ਤੀਜੀ ਲਹਿਰ ਵਿੱਚ ਕਰੋਨਾ ਖ਼ਤਰਨਾਕ 2 ਲੱਖ 64 ਹਜ਼ਾਰ 202 ਨਵੇਂ ਕੇਸ ਮਿਲੇ
ਨਵੀਂ ਦਿੱਲੀ। ਦੇਸ਼ ਵਿੱਚ ਕਰੋਨਾ ਦੇ ਕੇਸ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ। ਆਏ ਦਿਨ ਇਹ ਅੰਕੜਾ ਵੱਧ ਰਿਹਾ ਹੈ, ਜੋ ਸਰਕਾਰ ਅਤੇ ਆਮ ਲੋਕਾਂ ਦੀਆਂ ਚਿੰਤਾਵਾਂ ਵਧਾ ਰਿਹਾ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 2 ਲੱਖ 64 ਹਜ਼ਾਰ 202 ਨਵੇਂ ਕੋਵਿਡ ਕੇਸ ਸਾਹਮਣੇ ਆਏ ਅਤੇ 1 ਲੱਖ ਨੌ ਹਜ਼ਾਰ 234 ਲੋਕ ਕੋਵਿਡ ਤੋਂ ਮੁਕਤ ਹੋਏ ਹਨ। ਇਸ ਦੇ ਨਾਲ ਹੀ ਓਮੀਕ੍ਰੋਨ ਦੇ ਕੁੱਲ 5753 ਕੇਸ ਹੋ ਗਏ ਹਨ। ਇਸ ਸਮੇਂ ਦੌਰਾਨ, ਕੋਰੋਨਾ ਕੇਸਾਂ ਵਿੱਚ ਵਾਧੇ ਦੀ ਦਰ 4.83 ਪ੍ਰਤੀਸ਼ਤ ਰਹੀ। ਇਸ ਦੇ ਨਾਲ ਹੀ 155.39 ਕਰੋੜ ਤੋਂ ਜ਼ਿਆਦਾ ਐਂਟੀ ਕਰੋਨਾ ਟੀਕੇ ਲਗਾਏ ਜਾ ਚੁੱਕੇ ਹਨ।
ਨਵੇਂ ਸਾਲ ਵਿੱਚ ’ਚ ਇਸ ਤਰਾਂ ਵਧੇ ਹਨ ਮਾਮਲੇ
ਮਿਤੀ ਕੇਸ ਮੌਤਾਂ
1 ਜਨਵਰੀ 27553 284
2 ਜਨਵਰੀ 33750 123
3 ਜਨਵਰੀ 37379 124
4 ਜਨਵਰੀ 58097 534
5 ਜਨਵਰੀ 90928 325
6 ਜਨਵਰੀ 117100 302
7 ਜਨਵਰੀ 141986 285
8 ਜਨਵਰੀ 159632 327
9 ਜਨਵਰੀ 179723 146
10 ਜਨਵਰੀ 168036 277
11 ਜਨਵਰੀ 194230 442
12 ਜਨਵਰੀ 247417 380
13 ਜਨਵਰੀ 262202 315
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ