Madhya Pradesh: ਇਹ ਕਲਪਨਾ ਤੋਂ ਪਰੇ ਲੱਗਣ ਵਾਲੀ ਸੱਚਾਈ ਹੈ ਕਿ ਵਿੱਦਿਆ ਦੇ ਮੰਦਿਰ ’ਚ ਪੜ੍ਹਾਈਆਂ ਜਾ ਰਹੀਆਂ ਕਿਤਾਬਾਂ ਹਿੰਸਾ ਅਤੇ ਖੂਨ ਨਾਲ ਲੱਥਪੱਥ ਕਹਾਣੀਆਂ ਵੀ ਲਿਖ ਸਕਦੀਆਂ ਹਨ ਪਰ ਇਹ ਹੈਰਤਅੰਗੇਜ਼ ਘਟਨਾ ਹੁਣ ਅਸਲੀਅਤ ਬਣ ਗਈ ਹੈ ਹਾਲ ਹੀ ’ਚ ਮੱਧ ਪ੍ਰਦੇਸ਼ ਦੇ ਛਤਰਪੁਰ ਦੇ ਇੱਕ ਸਰਕਾਰੀ ਸਕੂਲ ’ਚ, 12ਵੀਂ ਜਮਾਤ ਦੇ ਇੱਕ ਨਾਬਾਲਗ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਇਹ ਘਟਨਾ ਕਿਸੇ ਵੀ ਸਮਾਜ ਨੂੰ ਝੰਜੋੜਨ ਲਈ ਕਾਫੀ ਹੈ ਪ੍ਰਿੰਸੀਪਲ ਸੁਰਿੰਦਰ ਕੁਮਾਰ ਸਕਸੈਨਾ ਦਾ ਸਿਰਫ਼ ਐਨਾ ਕਸੂਰ ਸੀ ਕਿ ਉਨ੍ਹਾਂ ਨੇ ਉਸ ਵਿਦਿਆਰਥੀ ਨੂੰ ਸਕੂਲ ’ਚ ਲਗਾਤਾਰ ਨਾ ਆਉਣ ਅਤੇ ਅਨੁਸ਼ਾਸਨਹੀਣਤਾ ਲਈ ਝਿੜਕਿਆ ਸੀ ਅਗਲੇ ਹੀ ਦਿਨ ਵਿਦਿਆਰਥੀ ਨੇ ਆਪਣੇ ਕੋਲ ਮੌਜ਼ੂਦ ਨਜਾਇਜ਼ ਕੱਟੇ ਨਾਲ ਪ੍ਰਿੰਸੀਪਲ ਦੇ ਸਿਰ ’ਚ ਗੋਲੀ ਮਾਰ ਦਿੱਤੀ। Madhya Pradesh
ਇਹ ਖਬਰ ਵੀ ਪੜ੍ਹੋ : Murder Case: ਚਿੱਟੇ ਦੀ ਓਵਰਡੋਜ਼ ਦਾ ਟੀਕਾ ਲਗਵਾ ਕੇ ਹੱਤਿਆ ਕਰਵਾਉਣ ਵਾਲੀ ਨਰਸ ਸਮੇਤ ਤਿੰਨ ਕਾਬੂ
ਪੁਲਿਸ ਨੇ ਮੁਲਜ਼ਮ ਵਿਦਿਆਰਥੀ ਨੂੰ ਹਿਰਾਸਤ ’ਚ ਲੈ ਲਿਆ, ਪਰ ਇਹ ਸਵਾਲ ਹੁਣ ਵੀ ਬਣਿਆ ਹੋਇਆ ਹੈ ਕਿ ਇੱਕ ਨਾਬਾਲਗ ਕੋਲ ਇਹ ਨਜਾਇਜ਼ ਹਥਿਆਰ ਆਇਆ ਕਿੱਥੋਂ? ਬੁੰਦੇਲਖੰਡ ਖੇਤਰ, ਖਾਸ ਕਰਕੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, ਨਜਾਇਜ਼ ਹਥਿਆਰਾਂ ਦੇ ਨਿਰਮਾਣ ਅਤੇ ਵਿੱਕਰੀ ਦਾ ਗੜ੍ਹ ਬਣ ਗਿਆ ਹੈ, ਇਹ ਘਟਨਾ ਸਿੱਖਿਆ ਪ੍ਰਣਾਲੀ , ਪਰਿਵਾਰਕ ਮਾਹੌਲ ਅਤੇ ਸਮਾਜਿਕ ਮੁੱਲਾਂ ਦੀ ਨਾਕਾਮੀ ਨੂੰ ਉਜਾਗਰ ਕਰਦੀ ਹੈ ਅਜਿਹੀਆਂ ਘਟਨਾਵਾਂ ਪਹਿਲਾਂ ਅਮਰੀਕਾ ਵਰਗੇ ਵਿਕਸਿਤ ਮੁਲਕਾਂ ’ਚ ਹੀ ਦੇਖੀਆਂ ਜਾਂਦੀਆਂ ਸਨ, ਪਰ ਹੁਣ ਇਹ ਰੁਝਾਨ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। Madhya Pradesh
ਭਾਰਤੀ ਸਮਾਜ, ਅਮਰੀਕੀ ਸਮਾਜ ਵਾਂਗ ਆਧੁਨਿਕ ਨਹੀਂ ਹੈ, ਜਿੱਥੇ ਬੱਚਿਆਂ ਨੂੰ ਹਥਿਆਰ ਰੱਖਣ ਦੀ ਖੁੱਲ੍ਹ ਹੋਵੇ ਅਮਰੀਕਾ ’ਚ ਇਕੱਲਾਪਣ ਅਤੇ ਪਰਿਵਾਰਕ ਅਣਦੇਖੀ ਦੇ ਸ਼ਿਕਾਰ ਬੱਚੇ ਅਕਸਰ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਇਸ ਸੰਸਕ੍ਰਿਤੀ ਦਾ ਆਧਾਰ ਨੈਤਿਕ ਮੁੱਲਾਂ ਦੀ ਅਣਦੇਖੀ ਅਤੇ ਧਨ ਦਾ ਅੰਨ੍ਹੇਵਾਹ ਪਿੱਛਾ ਹੈ ਭਾਰਤ ’ਚ ਅਜਿਹੀਆਂ ਘਟਨਾਵਾਂ ਲਈ ਨਾ ਸਿਰਫ਼ ਕਾਨੂੰਨ ਵਿਵਸਥਾ, ਸਗੋਂ ਪਰਿਵਾਰ ਅਤੇ ਸਮਾਜ ਵੀ ਜਿੰਮੇਵਾਰ ਹੈ ਕਈ ਵਾਰ ਮਾਪੇ ਧਨ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਆਪਣੇ ਬੱਚਿਆਂ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾ ਲੈਂਦੇ ਹਨ, ਜਿਸ ਨਾਲ ਬੱਚਿਆਂ ’ਚ ਜਿੰਮੇਵਾਰੀ ਦੀ ਘਾਟ ਵਧਦੀ ਹੈ ਅੱਜ ਸਿੱਖਿਆ ਪ੍ਰਣਾਲੀ ’ਚ ਨੈਤਿਕ ਅਤੇ ਸੰਵੇਦਨਸ਼ੀਲ ਮੁੱਲਾਂ ਦੀ ਘਾਟ ਹੋ ਗਈ ਹੈ। ਵਿਗਿਆਨ, ਗਣਿੱਤ ਅਤੇ ਵਣਜ ਵਰਗੇ ਵਿਸ਼ਿਆਂ ’ਤੇ ਬੇਲੋੜਾ ਦਬਾਅ ਪਾ ਕੇ ਬੱਚਿਆਂ ਨੂੰ ਸੰਵੇਦਨਹੀਣ ਅਤੇ ਕਰੂਰ ਮਾਨਸਿਕਤਾ ਵੱਲ ਧੱਕਿਆ ਜਾ ਰਿਹਾ ਹੈ ਸਾਹਿਤਕ ਅਤੇ ਸਮਾਜਿਕ ਸਿੱਖਿਆ। Madhya Pradesh
ਜੋ ਬੱਚਿਆਂ ’ਚ ਸੰਵੇਦਨਸ਼ੀਲਤਾ ਤੇ ਸਮਾਜਿਕ ਜਿੰਮੇਵਾਰੀ ਦਾ ਵਿਕਾਸ ਕਰਦੀ ਸੀ, ਹੁਣ ਪਾਠਕ੍ਰਮ ’ਚੋਂ ਲਗਭਗ ਗਾਇਬ ਹੋ ਗਈ ਹੈ ਮਹਾਨ ਵਿਅਕਤੀਆਂ ਦੀਆਂ ਜੀਵਨ ਗਾਥਾਵਾਂ ਬੱਚਿਆਂ ਨੂੰ ਸੰਘਰਸ਼, ਆਤਮ-ਨਿਰਭਰਤਾ ਅਤੇ ਜੀਵਨ ਪ੍ਰਤੀ ਸਕਾਰਾਤਮਕ ਨਜ਼ਰੀਆ ਅਪਣਾਉਣ ਦੀ ਪ੍ਰੇਰਨਾ ਦਿੰਦੀਆਂ ਹਨ ਪਰ ਸਾਡੇ ਵਰਤਮਾਨ ਸਿਲੇਬਸ ’ਚ ਇਨ੍ਹਾਂ ਦਾ ਸਮਾਵੇਸ਼ ਨਹੀਂ ਹੈ ਭੂਮੰਡਲੀਕਰਨ ਅਤੇ ਆਰਥਿਕ ਉਦਾਰੀਕਰਨ ਦੇ ਇਸ ਦੌਰ ’ਚ, ਬੱਚਿਆਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਧੀਰੂ ਭਾਈ ਅੰਬਾਨੀ ਵਰਗੇ ਵਿਅਕਤੀ, ਜਿਨ੍ਹਾਂ ਨੇ ਪੈਟਰੋਲ ਪੰਪ ’ਤੇ ਮਾਮੂਲੀ ਕੰਮ ਨਾਲ ਸ਼ੁਰੂਆਤ ਕੀਤੀ, ਕਿਵੇਂ ਆਪਣੀ ਮਿਹਨਤ ਅਤੇ ਲਗਨ ਨਾਲ ਸਫ਼ਲਤਾ ਦੀਆਂ ਉੱਚਾਈਆਂ ਤੱਕ ਪਹੁੰਚੇ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਨੇ ਸਿਰਫ਼ ਦਸ ਹਜ਼ਾਰ ਰੁਪਏ ਨਾਲ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ।
ਅੱਜ ਅਰਬਾਂ ਦਾ ਸਾਮਰਾਜ ਖੜ੍ਹਾ ਕੀਤਾ ਅਜਿਹੇ ਪ੍ਰੇਰਣਾਦਾਇਕ ਉਦਾਹਰਨ ਬੱਚਿਆਂ ਨੂੰ ਇਹ ਸਿਖਾ ਸਕਦੇ ਹਨ ਕਿ ਸਫ਼ਲਤਾ ਸਿਰਫ਼ ਸਖਤ ਮਿਹਨਤ ਅਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਸੰਭਵ ਹੈ ਪਰ ਮਾੜੀ ਕਿਸਮਤ ਨੂੰ, ਸਾਡੇ ਸਿਲੇਬਸ ’ਚ ਇਨ੍ਹਾਂ ਕਹਾਣੀਆਂ ਦਾ ਸਮਾਵੇਸ਼ ਨਹੀਂ ਹੈ ਸਿੱਖਿਆ ਨੂੰ ਕਾਰੋਬਾਰ ਦਾ ਦਰਜ਼ਾ ਦੇ ਕੇ ਨਿੱਜੀ ਖੇਤਰ ਦੇ ਹਵਾਲੇ ਕਰਨਾ ਵੱਡੀ ਭੁੱਲ ਰਹੀ ਹੈ ਇਸ ਨਾਲ ਸਮਾਜ ’ਚ ਆਰਥਿਕ ਅਸਮਾਨਤਾ ਵਧੀ ਹੈ ਜੇਕਰ ਸਿੱਖਿਆ ਦੇ ਬਰਾਬਰ ਮੌਕੇ ਸਾਰਿਆਂ ਨੂੰ ਮੁਹੱਈਆ ਕਰਵਾਏ ਜਾਣ, ਤਾਂ ਵਿਦਿਆਰਥੀਆਂ ’ਚ ਨੈਤਿਕ ਮੁੱਲਾਂ ਅਤੇ ਸਮਾਜਿਕ ਤਾਲਮੇਲ ਦਾ ਵਿਕਾਸ ਹੋਵੇਗਾ ਨਹੀਂ ਤਾਂ, ਇਹ ਅਸਮਾਨਤਾ ਅੱਗੇ ਜਾ ਕੇ ਵਰਗ ਸੰਘਰਸ਼ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਵੇਗੀ ਸਿੱਖਿਆ ਪ੍ਰਣਾਲੀ ’ਚ ਸੁਧਾਰ ਲਈ ਇਹ ਜ਼ਰੂਰੀ ਹੈ।
ਕਿ ਬੱਚਿਆਂ ਨੂੰ ਨੈਤਿਕ ਮੁੱਲਾਂ, ਸੰਵੇਦਨਸ਼ੀਲਤਾ ਅਤੇ ਸਹਿਯੋਗ ਦੀ ਭਾਵਨਾ ਦਾ ਪਾਠ ਪੜ੍ਹਾਇਆ ਜਾਵੇ ਜੇਕਰ ਸਿੱਖਿਆ ਸਿਰਫ਼ ਪੈਸੇ ਕਮਾਉਣ ਦਾ ਜਰੀਆ ਬਣ ਕੇ ਰਹਿ ਜਾਵੇਗੀ, ਤਾਂ ਇਸ ਦਾ ਨਤੀਜਾ ਸਮਾਜ ’ਚ ਅਸਮਾਨਤਾ ਅਤੇ ਹਿੰਸਾ ਦੇ ਰੂਪ ’ਚ ਸਾਹਮਣੇ ਆਵੇਗਾ ਬੱਚਿਆਂ ’ਚ ਹਿੰਸਕ ਰੁਝਾਨ ਲਈ ਮੀਡੀਆ ਅਤੇ ਮੋਬਾਇਲ ’ਤੇ ਦਿਖਾਏ ਜਾਣ ਵਾਲੇ ਹਿੰਸਕ ਪ੍ਰੋਗਰਾਮ ਵੀ ਜਿੰਮੇਵਾਰ ਹਨ ਕਾਰਟੂਨ ’ਚ ਵੀ ਹਿੰਸਾ ਦੀ ਮਹਿਮਾ ਕੀਤੀ ਜਾਂਦੀ ਹੈ, ਜੋ ਬੱਚਿਆਂ ਦੇ ਕੋਮਲ ਮਨ ਨੂੰ ਡੂੰਘਾਈ ਤੱਕ ਪ੍ਰਭਾਵਿਤ ਕਰਦੀ ਹੈ ਛੋਟੇ ਪਰਦੇ ਅਤੇ ਮੋਬਾਇਲ ’ਤੇ ਪਰੋਸੀ ਜਾ ਰਹੀ ਹਿੰਸਾ ਅਤੇ ਸਨਸਨੀਖੇਜ ਸਮੱਗਰੀ ਨੇ ਬੱਚਿਆਂ ਦੇ ਮਾਨਸਿਕ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪਾਇਆ ਹੈ ਬੱਚਿਆਂ ਦੇ ਖਿਡੌਣਿਆਂ ’ਚ ਵੀ ਹਥਿਆਰਾਂ ਦਾ ਸਮਾਵੇਸ਼ ਹੋ ਗਿਆ ਹੈ। Madhya Pradesh
ਜੋ ਬਚਪਨ ’ਚ ਹੀ ਹਿੰਸਾ ਦਾ ਬੀਜਾ ਬੀਜਦਾ ਹੈ ਅਸੀਂ ਨਾ ਤਾਂ ਰਿਵਾਇਤੀ ਗਿਆਨ-ਵਿਗਿਆਨ ਨੂੰ ਮਹੱਤਵ ਦਿੱਤਾ ਅਤੇ ਨਾ ਹੀ ਮਹਾਤਮਾ ਗਾਂਧੀ ਅਤੇ ਗਿਜੂਭਾਈ ਬਧੇਕਾ ਦੇ ਸਿਧਾਂਤਾਂ ਨੂੰ ਅਪਣਾਇਆ ਜੇਕਰ ਅਸੀਂ ਸੰਸਾਰਿਕ ਸੰਸਕ੍ਰਿਤੀ ਅਤੇ ਅੰਗਰੇਜ਼ੀ ਸਿੱਖਿਆ ਦੇ ਮੋਹ ਤੋਂ ਮੁਕਤ ਨਾ ਹੋਏ, ਤਾਂ ਸਿੱਖਿਆ ਕੰਪਲੈਕਸਾਂ ’ਚ ਹਿੰਸਕ ਘਟਨਾਵਾਂ ਵਧਦੀਆਂ ਜਾਣਗੀਆਂ ਤਣਾਅ, ਨਿੱਜੀ ਇੱਛਾਵਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਦੀ ਮੁਹਾਰਤ ਨੂੰ ਸਿਲੇਬਸ ’ਚ ਸ਼ਾਮਲ ਕਰਨਾ ਚਾਹੀਦਾ ਹੈ ਗਾਂਧੀ ਅਤੇ ਗਿਜੂਭਾਈ ਦੇ ਸਿਧਾਂਤ ਸਿੱਖਿਆ ਦਾ ਮਾਪਦੰਡ ਬਣ ਸਕਦੇ ਹਨ ਅਧਿਆਪਕਾਂ ਨੂੰ ਅਕਾਦਮਿਕ ਪ੍ਰਾਪਤੀਆਂ ਦੇ ਨਾਲ ਬਾਲ ਮਨੋਵਿਗਿਆਨ ਦਾ ਅਧਿਐਨ ਕਰਨਾ ਚਾਹੀਦਾ ਹੈ ਬੱਚਿਆਂ ਦੇ ਚਿਹਰੇ ’ਤੇ ਉੱਭਰਨ ਵਾਲੇ ਭਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕਲਾ ਵਿਕਸਿਤ ਕਰਨੀ ਹੋਵੇਗੀ।
ਮਾਪਿਆਂ ਨੂੰ ਵੀ ਬੱਚਿਆਂ ਦੇ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੇਕਰ ਸਮਾਜ ਨੂੰ ਇਸ ਵਧਦੀ ਹੋਈ ਹਿੰਸਾ ਅਤੇ ਸੰਵੇਦਨਹੀਣਤਾ ਤੋਂ ਬਚਾਉਣਾ ਹੈ, ਤਾਂ ਸਿੱਖਿਆ ਪ੍ਰਣਾਲੀ ’ਚ ਵਿਆਪਕ ਸੁਧਾਰ ਦੀ ਲੋੜ ਹੈ ਬੱਚਿਆਂ ਨੂੰ ਨੈਤਿਕ ਮੁੱਲਾਂ, ਸੰਵੇਦਨਸ਼ੀਲਤਾ ਅਤੇ ਸਮਾਜਿਕ ਜਿੰਮੇਵਾਰੀ ਦਾ ਪਾਠ ਪੜ੍ਹਾਉਣ ਲਈ ਸਾਹਿਤਕ, ਸਮਾਜਸ਼ਾਸਤਰ ਅਤੇ ਮਹਾਨ ਵਿਕਅਤੀਆਂ ਦੀਆਂ ਜੀਵਨ ਗਾਥਾਵਾਂ ਨੂੰ ਸਿਲੇਬਸ ਵਿੱਚ ਸ਼ਾਮਲ ਕਰਨਾ ਹੋਵੇਗਾ ਇਸ ਦੇ ਨਾਲ ਹੀ ਮੀਡੀਆ ਅਤੇ ਤਕਨੀਕੀ ਸਾਧਨਾਂ ’ਤੇ ਹਿੰਸਾ ਦੀ ਮਹਿਮਾ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਹੋਣਗੇ ਰਿਵਾਇਤੀ ਗਿਆਨ-ਵਿਗਆਨ ਅਤੇ ਮਹਾਤਮਾ ਗਾਂਧੀ ਵਰਗੇ ਸਿੱਖਿਆ ਸ਼ਾਸਤਰੀਆਂ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਸਿੱਖਿਆ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ ਬੱਚਿਆਂ ਦੇ ਵਿਕਾਸ ’ਚ ਪਰਿਵਾਰ , ਸਕੂਲ ਅਤੇ ਸਮਾਜ ਦੀ ਸਾਂਝੀ ਜਿੰਮੇਵਾਰੀ ਹੁੰਦੀ ਹੈ, ਅਤੇ ਇਸ ਨੂੰ ਸਮਝਣਾ ਸਮੇਂ ਦੀ ਮੰਗ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ