ਸਿਆਸੀ ਪਿੱਚ ’ਤੇ ਇਮਰਾਨ ਕਲੀਨ ਬੋਲਡ
ਨਵਾਂ ਪਾਕਿਸਤਾਨ ਬਣਾਉਣ ਦਾ ਸੁਫ਼ਨਾ ਦਿਖਾ ਕੇ ਸੱਤਾ ’ਤੇ ਕਾਬਜ਼ ਹੋਏ ਦਿਗਜ ਕ੍ਰਿਕਟਰ ਇਰਮਾਨ ਖਾਨ ਨਿਆਜੀ ਹਰ ਮੋਰਚੇ ’ਤੇ ਫਲਾਪ ਸਾਬਤ ਹੋਏ ਹਨ ਦਹਾਕਿਆਂ ਤੱਕ ਦੁਨੀਆ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪੀਟੀਆਈ ਸੱਤਾ ’ਚ ਆਈ ਤਾਂ ਨਾ ਸਿਰਫ਼ ਪਾਕਿਸਤਾਨੀ ਅਵਾਮ ਸਗੋਂ ਦੁਨੀਆ ਦੇ ਸਿਆਸਤਦਾਨਾਂ ਨੂੰ ਉਮੀਦ ਬੱਝੀ ਸੀ ਉਹ ਅੱਤਵਾਦ ’ਤੇ ਤਾਂ ਲਗਾਮ ਕੱਸਣਗੇ ਹੀ ਸਗੋਂ ਸਰਕਾਰ ਦੇ ਕੰਮਕਾਜ ’ਚ ਫੌਜੀ ਦਖ਼ਲਅੰਦਾਜੀ ਦੇ ਦਰਵਾਜੇ ਵੀ ਬੰਦ ਕਰ ਦੇਣਗੇ+ ਪਾਕਿ ਖੁਸ਼ਹਾਲੀ ਦੇ ਰਸਤੇ ’ਤੇ ਦੌੜੇਗਾ ਗੁਆਂਢੀ ਦੇਸ਼ ਸਕੂਨ ਮਹਿਸੂਸ ਕਰਨਗੇ ਪਾਕਿ ਕਰਜ਼ ਮੁਕਤ ਹੋਵੇਗਾ
ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ ’ਚ ਲੈ ਕੇ ਆਪਣੀ ਸਰਕਾਰ ਨੂੰ ਵਿਕਾਸ ਦੇ ਰਾਹ ’ਤੇ ਲੈ ਕੇ ਜਾਣਗੇ ਬੇਰੁਜ਼ਗਾਰੀ ਸ਼ਬਦ ਬਾਰੁਜ਼ਗਾਰੀ ’ਚ ਤਬਦੀਲ ਹੋ ਜਾਵੇਗਾ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਸੁੱਟਣਗੇ ਮਨੁੱਖੀ ਅਧਿਕਾਰਾਂ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਉੱਭਰਨਗੇ ਨਵੀਂ ਸਵੇਰ ਦੇ ਨਾਲ ਸੂਰਜ ਚੜ੍ਹੇਗਾ ਪਰ ਸਾਰੀਆਂ ਦੀਆਂ ਸਾਰੀਆਂ ਉਮੀਦਾਂ ਮਿੱਟੀ ’ਚ ਮਿਲ ਗਈਆਂ ਪਾਕਿ ’ਚ ਚਾਰੇ ਪਾਸੇ ਹਾਹਾਕਾਰ ਮੱਚੀ ਹੈ ਨਾ ਤਾਂ ਘਰੇਲੂ ਹਾਲਾਤ ਅਨੁਕੂਲ ਹਨ ਅਤੇ ਨਾ ਹੀ ਮਿੱਤਰ ਦੇਸ਼ ਹੁਣ ਖਾਸ ਤਵੱਜੋ ਦੇ ਰਹੇ ਹਨ ਅਵਾਮ ਦੇ ਚਿਹਰਿਆਂ ਦੀ ਰੰਗਤ ਉੱਡੀ ਹੈ ਤਾਂ ਫੰਡ ਰੂਪੀ ਕਟੋਰਾ ਇੱਕਦਮ ਖਾਲੀ ਹੈ ਪਾਈ-ਪਾਈ ਨੂੰ ਮੋਹਤਾਜ਼ ਇਮਰਾਨ ਸਰਕਾਰ ਦੇ ਖਿਲਾਫ਼ ਵਿਰੋਧੀ ਧਿਰ ਦੀ ਸਿਆਸਤ ਨਵੀਂ ਕਰਵਟ ਲੈ ਰਹੀ ਹੈ
ਅੱਤਵਾਦੀ ਸੰਗਠਨ ਅਤੇ ਫੌਜੀ ਤਾਕਤਾਂ ਦੇ ਸਾਹਮਣੇ ਇਮਰਾਨ ਸਰਕਾਰ ਕਠਪੁਤਲੀ ਵਾਂਗ ਹੈ ਪਾਕਿ ਦੇ ਖਿਲਾਫ਼ ਸਰਜ਼ੀਕਲ ਸਟਰਾਈਕ ਵਰਗੇ ਹਮਲੇ ਜਾਰੀ ਹਨ ਅਮਰੀਕਾ ਅਤੇ ਭਾਰਤ ਤੋਂ ਬਾਅਦ ਇਰਾਨ ਨੇ ਵੀ ਸਰਜ਼ੀਕਲ ਸਟਰਾਈਕ ਕਰਕੇ ਉਸ ਦੀਆਂ ਕਾਲੀਆਂ ਕਰਤੂਤਾਂ ਦਾ ਸ਼ੀਸ਼ਾ ਦੁਨੀਆ ਨੂੰ ਦਿਖਾ ਦਿੱਤਾ ਹੈ ਅਮਰੀਕਾ, ਸਾਊਦੀ ਅਰਬ, ਯੂਏਈ, ਮਲੇਸ਼ੀਆ, ਚੀਨ ਵਰਗੇ ਮਿੱਤਰ ਦੇਸ਼ਾਂ ਨੇ ਇਮਰਾਨ ਸਰਕਾਰ ਤੋਂ ਮੁੂੰਹ ਮੋੜ ਲਿਆ ਹੈ 11 ਵਿਰੋਧੀ ਪਾਰਟੀਆਂ ਦੇ ਸਾਂਸਦਾਂ ਦਾ ਸਮੂਹਿਕ ਅੰਦੋਲਨ ਅਤੇ ਹੁਣ ਅਸਤੀਫ਼ਿਆਂ ਦੀ ਧਮਕੀ ਨਾਲ ਇਮਰਾਨ ਸਰਕਾਰ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡੀ ਹੈ ਸਿਆਸੀ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਸਿੰਧ, ਬਲੂਚਿਸਤਾਨ ਅਤੇ ਮਕਬੂਜ਼ਾ ਕਸਮੀਰ ਦੇ ਵਾਸੀ ਵੱਖ-ਵੱਖ ਦੇਸ਼ ਦੀ ਅਵਾਜ ਹੋਰ ਬੁਲੰਦ ਕਰ ਰਹੇ ਹਨ
ਗੁਲਾਮ ਕਸ਼ਮੀਰ ਦੇ ਕੋਟਲੀ ਸ਼ਹਿਰ ’ਚ ਕਸ਼ਮੀਰ ਦਿਵਸ ’ਤੇ ਇਮਰਾਨ ਖਾਨ ਨੇ ਫ਼ਿਰ ਤੋਂ ਕਸ਼ਮੀਰ ਦਾ ਰਾਗ ਅਲਾਪਿਆ ਹੈ ਤਲਖ ਤੇਵਰ ’ਚ ਬੋਲੇ ਹਰ ਮੰਚ ਤੋਂ ਕਸ਼ਮੀਰੀਆਂ ਦੀ ਆਵਾਜ ਉਠਾਉਂਦਾ ਰਹੂੰਗਾ ਫ਼ਿਰ ਚਾਹੇ ਉਹ ਸੰਯੁਕਤ ਰਾਸ਼ਟਰ ਹੋਵੇ, ਵਿਸ਼ਵ ਦੇ ਆਗੂ ਜਾਂ ਫ਼ਿਰ ਯੂਰਪੀ ਸੰਘ ਹੋਵੇ ਹਰੇਕ ਮੰਚ ’ਤੇ ਕਸ਼ਮੀਰ ਦਾ ਦੂਤ ਬਣ ਕੇ ਜਾਊਂਗਾ ਉਨ੍ਹਾਂ ਨੇ ਭਾਰਤ ਖਿਲਾਫ਼ ਜੰਮ ਕੇ ਜ਼ਹਿਰ ਉਗਲਿਆ ਸੰਯੁਕਤ ਰਾਸ਼ਟਰ ਸੰਘ ’ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਯੂਐਨਓ ਆਪਣਾ ਵਾਅਦਾ ਭੁੱਲ ਗਿਆ ਹੈ
ਕਸ਼ਮੀਰੀਆਂ ਨੂੰ ਉਨ੍ਹਾਂ ਦੇ ਖੁਦ ਦੀ ਕਿਸਮਤ ਦੇ ਫੈਸਲੇ ਲੈਣ ਦਾ ਅਧਿਕਾਰ ਭਾਰਤ ਨੂੰ ਦੇਣਾ ਚਾਹੀਦਾ ਹੈ ਯਕੀਨਨ ਜਦੋਂ ਕਸ਼ਮੀਰੀ ਆਪਣੀ ਕਿਸਮਤ ਦਾ ਫੈਸਲਾ ਕਰਨਗੇ ਤਾਂ ਪਾਕਿ ਦੇ ਹੱਕ ’ਚ ਹੀ ਹੋਵੇਗਾ ਅਜਿਹੇ ’ਚ ਅਸੀਂ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਪਸੰਦ ਚੁਣਨ ਦਾ ਹੱਕ ਦੇਵਾਂਗੇ ਉਹੀ ਫੈਸਲਾ ਕਰਨਗੇ ਉਹ ਅਜ਼ਾਦ ਰਹਿਣਾ ਚਾਹੁੰਦੇ ਹਨ ਜਾਂ ਪਾਕਿ ਨਾਲ ਇਮਰਾਨ ਐਨੇ ’ਤੇ ਹੀ ਨਹੀਂ ਰੁਕੇ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੋ ਲੋਕ ਇੱਕ ਅੱਲ੍ਹਾ ਦੀ ਗੁਲਾਮੀ ਕਰਦੇ ਹਨ, ਉਹ ਕਿਸੇ ਹੋਰ ਦੀ ਗੁਲਾਮੀ ਨਹੀਂ ਕਰ ਸਕਦੇ ਹਨ ਇਸ ਲਈ ਕਦੇ ਇਹ ਨਾ ਸਮਝਣਾ ਜਦੋਂ ਅਸੀਂ ਭਾਰਤ ਨੂੰ ਕਹਿੰਦੇ ਹਾਂ ਕਿ ਅਸੀਂ ਦੋਸਤੀ ਕਰਾਂਗੇ ਤਾਂ ਸਾਨੂੰ ਕਿਸੇ ਦਾ ਖੌਫ਼ ਜਾਂ ਡਰ ਹੈ
ਅਸੀਂ ਚਾਹੁੰਦੇ ਹਾਂ, ਕਸ਼ਮੀਰੀ ਲੋਕਾਂ ਨੂੰ ਉਨ੍ਹਾਂ ਦਾ ਹੱਕ ਮਿਲੇ ਇਹ ਜ਼ੁਲਮ ਖ਼ਤਮ ਹੋਵੇ ਕਸ਼ਮੀਰੀ ਵੀ ਆਪਣੀ ਜਿੰਦਗੀ ਦਾ ਖੁਦ ਫੈਸਲਾ ਕਰਨ ਇਹ ਉਨ੍ਹਾਂ ਦਾ ਮਨੁੱਖੀ ਅਧਿਕਾਰ ਹੈ ਅਤੇ ਲੋਕਤੰਤਰਿਕ ਅਧਿਕਾਰ ਵੀ ਹੈ ਅੱਤਵਾਦ ਦੇ ਸਰਪ੍ਰਸਤ ਵਜੋਂ ਉਸ ਦਾ ਚਿਹਰਾ ਦੁਨੀਆ ਦੇ ਸਾਹਮਣੇ ਇੱਕ ਵਾਰ ਫ਼ਿਰ ਬੇਨਕਾਬ ਹੋ ਗਿਆ ਪਾਕਿਸਤਾਨ ’ਤੇ ਇੱਕ ਹੋਰ ਸਰਜ਼ੀਕਲ ਸਟਰਾਈਕ ਨੂੰ ਅੰਜਾਮ ਦੇ ਦਿੱਤਾ ਗਿਆ ਇਸ ਵਾਰ ਇਰਾਨ ਨੇ ਪਾਕਿਤਸਾਨ ਦੇ ਅੰਦਰ ਵੜ ਕੇ ਅੱਤਵਾਦੀਆਂ ਨੂੰ ਮਾਰਿਆ ਅਤੇ ਆਪਣੇ ਦੋ ਫੌਜੀਆਂ ਨੂੰ ਮੁਕਤ ਕਰਾ ਲਿਆ ਇਸ ਦੇ ਨਾਲ ਹੀ ਇਰਾਨ ਤੀਜਾ ਦੇਸ਼ ਬਣ ਗਿਆ ਹੈ ਜਿਸ ਨੇ ਪਾਕਿ ’ਚ ਵੜ ਕੇ ਅੱਤਵਾਦੀਆਂ ਨੂੰ ਮਾਰਿਆ ਹੈ ਇਸ ਤੋਂ ਪਹਿਲਾਂ 2011 ’ਚ ਅਮਰੀਕਾ ਅਤੇ 2016 ’ਚ ਭਾਰਤ ਵੀ ਅਜਿਹਾ ਕਰ ਚੁੱਕੇ ਹਨ ਤਹਿਰਾਨ ਦੀ ਅਨਾਡੂਲੋ ਨਿਊਜ਼ ਏਜੰਸੀ ਅਨੁਸਾਰ ਇਸ ਆਪ੍ਰੇਸ਼ਨ ’ਚ ਕਈ ਪਾਕਿ ਫੌਜੀ ਵੀ ਮਾਰੇ ਗਏ ਹਨ,
ਜੋ ਅੱਤਵਾਦੀਆਂ ਨੂੰ ਕਵਰ ਫਾਇਰ ਦੇ ਰਹੇ ਸਨ ਇਹ ਸੱਚ ਹੈ, ਇਰਾਨ ਐਲੀਟ ਰਿਵੋਲਿਊਸ਼ਨਰੀ ਗਾਰਡਰਸ ਆਈਆਰਜੀਸੀ ਨੇ ਪਾਕਿ ਦੇ ਕਾਫ਼ੀ ਅੰਦਰ ਵੜ ਕੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਇਰਾਨ ਦੇ ਫੌਜੀਆਂ ਨੇ ਪਾਕਿ ਦੇ ਨਜਾਇਜ਼ ਰੂਪ ’ਚ ਕਬਜਾ ਕੀਤੇ ਬਲੂਚਿਸਤਾਨ ’ਚ ਅੱਤਵਾਦੀ ਸੰਗਠਨ ਜੈਸ਼-ਅਲ-ਅਦਲ ਦੀ ਹਿਰਾਸਤ ’ਚੋਂ ਆਪਣੇ ਦੋ ਫੌਜੀਆਂ ਨੂੰ ਮੁਕਤ ਕਰਾ ਲਿਆ ਮੁਕਤ ਕਰਾਏ ਗਏ ਇਰਾਨ ਦੇ ਦੋਵੇਂ ਜਵਾਨ ਉਨ੍ਹਾਂ 12 ਜਵਾਨਾਂ ’ਚ ਸ਼ਾਮਲ ਸਨ, ਜਿਨ੍ਹਾਂ ਨੂੰ ਸਾਲ 2018 ’ਚ ਅਗਵਾ ਕੀਤਾ ਗਿਆ ਸੀ ਇਨ੍ਹਾਂ ’ਚੋਂ 5 ਨੂੰ ਪਾਕਿਸਤਾਨੀ ਫੌਜ ਤੋਂ ਪਹਿਲਾਂ ਹੀ ਛੁਡਾ ਲਿਆ ਗਿਆ ਸੀ ਜੈਸ਼ ਉਲ ਅਦਲ ਜਾਂ ਜੈਸ਼ ਅਲ ਅਦਲ ਇੱਕ ਸਲਾਫ਼ੀ ਜੇਹਾਦੀ ਅੱਤਵਾਦੀ ਸੰਗਠਨ ਹੈ, ਜੋ ਮੁੱਖ ਤੌਰ ’ਤੇ ਦੱਖਣੀ ਪੂਰਬੀ ਇਰਾਨ ’ਚ ਸਰਗਰਮ ਹੈ ਇਹ ਅੱਤਵਾਦੀ ਸੰਗਠਨ ਇਰਾਨ ’ਚ ਨਾਗਰਿਕ ਅਤੇ ਫੌਜੀ ਟਿਕਾਣਿਆਂ ’ਤੇ ਕਈ ਹਮਲੇ ਕਰ ਚੁੱਕਾ ਹੈ
ਬਲੂਚਿਸਤਾਨ ’ਚ ਨਿਰਦੋਸ਼ ਲੋਕਾਂ ਦੇ ਕਤਲੇਆਮ ਲਈ ਇਸ ਅੱਤਵਾਦੀ ਸੰਗਠਨ ਨੂੰ ਪਾਕਿਸਤਾਨੀ ਫੌਜ ਤੋਂ ਪੂਰੀ ਹਮਾਇਤ ਮਿਲਦੀ ਹੈ
ਆਰਥਿਕ ਮੋਰਚੇ ’ਤੇ ਵੀ ਪਾਕਿ ਦੀ ਹਾਲਤ ਕਾਫ਼ੀ ਪਤਲੀ ਹੈ ਗਲ਼ ਤੱਕ ਕਰਜੇ ’ਚ ਡੁੱਬੇ ਪਾਕਿ ਤੋਂ ਕਦੇ ਸਾਊਦੀ ਅਰਬ ਆਪਣਾ ਪੈਸਾ ਮੰਗ ਰਿਹਾ ਹੈ ਤਾਂ ਕਦੇ ਯੂਏਈ ਇੱਕ ਲੋਨ ਚੁਕਾਉਣ ਲਈ ਉਸ ਨੂੰ ਦੂਜਾ ਲੋਨ ਲੈਣਾ ਪੈਂਦਾ ਹੈ ਹਾਲਤ ਏਨੀ ਖਰਾਬ ਹੋ ਗਈ ਹੈ, ਨਵਾਂ ਪਾਕਿਤਸਾਨ ਬਣਾਉਣ ਦੇ ਵਾਅਦੇ ਨਾਲ ਸੱਤਾ ’ਚ ਆਏ ਇਮਰਾਨ ਖਾਨ ਨੇ ਕਬੂਲ ਕੀਤਾ ਹੈ ਕਿ ਮੁਲਕ ਹੁਣ ਹੋਰ ਕਰਜ਼ਾ ਲੈਣ ਦੀ ਸਥਿਤੀ ’ਚ ਨਹੀਂ ਰਹਿ ਗਿਆ ਹੈ ਪਾਕਿ ’ਚ ਪੈਟਰੋਲੀਅਮ ਉਤਪਾਦਾਂ ਦੀ ਕੀਮਤ ਵਧਾਏ ਜਾਣ ਤੋਂ ਬਾਅਦ ਇਰਮਾਨ ਨੇ ਕਿਹਾ ਹੈ,
ਤੇਲ ਦੀਆਂ ਕੀਮਤਾਂ ’ਚ ਇਜਾਫ਼ੇ ਦਾ ਬੋਝ ਗ੍ਰਾਹਕਾਂ ’ਤੇ ਇਸ ਲਈ ਪਾਉਣਾ ਪਿਆ ਤਾਂ ਕਿ ਦੇਸ਼ ਨੂੰ ਹੋਰ ਜ਼ਿਆਦਾ ਕਰਜ਼ੇ ਦੇ ਬੋਝ ਤੋਂ ਬਚਾਇਆ ਜਾ ਸਕੇ ਇੱਕ ਪ੍ਰਾਈਵੇਟ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ’ਚ ਇਮਰਾਨ ਨੇ ਇਹ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਪਾਕਿਸਤਾਨੀ ਕਰੰਸੀ ਦੀ ਵੈਲਿਊ ਬਹੁਤ ਘਟ ਗਈ ਹੈ ਰੁਪਏ ਦੀ ਵੈਲਿਊ ’ਚ ਗਿਰਾਵਟ ਦੀ ਵਜ੍ਹਾ ਨਾਲ ਪੈਟਰੋਲੀਅਮ ਉਤਪਾਦਾਂ, ਦਾਲਾਂ, ਘਿਓ ਅਤੇ ਆਯਾਤ ਕੀਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ ਇਮਰਾਨ ਨੇ ਸਵੀਕਾਰਿਆ ਕਿ ਮੌਜੂਦਾ ਸਰਕਾਰ ’ਚ ਡਾਲਰ ਦੀ ਵੈਲਿਊ 107 ਰੁਪਏ ਤੋਂ ਵਧ ਕੇ 160 ਰੁਪਏ ਹੋ ਗਈ ਹੈ ਇਸ ਨਾਲ ਵੀ ਕੀਮਤਾਂ ਵਧੀਆਂ ਹਨ
ਪਾਕਿ ਨੂੰ ਕਰਜ਼ੇ ਦੀ ਵਜ੍ਹਾ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਵਾਰ-ਵਾਰ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲ ਹੀ ’ਚ ਮਲੇਸ਼ੀਆ ’ਚ ਲੀਜ ’ਤੇ ਲਏ ਗਏ ਉਸ ਦੇ ਇੱਕ ਜਹਾਜ਼ ਨੂੰ ਕਿਰਾਇਆ ਨਾ ਅਦਾ ਕਰਨ ਦੀ ਵਜ੍ਹਾ ਨਾਲ ਜਬਤ ਕਰ ਲਿਆ ਗਿਆ ਹੈ ਹਾਲ ਹੀ ’ਚ ਸਾਊਦੀ ਅਰਬ ਨੇ ਉਸ ਤੋਂ ਕਰਜ਼ਾ ਵਾਪਸ ਮੰਗ ਲਿਆ ਤਾਂ ਚੀਨ ਤੋਂ ਉਧਾਰ ਲੈ ਕੇ ਅਦਾ ਕਰਨਾ ਪਿਆ ਹੁਣ ਯੂਏਈ ਵੀ ਜਲਦੀ ਲੋਨ ਅਦਾ ਕਰਨ ਨੂੰ ਕਹਿ ਰਿਹਾ ਹੈ ਪਾਕਿ ਦੀ ਹਾਲਤ ਏਨੀ ਖਰਾਬ ਹੈ ਕਿ ਜਨਤਾ ਦੀ ਜਾਨ ਬਚਾਉਣ ਲਈ ਉਹ ਕੋਰੋਨਾ ਵੈਕਸੀਨ ਖਰੀਦਣ ਦੀ ਸਥਿਤੀ ’ਚ ਨਹੀਂ ਹੈ
ਇਮਰਾਨ ਸਰਕਾਰ ਖਿਲਾਫ਼ ਕਰੀਬ ਛੇ ਮਹੀਨਿਆਂ ਤੋਂ ਆਵਾਜ ਬੁਲੰਦ ਕਰਨ ਵਾਲੇ ਪਾਕਿਸਤਾਨ ਡੈਮੋ¬ਕ੍ਰੇਟਿਕ ਮੂਵਮੈਂਟ ਪੀਡੀਐਮ ਦੇ ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਦਾ ਮੰਨਣਾ ਹੈ ਕਿ ਪੀਡੀਐਮ ਇਮਰਾਨ ਸਰਰਾਰ ਨੂੰ ਹਟਾਉਣ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਉਹ ਕਹਿੰਦੇ ਹਨ, ਇਹ ਮੂਵਮੈਂਟ ਇਮਰਾਨ ਸਰਕਾਰ ਖਿਲਾਫ਼ ਜੇਹਾਦ ਹੈ ਪੀਡੀਐਮ ਦੀ ਅਗਵਾਈ ’ਚ ਹੁਣ ਤੱਕ ਮਾਲਾਕੰਦ ਤੋਂ ਇਲਾਵਾ ਬਹਾਵਲਪੁਰ, ਪੇਸ਼ਾਵਰ, ਕਰਾਚੀ, ਮੁਲਤਾਨ, ਕਵੇਟਾ ਅਤੇ ਲਾਹੌਰ ’ਚ ਵੀ ਵਿਸ਼ਾਲ ਰੈਲੀਆਂ ਹੋ ਚੁੱਕੀਆਂ ਹਨ ਪੀਡੀਐਮ ਮੰਨਦੀ ਹੈ, ਇਮਰਾਨ ਸਰਕਾਰ ਦੇਸ਼ ’ਚ ਜੀਆ ਉਲ ਹੱਕ ਅਤੇ ਜਨਰਲ ਪਰਵੇਜ ਮੁਸ਼ਰਫ਼ ਦੀ ਸਰਕਾਰ ਵਾਂਗ ਸ਼ਾਸਨ ਕਰ ਰਹੀ ਹੈ ਦੇਸ਼ ’ਚ ਮਾਰਸ਼ਲ ਲਾਅ ਲਾਉਣਾ ਚਾਹੁੰਦੀ ਹੈ ਮੌਜੂਦਾ ਸਮੇਂ ਮੁਸ਼ਰਫ਼ ਅਤੇ ਜੀਆ ਉਲ ਹੱਕ ਤੋਂ ਵੀ ਜਿਆਦਾ ਖ਼ਤਰਨਾਕ ਹੈ
ਟਰਾਂਸਪੇਰੈਂਸੀ ਇੰਟਰਨੈਸ਼ਨਲ ਦੇ ਤਾਜ਼ਾ ਕਰੱਪਸ਼ਨ ਪਰਸੈਪਸ਼ੰਸ ਇੰਡੈਕਸ ਸੀਪੀਆਈ 2020 ’ਚ ਪਾਕਿ ਚਾਰ ਪਾਇਦਾਨ ਹੋਰ ਹੇਠਾਂ ਖਿਸਕ ਗਿਆ ਹੈ ਕੁੱਲ ਦੁਨੀਆ ਦੇ 180 ਦੇਸ਼ਾਂ ਦੀ ਰੈਂਕਿੰਗ ’ਚ ਪਾਕਿ 124ਵੇਂ ਸਥਾਨ ’ਤੇ ਹੈ ਪਾਕਿ ਸਾਲ 2020 ਅਤੇ ਸਾਲ 2019 ’ਚ 120ਵੇਂ ਸਥਾਨ ’ਤੇ ਸੀ ਹਕੀਕਤ ਇਹ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲਾ ਅਤੇ ਗੱਲ-ਗੱਲ ’ਤੇ ਭਾਰਤ ਨੂੰ ਪਰਮਾਣੂ ਹਮਲੇ ਦੀ ਧਮਕੀ ਦੇਣ ਵਾਲੇ ਪਾਕਿ ਦਾ ਅਸਲ ਚਿਹਰਾ ਅੱਜ ਪੂਰੀ ਦੁਨੀਆ ਦੇ ਸਾਹਮਣੇ ਹੈ ਪਾਕਿ ਅਰਥਵਿਵਸਥਾ ਦੀ ਪੋਲ ਉੱਥੋਂ ਦੀ ਸੰਸਦ ’ਚ ਖੁੱਲ੍ਹ ਗਈ ਹੈ ਸੰਸਦ ’ਚ ਪੇਸ਼ ਰਿਪੋਰਟ ’ਚ ਬੇਝਿਜਕ ਸਵੀਕਾਰ ਕੀਤਾ ਗਿਆ ਹੈ ਕਿ ਹਰ ਪਾਕਿਸਤਾਨੀ ’ਤੇ ਇੱਕ ਲੱਖ 75 ਹਜ਼ਾਰ ਰੁਪਏ ਦਾ ਕਰਜ਼ ਹੈ
ਸ਼ਿਆਮ ਸੁੰਦਰ ਭਾਟੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.