Dengue: ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾਜਨਕ

Dengue
Dengue: ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾਜਨਕ

Dengue: ਦੇਸ਼ ਅੰਦਰ ਡੇਂਗੂ ਦੇ ਵਧ ਰਹੇ ਮਾਮਲਿਆਂ ਪ੍ਰਤੀ ਸੂਬਾ ਸਰਕਾਰਾਂ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਜਾਣਕਾਰੀ ਅਨੁਸਾਰ ਇਸ ਸਾਲ ਜੂਨ ਤੱਕ ਦੇਸ਼ ਅੰਦਰ ਡੇਂਗੂ ਦੇ ਕੇਸ 32,091 ਮਿਲੇ ਹਨ ਜਦੋਂ ਕਿ ਪਿਛਲੇ ਸਾਲ 18 ਹਜ਼ਾਰ ਦੇ ਕਰੀਬ ਸਨ ਚਿੰਤਾ ਵਾਲੀ ਗੱਲ ਇਹ ਹੈ ਕਿ ਅਗਸਤ-ਸਤੰਬਰ ’ਚ ਮੌਸਮ ਅਨੁਸਾਰ ਮਾਮਲੇ ਹਰ ਸਾਲ ਵਧਦੇ ਹਨ ਅਕਤੂਬਰ ਤੱਕ ਡੇਂਗੂ ਦਾ ਪੂਰਾ ਜ਼ੋਰ ਹੁੰਦਾ ਹੈ ਅੱਜ ਦੇ ਅੰਕੜੇ ਹੀ ਜੇਕਰ ਚਿੰਤਾਜਨਕ ਹਨ ਤਾਂ ਆਉਣ ਵਾਲੇ ਮਹੀਨਿਆਂ ’ਚ ਮਰੀਜ਼ਾਂ ਦੀ ਗਿਣਤੀ ’ਚ ਕਈ ਗੁਣਾ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਂਜ ਚੰਗੀ ਗੱਲ ਹੈ ਕਿ ਡੇਂਗੂ ਨਾਲ ਮੌਤਾਂ ’ਚ ਕਾਫੀ ਕਮੀ ਆਈ ਹੈ।

Read This : Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ

ਅਸਲ ’ਚ ਮੌਨਸੂਨ ਦੀ ਵਾਪਸੀ ਤੋਂ ਬਾਅਦ ਮੱਛਰ ਜ਼ਿਆਦਾ ਪੈਦਾ ਹੁੰਦਾ ਹੈ ਭਾਵੇਂ ਸਰਕਾਰਾਂ ਨੇ ਫੌਗਿੰਗ ਵੀ ਸ਼ੁਰੂ ਕਰ ਦਿੱਤੀ ਹੈ ਪਰ ਸਿਹਤ ਵਿਭਾਗ ਵੱਲੋਂ ਸਰਗਰਮੀਆਂ ’ਚ ਪੂਰੀ ਤੇਜ਼ੀ ਲਿਆਉਣੀ ਬਾਕੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸਿਹਤ ਪ੍ਰਤੀ ਆਪਣੇ ਫਰਜ਼ ਵੀ ਪੂਰੀ ਜਿੰਮੇਵਾਰੀ ਨਾਲ ਨਿਭਾਉਣੇ ਚਾਹੀਦੇ ਹਨ ਲੋਕ ਵੀ ਲਾਪਰਵਾਹੀ ਕਰਦੇ ਹਨ ਕੂਲਰਾਂ ਦਾ ਪਾਣੀ ਬਦਲਣ ਵੱਲ, ਘਰਾਂ ਦੇ ਆਸ-ਪਾਸ ਖੜ੍ਹੇ ਪਾਣੀ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੇਕਰ ਲੋਕ ਵੀ ਸਿਹਤ ਪ੍ਰਤੀ ਗੰਭੀਰ ਹੋਣ ਤਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਲੋਕਾਂ ਨੂੰ ਇਸ ਗੱਲ ਦੀ ਉਡੀਕ ਨਹੀਂ ਕਰਨੀ ਚਾਹੀਦੀ ਕਿ ਸਿਹਤ ਵਿਭਾਗ ਕਦੋਂ ਸਖਤ ਹੋ ਕੇ ਜ਼ੁਰਮਾਨਾ ਕਰਦਾ ਹੈ ਸਾਵਧਾਨੀ ਨਾਲ ਹੀ ਇਲਾਜ ਦੀ ਪ੍ਰੇਸ਼ਾਨੀ ਤੇ ਖਰਚ ਤੋਂ ਬਚਿਆ ਜਾ ਸਕਦਾ ਹੈ ਸਭ ਨੂੰ ਆਪਣੀ-ਆਪਣੀ ਜਿੰਮੇਵਾਰੀ ਸਮਝਣੀ ਹੀ ਪਵੇਗੀ ਜਾਗਰੂਕ ਰਹਿਣ ਨਾਲ ਹੀ ਭਲਾਈ ਹੈ। Dengue