ਅੱਧੀ ਦਰਜਨ ਹਸਪਤਾਲਾਂ ‘ਤੇ ਛਾਪੇਮਾਰੀ, ਰਿਕਾਰਡ ਕੀਤਾ ਜਬਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਨਕਮ (Income Tax Department) ਟੈਕਸ ਵਿਭਾਗ ਵੱਲੋਂ ਅੱਜ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ‘ਤੇ ਸ਼ਿਕੰਜਾ ਕਸਦਿਆਂ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਅਤੇ ਰਿਕਾਰਡ ਵੀ ਜਬਤ ਕੀਤਾ ਗਿਆ। ਇਸ ਟੀਮ ‘ਚ ਮੈਡਮ ਗਗਨ ਕੁਦਰਾ ਡੀਸੀਆਈਟੀ, ਪਰਦੀਪ ਕੁਮਾਰ ਆਈਟੀਓ, ਅਨਿਲ ਹਾਂਡਾ, ਕੰਵਲਜੀਤ ਕੌਰ, ਹਾਕਮ ਸਿੰਘ, ਜਰਨੈਲ ਸਿੰਘ, ਐੱਚ. ਪੀ. ਸਿੰਘ ਸਮੇਤ ਵਿਭਾਗ ਦੇ ਵੱਡੀ ਗਿਣਤੀ ਇੰਸਪੈਕਟਰ ਸ਼ਾਮਲ ਸਨ। ਇਨ੍ਹਾਂ ਵੱਲੋਂ ਪਟਿਆਲਾ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਜਿਨ੍ਹਾਂ ‘ਚ ਡਾਕਟਰ ਪੁਨੀਤ ਫੁੱਲ ਹਸਪਤਾਲ, ਡਾਕਟਰ ਗੁਰਸ਼ਰਨ ਹਸਪਤਾਲ ਤ੍ਰਿਪੜੀ, ਡਾ. ਅਰੁਣ ਭੰਡਾਰੀ ਏਪੀ. ਟਰੋਮਾ ਸੈਂਟਰ, ਵਰਧਮਾਨ ਹਸਪਤਾਲ ਆਦਿ ‘ਤੇ ਛਾਪੇਮਾਰੀ ਕੀਤੀ ਗਈ। (Income Tax Department)
ਇਸ ਦੌਰਾਨ ਟੀਮ ਵੱਲੋਂ ਇੱਥੇ ਰਿਕਾਰਡ ਦੀ ਘੌਖ ਕੀਤੀ ਗਈ ਤੇ ਕਾਗਜ਼ ਪੱਤਰ ਆਪਣੇ ਕਬਜ਼ੇ ‘ਚ ਵੀ ਕੀਤੇ ਗਏ। ਪਤਾ ਲੱਗਾ ਹੈ ਕਿ ਟੀਮ ਵੱਲੋਂ ਕੰਪਿਊਟਰਾਂ ਆਦਿ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਹਸਪਤਾਲਾਂ ਵੱਲੋਂ ਭਰੀਆਂ ਗਈਆਂ ਰਿਟਰਨਾਂ ਆਦਿ ਦਾ ਮਿਲਾਣ ਕੀਤਾ ਜਾ ਰਿਹਾ ਹੈ। ਟੀਮ ਨੂੰ ਸ਼ੱਕ ਹੈ ਕਿ ਇਨ੍ਹਾਂ ਹਸਪਤਾਲਾਂ ਵੱਲੋਂ ਟੈਕਸ ਭਰਨ ਵਿੱਚ ਗੜਬੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮਾਣਾ ਵਿਖੇ ਵੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। (Income Tax Department)