ਪੁਲਿਸ ਪ੍ਰਬੰਧ ‘ਚ ਸੁਧਾਰ ਜ਼ਰੂਰੀ
ਇਹ ਸਾਡਾ ਦੇਸ਼ ਹੀ ਹੈ ਜਿੱਥੇ ਪੁਲਿਸ ਇਮਾਨਦਾਰ, ਸ਼ਰੀਫ਼ ਤੇ ਨਿਰਦੋਸ਼ ਨੂੰ ਭੈੜੇ ਤੋਂ ਭੈੜੇ ਅਪਰਾਧਾਂ ‘ਚ ਫ਼ਸਾ ਦਿੰਦੀ ਹੈ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਪੁਲਿਸ ਆਪਣੇ ਦਾਇਰੇ ਤੋਂ ਅੱਗੇ ਨਿਕਲ ਕੇ ਗੈਰ ਕਾਨੂੰਨੀ ਕੰਮ ਕਰਨ ‘ਚ ਜੁਟ ਜਾਂਦੀ ਹੈ ਖੁੰਦਕਬਾਜ਼ੀ ਨਾਲ ਕਿਸੇ ਨੂੰ ਸਬਕ ਸਿਖਾਉਣ ਦੀ ਧਾਰ ਲਈ ਜਾਂਦੀ ਹੈ ਤਾਜ਼ਾ ਮਾਮਲਾ ਰਾਜਸਥਾਨ ਦੇ ਸਾਬਕਾ ਰਾਜਾ ਮਾਨ ਸਿੰਘ ਦੇ ਕਤਲ ਦਾ ਹੈ 35 ਸਾਲਾਂ ਬਾਅਦ ਅਦਾਲਤ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਕਿ ਪੁਲਿਸ ਨੇ ਆਤਮ ਰੱਖਿਆ ਦੇ ਨਾਂਅ ‘ਤੇ ਨਿਹੱਥੇ ਮਾਨ ਸਿੰਘ ਤੇ ਉਸ ਦੇ ਸਾਥੀਆਂ ਨੇ ਗੋਲੀਆਂ ਨਾਲ ਉਡਾ ਦਿੱਤਾ ਕਾਨੂੰਨ ਬਿਨਾਂ ਉਕਸਾਵੇ ਤੋਂ ਪੁਲਿਸ ਨੂੰ ਗੋਲੀ ਚਲਾਉਣ ਦੀ ਆਗਿਆ ਨਹੀਂ ਦਿੰਦਾ
ਜਦੋਂ ਕੋਈ ਪੁਲਿਸ ਵਾਲਾ ਜ਼ਖ਼ਮੀ ਤੱਕ ਨਹੀਂ ਹੋਇਆ ਸੀ ਤਾਂ ਗੋਲੀ ਚਲਾਉਣ ਦੀ ਕੀ ਲੋੜ ਸੀ ਸਿਰਫ਼ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਗੋਲੀ ਮਾਰਨਾ ਪੁਲਿਸ ਦੀ ਡਿਊਟੀ ‘ਚ ਸ਼ਾਮਲ ਨਹੀਂ ਹੈ ਅਸਲ ‘ਚ ਸਾਡੇ ਦੇਸ਼ ‘ਚ ਸਹੀ ਪੁਲਿਸਿੰਗ ਸਿਸਟਮ ਆ ਹੀ ਨਹੀਂ ਸਕਿਆ ਸਗੋਂ ਇਹ ਅੰਗਰੇਜ਼ੀ ਹਕੂਮਤ ਦਾ ਪ੍ਰਭਾਵ ਅੱਜ ਵੀ ਜਿਉਂ ਦਾ ਤਿਉਂ ਹੈ ਅੰਗਰੇਜ਼ ਹੁਕਮਰਾਨ ਗੁਲਾਮ ਭਾਰਤੀਆਂ ਨਾਲ ਪਸ਼ੂਆਂ ਜਿਹਾ ਵਿਹਾਰ ਕਰਨ ਲਈ ਪੁਲਿਸ ਨੂੰ ਘਟੀਆ ਤੋਂ ਘਟੀਆ ਹੱਥਕੰਡੇ ਅਪਣਾਉਣ ਦੇ ਹੁਕਮ ਚਾੜ੍ਹਦੇ ਸਨ ਜ਼ਲ੍ਹਿਆ ਵਾਲਾ ਬਾਗ ਦਾ ਸਾਕਾ
ਇਸ ਦੀ ਸਭ ਤੋਂ ਘ੍ਰਿਣਤ ਮਿਸਾਲ ਹੈ ਜੋ ਅਜੇ ਵੀ ਬਰਤਾਨਵੀ ਹਕੂਮਤ ਦੇ ਨਾਂਅ ‘ਤੇ ਕਲੰਕ ਹੈ ਅੰਮ੍ਰਿਤਸਰ ਪੁੱਜਣ ਤੇ ਅਜੇ ਵੀ ਅੰਗਰੇਜ਼ੀ ਸਿਆਸਤਦਾਨ ਅੰਗਰੇਜ਼ੀ ਕਾਰਵਾਈ ਅੱਜ ਸ਼ਰਮਸਾਰ ਹੋ ਜਾਂਦੇ ਹਨ ਭਾਵੇਂ ਉਹ ਜਲ੍ਹਿਆ ਵਾਲਾ ਕਾਂਡ ਲਈ ਮਾਫ਼ੀ ਤਾਂ ਨਹਂੀ ਮੰਗਦੇ ਪਰ ਦੁੱਖਦਾਈ ਜ਼ਰੂਰ ਕਹਿੰਦੇ ਹਨ ਅਜ਼ਾਦੀ ਮਿਲਣ ਮਗਰੋਂ ਵੀ ਪੁਲਿਸ ਦਾ ਚਿਹਰਾ ਨਹੀਂ ਬਦਲ ਸਕਿਆ ਜਿਸ ਦਾ ਸਭ ਤੋਂ ਵੱਡਾ ਕਾਰਨ ਪੁਲਿਸ ‘ਤੇ ਸਿਆਸੀ ਦਬਾਅ ਤੇ ਦਖ਼ਲਅੰਦਾਜ਼ੀ ਹੈ
ਪੁਲਿਸ ਸਿਆਸਤ ਦੇ ਗਠਜੋੜ ‘ਚ ਪੁਲਿਸ ਦੀ ਕਾਨੂੰਨ ਪ੍ਰਬੰਧ ਦੀ ਜਿੰਮੇਵਾਰੀ ਭੁੱਲ ਕੇ ਸੱਤਾਧਿਰ ਦੇ ਇਸਾਰਿਆਂ ‘ਤੇ ਵਿਰੋਧੀਆਂ ਨੂੰ ਟਿਕਾਉਣੇ ਲਾਉਣ ਲੱਗਦੀ ਹੈ ਪੁਲਿਸ ਨਿਰਦੋਸ਼ ਵਿਅਕਤੀਆਂ ਨੂੰ ਅਜਿਹੇ ਅਪਰਾਧਾਂ ਦੇ ਮੁਕੱਦਮਿਆਂ ‘ਚ ਫ਼ਸਾ ਕੇ ਜਿਨ੍ਹਾਂ ਦਾ ਅਪਰਾਧਾਂ ਨਾਲ ਕੋਈ ਲਾਗਾ ਦੇਗਾ ਵੀ ਨਹੀਂ ਹੁੰਦਾ ਕਈ ਨਿਰਦੋਸ਼ 25-25 ਸਾਲਾਂ ਬਾਅਦ ਆਪਣੀ ਨਿਰਦੋਸ਼ਤਾ ਸਿੱਧ ਕਰਕੇ ਨਿਆਂ ਹਾਸਲ ਕਰ ਸਕੇ ਹਨ ਰਾਜਾ ਮਾਨ ਸਿੰਘ ਕਾਂਡ ਵਾਪਰੇ ਨੂੰ 35 ਸਾਲ ਹੋ ਗਏ ਹਨ ਪਰ ਉਸ ਤੋਂ ਬਾਅਦ ਵੀ ਪੁਲਿਸ ਨੇ ਮੁਲਜ਼ਮਾਂ (ਆਰੋਪੀਆਂ) ਨੂੰ ਮਾਰ ਮੁਕਾਉਣ ਦੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ,
ਇਸ ਦੀਆਂ ਮਿਸਾਲਾਂ ਅਣਗਿਣਤ ਹਨ ਚਿੰਤਾ ਵਾਲੀ ਗੱਲ ਹੈ ਕਿ ਸਿਸਟਮ ਇਹ ਹੈ ਕਿ ਸਿਆਸੀ ਪਹੁੰਚ ਵਾਲੇ ਅਪਰਾਧੀ ਸ਼ਰ੍ਹੇਆਮ ਘੁੰਮਦੇ ਹਨ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਰ ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈ ਜਾਂਦੀ ਹੈ ਉੱਤਰ ਪ੍ਰਦੇਸ਼ ‘ਚ ਵਿਕਾਸ ਦੂਬੇ ਨਾਂਅ ਦੇ ਗੈਂਗਸਟਰ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਦਾ ਮਾਮਲਾ ਵੀ ਸਵਾਲਾਂ ‘ਚ ਘਿਰ ਗਿਆ ਹੈ ਜਿਸ ਦੀ ਜਾਂਚ ਇੱਕ ਕਮਿਸ਼ਨ ਬਣਾ ਦਿੱਤਾ ਗਿਆ ਹੈ ਪੁਲਿਸ ਢਾਂਚੇ ‘ਚ ਸੁਧਾਰ ਜ਼ਰੂਰੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ