ਟੀਕਾਕਰਨ ਦੀ ਵਧੇ ਰਫ਼ਤਾਰ
ਕੇਂਦਰ ਸਰਕਾਰ ਨੇ ਇੱਕ ਮਾਰਚ ਤੋਂ ਦੇਸ਼ ਭਰ ’ਚ ਸਰਕਾਰੀ ਕੇਂਦਰਾਂ ’ਤੇ 60 ਸਾਲ ਤੇ ਇਸ ਉੱਪਰ ਦੇ ਸਾਰੇ ਤੇ 45 ਸਾਲ ਦੇ ਬਿਮਾਰ ਵਿਅਕਤੀਆਂ ਨੂੰ ਕੋਵਿਡ-19 ਤੋਂ ਬਚਾਓ ਲਈ ਮੁਫ਼ਤ ਟੀਕੇ ਲਾਉਣ ਦਾ ਫੈਸਲਾ ਲਿਆ ਨਿੱਜੀ ਹਸਪਤਾਲਾਂ ’ਚ ਟੀਕੇ ਦਾ ਮੁੱਲ ਅਦਾ ਕਰਨਾ ਪਵੇਗਾ ਬਿਨਾਂ ਸ਼ੱਕ ਇੱਕ ਵੱਡੀ ਆਬਾਦੀ ਵਾਲੇ ਮੁਲਕ ’ਚ ਅਜਿਹਾ ਫੈਸਲਾ ਬਹੁਤ ਵੱਡੀ ਗੱਲ ਹੈ ਚੰਗਾ ਹੋਵੇ ਜੇਕਰ ਵੱਧ ਤੋਂ ਵੱਧ ਲੋਕਾਂ ਨੂੰ ਮੁਫ਼ਤ ਟੀਕਾ ਮੁਹੱਈਆ ਕਰਵਾਇਆ ਜਾਵੇ ਇਹ ਉਸ ਹਾਲਤ ਵਿੱਚ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ
ਜਦੋਂ ਦੇਸ਼ ਦੇ ਕੁਝ ਰਾਜਾਂ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ ਮਹਾਂਰਾਸ਼ਟਰ, ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਚਾਰ ਰਾਜਾਂ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ ਇਸ ਲਈ ਟੀਕਾਕਰਨ ਦੀ ਜਿੰਨੀ ਰਫ਼ਤਾਰ ਵਧੇਗੀ ਓਨਾ ਹੀ ਮਹਾਂਮਾਰੀ ਨੂੰ ਰੋਕਣਾ ਸੌਖਾ ਹੋਵੇਗਾ ਕਾਬਲੇ-ਤਾਰੀਫ਼ ਹੈ ਦੇਸ਼ ਅੰਦਰ ਤਿਆਰ ਹੋਈਆਂ ਦੋ ਵੈਕਸੀਨ ਦੇ ਨਤੀਜੇ ਚੰਗੇ ਆਏ ਹਨ ਤੇ ਕਿਧਰੇ ਵੀ ਟੀਕੇ ਦੇ ਮਾੜੇ ਪ੍ਰਭਾਵ ਨਜ਼ਰ ਨਹੀਂ ਆਏ
ਟੀਕਾਕਰਨ ਸ਼ੁਰੂ ਹੋਣ ਤੋਂ ਬਾਅਦ ਕੁਝ ਕੁ ਹਫ਼ਤਿਆਂ ਤੱਕ ਟੀਕੇ ਪ੍ਰਤੀ ਲੋਕਾਂ ’ਚ ਸ਼ੰਕਾ ਸੀ ਜੋ ਕਾਫ਼ੀ ਹੱਦ ਤੱਕ ਦੂਰ ਹੋ ਚੁੱਕੀ ਹੈ ਪਹਿਲਾਂ-ਪਹਿਲਾਂ ਸਰਕਾਰੀ ਸਿਹਤ ਕਰਮਚਾਰੀਆਂ ਵੱਲੋਂ ਵੀ ਟੀਕਾ ਲਵਾਉਣ ਤੋਂ ਪਾਸਾ ਵੱਟਿਆ ਜਾ ਰਿਹਾ ਸੀ ਪਰ ਜਿਵੇਂ-ਜਿਵੇਂ ਟੀਕਾਕਰਨ ਦੀ ਮੁਹਿੰਮ ਨੂੰ ਹਫ਼ਤੇ-ਦਰ-ਹਫ਼ਤੇ ਬੀਤਦੇ ਗਏ ਲੋਕਾਂ ਨੇ ਉਤਸ਼ਾਹ ਵਿਖਾਇਆ ਹੈ ਸੀਨੀਅਰ ਅਫ਼ਸਰਾਂ ਤੇ ਡੀਜੀਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਟੀਕਾ ਲਵਾਉਣ ’ਚ ਕੀਤੀ ਗਈ ਪਹਿਲ ਨੇ ਟੀਕਾਕਰਨ ਨੂੰ ਹਰਮਨਪਿਆਰਾ ਬਣਾਇਆ ਹੈ
ਦਰਅਸਲ ਇਸ ਮੁਹਿੰਮ ਦੀ ਰਫ਼ਤਾਰ ਵਧਾਉਣ ਦੀ ਜ਼ਰੂਰਤ ਹੈ ਵੈਕਸੀਨ ਦੀ ਖੋਜ ਕਰਨ ’ਚ ਜ਼ਰੂਰ ਅਸੀਂ ਵਿਕਸਿਤ ਮੁਲਕਾਂ ਦੀ ਬਰਾਬਰੀ ਕੀਤੀ ਹੈ ਪਰ ਟੀਕਾਕਰਨ ’ਚ ਅਜੇ ਸਾਡਾ ਨੰਬਰ ਪੰਜਵਾਂ ਹੈ ਇੱਕ ਹਿਸਾਬ ਨਾਲ ਸਾਡੇ ਮੁਲਕ ’ਚ ਅਜੇ 100 ਪਿੱਛੇ ਇੱਕ ਬੰਦੇ ਨੂੰ ਟੀਕਾ ਲੱਗਣਾ ਹੈ ਅਮਰੀਕਾ ’ਚ 6 ਕਰੋੜ ਤੋਂ ਵੱਧ ਲੋਕਾਂ ਨੂੰਟੀਕਾ ਲੱਗ ਚੁੱਕਾ ਹੈ ਇੱਥੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਤਾਲਮੇਲ ਕਰਕੇ ਟੀਕਾਕਰਨ ਨੂੰ ਰਫ਼ਤਾਰ ਦੇਣ ਲਈ ਤਾਲਮੇਲ ਵਧਾਉਣਾ ਪਵੇਗਾ ਤੰਦਰੁਸਤੀ ਹੀ ਦੇਸ਼ ਦਾ ਅਸਲੀ ਧਨ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.