਾਦਵ ਨੇ 3 ਅਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਲਈ ਸਾਊਦ ਸ਼ਕੀਲ ਨੇ 62 ਤੇ ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਅਬਰਾਰ ਅਹਿਮਦ ਤੇ ਸ਼ਾਹੀਨ ਸ਼ਾਹ ਅਫਰੀਦੀ ਨੇ 1-1 ਵਿਕਟ ਲਈ। ਵਿਰਾਟ 158 ਕੈਚਾਂ ਨਾਲ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਪਾਰੀ ’ਚ 15ਵੀਂ ਦੌੜ ਬਣਾਉਂਦੇ ਹੀ ਸਭ ਤੋਂ ਤੇਜ਼ 14,000 ਇੱਕ ਰੋਜ਼ਾ ਦੌੜਾਂ ਵੀ ਪੂਰੀਆਂ ਕਰ ਲਈਆਂ। ਕੋਹਲੀ ਅੰਤਰਰਾਸ਼ਟਰੀ ਕ੍ਰਿਕੇਟ ’ਚ ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ। ਉਨ੍ਹਾਂ ਇਸ ਮਾਮਲੇ ’ਚ ਅਸਟਰੇਲੀਆ ਦੇ ਰਿੱਕੀ ਪੋਂਟਿੰਗ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦੇ ਨਾਂਅ 27,483 ਦੌੜਾਂ ਹਨ।
https://twitter.com/BCCI/status/1893696687031353392
ਭਾਰਤ ਦੀ ਜਿੱਤ ਦੇ 2 ਹੀਰੋ
- ਵਿਰਾਟ ਕੋਹਲੀ : ਵਿਰਾਟ ਨੇ 100 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਨੇ 111 ਗੇਂਦਾਂ ’ਤੇ 100 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਉਹ ਬੱਲੇਬਾਜ਼ੀ ਕਰਨ ਆਏ ਤੇ ਭਾਰਤੀ ਪਾਰੀ ਨੂੰ ਜਾਰੀ ਰੱਖਿਆ। ਵਿਰਾਟ ਨੇ ਅਬਰਾਰ ਦੇ ਓਵਰਾਂ ਨੂੰ ਸਬਰ ਨਾਲ ਖੇਡਿਆ ਤੇ ਫਿਰ ਤੇਜ਼ੀ ਨਾਲ ਦੌੜਾਂ ਬਣਾਈਆਂ।
- ਕੁਲਦੀਪ ਯਾਦਵ : 3 ਵਿਕਟਾਂ ਲਈਆਂ, ਡੈਥ ਓਵਰਾਂ ’ਚ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਤੋਂ ਰੋਕਿਆ। ਕੁਲਦੀਪ ਨੇ 3 ਵਿਕਟਾਂ ਲਈਆਂ। ਉਨ੍ਹਾਂ ਡੈਥ ਓਵਰਾਂ ’ਚ ਸਲਮਾਨ ਆਗਾ, ਸ਼ਾਹੀਨ ਅਫਰੀਦੀ ਤੇ ਨਸੀਮ ਸ਼ਾਹ ਦੀਆਂ ਵਿਕਟਾਂ ਲਈਆਂ। ਇਸ ਕਾਰਨ ਪਾਕਿਸਤਾਨੀ ਟੀਮ ਡੈਥ ਓਵਰਾਂ ’ਚ ਜ਼ਿਆਦਾ ਦੌੜਾਂ ਨਹੀਂ ਬਣਾ ਸਕੀ।
https://twitter.com/BCCI/status/1893669116071887060
ਪਾਕਿਸਤਾਨ ਦੀ ਹਾਰ ਦੇ 2 ਕਾਰਨ | IND vs PAK
- ਧੀਮੀ ਬੱਲੇਬਾਜ਼ੀ : ਪਾਵਰਪਲੇ ’ਚ 2 ਵਿਕਟਾਂ ਗੁਆਉਣ ਤੋਂ ਬਾਅਦ, ਪਾਕਿਸਤਾਨ ਨੇ ਵਿਚਕਾਰਲੇ ਓਵਰਾਂ ’ਚ ਬਹੁਤ ਹੌਲੀ ਬੱਲੇਬਾਜ਼ੀ ਕੀਤੀ। ਮੁਹੰਮਦ ਰਿਜ਼ਵਾਨ ਤੇ ਸਾਊਦ ਸ਼ਕੀਲ ਨੇ 144 ਗੇਂਦਾਂ ’ਚ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀਮ 11 ਤੋਂ 40 ਓਵਰਾਂ ਵਿਚਕਾਰ 180 ਗੇਂਦਾਂ ’ਚ ਸਿਰਫ਼ 131 ਦੌੜਾਂ ਹੀ ਬਣਾ ਸਕੀ।
- ਸਪਿਨਰਾਂ ਦੀ ਘਾਟ : ਪਾਕਿਸਤਾਨ ਨੇ ਪਲੇਇੰਗ-11 ’ਚ ਸਿਰਫ਼ ਇੱਕ ਫੁੱਲ-ਟਾਈਮ ਸਪਿਨਰ ਅਬਰਾਰ ਅਹਿਮਦ ਨੂੰ ਮੌਕਾ ਦਿੱਤਾ। ਜਿਨ੍ਹਾਂ 10 ਓਵਰਾਂ ’ਚ 28 ਦੌੜਾਂ ਦੇ ਕੇ 1 ਵਿਕਟ ਲਈ। ਬਾਕੀ ਸਪਿੰਨਰ ਉਸਦਾ ਸਾਥ ਨਹੀਂ ਦੇ ਸਕੇ। ਟੀਮ ਨੇ ਲੈੱਗ ਸਪਿਨ ਆਲਰਾਊਂਡਰ ਸ਼ਾਦਾਬ ਖਾਨ ਨੂੰ ਵੀ ਟੀਮ ’ਚ ਸ਼ਾਮਲ ਨਹੀਂ ਕੀਤਾ।
ਦੋਵੇਂ ਟੀਮਾਂ ਦੀ ਪਲੇਇੰਗ-11 | IND vs PAK
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਤੇ ਹਰਸ਼ਿਤ ਰਾਣਾ।
ਪਾਕਿਸਤਾਨ : ਮੁਹੰਮਦ ਰਿਜ਼ਵਾਨ (ਕਪਤਾਨ ਤੇ ਵਿਕਟਕੀਪਰ), ਇਮਾਮ ਉਲ ਹੱਕ, ਸਾਊਦ ਸ਼ਕੀਲ, ਬਾਬਰ ਆਜ਼ਮ, ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਹਾਰਿਸ ਰਉਫ ਤੇ ਅਬਰਾਰ ਅਹਿਮਦ।
ਵਿਰਾਟ ਦਾ ਸੈਂਕੜਾ, ਚੌਕੇ ਨਾਲ ਦਿਵਾਈ ਜਿੱਤ
ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਟੀਮ ਨੇ 242 ਦੌੜਾਂ ਦਾ ਟੀਚਾ 43.3 ਓਵਰਾਂ ’ਚ 45 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਵਿਰਾਟ ਕੋਹਲੀ ਨੇ ਖੁਸ਼ਦਿਲ ਸ਼ਾਹ ਦੇ ਓਵਰ ਦੀ ਤੀਜੀ ਗੇਂਦ ’ਤੇ ਕਵਰ ’ਤੇ ਚੌਕਾ ਲਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਨਾਲ ਹੀ ਭਾਰਤ ਨੂੰ ਆਸਾਨ ਜਿੱਤ ਦਿਵਾਈ।