ਪੰਜਾਬ ’ਚ ਬੱਸ ਸਫ਼ਰ ਦੌਰਾਨ ਕੋਈ ਪ੍ਰੇਸ਼ਾਨੀ ਆਵੇ ਤਾਂ ਵਟਸਐਪ ਨੰਬਰ ’ਤੇ ਤੁਰੰਤ ਕਰੋ ਸਿਕਾਇਤ : ਰਾਜਾ ਵੜਿੰਗ

ਮੁਸਾਫਰ ਵਟਸਐਪ ਨੰਬਰ 94784-54701 ’ਤੇ ਕਰ ਸਕਦੇ ਹਨ ਸਿਕਾਇਤ

  • ਸੂਬੇ ’ਚ ਛੇਤੀ ਹੀ 842 ਸਰਕਾਰੀ ਬੱਸਾਂ ਸੜਕਾਂ ’ਤੇ ਦੌੜਦੀਆਂ ਨਜ਼ਰ ਆਉਣਗੀਆਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਬੱਸ ’ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਆਉਂਦੀ ਹੈ ਤਾਂ ਉਹ ਵਟਸਐਪ ਨੰਬਰ ’ਤੇ ਸ਼ਿਕਾਇਤ ਕਰ ਸਕਦੇ ਹਨ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੋਟਸਐਪ ਨੰਬਰ ਜਾਰੀ ਕੀਤਾ ਹੈ। ਜੇਕਰ ਕਿਸੇ ਵਿਅਕਤੀ ਨੂੰ ਬੱਸ ਸਫ਼ਰ ’ਚ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਵਟਸਐਪ ਨੰਬਰ 94784-54701 ’ਤੇ ਸਿਕਾਇਤ ਕਰ ਸਕਦਾ ਹੈ ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਦਿਆਂ ਹੀ ਵੱਡਾ ਫੈਸਲਾ ਲਿਆ ਹੈ, ਹੁਣ ਸੂਬੇ ਦੇ ਲੋਕਾਂ ਨੂੰ 842 ਹੋਰ ਨਵੀਂਆਂ ਬੱਸਾਂ ’ਚ ਸਫ਼ਰ ਕਰਨ ਦਾ ਮੌਕਾ ਮਿਲੇਗਾ।

ਇਸ ਦੇ ਲਈ ਸਰਕਾਰ ਨੇ ਹੁਣ 842 ਹੋਰ ਸਰਕਾਰੀ ਬੱਸਾਂ ਛੇਤੀ ਹੀ ਸੜਕਾਂ ’ਦੇ ਦੌੜਦੀਆਂ ਨਜ਼ਰ ਆਉਣਗੀਆਂ ਇਸ ਦੇ ਲਈ ਵਿਭਾਗ ਦੇ ਅਧਿਕਾਰੀਆਂ ਤੇ ਬੱਸਾਂ ਮੁਹੱਈਆ ਕਰਵਾਉਣ ਵਾਲੀ ਕੰਪਨੀਆਂ ਨੂੰ ਛੇਤੀ ਤੋਂ ਛੇਤੀ ਕਾਰਵਾਈ ਅਮਲ ’ਚ ਲਿਆਉਣ ਦੀ ਹਿਦਾਇਤ ਦਿੱਤੀ ਹੈ ਉਨ੍ਹਾਂ ਕਿਹਾ ਕਿ 250 ਬੱਸਾਂ ਅਕਤੂਬਰ ਮਹੀਨੇ ਦੇ ਅੰਤ ਤੱਕ ਸੂਬੇ ’ਚ ਆ ਜਾਣਗੀਆਂ ਤੇ ਬਾਕੀ ਰਹਿੰਦੀਆਂ ਬੱਸਾਂ ਨਵੰਬਰ ਮਹੀਨੇ ’ਚ ਆ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ