ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਸ੍ਰੀ ਗੰਗਾਨਗਰ ...

    ਸ੍ਰੀ ਗੰਗਾਨਗਰ ’ਚ ਪੈਟਰੋਲ 110 ਰੁਪਏ ਪ੍ਰਤੀ ਲੀਟਰ

    ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਮੰਗਲਵਾਰ ਨੂੰ ਪੈਟਰੋਲ 25 ਪੈਸੇ ਤੱਕ ਅਤੇ ਡੀਜਲ 30 ਪੈਸੇ ਤੱਕ ਮਹਿੰਗਾ ਹੋਇਆ

    ਏਜੰਸੀ, ਨਵੀਂ ਦਿੱਲੀ। ਤੇਲ ਕੰਪਨੀਆਂ ਨੇ ਅੱਜ ਪੈਟਰੋਲ-ਡੀਜਲ ਦੀਆਂ ਕੀਮਤਾਂ ਮੁੜ ਵਧਾ ਦਿੱਤੀਆਂ, ਜਿਸ ਨਾਲ ਰਾਜਸਥਾਨ ਦੇ ਸ੍ਰੀ ਗੰਗਾਨਗਰ ’ਚ ਪੈਟਰੋਲ 109 ਰੁਪਏ 97 ਪੈਸੇ ਪ੍ਰਤੀ ਲੀਟਰ ਪਹੁੰਚ ਗਿਆ ਉੱਥੇ ਡੀਜਲ 102 ਰੁਪਏ 35 ਪੈਸੇ ਪ੍ਰਤੀ ਲੀਟਰ ਹੋ ਗਿਆ ਉੱਥੇ ਦਿੱਲੀ ’ਚ ਇਸ ਦੀ ਕੀਮਤ 99 ਰੁਪਏ ਅਤੇ ਚੇਨੱਈ ’ਚ 100 ਰੁਪਏ ਪ੍ਰਤੀ ਲੀਟਰ ਨੇੜੇ ਪਹੁੰਚ ਗਈ ਹੈ।

    ਇਸ ਤੋਂ ਪਹਿਲਾਂ ਸੋਮਵਾਰ ਨੂੰ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ ਦੇਸ਼ ਦੇ ਚਾਰ ਵੱਡੇ ਮਹਾਨਗਰਾਂ ’ਚ ਮੰਗਲਵਾਰ ਨੂੰ ਪੈਟਰੋਲ 25 ਪੈਸੇ ਤੱਕ ਅਤੇ ਡੀਜਲ 30 ਪੈਸੇ ਤੱਕ ਮਹਿੰਗਾ ਹੋਇਆ ਮੋਹਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਅੱਜ ਦਿੱਲੀ ’ਚ ਪੈਟਰੋਲ ਦੀ ਕੀਮਤ 35 ਪੈਸੇ ਵੱਧ ਕੇ 98.81 ਰੁਪਏ ਅਤੇ ਡੀਜਲ ਦੀ ਕੀਮਤ 28 ਪੈਸੇ ਵੱਧ ਕੇ 89.18 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।