Income Tax Return Deadline: ਨਵੀਂ ਦਿੱਲੀ (ਏਜੰਸੀ)। ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਇੱਕ ਦਿਨ ਹੋਰ ਵਧਾ ਕੇ 16 ਸਤੰਬਰ ਕਰ ਦਿੱਤੀ ਗਈ ਹੈ। ਕੇਂਦਰੀ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਨੇ ਟਵਿੱਟਰ ਹੈਂਡਲ ’ਤੇ ਦੇਰ ਨਾਲ ਇਹ ਜਾਣਕਾਰੀ ਦਿੱਤੀ। ਇਸ ’ਚ ਕਿਹਾ ਗਿਆ ਹੈ ਕਿ ਬੋਰਡ ਨੇ ਮੁਲਾਂਕਣ ਸਾਲ 2025-26 ਲਈ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 15 ਸਤੰਬਰ, 2025 ਤੋਂ ਵਧਾ ਕੇ 16 ਸਤੰਬਰ, 2025 ਕਰਨ ਦਾ ਫੈਸਲਾ ਕੀਤਾ ਹੈ। ਇਸ ’ਚ ਅੱਗੇ ਕਿਹਾ ਗਿਆ ਹੈ ਕਿ ਈ-ਫਾਈਲਿੰਗ ਪੋਰਟਲ 16 ਸਤੰਬਰ, 2025 ਨੂੰ ਸਵੇਰੇ 12:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰੱਖ-ਰਖਾਅ ਮੋਡ ’ਚ ਰਹੇਗਾ। ਇਸ ਤੋਂ ਪਹਿਲਾਂ, ਬੋਰਡ ਨੇ ਸੂਚਿਤ ਕੀਤਾ ਸੀ ਕਿ ਇਸ ਸਾਲ 7 ਕਰੋੜ ਤੋਂ ਜ਼ਿਆਦਾ ਆਮਦਨ ਟੈਕਸ ਦਾਤਿਆਂ ਨੇ ਨਿਰਧਾਰਤ ਮਿਤੀ ਤੱਕ ਆਪਣੇ ਰਿਟਰਨ ਦਾਖਲ ਕੀਤੇ ਹਨ।
ਇਹ ਖਬਰ ਵੀ ਪੜ੍ਹੋ : India Pakistan Handshake Controversy: ICC ਨੇ ਕਿਹਾ, ਮੈਚ ਰੈਫਰੀ ਨੂੰ ਨਹੀਂ ਹਟਾਵਾਂਗੇ