ਪਹਿਲੀ ਵਾਰ ਸਰਸਾ ਵਿੱਚ ਲੱਗੇ ਅਨੋਖੇ ਮੇਲੇ ਨੂੰ ਵੇਖਣ ਪਹੁੰਚਿਆ ਆਲਮ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਗੋਲਡਨ ਜੁਬਲੀ ਬਰਥ ਡੇ ਮੌਕੇ ਸ਼ਾਹ ਸਤਿਨਾਮ ਜੀ ਧਾਮ ਵਿੱਚ ‘ਐੱਮਐੱਸਜੀ ਨੌ-ਬਰ-ਨੌ’ ਕਾਰਨੀਵਾਲ (ਮੇਲਾ) ਲਾਇਆ ਗਿਆ। ਜਿਸ ਦਾ ਸ਼ੁੱਭ ਆਰੰਭ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਕੀਤਾ। ਹਫ਼ਤੇ ਭਰ ਚੱਲਣ ਵਾਲਾ ਇਹ ਮੇਲਾ ਕਰੀਬ ਦਸ ਏਕੜ ਜ਼ਮੀਨ ਵਿੱਚ ਲਾਇਆ ਗਿਆ ਹੈ, ਜਿਸ ਵਿੱਚ ਭਾਰਤ ਦੀ ਅਲੋਪ ਹੁੰਦੀ ਮੇਲੇ ਦੀ ਵਿਰਾਸਤ ਦੇ ਨਾਲ-ਨਾਲ ਛੋਟਾ ਭਾਰਤ ਵੇਖਿਆ ਜਾ ਸਕਦਾ ਹੈ। ਉਦਘਾਟਨ ਤੋਂ ਬਾਅਦ ਮੇਲੇ ਨੂੰ ਵੇਖਣ ਲਈ ਲੋਕਾਂ ਦਾ ਇਕੱਠ ਉਮੜ ਪਿਆ ਅਤੇ ਹਰ ਕਿਸੇ ਨੇ ਮੇਲੇ ਦੀ ਤਾਰੀਫ਼ ਕੀਤੀ।
ਸ਼ਾਹ ਸਤਿਨਾਮ ਜੀ ਧਾਮ ਦੇ ਨੇੜੇ ਲਾਏ ਗਏ ‘ਐੱਮਐੱਸਜੀ ਨੌ-ਬਰ-ਨੌ ਕਾਰਨੀਵਾਲ (ਮੇਲਾ) ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਦੇ ਨਾਲ ਸ਼ਾਹੀ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਉਦਘਾਟਨ ਤੋਂ ਬਾਅਦ ਪੂਜਨੀਕ ਗੁਰੂ ਸਾਰੀਆਂ ਸਟਾਲਾਂ ‘ਤੇ ਨਿਰੀਖਣ ਕਰਨ ਪਹੁੰਚੇ ਅਤੇ ਮੇਲੇ ਦੀ ਸ਼ਲਾਘਾ ਕੀਤੀ। ਪੂਜਨੀਕ ਗੁਰੂ ਜੀ ਨੇ ਸਟਾਲਾਂ ‘ਤੇ ਪਹੁੰਚ ਕੇ ਉਨ੍ਹਾਂ ਬਾਰੇ ਜਾਣਕਾਰੀ ਲਈ ਅਤੇ ਗੇਮਜ਼ ਦੀ ਸਟਾਲ ‘ਤੇ ਗੰਨ ਤੇ ਗੁਲੇਲ ਨਾਲ ਅਚੁੱਕ ਨਿਸ਼ਾਨਾ ਲਾਇਆ ਅਤ ਬਾਅਦ ਵਿੱਚ ਛੇਕ ਵਿੱਚ ਬਾਲ ਪਾਉਣ ਤੇ ਬਾਲ ਥ੍ਰੋ ਵਰਗੀਆਂ ਖੇਡਾਂ ਦਾ ਵੀ ਅਨੰਦ ਮਾਣਿਆ। ਵੱਖ-ਵੱਖ ਰਾਜਾਂ ਤੋਂ ਆਏ ਸਟਾਲ ਪ੍ਰਬੰਧਕਾਂ ਨੇ ਆਪਣੇ-ਆਪਣੇ ਪਹਿਰਾਵਿਆਂ ਵਿੱਚ ਨੱਚ-ਗਾ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਪੂਜਨੀਕ ਗੁਰੂ ਜੀ ਨੇ ਮੇਲੇ ਵਿੱਚ ਕੈਸ਼ਲੈਸ ਸਿਸਟਮ ਦਾ ਵੀ ਉਦਘਾਟਨ ਕੀਤਾ।
ਘੋੜੀ-ਊਠ ਦਾ ਡਾਂਸ ਅਤੇ ਭੰਗੜੇ ਨਾਲ ਹੋਇਆ ਡਾ. ਐੱਮਐੱਸਜੀ ਦਾ ਸਵਾਗਤ
ਪੂਜਨੀਕ ਗੁਰੂ ਜੀ ਜਦੋਂ ਮੇਲੇ ਵਿੱਚ ਪਧਾਰੇ ਤਾਂ ਹਰ ਕਿਸੇ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਸਵਾਗਤ ਕੀਤਾ। ਕਿਸੇ ਨੇ ਭੰਗੜਾ ਪਾਇਆ ਤਾਂ ਕਿਸੇ ਨੇ ਰਾਜਸਥਾਨੀ ਗੀਤ ਗਾ ਕੇ ਤੇ ਨੱਚ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਟਰੈਕਟਰਾਂ ਦਰਮਿਆਨ ਹਾਰਸ ਪਾਵਰ ਕੁਸ਼ਤੀ ਮੁਕਾਬਲੇ ਕਰਵਾਉਂਦੇ ਨੌਜਵਾਨ, ਡੀਜੇ ਫਲੋਰ ‘ਤੇ ਨੱਚਦੀ ਹੋਈ ਘੋੜੀ ਤੇ ਵਿਸ਼ਾਲ ਮੰਜੇ ‘ਤੇ ਨੱਚਦਾ ਹੋਇਆ ਊਠ ਅਤੇ ਰਾਜਸਥਾਨੀ ਕਲਾਕਾਰਾਂ ਦਾ ਮਨਮੋਹਕ ਡਾਂਸ ਵੀ ਖਿੱਚ ਦਾ ਕੇਂਦਰ ਸੀ। ਵੱਖ-ਵੱਖ ਰਾਜਾਂ ਤੋਂ ਆਏ ਡਾਂਸਰਾਂ ਨੇ ਵੀ ਆਪਣੇ-ਆਪਣੇ ਰਾਜ ਦੇ ਸੱਭਿਆਚਾਰ ਨੂੰ ਦਰਸਾਉਣ ਵਾਲੇ ਨਾਚ ਪੇਸ਼ ਕੀਤੇ।
ਮੇਲਾ ਸੱਭਿਆਚਾਰ ਦਾ ਬਹੁਤ ਵੱਡਾ ਹਿੱਸਾ: ਪੂਜਨੀਕ ਗੁਰੂ ਜੀ
ਮੀਡੀਆ ਨਾਲ ਰੂ-ਬ-ਰੂ ਹੁੰਦੇ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਐੱਮਐੱਸਜੀ ਨੌ-ਬਰ-ਨੌ ਕਾਰਨੀਵਾਲ (ਮੇਲਾ)’ ਵੇਖ ਕੇ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ ਅਤੇ ਉਹ ਵੀ ਖੇਡਣ ਲੱਗ ਗਏ। ਪਿੰਡ ਵਿੱਚ ਛੋਟੇ-ਛੋਟੇ ਮੇਲੇ ਲੱਗਦੇ ਸਨ, ਜਿਨ੍ਹਾਂ ਵਿੱਚ ਲੋਕ ਮਨੋਰੰਜਨ ਦੇ ਨਾਲ-ਨਾਲ ਘਰੇਲੂ ਲੋੜਾਂ ਵਾਲੀਆਂ ਚੀਜ਼ਾਂ ਵੀ ਖਰੀਦ ਕੇ ਲੈ ਕੇ ਆਉਂਦੇ ਸਨ। ਆਪ ਜੀ ਨੇ ਫਰਮਾਇਆ ਕਿ ਸਾਡਾ ਸੱਭਿਆਚਾਰ ਬਹੁਤ ਮਹਾਨ ਹੈ ਅਤੇ ਮੇਲਾ ਸੱਭਿਆਚਾਰ ਦਾ ਬਹੁਤ ਵੱਡਾ ਹਿੱਸਾ ਹੈ, ਜੋ ਅਲੋਪ ਹੋ ਰਿਹਾ ਹੈ। ਮੇਲਾ ਵੇਖ ਕੇ ਲੋਕ ਭਾਰਤੀ ਸੱਭਿਆਚਾਰ ਨਾਲ ਰੂ-ਬ-ਰੂ ਹੋਣਗੇ।
ਆਪ ਜੀ ਨੇ ਫ਼ਰਮਾਇਆ ਕਿ ‘ਐੱਮਐੱਸਜੀ ਨੌ-ਬਰ-ਨੌ ਕਾਰਨੀਵਾਲ (ਮੇਲਾ)’ ਵਿੱਚ ਛੋਟੇ ਭਾਰਤ ਦੇ ਦਰਸ਼ਨ ਹੋਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦਾ ਖਾਣਾ ਤੇ ਸੱਭਿਆਚਾਰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਕਰੇ ਕਿ ਸਾਡਾ ਸੱਭਿਆਚਾਰ ਨੌ-ਬਰ-ਨੌ ਰਹੇ, ਜਿੰਦਾਬਾਦ ਰਹੇ। ਇਸ ਲਈ ਇਸ ਮੇਲੇ ਦਾ ਨਾਂਅ (ਐੱਮਐੱਸਜੀ ਨੌ-ਬਰ-ਨੌ ਕਾਰਨੀਵਾਲ (ਮੇਲਾ) ਰੱਖਿਆ ਗਿਆ ਹੈ। ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ, ਗੇਮਜ਼, ਬੀਚ ਵਿੱਚ ਖਰੀਦਦਾਰ ਦੀਆਂ ਚੀਜ਼ਾਂ ਅਤੇ ਵੱਖ-ਵੱਖ ਰਾਜਾਂ ਤੋਂ ਲੋਕਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਤੋਂ ਵੀ ਲੋਕ ਆ ਰਹੇ ਹਨ ਅਤੇ ਇਲਾਕਾਵਾਸੀਆਂ ਨੂੰ ਵੀ ਸੱਦਾ ਹੈ ਕਿ ਉਹ ਇਸ ਮੇਲੇ ਦਾ ਲਾਭ ਉਠਾਉਣ।
ਇੱਕ ਤੋਂ ਵਧ ਕੇ ਇੱਕ ਸਟਾਲਾਂ, ਮਿੰਨੀ ਭਾਰਤ ਦੇ ਦਰਸ਼ਨ:
ਸਰਸਾ ਵਿੱਚ ਪਹਿਲੀ ਵਾਰ ਲਾਏ ਗਏ ਇੰਨੇ ਵੱਡੇ ਮੇਲੇ ਵਿੱਚ ਵੱਖ-ਵੱਖ ਰਾਜਾਂ ਦਾ ਸੱਭਿਆਚਾਰ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਮਨੋਰੰਜਨ ਲਈ ਵੀ ਕਈ ਤਰ੍ਹਾਂ ਦੇ ਝੂਲੇ ਅਤੇ ਗੇਮਜ਼ ਹਨ ਮੇਲੇ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਲਈਆਂ ਗਈਆਂ ਤਸਵੀਰਾਂ, ਡੇਰਾ ਸੱਚਾ ਸੌਦਾ ਦੇ ਨਾਂਅ ਦਰਜ਼ ਵਿਸ਼ਵ ਰਿਕਾਰਡਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਵੱਲੋਂ ਬਣਾਈਆਂ ਗਈਆਂ ਅਦਭੁੱਤ ਗੱਡੀਆਂ ਵੀ ਖਿੱਚ ਦਾ ਕੇਂਦਰ ਹਨ।
ਮੇਲੇ ਵਿੱਚ ਸਿੱਧ ਸਪੈਸ਼ਲ ਪੰਜਾਬੀ ਢਾਬਾ, ਰਾਜਸਥਾਨੀ ਜੀਮਨਹਾਰ, ਜੋਧਪੁਰ ਸਪੈਸ਼ਲ, ਦਿੱਲੀ ਚਾਂਦਲੀ ਚੌਂਕ ਦੇ ਗੋਲਗੱਪੇ, ਟਿੱਕੀ ਆਦਿ, ਹਿਮਾਚਲ ਦੀ ਕਾਂਗੜੀ ਧਾਮ, ਯੂਪੀ ਦੀ ਲਖਨਵੀ ਬਿਰਆਨੀ ਤੇ ਰਾਜਭੋਗ, ਵਿਦੇਸ਼ਾਂ ਵਿੱਚ ਇਟਲੀ-ਅਸਟਰੇਲੀਆ-ਇੰਡੀਆ-ਇੰਗਲੈਂਡ-ਅਮਰੀਕਨ ਫੂਡ, ਸਾਊਥ ਇੰਡੀਅਨ ਡੋਸਾ ਹਾਊਸ, ਪਰੌਂਠਾ ਸਪੈਸ਼ਲ ਸਮੇਤ ਪੁੰਡਰੀ ਦੀ ਫਿਰਨੀ, ਹਾਂਸੀ ਦੇ ਪੇੜੇ ਆਦਿ ਸਮੇਤ ਵੱਖ-ਵੱਖ ਰਾਜਾਂ ਦੀ ਰੋਜ਼ਾਨਾ ਖਪਤ ਵਾਲੀਆਂ ਚੀਜ਼ਾਂ, ਪੰਜਾਬੀ ਵਿਰਾਸਤ, ਹਰਿਆਣਾ, ਰਾਜਸਥਾਨ, ਵੈਸਟਰਨ, ਮਹਾਰਾਸ਼ਟਰ, ਗੁਜਰਾਤੀ, ਯੂਪੀ, ਹਿਮਾਚਲੀ ਮੁਸਲਿਮ ਤੇ ਤਿੱਬਤੀ ਆਦਿ ਸੱਭਿਆਚਾਰ ਨਾਲ ਰੂ-ਬਰ-ਰੂ ਕਰਵਾਉਣ ਵਾਲੀਆਂ ਚੀਜ਼ਾਂ, ਇਲੈਕਟ੍ਰੋਨਿਕਸ ਆਈਟਮਾਂ, ਐੱਮਐੱਸਜੀ ਉਤਪਾਦ, ਜੁੱਤੇ, ਕੱਪੜੇ ਤੇ ਖਾਣ-ਪੀਣ ਦੀਆਂ ਕੁੱਲ 70 ਤੋਂ ਜ਼ਿਆਦਾ ਸਟਾਲਾਂ ਹਨ।
ਦਰਸ਼ਕਾਂ ਦੇ ਮਨੋਰੰਜਨ ਲਈ ਰਾਜਸਥਾਨੀ ਨਾਚ, ਘੋੜੀ ਤੇ ਊਠ ਦੇ ਡਾਂਸ, ਊਠ ਦੀ ਸਵਾਰੀ, ਤਰ੍ਹਾਂ-ਤਰ੍ਹਾਂ ਦੇ ਝੂਲੇ, ਮੌਤ ਦਾ ਖੂਹ, ਡਰੈਗਨ, ਬੈਰਕ ਡਾਂਸ, ਪਿੱਲਰ ਕਟਰ, ਮਿੱਕੀ ਮਾਊਸ ਆਦਿ ਲਾਏ ਗਏ ਹਨ। ਇਸ ਦੇ ਨਾਲ ਹੀ ‘ਆਨ ਲਾਈਨ ਮਾਹੀ ਸਿਨੇਮਾ’ ਵੱਲੋਂ ਪੂਜਨੀਕ ਗੁਰੂ ਜੀ ਦੀ ਫਿਲਮ ਜੱਟੂ ਇੰਜੀਨੀਅਰ ਵੀ ਵਿਖਾਈ ਜਾ ਰਹੀ ਹੈ। ਮੇਲਾ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਅਤੇ ਰਾਤ 10 ਵਜੇ ਤੋਂ 2 ਵਜੇ ਤੱਕ ਚੱਲੇਗਾ।
ਕੋਈ ਭੁੱਲਿਆ ਯਾਦ ਆਇਆ ਪੁਰਾਣਾ ਜ਼ਮਾਨਾ ਤਾਂ ਕਿਸੇ ਨੇ ਕਿਹਾ ਕਿ ਨਹੀਂ ਵੇਖਿਆ ਅਜਿਹਾ ਮੇਲਾ:
ਮੇਲਾ ਵੇਖਣ ਪਹੁੰਚੇ ਲੋਕਾਂ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਮੇਲੇ ਦਾ ਲੁਤਫ਼ ਉਠਾਇਆ। ਕੋਈ ਕਲਾਕਾਰਾਂ ਦੇ ਡਾਂਸ ਵੇਖ ਰਿਹਾ ਸੀ, ਤਾਂ ਕੋਈ ਗੇਮਜ਼ ਖੇਡ ਰਿਹਾ ਹੈ। ਕਿਸੇ ਨੂੰ ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਵਿੱਚ ਰੁਚੀ ਸੀ ਤਾਂ ਕੋਈ ਝੂਲਿਆਂ ਵਿੱਚ ਗੁਆਚਿਆ ਹੋਇਆ ਸੀ। ਮੇਲਾ ਵੇਖਣ ਪਹੁੰਚੇ ਲੋਕਾਂ ਦਾ ਹਿਣਾ ਸੀ ਕਿ ਪੂਜਨੀਕ ਗੁਰੂ ਜੀ ਦੇ ਬਰਥ ਡੇ ‘ਤੇ ਪਹੁੰਚ ਸ਼ਾਨਦਾਰ ਤੋਹਫ਼ਾ ਮਿਲਿਆ ਹੈ, ਜਿਸ ਵਿੱਚ ਇੱਕ ਹੀ ਜਗ੍ਹਾ ‘ਤੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਮਿਲਣ ਵਾਲਾ ਖਾਣਾ, ਸਮਾਨ, ਮਨੋਰੰਜਨ ਦੇ ਤਰ੍ਹਾਂ-ਤਰ੍ਹਾਂ ਦੇ ਸਾਧਨ ਵੇਖਣ ਨੂੰ ਮਿਲ ਰਹੇ ਹਨ ਅਤੇ ਇਨ੍ਹਾਂ ਸਭ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਡਿਜ਼ਾਈ ਕੀਤੀਆਂ ਗਈਆਂ ਕਾਰਾਂ ਵੇਖ ਕੇ ਤਾਂ ਮਨ ਹੀ ਨਹੀਂ ਭਰਦਾ।
ਸਭ ਕੁਝ ਲਾਜਵਾਬ ਹੈ। ਵੱਡੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਪੁਰਾਣਾ ਜ਼ਮਾਨਾ ਯਾਦ ਆ ਗਿਆ, ਜਿਸ ਵਿੱਚ ਉਹ ਛੋਟੇ ਮੇਲਿਆਂ ਵਿੱਚ ਅਜਿਹੀਆਂ ਪੁਰਾਣੀਆਂ ਚੀਜ਼ਾਂ ਨੂੰ ਵੇਖਦੇ ਸੀ, ਉੱਥੇ ਨੌਜਵਾਨ ਤੇ ਬੱਚਿਆਂ ਨੇ ਕਿਹਾ ਕਿ ਕੰਪਿਊਟਰ ਤਕਨਾਲੋਜੀ ਤੇ ਵੀਡੀਓ ਗੇਮਜ਼ ਦੇ ਇਸ ਜ਼ਮਾਨ ਵਿੱਚ ਇਸ ਤਰ੍ਹਾਂ ਦੇ ਮੇਲਾ ਉਨ੍ਹਾਂ ਨੇ ਪਹਿਲੀ ਵਾਰ ਵੇਖਿਆ ਹੈ। ਵਾਕਿਆਈ ਗਜ਼ਬ ਦਾ ਮੇਲਾ ਹੈ। ਉੱਥੇ ਮੇਲੇ ਦੇ ਦੌਰਾਨ ਦਰਸ਼ਕ ਰਵਾਇਤੀ ਪਹਿਰਾਵੇ ਪਹਿਨੇ ਹੋਏ ਵੀ ਨਜ਼ਰ ਆ ਆਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।