ਵਧਦੇ ਅਪਰਾਧ ਤੇ ਸਮਾਜਿਕ ਪਤਨ

Crime News

ਬੀਤੇ ਦਿਨ ਅੰਮਿ੍ਰਤਸਰ ’ਚ 62 ਲੱਖ ਦੀ ਲੁੱਟ ਹੋਈ। ਇਸ ਦੇ ਨਾਲ ਹੀ ਜਿਲ੍ਹਾ ਫਾਜ਼ਿਲਕਾ ’ਚ 20 ਲੁੱਟੇ ਗਏ। ਅੰਮਿ੍ਰਤਸਰ ਵਾਲੀ ਵਾਰਦਾਤ ’ਚ ਪੁਲਿਸ ਦਾ ਦਾਅਵਾ ਹੈ ਕਿ ਇਹ ਲੁੱਟ ਕਿਸੇ ਪੇਸ਼ੇਵਰ ਲੁਟੇਰੇ ਵੱਲੋਂ ਨਹੀਂ ਸਗੋਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ। ਇਸੇ ਤਰ੍ਹਾਂ ਹੋਰ ਵੀ ਕਈ ਘਟਨਾਵਾਂ ’ਚ ਲੁੱਟ ਦੀ ਘਟਨਾ ’ਚ ਸ਼ਾਮਲ ਵਿਅਕਤੀ ਆਮ ਮੁਲਾਜ਼ਮ ਨਿੱਕਲੇ ਹਨ। ਇੱਥੇ ਇਹਨਾਂ ਘਟਨਾਵਾਂ ਦਾ ਜ਼ਿਕਰ ਇਸ ਪ੍ਰਸੰਗ ’ਚ ਕੀਤਾ ਜਾ ਰਿਹਾ ਹੈ ਕਿ ਲੱੁਟ-ਖੋਹ ਦੀਆਂ ਵਾਰਦਾਤਾਂ ਇੰਨੀਆਂ ਜਿਆਦਾ ਹੋ ਰਹੀਆਂ ਹਨ ਕਿ ਇਸ ਨੇ ਸਮਾਜਿਕ ਜੀਵਨ ’ਤੇ ਵੀ ਬਹੁਤ ਮਾੜਾ ਅਸਰ ਪਾਇਆ। (Crime)

ਢੰਗ ਤਰੀਕੇ ਬਦਲੇ | Crime

ਸੁਧਾਰਨ ਜਿਹੇ ਦਿਸਦੇ ਆਦਮੀ ਵੀ ਆਪਣੇ ਘਰੇਲੂ ਤੇ ਸਮਾਜਿਕ ਮਸਲਿਆਂ ਨੂੰ ਲੁਟੇਰਿਆਂ ਦੇ ਢੰਗ-ਤਰੀਕਿਆਂ ਰਾਹੀਂ ਹੱਲ ਕਰਨ ’ਚ ਜੁਟ ਗਏ। ਦੂਜੇ ਪਾਸੇ ਮਨੋਰੰਜਨ ਤੇ ਸੋਸ਼ਲ ਮੀਡੀਆ ਦਾ ਬੁਰਾ ਪ੍ਰਭਾਵ ਹੈ ਕਿ ਨਵੀਂ ਪੀੜ੍ਹੀ ਮੋਬਾਇਲ ਫੋਨਾਂ ’ਤੇ ਅਪਰਾਧਿਕ ਘਟਨਾਵਾਂ ਅਤੇ ਲੁੱਟ-ਖੋਹ ਦੇ ਟੀ.ਵੀ. ਸੀਰੀਅਲ ਵੇਖ ਅਪਰਾਧਿਕ ਪ੍ਰਵਿਰਤੀ ਵਾਲੇ ਬਣਦੀ ਜਾ ਰਹੀ ਹੈ। ਛੋਟੇ ਬੱਚਿਆਂ ਵੱਲੋਂ ਆਨਲਾਈਨ ਗੇਮਿੰਗ ਲਈ ਆਪਣੇ ਘਰਾਂ ’ਚੋਂ ਚੋਰੀ ਤੇ ਮਾਤਾ-ਪਿਤਾ ਨੂੰ ਕਤਲ ਕਰਨ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਇਹ ਬਹੁਤ ਹੀ ਗੰਭੀਰ ਮਸਲਾ ਹੈ ਜੇਕਰ ਇਹੀ ਹਾਲ ਰਿਹਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਘਰਾਂ ਦੇ ਅੰਦਰ ਹੀ ਡਾਕੇ ਦੀਆਂ ਖ਼ਬਰਾਂ ਆਉਣਗੀਆਂ। ਘਰ ਦਾ ਮੈਂਬਰ ਹੀ ਘਰ ਨੂੰ ਲੁੱਟੇਗਾ। ਦਰਅਸਲ ਲੁੱਟ-ਖੋਹ ਤੇ ਹੋਰ ਅਪਰਾਧ ਸਿਰਫ ਕਾਨੂੰਨ ਪ੍ਰਬੰਧ ਦਾ ਮਸਲਾ ਨਹੀਂ ਹੈ ਇਸ ਮਸਲੇ ਨੂੰ ਸਮਾਜਿਕ ਤੇ ਸੱਭਿਆਚਾਰਕ ਪ੍ਰਸੰਗ ’ਚ ਵੀ ਵਿਚਾਰਿਆ ਜਾਣਾ ਚਾਹੀਦਾ ਹੈ। ਸਰਕਾਰ ਨੂੰ ਅਪਰਾਧੀਆਂ ਦੀ ਮਾਨਸਿਕਤਾ ਨੂੰ ਸਮਝ ਕੇ ਉਹਨਾਂ ਕਾਰਨਾਂ ਨੂੰ ਦੂਰ ਕਰਨਾ ਪਵੇਗਾ ਜੋ ਸਿੱਧੇ-ਸਾਦੇ ਬੰਦੇ ਨੂੰ ਬਚਪਨ ਤੋਂ ਅਪਰਾਧਾਂ ਵੱਲ ਤੋਰ ਦਿੰਦੀਆਂ ਹਨ।

ਬੱਚਿਆਂ ਦੇ ਦਿਲਾਂ ’ਚ ਅਪਰਾਧ ਦਾ ਪੈਦਾ ਹੋਣਾ

ਇਸ ਸਮੱਸਿਆ ਦੀ ਜੜ੍ਹ ’ਚ ਬੇਰੁਜ਼ਗਾਰੀ ਦੇ ਨਾਲ-ਨਾਲ ਖਪਤਕਾਰੀ ਕਲਚਰ, ਇਸ਼ਤਿਹਾਰਬਾਜੀ ਦੇ ਘਟੀਆ ਢੰਗ-ਤਰੀਕੇ, ਆਧੁਨਿਕਤਾ, ਰੁਤਬੇ ਦੀ ਗਲਤ ਪੇਸ਼ਕਾਰੀ ਤੇ ਮਨੋਰੰਜਨ ਦੇ ਪ੍ਰੋਗਰਾਮਾਂ ’ਚ ਹਿੰਸਾ ਤੇ ਲੁੱਟ-ਖੋਹ ਦੇ ਦਿ੍ਰਸ਼ਾਂ ਦੀ ਭਰਮਾਰ ਨੇ ਨਿੱਕੇ-ਨਿੱਕੇ ਬੱਚਿਆਂ ਦੇ ਦਿਲਾਂ ’ਚ ਅਪਰਾਧ ਦੇ ਬੀਜ ਬੀਜ਼ ਦਿੱਤੇ ਹਨ। ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਜਿੱਥੇ ਸਰਕਾਰ ਨੂੰ ਆਰਥਿਕ ਮੋਰਚੇ ’ਤੇ ਸਖਤ ਪਹਿਰੇਦਾਰੀ ਕਰਕੇ ਹਰ ਕਿਸੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਉੱਥੇ ਪੱਛਮੀ ਸੱਭਿਆਚਾਰ ਦੇ ਘਟੀਆ ਖਪਤਕਾਰੀ ਹੱਲੇ ਨੂੰ ਰੋਕਣ ਦੇ ਨਾਲ-ਨਾਲ ਭਾਰਤੀ ਸੱਭਿਆਚਾਰ ਨੂੰ ਸੁਰਜੀਤ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ। ਮਨੋਰੰਜਨ ਜਗਤ ਸਾਫ਼-ਸੁਥਰਾ, ਮਨੋਵਿਗਿਆਨਕ ਸਿਧਾਂਤਾਂ ’ਤੇ ਆਧਾਰਿਤ ਹੋਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦੇ ਦਿਲੋ-ਦਿਮਾਗ ’ਚ ਨੇਕੀ ਦੇ ਵਿਚਾਰ ਹੀ ਪੈੈਦਾ ਹੋਣ।

ਇਹ ਵੀ ਪੜ੍ਹੋ : ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕਾਬੂ